bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
/
2 Kings 21
2 Kings 21
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 22 →
1
ਜਦ ਮਨੱਸ਼ਹ ਰਾਜ ਕਰਨ ਲੱਗਾ ਤਾਂ ਉਹ ਬਾਰਾਂ ਸਾਲਾਂ ਦਾ ਸੀ, ਉਸ ਨੇ ਪਚਵੰਜਾ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਹਫਸੀਬਾਹ ਸੀ।
2
ਉਸ ਨੇ ਉਨ੍ਹਾਂ ਕੌਮਾਂ ਦੇ ਘਿਣਾਉਣੇ ਕੰਮਾਂ ਵਾਂਗੂੰ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗਿਓਂ ਕੱਢ ਦਿੱਤਾ ਸੀ, ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ।
3
ਉਸ ਨੇ ਉਨ੍ਹਾਂ ਉੱਚਿਆਂ ਥਾਵਾਂ ਨੂੰ ਫੇਰ ਬਣਾ ਲਿਆ ਜਿਨ੍ਹਾਂ ਨੂੰ ਉਸ ਦੇ ਪਿਤਾ ਹਿਜ਼ਕੀਯਾਹ ਨੇ ਢਾਹ ਦਿੱਤਾ ਸੀ ਅਤੇ ਬਆਲ ਦੀਆਂ ਜਗਵੇਦੀਆਂ ਬਣਾਈਆਂ ਅਤੇ ਟੁੰਡ ਬਣਾਏ, ਜਿਵੇਂ ਇਸਰਾਏਲ ਦੇ ਰਾਜਾ ਅਹਾਬ ਨੇ ਕੀਤਾ ਸੀ ਅਤੇ ਅਕਾਸ਼ ਦੇ ਸਾਰੇ ਲਸ਼ਕਰ ਨੂੰ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਪੂਜਾ ਕੀਤੀ।
4
ਉਸ ਨੇ ਯਹੋਵਾਹ ਦੇ ਉਸ ਭਵਨ ਵਿੱਚ ਜਗਵੇਦੀਆਂ ਬਣਾਈਆਂ ਜਿਸ ਦੇ ਵਿਖੇ ਯਹੋਵਾਹ ਨੇ ਆਖਿਆ ਸੀ, ਮੈਂ ਯਰੂਸ਼ਲਮ ਵਿੱਚ ਆਪਣਾ ਨਾਮ ਰੱਖਾਂਗਾ।
5
ਅਤੇ ਉਸ ਨੇ ਯਹੋਵਾਹ ਦੇ ਭਵਨ ਦੇ ਦੋਹਾਂ ਵਿਹੜਿਆਂ ਵਿੱਚ ਅਕਾਸ਼ ਦੇ ਸਾਰੇ ਲਸ਼ਕਰ ਲਈ ਜਗਵੇਦੀਆਂ ਬਣਾਈਆਂ।
6
ਆਪਣੇ ਪੁੱਤਰ ਨੂੰ ਅੱਗ ਵਿੱਚੋਂ ਦੀ ਲੰਘਾਇਆ ਅਤੇ ਫ਼ਾਲ ਪਾਉਂਦਾ ਅਤੇ ਟੂਣੇ-ਟੋਟਕੇ ਕਰਦਾ ਅਤੇ ਪੁੱਛਣ ਵਾਲੇ ਆਤਮਿਆਂ ਅਤੇ ਜਾਦੂਗਰਾਂ ਨਾਲ ਮਿਲਾਪ ਰੱਖਦਾ ਸੀ ਅਤੇ ਉਹ ਅਜਿਹਾ ਕੰਮ ਕਰਨ ਵਿੱਚ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਬਹੁਤ ਵੱਧ ਗਿਆ ਅਤੇ ਉਹ ਦੇ ਕ੍ਰੋਧ ਨੂੰ ਭੜਕਾਇਆ।
7
ਉਸ ਨੇ ਆਪਣੀ ਉੱਕਰੀ ਹੋਈ ਅਸ਼ੇਰਾਹ ਦੇਵੀ ਦੇ ਉੱਚੀ ਮੂਰਤੀ ਨੂੰ ਉਸ ਭਵਨ ਵਿੱਚ ਦਿੱਤਾ, ਜਿਸ ਦੇ ਬਾਰੇ ਯਹੋਵਾਹ ਨੇ ਦਾਊਦ ਅਤੇ ਉਹ ਦੇ ਪੁੱਤਰ ਸੁਲੇਮਾਨ ਨੂੰ ਆਖਿਆ ਸੀ ਕਿ ਇਸ ਭਵਨ ਵਿੱਚ ਅਤੇ ਯਰੂਸ਼ਲਮ ਵਿੱਚ ਜਿਸ ਨੂੰ ਮੈਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣ ਲਿਆ, ਆਪਣਾ ਨਾਮ ਸਦਾ ਤੱਕ ਰੱਖਾਂਗਾ।
8
ਮੈਂ ਫੇਰ ਇਸਰਾਏਲ ਦੇ ਪੈਰ ਨੂੰ ਉਸ ਭੂਮੀ ਤੋਂ ਬਾਹਰ ਭਟਕਣ ਨਹੀਂ ਦਿਆਂਗਾ ਜੋ ਮੈਂ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ, ਜੇ ਉਹ ਮੇਰੀਆਂ ਦਿੱਤੀਆਂ ਹੋਈਆਂ ਸਾਰੀਆਂ ਆਗਿਆਵਾਂ ਤੇ ਨਾਲੇ ਉਸ ਸਾਰੀ ਬਿਵਸਥਾ ਦੇ ਅਨੁਸਾਰ ਜਿਸ ਦਾ ਹੁਕਮ ਮੇਰੇ ਦਾਸ ਮੂਸਾ ਨੇ ਉਹਨਾਂ ਨੂੰ ਦਿੱਤਾ, ਪੂਰਾ ਕਰ ਕੇ ਪਾਲਨਾ ਕਰਨ।
9
ਪਰ ਉਹਨਾਂ ਨੇ ਧਿਆਨ ਨਾ ਲਾਇਆ ਅਤੇ ਮਨੱਸ਼ਹ ਨੇ ਉਹਨਾਂ ਨੂੰ ਬਹਿਕਾਇਆ ਕਿ ਓਹ ਉਨ੍ਹਾਂ ਕੌਮਾਂ ਨਾਲੋਂ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੋਂ ਬਰਬਾਦ ਕੀਤਾ ਸੀ ਹੋਰ ਵੀ ਭੈੜੇ ਕੰਮ ਕਰਨ।
10
ਯਹੋਵਾਹ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਇਹ ਬੋਲਿਆ,
11
ਇਸ ਲਈ ਕਿ ਯਹੂਦਾਹ ਦੇ ਰਾਜਾ ਮਨੱਸ਼ਹ ਨੇ ਇਹ ਘਿਣਾਉਣੇ ਕੰਮ ਕੀਤੇ ਹਨ ਅਤੇ ਅਮੋਰੀਆਂ ਨਾਲੋਂ ਜੋ ਉਸ ਤੋਂ ਪਹਿਲਾਂ ਸਨ ਵਧ ਕੇ ਭੈੜੇ ਕੰਮ ਕੀਤੇ ਸਗੋਂ ਯਹੂਦਾਹ ਤੋਂ ਵੀ ਆਪਣੇ ਬਣਾਏ ਹੋਏ ਬੁੱਤਾਂ ਦੇ ਨਾਲ ਪਾਪ ਕਰਾਇਆ।
12
ਤਦ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਇਸ ਤਰ੍ਹਾਂ ਆਖਿਆ ਕਿ ਵੇਖੋ, ਮੈਂ ਯਰੂਸ਼ਲਮ ਅਤੇ ਯਹੂਦਾਹ ਉੱਤੇ ਬੁਰਿਆਈ ਲਿਆਉਂਦਾ ਹਾਂ, ਜਿਸ ਦੇ ਕਾਰਨ ਸੁਣਨ ਵਾਲੇ ਦੇ ਦੋਨੋਂ ਕੰਨ ਵੱਜ ਪੈਣਗੇ।
13
ਮੈਂ ਯਰੂਸ਼ਲਮ ਉੱਤੇ ਸਾਮਰਿਯਾ ਦੀ ਜ਼ਰੀਬ ਅਤੇ ਅਹਾਬ ਦੇ ਘਰਾਣੇ ਦਾ ਸਾਹਲ ਪਾਵਾਂਗਾ ਅਤੇ ਯਰੂਸ਼ਲਮ ਨੂੰ ਅਜਿਹਾ ਪੁੰਝਾਂਗਾ ਜਿਵੇਂ ਕੋਈ ਥਾਲੀ ਨੂੰ ਪੂੰਝਦਾ ਹੈ ਤੇ ਪੂੰਝ ਕੇ ਮੂਧਾ ਮਾਰ ਦਿੰਦਾ ਹੈ।
14
ਅਤੇ ਮੈਂ ਆਪਣੇ ਵਿਰਸੇ ਦੇ ਬਚਿਆਂ ਖੁਚਿਆਂ ਨੂੰ ਤਿਆਗ ਕੇ ਉਨ੍ਹਾਂ ਨੂੰ ਉਹਨਾਂ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿਆਂਗਾ ਅਤੇ ਉਹ ਆਪਣੇ ਸਾਰੇ ਵੈਰੀਆਂ ਦੇ ਲਈ ਸ਼ਿਕਾਰ ਤੇ ਲੁੱਟ ਹੋਣਗੇ।
15
ਕਿਉਂ ਜੋ ਜਦ ਤੋਂ ਉਨ੍ਹਾਂ ਦੇ ਪਿਉ-ਦਾਦੇ ਮਿਸਰ ਵਿੱਚੋਂ ਨਿੱਕਲੇ ਉਸ ਸਮੇਂ ਤੋਂ ਅੱਜ ਦੇ ਦਿਨ ਤੱਕ ਉਹ ਅਜਿਹੇ ਕੰਮ ਕਰਦੇ ਰਹੇ, ਜੋ ਮੇਰੀ ਨਿਗਾਹ ਵਿੱਚ ਭੈੜੇ ਹਨ ਅਤੇ ਮੇਰੇ ਕ੍ਰੋਧ ਨੂੰ ਭੜਕਾਉਣ ਵਾਲੇ ਬਣੇ।
16
ਮਨੱਸ਼ਹ ਨੇ ਆਪਣੇ ਪਾਪ ਤੋਂ ਬਿਨ੍ਹਾਂ ਜਿਸ ਦੇ ਨਾਲ ਯਹੂਦਾਹ ਤੋਂ ਪਾਪ ਕਰਾਇਆ ਕਿ ਉਹ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕਰਨ ਨਿਰਦੋਸ਼ਾਂ ਦਾ ਲਹੂ ਵੀ ਐਨਾ ਬਾਹਲਾ ਵਹਾਇਆ ਕਿ ਯਰੂਸ਼ਲਮ ਨੂੰ ਇੱਕ ਸਿਰਿਓਂ ਦੂਜੇ ਸਿਰੇ ਤੱਕ ਭਰ ਛੱਡਿਆ।
17
ਅਤੇ ਮਨੱਸ਼ਹ ਦੀਆਂ ਬਾਕੀ ਗੱਲਾਂ ਤੇ ਉਹ ਸੱਭੋ ਕੁਝ ਜੋ ਉਸ ਨੇ ਕੀਤਾ ਅਤੇ ਉਹ ਪਾਪ ਜੋ ਉਸ ਨੇ ਕਮਾਇਆ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ?
18
ਫੇਰ ਮਨੱਸ਼ਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਆਪਣੇ ਘਰ ਦੇ ਬਾਗ਼ ਅਰਥਾਤ ਉੱਜ਼ਾ ਦੇ ਬਾਗ਼ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਆਮੋਨ ਉਸ ਦੇ ਥਾਂ ਰਾਜ ਕਰਨ ਲੱਗਾ।
19
ਜਦ ਆਮੋਨ ਰਾਜ ਕਰਨ ਲੱਗਾ ਉਹ ਬਾਈਆਂ ਸਾਲਾਂ ਦਾ ਸੀ ਅਤੇ ਉਹ ਨੇ ਯਰੂਸ਼ਲਮ ਵਿੱਚ ਦੋ ਸਾਲ ਰਾਜ ਕੀਤਾ ਅਤੇ ਉਹ ਦੀ ਮਾਤਾ ਦਾ ਨਾਮ ਮਸ਼ੁੱਲਮਥ ਸੀ ਜੋ ਯਾਟਬਾਹੀ ਹਾਰੂਸ ਦੀ ਧੀ ਸੀ।
20
ਅਤੇ ਉਹ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ, ਜਿਵੇਂ ਉਹ ਦੇ ਪਿਤਾ ਮਨੱਸ਼ਹ ਨੇ ਵੀ ਕੀਤਾ ਸੀ।
21
ਅਤੇ ਉਹ ਉਸ ਸਾਰੇ ਰਾਹ ਉੱਤੇ ਤੁਰਿਆ ਜਿਹ ਦੇ ਉੱਤੇ ਉਹ ਦਾ ਪਿਉ ਤੁਰਦਾ ਸੀ ਅਤੇ ਉਨ੍ਹਾਂ ਬੁੱਤਾਂ ਦੀ ਪੂਜਾ ਕੀਤੀ ਜਿਨ੍ਹਾਂ ਦੀ ਪੂਜਾ ਉਹ ਦੇ ਪਿਉ ਨੇ ਕੀਤੀ ਸੀ ਅਤੇ ਉਨ੍ਹਾਂ ਅੱਗੇ ਮੱਥਾ ਟੇਕਿਆ।
22
ਅਤੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਨੂੰ ਤਿਆਗ ਦਿੱਤਾ ਅਤੇ ਯਹੋਵਾਹ ਦੇ ਰਾਹ ਉੱਤੇ ਨਾ ਤੁਰਿਆ।
23
ਅਤੇ ਆਮੋਨ ਦੇ ਨੌਕਰਾਂ ਨੇ ਉਹ ਦੇ ਵਿਰੁੱਧ ਯੋਜਨਾ ਬਣਾਈ ਅਤੇ ਰਾਜਾ ਨੂੰ ਉਹ ਦੇ ਮਹਿਲ ਦੇ ਵਿੱਚੇ ਹੀ ਮਾਰ ਸੁੱਟਿਆ।
24
ਪਰ ਉਸ ਦੇਸ ਦੇ ਲੋਕਾਂ ਨੇ ਉਹਨਾਂ ਸਾਰਿਆਂ ਨੂੰ ਮਾਰ ਸੁੱਟਿਆ ਜਿਨ੍ਹਾਂ ਨੇ ਆਮੋਨ ਰਾਜਾ ਦੇ ਵਿਰੁੱਧ ਯੋਜਨਾ ਬਣਾਈ ਸੀ ਅਤੇ ਦੇਸ ਦੇ ਲੋਕਾਂ ਨੇ ਉਹ ਦੇ ਪੁੱਤਰ ਯੋਸ਼ੀਯਾਹ ਨੂੰ ਉਹ ਦੇ ਥਾਂ ਰਾਜਾ ਬਣਾਇਆ।
25
ਅਤੇ ਆਮੋਨ ਦੀ ਬਾਕੀ ਵਾਰਤਾ ਅਤੇ ਜੋ ਕੁਝ ਉਹ ਨੇ ਕੀਤਾ ਕੀ ਉਹ ਯਹੂਦਾਹ ਦੇ ਰਾਜਿਆਂ ਦੀ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ?
26
ਅਤੇ ਉਹ ਆਪਣੀ ਕਬਰ ਵਿੱਚ ਉੱਜ਼ਾ ਦੇ ਬਾਗ਼ ਵਿੱਚ ਦੱਬਿਆ ਗਿਆ ਅਤੇ ਉਹ ਦਾ ਪੁੱਤਰ ਯੋਸ਼ੀਯਾਹ ਉਹ ਦੇ ਥਾਂ ਰਾਜ ਕਰਨ ਲੱਗਾ।
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 22 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25