bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
/
1 Samuel 25
1 Samuel 25
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
← Chapter 24
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 26 →
1
ਸਮੂਏਲ ਮਰ ਗਿਆ ਅਤੇ ਸਾਰੇ ਇਸਰਾਏਲੀਆਂ ਨੇ ਇਕੱਠਿਆਂ ਹੋ ਕੇ ਉਹ ਦਾ ਸੋਗ ਕੀਤਾ ਅਤੇ ਰਾਮਾਹ ਵਿੱਚ ਉਹ ਦੇ ਹੀ ਘਰ ਉਹ ਨੂੰ ਦੱਬਿਆ ਅਤੇ ਦਾਊਦ ਉੱਠ ਕੇ ਪਾਰਾਨ ਦੀ ਉਜਾੜ ਵੱਲ ਚਲਾ ਗਿਆ।
2
ਉੱਥੇ ਮਾਓਨ ਵਿੱਚ ਇੱਕ ਮਨੁੱਖ ਸੀ ਜਿਹ ਦਾ ਕਾਰੋਬਾਰ ਕਰਮਲ ਵਿੱਚ ਸੀ। ਇਹ ਬਹੁਤ ਧਨਵਾਨ ਮਨੁੱਖ ਸੀ ਅਤੇ ਤਿੰਨ ਹਜ਼ਾਰ ਭੇਡ ਅਤੇ ਇੱਕ ਹਜ਼ਾਰ ਬੱਕਰੀਆਂ ਉਹ ਦੇ ਕੋਲ ਸੀ ਅਤੇ ਉਹ ਕਰਮਲ ਵਿੱਚ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਸੀ।
3
ਉਸ ਮਨੁੱਖ ਦਾ ਨਾਮ ਨਾਬਾਲ ਅਤੇ ਉਹ ਦੀ ਇਸਤਰੀ ਦਾ ਨਾਮ ਅਬੀਗੈਲ ਸੀ। ਇਹ ਇਸਤਰੀ ਵੱਡੀ ਸਿਆਣੀ ਅਤੇ ਰੂਪਵੰਤੀ ਸੀ ਪਰ ਉਹ ਮਨੁੱਖ ਵੱਡਾ ਬੋਲ ਵਿਗਾੜ ਅਤੇ ਖੋਟਾ ਸੀ ਅਤੇ ਉਹ ਕਾਲੇਬ ਦੀ ਸੰਤਾਨ ਵਿੱਚੋਂ ਸੀ।
4
ਦਾਊਦ ਨੇ ਉਜਾੜ ਵਿੱਚ ਸੁਣਿਆ ਕਿ ਨਾਬਾਲ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਹੈ।
5
ਸੋ ਦਾਊਦ ਨੇ ਦਸ ਜੁਆਨ ਘੱਲੇ ਅਤੇ ਦਾਊਦ ਨੇ ਉਨ੍ਹਾਂ ਜੁਆਨਾਂ ਨੂੰ ਆਖਿਆ, ਤੁਸੀਂ ਨਾਬਾਲ ਕੋਲ ਕਰਮਲ ਨੂੰ ਤੁਰ ਜਾਓ ਅਤੇ ਮੇਰਾ ਨਾਮ ਲੈ ਕੇ ਉਹ ਦੀ ਸੁੱਖ-ਸਾਂਦ ਪੁੱਛੋ।
6
ਅਤੇ ਉਸ ਵਡਭਾਗੀ ਮਨੁੱਖ ਨੂੰ ਇਉਂ ਆਖੋ, ਤੇਰੀ ਸਲਾਮਤੀ, ਤੇਰੇ ਘਰ ਦੀ ਸਲਾਮਤੀ ਅਤੇ ਉਨ੍ਹਾਂ ਸਭਨਾਂ ਦੀ ਜੋ ਤੇਰੇ ਨਾਲ ਹਨ ਸਲਾਮਤੀ ਹੋਵੇ!
7
ਮੈਂ ਹੁਣ ਸੁਣਿਆ ਹੈ ਜੋ ਤੇਰੇ ਕੋਲ ਉੱਨ ਕਤਰਨ ਵਾਲੇ ਹਨ ਅਤੇ ਜਦ ਤੇਰੇ ਆਜੜੀ ਸਾਡੇ ਨਾਲ ਸਨ, ਅਸੀਂ ਉਨ੍ਹਾਂ ਨੂੰ ਕੁਝ ਦੁੱਖ ਨਹੀਂ ਦਿੱਤਾ ਅਤੇ ਜਿੰਨਾਂ ਚਿਰ ਉਹ ਕਰਮਲ ਵਿੱਚ ਸਨ ਉਨ੍ਹਾਂ ਦਾ ਕੁਝ ਨਹੀਂ ਗੁਆਚਿਆ।
8
ਤੂੰ ਆਪਣੇ ਜੁਆਨਾਂ ਕੋਲੋਂ ਪੁੱਛ, ਉਹ ਜ਼ਰੂਰ ਤੈਨੂੰ ਦੱਸਣਗੇ ਸੋ ਸਾਡੇ ਇਹ ਜੁਆਨ ਤੁਹਾਡੀ ਨਿਗਾਹ ਵਿੱਚ ਦਯਾ ਜੋਗ ਹੋਣ ਕਿਉਂ ਜੋ ਅਸੀਂ ਭਲੇ ਦਿਨ ਆਏ ਹਾਂ। ਜੋ ਕੁਝ ਤੇਰੇ ਹੱਥ ਆਵੇ ਆਪਣੇ ਸੇਵਕਾਂ ਨੂੰ ਅਤੇ ਆਪਣੇ ਪੁੱਤਰ ਦਾਊਦ ਨੂੰ ਬਖ਼ਸ਼ ਦੇ।
9
ਸੋ ਦਾਊਦ ਦੇ ਜੁਆਨਾਂ ਨੇ ਦਾਊਦ ਦਾ ਨਾਮ ਲੈ ਕੇ ਉਨ੍ਹਾਂ ਸਾਰੀਆਂ ਗੱਲਾਂ ਦੇ ਅਨੁਸਾਰ ਨਾਬਾਲ ਨੂੰ ਆ ਕੇ ਆਖਿਆ, ਤਾਂ ਚੁੱਪ ਕਰ ਰਹੇ।
10
ਨਾਬਾਲ ਨੇ ਦਾਊਦ ਦੇ ਸੇਵਕਾਂ ਨੂੰ ਉੱਤਰ ਦੇ ਕੇ ਆਖਿਆ, ਭਲਾ, ਦਾਊਦ ਹੈ ਕੌਣ ਅਤੇ ਯੱਸੀ ਦਾ ਪੁੱਤਰ ਕੌਣ? ਅੱਜ-ਕੱਲ ਬਥੇਰੇ ਨੌਕਰ ਅਜਿਹੇ ਹਨ ਜੋ ਆਪਣੇ ਮਾਲਕਾਂ ਨੂੰ ਛੱਡ ਕੇ ਨੱਠ ਜਾਂਦੇ ਹਨ।
11
ਭਲਾ, ਮੈਂ ਆਪਣੀ ਰੋਟੀ ਅਤੇ ਪਾਣੀ ਅਤੇ ਮਾਸ ਜੋ ਮੈਂ ਆਪਣੇ ਕਤਰਨ ਵਾਲਿਆਂ ਲਈ ਵੱਢਿਆ ਹੈ ਉਨ੍ਹਾਂ ਲੋਕਾਂ ਨੂੰ ਲਿਆ ਦੇ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਜੋ ਕਿੱਥੋਂ ਦੇ ਹਨ?
12
ਦਾਊਦ ਦੇ ਜੁਆਨ ਹਟ ਕੇ ਤੁਰ ਪਏ ਅਤੇ ਮੁੜ ਆਏ ਅਤੇ ਉਨ੍ਹਾਂ ਸਭਨਾਂ ਗੱਲਾਂ ਦੇ ਅਨੁਸਾਰ ਉਹ ਨੂੰ ਸੁਨੇਹਾ ਆ ਦਿੱਤਾ।
13
ਤਦ ਦਾਊਦ ਨੇ ਆਪਣੇ ਲੋਕਾਂ ਨੂੰ ਆਖਿਆ, ਸੱਭੋ ਆਪੋ ਆਪਣੀਆਂ ਤਲਵਾਰਾਂ ਬੰਨ੍ਹੋ। ਸੋ ਸਭਨਾਂ ਨੇ ਆਪੋ-ਆਪਣੀ ਤਲਵਾਰ ਬੰਨ ਲਈ ਅਤੇ ਦਾਊਦ ਨੇ ਵੀ ਆਪਣੀ ਤਲਵਾਰ ਬੰਨੀ ਅਤੇ ਚਾਰ ਸੌ ਜੁਆਨ ਦਾਊਦ ਦੇ ਨਾਲ ਤੁਰ ਪਏ ਅਤੇ ਦੋ ਸੌ ਨਿੱਕ ਸੁੱਕ ਕੋਲ ਠਹਿਰੇ।
14
ਪਰ ਉਨ੍ਹਾਂ ਜੁਆਨਾਂ ਵਿੱਚੋਂ ਇੱਕ ਨੇ ਨਾਬਾਲ ਦੀ ਇਸਤਰੀ ਅਬੀਗੈਲ ਨੂੰ ਆਖਿਆ, ਵੇਖੋ, ਦਾਊਦ ਨੇ ਉਜਾੜ ਵਿੱਚੋਂ ਸਾਡੇ ਮਾਲਕ ਕੋਲ ਸੁੱਖ-ਸਾਂਦ ਪੁੱਛਣ ਲਈ ਦੂਤ ਘੱਲੇ ਪਰ ਉਸ ਨੇ ਉਨ੍ਹਾਂ ਨੂੰ ਝਿੜਕਿਆ।
15
ਪਰ ਉਨ੍ਹਾਂ ਲੋਕਾਂ ਨੇ ਸਾਡੇ ਨਾਲ ਵੱਡੀ ਭਲਿਆਈ ਕੀਤੀ ਅਤੇ ਸਾਨੂੰ ਕੁਝ ਦੁੱਖ ਨਹੀਂ ਹੋਇਆ ਅਤੇ ਜਿੰਨਾਂ ਚਿਰ ਅਸੀਂ ਉਨ੍ਹਾਂ ਵਿੱਚ ਰਹੇ ਅਤੇ ਮੈਦਾਨਾਂ ਵਿੱਚ ਸੀ ਉੱਨਾ ਚਿਰ ਸਾਡਾ ਕੁਝ ਨਹੀਂ ਗੁਆਚਿਆ।
16
ਸਗੋਂ ਜਿੰਨਾਂ ਚਿਰ ਅਸੀਂ ਉਨ੍ਹਾਂ ਦੇ ਨਾਲ ਭੇਡਾਂ ਬੱਕਰੀਆਂ ਚਰਾਉਂਦੇ ਰਹੇ ਤਾਂ ਰਾਤ ਨੂੰ ਵੀ ਅਤੇ ਦਿਨ ਨੂੰ ਵੀ ਅਸੀਂ ਕੰਧ ਵਰਗੀ ਸੁਰੱਖਿਆ ਵਿੱਚ ਸੀ।
17
ਸੋ ਹੁਣ ਸਮਝੋ ਅਤੇ ਵਿਚਾਰੋ ਜੋ ਤੁਸੀਂ ਕੀ ਕਰੋਗੇ ਕਿਉਂ ਜੋ ਸਾਡੇ ਮਾਲਕ ਉੱਤੇ ਅਤੇ ਉਹ ਦੇ ਸਾਰੇ ਟੱਬਰ ਉੱਤੇ ਬਦੀ ਪੈਣ ਵਾਲੀ ਹੈ। ਉਹ ਤਾਂ ਅਜਿਹਾ ਦੁਸ਼ਟ ਦਾ ਪੁੱਤਰ ਹੈ ਜੋ ਉਹ ਦੇ ਅੱਗੇ ਕੋਈ ਗੱਲ ਨਹੀਂ ਕਰ ਸਕਦਾ।
18
ਤਦ ਅਬੀਗੈਲ ਫੁਰਤੀ ਨਾਲ ਉੱਠੀ ਅਤੇ ਦੋ ਸੌ ਰੋਟੀਆਂ ਅਤੇ ਦੋ ਮਸ਼ਕਾਂ ਮੈਅ ਦੀਆਂ ਅਤੇ ਪੰਜ ਭੇਡਾਂ ਰਿੰਨ੍ਹੀਆਂ ਹੋਈਆਂ ਅਤੇ ਪੰਜ ਟੋਪੇ ਭੁੰਨੇ ਹੋਏ ਦਾਣੇ ਅਤੇ ਇੱਕ ਸੌ ਗੁੱਛਾ ਸੌਗੀ ਦਾ ਅਤੇ ਦੋ ਸੌ ਪਿੰਨੀ ਹੰਜ਼ੀਰਾਂ ਦੀ ਲੈ ਕੇ ਗਧਿਆਂ ਉੱਤੇ ਲੱਦ ਲਿਆ।
19
ਅਤੇ ਆਪਣੇ ਸੇਵਕਾਂ ਨੂੰ ਆਖਿਆ, ਮੇਰੇ ਅੱਗੇ ਤੁਰੋ। ਵੇਖੋ, ਮੈਂ ਤੁਹਾਡੇ ਮਗਰ-ਮਗਰ ਆਉਂਦੀ ਹਾਂ ਪਰ ਉਸ ਨੇ ਆਪਣੇ ਪਤੀ ਨਾਬਾਲ ਨੂੰ ਨਾ ਦੱਸਿਆ।
20
ਅਜਿਹਾ ਹੋਇਆ ਜਿਸ ਵੇਲੇ ਉਹ ਗਧੇ ਉੱਤੇ ਚੜ੍ਹ ਕੇ ਪਰਬਤ ਦੇ ਰਾਹ ਵੱਲੋਂ ਲਹਿ ਗਈ ਉਸ ਵੇਲੇ ਦਾਊਦ ਵੀ ਆਪਣਿਆਂ ਲੋਕਾਂ ਸਮੇਤ ਉਹ ਦੇ ਸਾਹਮਣੇ ਲਹਿੰਦਾ ਆਇਆ ਅਤੇ ਉਹ ਉਸ ਨੂੰ ਮਿਲ ਪਈ।
21
ਦਾਊਦ ਨੇ ਆਖਿਆ ਸੀ ਕਿ ਜੋ ਕੁਝ ਮਾਲ ਇਹ ਦਾ ਉਜਾੜ ਵਿੱਚ ਹੈ ਸੀ ਸੋ ਮੈਂ ਵਿਅਰਥ ਹੀ ਉਹ ਅਜਿਹੀ ਰਾਖੀ ਕਰਦਾ ਰਿਹਾ ਜੋ ਉਹ ਦੇ ਸਾਰੇ ਮਾਲ ਵਿੱਚੋਂ ਰੱਤਾ ਵੀ ਨਾ ਗੁਆਚਿਆ ਅਤੇ ਉਸ ਨੇ ਭਲਿਆਈ ਦੇ ਥਾਂ ਮੇਰੇ ਨਾਲ ਬੁਰਿਆਈ ਕੀਤੀ।
22
ਸੋ ਜੇ ਕਦੀ ਮੈਂ ਸਵੇਰੇ ਤੱਕ ਉਹ ਦੇ ਸਾਰੇ ਮਨੁੱਖਾਂ ਵਿੱਚੋਂ ਇੱਕ ਨੂੰ ਵੀ ਜੋ ਕੰਧ ਦੇ ਨਾਲ ਮੂਤ੍ਰੇ ਛੱਡ ਦੇਵਾਂ ਤਾਂ ਪਰਮੇਸ਼ੁਰ ਦਾਊਦ ਦੇ ਵੈਰੀਆਂ ਨਾਲ ਵੀ ਅਜਿਹਾ ਹੀ ਕਰੇ ਸਗੋਂ ਉਸ ਨਾਲੋਂ ਵੀ ਵੱਧ।
23
ਜਦ ਅਬੀਗੈਲ ਨੇ ਦਾਊਦ ਨੂੰ ਦੇਖਿਆ ਤਾਂ ਛੇਤੀ ਕੀਤੀ ਅਤੇ ਗਧੇ ਉੱਤੋਂ ਹੇਠਾਂ ਉਤਰ ਕੇ ਦਾਊਦ ਦੇ ਅੱਗੇ ਮੂੰਹ ਪਰਨੇ ਡਿੱਗ ਪਈ ਅਤੇ ਧਰਤੀ ਤੇ ਮੱਥਾ ਟੇਕਿਆ।
24
ਉਹ ਦੇ ਪੈਰਾਂ ਉੱਤੇ ਡਿੱਗ ਕੇ ਬੋਲਣ ਲੱਗੀ, ਮੇਰੇ ਉੱਤੇ, ਹੇ ਮੇਰੇ ਮਹਾਰਾਜ, ਇਹ ਦੋਸ਼ ਮੇਰੇ ਉੱਤੇ ਰੱਖ ਅਤੇ ਆਪਣੀ ਦਾਸੀ ਨੂੰ ਤੁਹਾਡੇ ਕੰਨ ਵਿੱਚ ਇੱਕ ਗੱਲ ਆਖਣ ਦੀ ਪਰਵਾਨਗੀ ਦਿਓ ਅਤੇ ਆਪਣੀ ਦਾਸੀ ਦੀ ਬੇਨਤੀ ਸੁਣ ਲਓ।
25
ਮੈਂ ਤੁਹਾਡੇ ਤਰਲੇ ਕਰਦੀ ਹਾਂ ਜੋ ਮੇਰਾ ਮਹਾਰਾਜ ਇਸ ਬੁਰੇ ਮਨੁੱਖ ਵੱਲ ਅਰਥਾਤ ਉਸ ਨਾਬਾਲ ਵੱਲ ਧਿਆਨ ਨਾ ਕਰੇ ਕਿਉਂ ਜੋ ਜਿਹਾ ਉਹ ਦਾ ਨਾਮ ਹੈ ਤਿਹਾ ਹੀ ਉਹ ਹੈ। ਉਹ ਦਾ ਨਾਮ ਨਾਬਾਲ ਹੈ ਅਤੇ ਮੂਰਖਤਾਈ ਉਹ ਦੇ ਨਾਲ ਹੈ ਅਤੇ ਮੈਂ ਜੋ ਤੁਹਾਡੀ ਦਾਸੀ ਹਾਂ ਸੋ ਮੇਰੇ ਮਹਾਰਾਜ ਦੇ ਜੁਆਨਾਂ ਨੂੰ ਜਿਨ੍ਹਾਂ ਨੂੰ ਤੁਸੀਂ ਭੇਜਿਆ, ਵੇਖਿਆ ਨਹੀਂ ਸੀ।
26
ਸੋ ਹੁਣ ਹੇ ਮੇਰੇ ਮਹਾਰਾਜ, ਜਿਉਂਦੇ ਪਰਮੇਸ਼ੁਰ ਦੀ ਸਹੁੰ, ਅਤੇ ਤੇਰੀ ਜਿੰਦ ਦੀ ਸਹੁੰ, ਕਿਉਂ ਜੋ ਯਹੋਵਾਹ ਨੇ ਤੁਹਾਨੂੰ ਲਹੂ ਵਗਾਉਣੋਂ ਅਤੇ ਆਪਣੇ ਹੱਥ ਨਾਲ ਬਦਲੇ ਲੈਣੋਂ ਹਟਾਇਆ ਸੋ ਤੁਹਾਡੇ ਵੈਰੀ ਅਤੇ ਉਹ ਜੋ ਮੇਰੇ ਮਹਾਰਾਜ ਦੀ ਬੁਰਿਆਈ ਲੋਚਦੇ ਹਨ ਨਾਬਾਲ ਵਰਗੇ ਹੋਣ!
27
ਹੁਣ ਇਹ ਭੇਟ ਜੋ ਤੁਹਾਡੀ ਦਾਸੀ ਮੇਰੇ ਮਹਾਰਾਜ ਦੇ ਸਾਹਮਣੇ ਲਿਆਈ ਹੈ ਸੋ ਉਨ੍ਹਾਂ ਜੁਆਨਾਂ ਨੂੰ ਜੋ ਮੇਰੇ ਮਹਾਰਾਜ ਦੇ ਮਗਰ ਲੱਗਦੇ ਹਨ ਦਿੱਤੀ ਜਾਵੇ।
28
ਦਯਾ ਕਰਕੇ ਆਪਣੀ ਦਾਸੀ ਦਾ ਦੋਸ਼ ਮਾਫ਼ ਕਰੋ ਕਿਉਂ ਜੋ ਯਹੋਵਾਹ ਮੇਰੇ ਮਹਾਰਾਜ ਦਾ ਇੱਕ ਪੱਕਾ ਘਰ ਜ਼ਰੂਰ ਬਣਾਵੇਗਾ ਇਸ ਲਈ ਜੋ ਮੇਰਾ ਮਹਾਰਾਜ ਯਹੋਵਾਹ ਦੀਆਂ ਲੜਾਈਆਂ ਲੜਦਾ ਹੈ ਅਤੇ ਤੁਹਾਡੇ ਸਾਰੇ ਜੀਵਨ ਵਿੱਚ ਤੁਹਾਥੋਂ ਕੋਈ ਬੁਰਿਆਈ ਨਹੀਂ ਲੱਭੀ।
29
ਤਾਂ ਵੀ ਤੁਹਾਡੇ ਮਗਰ ਲੱਗਣ ਅਤੇ ਤੁਹਾਡੀ ਜਿੰਦ ਨੂੰ ਲੱਭਣ ਵਾਸਤੇ ਇੱਕ ਜਣਾ ਉੱਠਿਆ ਹੈ ਪਰ ਮੇਰੇ ਮਹਾਰਾਜ ਦੀ ਜਿੰਦ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਕੋਲ ਜੀਉਣ ਦੀ ਗੱਠੜੀ ਵਿੱਚ ਬੰਨ੍ਹੀ ਰਹੇਗੀ ਪਰ ਤੁਹਾਡੇ ਵੈਰੀਆਂ ਦੇ ਪ੍ਰਾਣਾਂ ਨੂੰ ਉਹ ਅਜਿਹਾ ਚਲਾਵੇਗਾ ਜਿਹਾ ਕਿਸੇ ਗੋਪੀਏ ਵਿੱਚੋਂ।
30
ਅਤੇ ਅਜਿਹਾ ਹੋਵੇਗਾ, ਜਿਸ ਵੇਲ ਯਹੋਵਾਹ ਆਪਣੇ ਆਖਣ ਦੇ ਅਨੁਸਾਰ ਸਾਰੀਆਂ ਭਲਿਆਈਆਂ ਮੇਰੇ ਮਹਾਰਾਜ ਨਾਲ ਕਰ ਛੱਡੇ ਅਤੇ ਤੁਹਾਨੂੰ ਇਸਰਾਏਲ ਦਾ ਪ੍ਰਧਾਨ ਠਹਿਰਾਵੇ।
31
ਤਾਂ ਇਹ ਗੱਲ ਤੁਹਾਨੂੰ ਔਖ ਦਾ ਕਾਰਨ ਨਾ ਹੋਵੇਗੀ ਅਤੇ ਮੇਰੇ ਮਹਾਰਾਜ ਦੇ ਮਨ ਵਿੱਚ ਕਲੇਸ਼ ਨਾ ਹੋਵੇਗਾ ਜੋ ਮੈਂ ਵਿਅਰਥ ਲਹੂ ਵਗਾਇਆ ਜਾਂ ਮੇਰੇ ਮਹਾਰਾਜ ਨੇ ਆਪਣਾ ਬਦਲਾ ਲਿਆ ਪਰ ਜਿਸ ਵੇਲੇ ਯਹੋਵਾਹ ਮੇਰੇ ਮਹਾਰਾਜ ਉੱਤੇ ਕਿਰਪਾ ਕਰੇ ਤਦ ਤੁਸੀਂ ਆਪਣੀ ਟਹਿਲਣ ਨੂੰ ਚੇਤੇ ਕਰੋ।
32
ਦਾਊਦ ਨੇ ਅਬੀਗੈਲ ਨੂੰ ਆਖਿਆ, ਮੁਬਾਰਕ ਹੈ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਜਿਸ ਨੇ ਤੈਨੂੰ ਅੱਜ ਮੈਨੂੰ ਮਿਲਣ ਨੂੰ ਭੇਜਿਆ ਹੈ।
33
ਮੁਬਾਰਕ ਤੇਰੀ ਮੱਤ ਅਤੇ ਮੁਬਾਰਕ ਤੂੰ ਹੈਂ ਕਿਉਂ ਜੋ ਅੱਜ ਦੇ ਦਿਨ ਤੂੰ ਮੈਨੂੰ ਲਹੂ ਵਗਾਉਣੋਂ ਅਤੇ ਆਪਣੇ ਹੱਥ ਦੇ ਬਦਲਾ ਲੈਣ ਤੋਂ ਹਟਾਇਆ।
34
ਕਿਉਂ ਜੋ ਸੱਚੀ ਮੁੱਚੀ ਜਿਉਂਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਸਹੁੰ, ਜਿਸ ਨੇ ਮੈਨੂੰ ਤੁਹਾਡੇ ਨਾਲ ਬੁਰਿਆਈ ਕਰਨ ਤੋਂ ਹਟਾਇਆ ਜੇ ਕਦੀ ਤੂੰ ਛੇਤੀ ਨਾ ਕਰਦੀ ਅਤੇ ਮੇਰੇ ਮਿਲਣ ਨੂੰ ਨਾ ਆਉਂਦੀ ਤਾਂ ਸਵੇਰੇ ਤੱਕ ਨਾਬਾਲ ਦਾ ਇੱਕ ਵੀ ਪੁਰਖ ਨਾ ਛੱਡਦਾ!
35
ਅਤੇ ਦਾਊਦ ਨੇ ਉਹ ਦੇ ਹੱਥੋਂ ਜੋ ਕੁਝ ਉਹ ਉਸ ਦੇ ਕੋਲ ਲੈ ਆਈ ਸੀ ਲੈ ਲਿਆ ਅਤੇ ਉਹ ਨੂੰ ਆਖਿਆ, ਆਪਣੇ ਘਰ ਸੁੱਖ-ਸਾਂਦ ਨਾਲ ਜਾ। ਵੇਖ, ਮੈਂ ਤੇਰੀ ਗੱਲ ਸੁਣ ਲਈ ਹੈ ਅਤੇ ਤੇਰੀ ਅਰਜ਼ ਨੂੰ ਮੰਨ ਲਿਆ।
36
ਤਦ ਅਬੀਗੈਲ ਨਾਬਾਲ ਕੋਲ ਆਈ ਅਤੇ ਵੇਖੋ, ਉਹ ਆਪਣੇ ਘਰ ਵਿੱਚ ਜੱਗ ਕਰਦਾ ਸੀ ਜਿਵੇਂ ਕੋਈ ਰਾਜਾ ਜੱਗ ਕਰੇ ਅਤੇ ਨਾਬਾਲ ਦਾ ਜੀਅ ਉਹ ਦੇ ਵਿੱਚ ਵੱਡਾ ਅਨੰਦ ਸੀ ਬਹੁਤ ਜੋ ਪੀਤੀ ਸੀ ਸੋ ਉਸ ਨੇ ਪਰਭਾਤ ਤੱਕ ਉਹ ਨੂੰ ਥੋੜਾ ਬਹੁਤ ਕੁਝ ਨਾ ਆਖਿਆ।
37
ਅਤੇ ਅਜਿਹਾ ਹੋਇਆ ਜੋ ਪਰਭਾਤ ਨੂੰ ਜਿਸ ਵੇਲੇ ਨਾਬਾਲ ਦਾ ਨਸ਼ਾ ਉਤਰ ਗਿਆ ਤਾਂ ਉਹ ਦੀ ਇਸਤਰੀ ਨੇ ਉਹ ਨੂੰ ਸਾਰੀ ਗੱਲ ਦੱਸੀ ਤਾਂ ਉਹ ਦਾ ਮਨ ਉਹ ਦੇ ਵਿੱਚ ਮਰ ਗਿਆ ਅਤੇ ਉਹ ਪੱਥਰ ਵਰਗਾ ਹੋ ਗਿਆ।
38
ਅਜਿਹਾ ਹੋਇਆ ਜੋ ਦਸਾਂ ਦਿਨਾਂ ਪਿੱਛੋਂ ਯਹੋਵਾਹ ਨੇ ਨਾਬਾਲ ਨੂੰ ਅਜਿਹਾ ਮਾਰਿਆ ਜੋ ਉਹ ਮਰ ਗਿਆ।
39
ਦਾਊਦ ਨੇ ਸੁਣਿਆ ਜੋ ਨਾਬਾਲ ਮਰ ਗਿਆ ਹੈ ਤਾਂ ਆਖਿਆ, ਮੁਬਾਰਕ ਹੈ ਯਹੋਵਾਹ ਜਿਸ ਨੇ ਨਾਬਾਲ ਦੇ ਹੱਥੋਂ ਮੇਰੀ ਨਿੰਦਿਆ ਦਾ ਬਦਲਾ ਲਿਆ ਅਤੇ ਆਪਣੇ ਦਾਸ ਨੂੰ ਬੁਰਿਆਈ ਤੋਂ ਬਚਾਇਆ ਕਿਉਂ ਜੋ ਯਹੋਵਾਹ ਨੇ ਨਾਬਾਲ ਦੀ ਬੁਰਾਈ ਨੂੰ ਉਸੇ ਦੇ ਸਿਰ ਉੱਤੇ ਪਾਇਆ। ਤਾਂ ਦਾਊਦ ਨੇ ਸੇਵਕ ਘੱਲੇ ਅਤੇ ਅਬੀਗੈਲ ਨਾਲ ਉਸ ਨੂੰ ਆਪਣੀ ਪਤਨੀ ਬਣਾਉਣ ਲਈ ਗੱਲਾਂ ਕੀਤੀਆਂ।
40
ਜਦ ਦਾਊਦ ਦੇ ਸੇਵਕ ਅਬੀਗੈਲ ਕੋਲ ਕਰਮਲ ਵਿੱਚ ਆਏ ਤਾਂ ਉਨ੍ਹਾਂ ਨੇ ਉਸ ਨੂੰ ਆਖਿਆ, ਦਾਊਦ ਨੇ ਸਾਨੂੰ ਤੁਹਾਡੇ ਕੋਲ ਭੇਜਿਆ ਹੈ ਜੋ ਅਸੀਂ ਤੁਹਾਨੂੰ ਉਹ ਦੀ ਪਤਨੀ ਬਣਨ ਲਈ ਲੈ ਜਾਈਏ।
41
ਤਦ ਉਹ ਉੱਠੀ ਅਤੇ ਧਰਤੀ ਉੱਤੇ ਮੂੰਹ ਪਰਨੇ ਡਿੱਗ ਪਈ ਅਤੇ ਬੋਲੀ, ਵੇਖੋ ਤੁਹਾਡੀ ਦਾਸੀ ਆਪਣੇ ਮਹਾਰਾਜ ਦੇ ਸੇਵਕਾਂ ਦੇ ਪੈਰ ਧੋਣ ਵਾਲੀ ਸੇਵਾਦਾਰਨੀ ਠਹਿਰੇ।
42
ਅਤੇ ਅਬੀਗੈਲ ਨੇ ਛੇਤੀ ਕੀਤੀ ਅਤੇ ਉੱਠ ਕੇ ਗਧੇ ਉੱਤੇ ਚੜ੍ਹ ਬੈਠੀ ਅਤੇ ਆਪਣੀਆਂ ਪੰਜ ਸਹੇਲੀਆਂ ਜੋ ਉਹ ਦੇ ਨਾਲ ਸਨ, ਲੈ ਲਈਆਂ ਅਤੇ ਦਾਊਦ ਦੇ ਦੂਤਾਂ ਦੇ ਨਾਲ ਤੁਰ ਪਈ ਅਤੇ ਉਹ ਦੀ ਪਤਨੀ ਬਣੀ।
43
ਦਾਊਦ ਨੇ ਯਿਜ਼ਰਏਲ ਵਿੱਚੋਂ ਅਹੀਨੋਅਮ ਨੂੰ ਵੀ ਪਤਨੀ ਬਣਾਇਆ ਸੋ ਉਹ ਦੋਵੇਂ ਉਹ ਦੀਆਂ ਪਤਨੀਆਂ ਬਣ ਗਈਆਂ।
44
ਪਰ ਸ਼ਾਊਲ ਨੇ ਆਪਣੀ ਧੀ ਮੀਕਲ ਜੋ ਦਾਊਦ ਦੀ ਪਤਨੀ ਸੀ ਲੈਸ਼ ਦੇ ਪੁੱਤਰ ਗੱਲੀਮੀ ਫਲਟੀ ਨੂੰ ਦੇ ਦਿੱਤੀ ਸੀ।
← Chapter 24
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 26 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31