bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
/
2 Samuel 21
2 Samuel 21
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 22 →
1
ਫਿਰ ਦਾਊਦ ਦੇ ਸਮੇਂ ਵਿੱਚ ਤਿੰਨ ਸਾਲ ਤੱਕ ਲਗਾਤਾਰ ਕਾਲ ਪਿਆ ਅਤੇ ਦਾਊਦ ਨੇ ਯਹੋਵਾਹ ਦੀ ਹਜ਼ੂਰੀ ਨੂੰ ਭਾਲਿਆ ਸੋ ਯਹੋਵਾਹ ਨੇ ਆਖਿਆ, ਇਹ ਸ਼ਾਊਲ ਦੇ ਅਤੇ ਉਹ ਦੇ ਖੂਨੀ ਘਰਾਣੇ ਦੇ ਕਾਰਨ ਹੈ ਕਿਉਂ ਜੋ ਉਸ ਨੇ ਗਿਬਓਨੀਆਂ ਨੂੰ ਵੱਡ ਸੁੱਟਿਆ
2
ਤਦ ਰਾਜਾ ਨੇ ਗਿਬਓਨੀਆਂ ਨੂੰ ਸੱਦ ਕੇ ਉਨ੍ਹਾਂ ਨੂੰ ਆਖਿਆ (ਇਹ ਇਸਰਾਏਲ ਦੀ ਸੰਤਾਨ ਵਿੱਚੋਂ ਨਹੀਂ ਸਨ ਸਗੋਂ ਅਮੋਰੀਆਂ ਦੇ ਬਚੇ ਹੋਏ ਸਨ ਅਤੇ ਇਸਰਾਏਲੀਆਂ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ ਪਰ ਸ਼ਾਊਲ ਨੇ ਇਸਰਾਏਲੀਆਂ ਅਤੇ ਯਹੂਦੀਆਂ ਲਈ ਜਤਨ ਕਰ ਕੇ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ)
3
ਇਸ ਲਈ ਦਾਊਦ ਨੇ ਗਿਬਓਨੀਆਂ ਨੂੰ ਆਖਿਆ, ਮੈਂ ਤੁਹਾਡੇ ਲਈ ਕੀ ਕਰਾਂ ਅਤੇ ਕਿਸ ਵਸਤੂ ਨਾਲ ਮੈਂ ਪ੍ਰਾਸਚਿਤ ਕਰਾਂ ਤਾਂ ਜੋ ਤੁਸੀਂ ਯਹੋਵਾਹ ਦੇ ਨਿੱਜ-ਭਾਗ ਨੂੰ ਅਸੀਸ ਦਿਓ?
4
ਤਦ ਗਿਬਓਨੀਆਂ ਨੇ ਉਹ ਨੂੰ ਆਖਿਆ, ਸਾਡਾ ਸ਼ਾਊਲ ਤੋਂ ਅਤੇ ਉਸ ਦੇ ਘਰਾਣੇ ਤੋਂ ਸੋਨੇ-ਚਾਂਦੀ ਦਾ ਕੋਈ ਝਗੜਾ ਅਤੇ ਨਾ ਤੁਸੀਂ ਸਾਡੇ ਲਈ ਇਸਰਾਏਲ ਦੇ ਕਿਸੇ ਮਨੁੱਖ ਨੂੰ ਜਾਨ ਤੋਂ ਦਿੱਤਾ। ਸੋ ਉਸ ਆਖਿਆ, ਫ਼ੇਰ ਤੁਸੀਂ ਕੀ ਆਖਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ?
5
ਤਦ ਉਨ੍ਹਾਂ ਨੇ ਰਾਜਾ ਨੂੰ ਉੱਤਰ ਦਿੱਤਾ, ਉਹ ਮਨੁੱਖ ਜਿਸ ਨੇ ਸਾਨੂੰ ਨਾਸ ਕੀਤਾ ਅਤੇ ਸਾਡੇ ਵਿਰੁੱਧ ਵਿੱਚ ਸਾਨੂੰ ਨਾਸ ਕਰਨ ਦੀ ਅਜਿਹੀ ਯੋਜਨਾ ਬਣਾਈ ਕਿ ਅਸੀਂ ਇਸਰਾਏਲ ਦੇ ਕਿਸੇ ਬੰਨੇ ਵਿੱਚ ਨਾ ਟਿਕੀਏ।
6
ਸੋ ਉਹ ਦੇ ਪੁੱਤਰਾਂ ਵਿੱਚੋਂ ਸੱਤ ਜਣੇ ਸਾਨੂੰ ਸੌਂਪ ਦਿਓ ਜੋ ਅਸੀਂ ਉਨ੍ਹਾਂ ਨੂੰ ਯਹੋਵਾਹ ਦੇ ਲਈ ਯਹੋਵਾਹ ਦੇ ਚੁਣੇ ਹੋਏ ਸ਼ਾਊਲ ਦੇ ਗਿਬਆਹ ਵਿੱਚ ਫਾਹੇ ਦੇਈਏ। ਤਦ ਰਾਜਾ ਨੇ ਆਖਿਆ, ਮੈਂ ਉਨ੍ਹਾਂ ਨੂੰ ਸੌਂਪ ਦਿਆਂਗਾ
7
ਪਰ ਰਾਜਾ ਨੇ ਸ਼ਾਊਲ ਦੇ ਪੋਤਰੇ ਯੋਨਾਥਾਨ ਦੇ ਪੁੱਤਰ ਮਫ਼ੀਬੋਸ਼ਥ ਉੱਤੇ ਤਰਸ ਕੀਤਾ ਅਤੇ ਉਸ ਸਹੁੰ ਦੇ ਕਾਰਨ ਜੋ ਉਨ੍ਹਾਂ ਨੇ ਅਰਥਾਤ ਦਾਊਦ ਅਤੇ ਸ਼ਾਊਲ ਦੇ ਪੁੱਤਰ ਯੋਨਾਥਨ ਨੇ ਯਹੋਵਾਹ ਨੂੰ ਵਿੱਚ ਰੱਖ ਕੇ ਖਾਧੀ ਸੀ।
8
ਪਰ ਰਾਜਾ ਨੇ ਅੱਯਾਹ ਦੀ ਧੀ ਰਿਜ਼ਪਾਹ ਦੇ ਦੋ ਪੁੱਤਰ ਜਿਨ੍ਹਾਂ ਨੂੰ ਉਸ ਨੇ ਸ਼ਾਊਲ ਦੇ ਲਈ ਜਣਿਆ ਸੀ ਅਰਥਾਤ ਅਰਮੋਨੀ ਅਤੇ ਮਫ਼ੀਬੋਸ਼ਥ ਅਤੇ ਸ਼ਾਊਲ ਦੀ ਧੀ ਮੀਕਲ ਦੇ ਪੰਜ ਪੁੱਤਰ ਜੋ ਉਸ ਨੇ ਬਰਜ਼ਿੱਲਈ ਮਹੋਲਾਥੀ ਦੇ ਪੁੱਤਰ ਅਦਰੀਏਲ ਦੇ ਲਈ ਜਣੇ ਸਨ, ਫੜ੍ਹ ਲਏ
9
ਅਤੇ ਉਨ੍ਹਾਂ ਨੂੰ ਗਿਬਓਨੀਆਂ ਦੇ ਹੱਥ ਸੌਂਪ ਦਿੱਤਾ ਅਤੇ ਉਨ੍ਹਾਂ ਨੇ ਉਹਨਾਂ ਨੂੰ ਟਿੱਬੇ ਉੱਤੇ ਯਹੋਵਾਹ ਦੇ ਸਨਮੁਖ ਫਾਹੇ ਦੇ ਦਿੱਤਾ। ਓਹ ਸੱਤੇ ਦੇ ਸੱਤੇ ਨਾਸ ਹੋ ਗਏ ਅਤੇ ਫ਼ਸਲ ਦੇ ਦਿਨਾਂ ਵਿੱਚ ਅਰਥਾਤ ਉਨ੍ਹਾਂ ਪਹਿਲੇ ਦਿਨਾਂ ਵਿੱਚ ਜਦੋਂ ਜੌਂਵਾਂ ਦੀਆਂ ਵਾਢੀਆਂ ਅਰੰਭ ਹੁੰਦੀਆਂ ਹਨ, ਮਾਰੇ ਗਏ।
10
ਤਦ ਅੱਯਾਹ ਦੀ ਧੀ ਰਿਜ਼ਪਾਹ ਨੇ ਤੱਪੜ ਲੈ ਕੇ ਵਾਢੀਆਂ ਦੇ ਅਰੰਭ ਵਿੱਚ ਆਪਣੇ ਲਈ ਪੱਥਰ ਦੇ ਉੱਤੇ ਵਿਛਾ ਦਿੱਤਾ ਜਦ ਤੱਕ ਅਕਾਸ਼ੋਂ ਉਹਨਾਂ ਉੱਤੇ ਕਣੀਆਂ ਨਾ ਵਰ੍ਹੀਆਂ ਅਤੇ ਉਸ ਨੇ ਉਹਨਾਂ ਨੂੰ ਦਿਨ ਵਿੱਚ ਅਕਾਸ਼ ਦੇ ਪੰਛੀਆਂ ਅਤੇ ਰਾਤ ਨੂੰ ਜੰਗਲੀ ਜਾਨਵਰਾਂ ਤੋਂ ਬਚਾ ਕੇ ਰੱਖਿਆ ਜੋ ਉਹਨਾਂ ਨੂੰ ਨਾ ਛੂਹਣ
11
ਤਦ ਦਾਊਦ ਨੂੰ ਖ਼ਬਰ ਹੋਈ ਕਿ ਸ਼ਾਊਲ ਦੀ ਰਖ਼ੈਲ ਅੱਯਾਹ ਦੀ ਧੀ ਰਿਜ਼ਪਾਹ ਨੇ ਇਸ ਤਰ੍ਹਾਂ ਕੀਤਾ।
12
ਸੋ ਦਾਊਦ ਨੇ ਜਾ ਕੇ ਸ਼ਾਊਲ ਦੀਆਂ ਹੱਡੀਆਂ ਅਤੇ ਉਹ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਨੂੰ ਯਾਬੇਸ਼ ਗਿਲਆਦੀਆਂ ਤੋਂ ਵਾਪਿਸ ਲਿਆ ਕਿਉਂ ਜੋ ਓਹ ਉਨ੍ਹਾਂ ਨੂੰ ਬੈਤ ਸ਼ਾਨ ਦੇ ਚੌਂਕ ਵਿੱਚੋਂ ਜਿਸ ਵੇਲੇ ਫ਼ਲਿਸਤੀਆਂ ਨੇ ਸ਼ਾਊਲ ਨੂੰ ਗਿਲਬੋਆ ਵਿੱਚ ਮਾਰਿਆ ਅਤੇ ਉਨ੍ਹਾਂ ਨੂੰ ਟੰਗ ਦਿੱਤਾ ਸੀ ਚੁਰਾ ਲੈ ਗਏ ਸਨ।
13
ਸੋ ਉਹ ਸ਼ਾਊਲ ਅਤੇ ਉਸ ਦੇ ਪੁੱਤਰ ਦੀਆਂ ਹੱਡੀਆਂ ਨੂੰ ਉੱਥੋਂ ਲੈ ਆਇਆ ਅਤੇ ਇਨ੍ਹਾਂ ਸਾਰਿਆਂ ਦੀਆਂ ਹੱਡੀਆਂ ਨੂੰ ਜੋ ਟੰਗੇ ਗਏ ਸਨ ਇਕੱਠਾ ਕੀਤਾ।
14
ਤਾਂ ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਨੂੰ ਬਿਨਯਾਮੀਨ ਦੇ ਦੇਸ਼ ਦੇ ਸੇਲਾ ਵਿੱਚ ਉਸ ਦੇ ਪਿਤਾ ਕੀਸ਼ ਦੇ ਮਕਬਰੇ ਵਿੱਚ ਦੱਬ ਦਿੱਤਾ ਅਤੇ ਜੋ ਕੁਝ ਰਾਜਾ ਨੇ ਹੁਕਮ ਦਿੱਤਾ ਸੀ ਉਹ ਸਭ ਕੁਝ ਉਨ੍ਹਾਂ ਨੇ ਕੀਤਾ ਅਤੇ ਇਸ ਤੋਂ ਬਾਅਦ ਉਸ ਦੇਸ਼ ਦੇ ਲਈ ਪਰਮੇਸ਼ੁਰ ਨੇ ਬੇਨਤੀਆਂ ਸੁਣ ਲਈਆਂ।
15
ਫ਼ਲਿਸਤੀ ਫਿਰ ਇਸਰਾਏਲ ਦੇ ਨਾਲ ਲੜੇ ਅਤੇ ਦਾਊਦ ਆਪਣੇ ਸੇਵਕਾਂ ਨੂੰ ਨਾਲ ਲੈ ਕੇ ਉਤਰਿਆ ਅਤੇ ਫ਼ਲਿਸਤੀਆਂ ਨਾਲ ਲੜਿਆ ਅਤੇ ਦਾਊਦ ਥੱਕ ਗਿਆ।
16
ਉਸ ਵੇਲੇ ਦੈਂਤ ਦੇ ਪੁੱਤਰਾਂ ਵਿੱਚੋਂ ਇਸ਼ਬੀ-ਬਨੋਬ ਨੇ ਜਿਸ ਦੇ ਬਰਛੇ ਦਾ ਫਲ ਤੋਲ ਵਿੱਚ ਪੋਣੇ ਚਾਰ ਸੇਰ ਪਿੱਤਲ ਦਾ ਸੀ ਉਹ ਇੱਕ ਨਵੀਂ ਤਲਵਾਰ ਬੰਨ੍ਹ ਕੇ ਦਾਊਦ ਨੂੰ ਮਾਰਨਾ ਚਾਹੁੰਦਾ ਸੀ।
17
ਪਰ ਸਰੂਯਾਹ ਦੇ ਪੁੱਤਰ ਅਬੀਸ਼ਈ ਨੇ ਦਾਊਦ ਦੀ ਸਹਾਇਤਾ ਕੀਤੀ ਅਤੇ ਉਸ ਨੇ ਫ਼ਲਿਸਤੀ ਨੂੰ ਮਾਰ ਕੇ ਵੱਢ ਸੁੱਟਿਆ। ਤਦ ਦਾਊਦ ਦੇ ਲੋਕਾਂ ਨੇ ਉਹ ਦੇ ਨਾਲ ਸਹੁੰ ਖਾ ਕੇ ਆਖਿਆ, ਤੁਸੀਂ ਫਿਰ ਕਦੀ ਸਾਡੇ ਨਾਲ ਲੜਾਈ ਵਿੱਚ ਨਾ ਨਿੱਕਲੋ ਕਿਤੇ ਇਸਰਾਏਲ ਦਾ ਦੀਵਾ ਨਾ ਬੁਝ ਜਾਵੇ।
18
ਅਤੇ ਅਜਿਹਾ ਹੋਇਆ ਜੋ ਇਸ ਤੋਂ ਬਾਅਦ ਗੋਬ ਵਿੱਚ ਫ਼ਲਿਸਤੀਆਂ ਨਾਲ ਫਿਰ ਲੜਾਈ ਹੋਈ ਤਦ ਹੁਸ਼ਾਥੀ ਸਿਬਕੀ ਨੇ ਸਫ ਨੂੰ ਜੋ ਦੈਂਤ ਦੇ ਪੁੱਤਰਾਂ ਵਿੱਚੋਂ ਸੀ ਵੱਢ ਸੁੱਟਿਆ।
19
ਅਤੇ ਫਿਰ ਫ਼ਲਿਸਤੀਆਂ ਨਾਲ ਗੋਬ ਵਿੱਚ ਇੱਕ ਹੋਰ ਲੜਾਈ ਹੋਈ ਤਦ ਯਆਰੇ ਓਰਗੀਮ ਦੇ ਪੁੱਤਰ ਅਲਹਨਾਨ ਨੇ ਜੋ ਬੈਤਲਹਮ ਦਾ ਸੀ ਗਿੱਤੀ ਗੋਲਿਅਥ ਦੇ ਭਰਾ ਨੂੰ ਜਿਸ ਦੀ ਬਰਛੀ ਜੁਲਾਹੇ ਦੇ ਸ਼ਤੀਰ ਵਰਗੀ ਸੀ, ਮਾਰ ਸੁੱਟਿਆ।
20
ਫਿਰ ਗਥ ਵਿੱਚ ਇੱਕ ਹੋਰ ਲੜਾਈ ਹੋਈ ਅਤੇ ਉੱਥੇ ਇੱਕ ਵੱਡੀ ਡੀਲ ਡੌਲ ਵਾਲਾ ਮਨੁੱਖ ਸੀ। ਉਹ ਦੇ ਇੱਕ-ਇੱਕ ਹੱਥ ਵਿੱਚ ਛੇ-ਛੇ ਉਂਗਲੀਆਂ ਅਤੇ ਇੱਕ-ਇੱਕ ਪੈਰ ਵਿੱਚ ਵੀ ਛੇ-ਛੇ ਉਂਗਲੀਆਂ ਸਨ ਅਰਥਾਤ ਚੌਵੀ ਉਂਗਲੀਆਂ ਸਨ ਅਤੇ ਇਹ ਵੀ ਦੈਂਤ ਦੇ ਵੰਸ਼ ਵਿੱਚੋਂ ਸੀ।
21
ਜਦੋਂ ਉਸ ਨੇ ਇਸਰਾਏਲ ਨੂੰ ਬਹੁਤ ਲਲਕਾਰਿਆ, ਤਾਂ ਦਾਊਦ ਦੇ ਭਰਾ ਸ਼ਿਮਆਹ ਦੇ ਪੁੱਤਰ ਯੋਨਾਥਾਨ ਨੇ ਉਸ ਨੂੰ ਜਾਨੋਂ ਮਾਰ ਦਿੱਤਾ।
22
ਇਹ ਚਾਰੇ ਗਥ ਵਿੱਚ ਦੈਂਤ ਤੋਂ ਜੰਮੇ ਸਨ ਅਤੇ ਦਾਊਦ ਦੇ ਹੱਥੋਂ ਅਤੇ ਉਹ ਦੇ ਸੇਵਕਾਂ ਦੇ ਹੱਥੋਂ ਮਾਰੇ ਗਏ ਸਨ।
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 22 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24