bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Bible 2016 - ਪਵਿੱਤਰ ਬਾਈਬਲ O.V.
/
Acts 27
Acts 27
Punjabi Bible 2016 - ਪਵਿੱਤਰ ਬਾਈਬਲ O.V.
← Chapter 26
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 28 →
1
ਜਾਂ ਇਹ ਗੱਲ ਠਹਿਰੀ ਜੋ ਅਸੀਂ ਜਹਾਜ਼ ਉੱਤੇ ਚੜ੍ਹ ਕੇ ਇਤਾਲਿਯਾ ਨੂੰ ਜਾਈਏ ਤਾਂ ਉਨ੍ਹਾਂ ਨੇ ਪੌਲੁਸ ਅਤੇ ਕਈ ਹੋਰ ਕੈਦੀਆਂ ਨੂੰ ਯੂਲਿਉਸ ਨਾਮੇ ਪਾਤਸ਼ਾਹੀ ਪਲਟਣ ਦੇ ਇੱਕ ਸੂਬੇਦਾਰ ਨੂੰ ਸੌਂਪ ਦਿੱਤਾ
2
ਅਤੇ ਅਸੀਂ ਅਦ੍ਰਮੁੱਤਿਯੁਮ ਦੇ ਇੱਕ ਜਹਾਜ਼ ਤੇ ਜਿਹੜਾ ਅਸਿਯਾ ਦੇ ਕਨਾਰੇ ਦੇ ਸ਼ਹਿਰਾਂ ਨੂੰ ਜਾਣ ਵਾਲਾ ਸੀ ਸਵਾਰ ਹੋ ਕੇ ਤੁਰ ਪਏ ਅਤੇ ਅਰਿਸਤਰਖੁਸ ਥੱਸਲੁਨੀਕੇ ਦਾ ਇੱਕ ਮਕਦੂਨੀ ਸਾਡੇ ਨਾਲ ਸੀ
3
ਅਗਲੇ ਭਲਕ ਅਸੀਂ ਸੈਦਾ ਵਿੱਚ ਜਾ ਉਤਰੇ ਅਤੇ ਯੂਲਿਉਸ ਨੇ ਪੌਲੁਸ ਨਾਲ ਚੰਗਾ ਸਲੂਕ ਕਰ ਕੇ ਪਰਵਾਨਗੀ ਦਿੱਤੀ ਜੋ ਆਪਣੇ ਮਿੱਤਰਾਂ ਕੋਲ ਜਾ ਕੇ ਚੈਨ ਕਰੇ
4
ਉੱਥੋਂ ਜਹਾਜ਼ ਖੋਲ੍ਹ ਕੇ ਅਸੀਂ ਕੁਪਰਸ ਦੇ ਓਹਲੇ ਜਾ ਨਿੱਕਲੇ ਕਿਉਂ ਜੋ ਪੌਣ ਸਾਹਮਣੀ ਸੀ
5
ਅਤੇ ਜਾਂ ਅਸੀਂ ਕਲਿਕਿਯਾ ਅਰ ਪੰਮਫੁਲਿਯਾ ਦੇ ਲਾਗੇ ਦੇ ਸਮੁੰਦਰੋਂ ਪਾਰ ਲੰਘੇ ਤਾਂ ਲੁਕਿਯਾ ਦੇ ਨਗਰ ਮੂਰਾ ਵਿੱਚ ਆ ਉਤਰੇ
6
ਉੱਥੇ ਸੂਬੇਦਾਰ ਨੇ ਸਿਕੰਦਰਿਯਾ ਦਾ ਇੱਕ ਜਹਾਜ਼ ਇਤਾਲਿਯਾ ਨੂੰ ਜਾਣ ਵਾਲਾ ਵੇਖ ਕੇ ਸਾਨੂੰ ਉਹ ਦੇ ਉੱਤੇ ਜਾ ਚੜ੍ਹਾਇਆ
7
ਅਤੇ ਜਾਂ ਅਸੀਂ ਬਹੁਤ ਦਿਨਾਂ ਤੀਕ ਹੌਲੀ ਹੌਲੀ ਚੱਲੇ ਸਾਂ ਅਤੇ ਮਸਾਂ ਮਸਾਂ ਕਨੀਦੁਸ ਦੇ ਸਾਹਮਣੇ ਪਹੁੰਚੇ ਤਾਂ ਇਸ ਲਈ ਜੋ ਪੌਣ ਸਾਨੂੰ ਅਗਾਹਾਂ ਵਧਣ ਨਾ ਸੀ ਦਿੰਦੀ ਅਸੀਂ ਕਰੇਤ ਦੇ ਓਹਲੇ ਸਲਮੋਨੇ ਦੇ ਸਾਮਹਣੇ ਚੱਲੇ
8
ਅਰ ਮਸਾਂ ਮਸਾਂ ਉਹ ਦੇ ਲਾਗੇ ਲਾਗੇ ਹੋ ਕੇ ਸੁੰਦਰ ਘਾਟ ਨਾਮੇ ਇੱਕ ਥਾਂ ਪਹੁੰਚੇ । ਉੱਥੋਂ ਲਸਾਯਾ ਨਗਰ ਨੇੜੇ ਹੀ ਸੀ।।
9
ਜਾਂ ਕਿੰਨਾਂ ਚਿਰ ਬੀਤ ਗਿਆ ਅਤੇ ਸਮੁੰਦਰ ਦਾ ਸਫ਼ਰ ਡਰਾਉਣਾ ਹੋ ਗਿਆ ਸੀ ਇਸ ਲਈ ਜੋ ਵਰਤ ਦੇ ਦਿਨ ਲੰਘ ਚੁੱਕੇ ਸਨ ਤਾਂ ਪੌਲੁਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਸਮਝਾਇਆ
10
ਕਿ ਹੇ ਪੁਰਖੋ, ਮੈਨੂੰ ਦਿੱਸਦਾ ਹੈ ਜੋ ਇਸ ਸਫ਼ਰ ਵਿੱਚ ਬੁਰਾ ਹਾਲ ਅਤੇ ਬਹੁਤ ਘਾਟਾ ਹੋਣ ਵਾਲਾ ਹੈ ਨਿਰਾ ਮਾਲ ਅਤੇ ਜਹਾਜ਼ ਦਾ ਹੀ ਨਹੀਂ ਸਗੋਂ ਸਾਡੇ ਪ੍ਰਾਣਾਂ ਦਾ ਵੀ
11
ਪਰ ਸੂਬੇਦਾਰ ਨੇ ਪੌਲੁਸ ਦੀਆਂ ਗੱਲਾਂ ਨਾਲੋਂ ਮਲਾਹਾਂ ਦੇ ਸਿਰਕਰਦੇ ਅਤੇ ਜਹਾਜ਼ ਦੇ ਮਾਲਕ ਦੀਆਂ ਗੱਲਾਂ ਨੂੰ ਵੱਧ ਮੰਨਿਆ
12
ਅਰ ਇਸ ਲਈ ਕਿ ਉਹ ਘਾਟ ਸਿਆਲ ਕੱਟਣ ਲਈ ਚੰਗਾ ਨਾ ਸੀ ਬਹੁਤਿਆਂ ਨੇ ਇਹ ਸਲਾਹ ਦਿੱਤੀ ਜੋ ਐਥੋਂ ਚੱਲੇ ਚੱਲੀਏ ਭਈ ਜੇ ਕਿਵੇਂ ਹੋ ਸੱਕੇ ਤਾਂ ਫ਼ੈਨੀਕੁਸ ਤੋੜੀ ਪਹੁੰਚ ਕੇ ਸਿਆਲ ਕੱਟੀਏ ਜੋ ਕਰੇਤ ਦਾ ਇੱਕ ਘਾਟ ਹੈ ਜਿਹੜਾ ਉੱਤਰ ਪੂਰਬ ਅਰ ਦੱਖਣ ਪੂਰਬ ਦੇ ਖੂੰਜੇ ਦੀ ਵੱਲ ਹੈ
13
ਅਤੇ ਜਾਂ ਦੱਖਣ ਦੀ ਪੌਣ ਹੋਲੇ ਹੋਲੇ ਵੱਗਣ ਲੱਗੀ ਤਾਂ ਉਨ੍ਹਾਂ ਇਹ ਸਮਝ ਕੇ ਭਈ ਅਸੀਂ ਮੁਰਾਦ ਨੂੰ ਪਹੁੰਚੇ ਲੰਗਰ ਚੁੱਕ ਲਿਆ ਅਤੇ ਕਰੇਤ ਦੇ ਲਾਗੇ ਲਾਗੇ ਹੋ ਤੁਰੇ
14
ਪਰ ਥੋੜੇ ਚਿਰ ਪਿੱਛੋਂ ਉਸ ਪਾਸਿਓਂ ਇੱਕ ਵੱਡਾ ਤੁਫ਼ਾਨ ਝੁੱਲ ਪਿਆ ਜਿਹ ਨੂੰ ਯੂਰਕੂਲੋਨ ਕਹਿੰਦੇ ਹਨ
15
ਜਾਂ ਜਹਾਜ਼ ਪੌਣ ਦੇ ਢਹਿ ਚੜ੍ਹ ਗਿਆ ਅਤੇ ਉਹ ਦੇ ਸਾਹਮਣੇ ਠਹਿਰ ਨਾ ਸੱਕਿਆ ਤਾਂ ਸਾਡੀ ਕੋਈ ਵਾਹ ਨਾ ਲੱਗੀ ਅਤੇ ਅਸੀਂ ਰੁੜ੍ਹਦੇ ਚੱਲੇ ਗਏ
16
ਅਰ ਕਲੌਦਾ ਨਾਮੇ ਇੱਕ ਛੋਟੇ ਟਾਪੂ ਦੇ ਹੇਠ ਜਾ ਕੇ ਅਸੀਂ ਮਸਾਂ ਮਸਾਂ ਡੌਂਗੀ ਨੂੰ ਕਾਬੂ ਵਿੱਚ ਲਿਆਏ
17
ਸੋ ਜਾਂ ਉਨ੍ਹਾਂ ਉਸ ਨੂੰ ਚੁੱਕ ਲਿਆ ਤਾਂ ਸਹਾਰਾ ਦੇ ਕੇ ਜਹਾਜ਼ ਨੂੰ ਥੱਲਿਓਂ ਕੱਸਿਆ ਅਤੇ ਇਸ ਡਰ ਦੇ ਮਾਰੇ ਭਈ ਕਿਤੇ ਬਰੇਤੀ ਵਿੱਚ ਨਾ ਜਾ ਫੱਸੀਏ ਪਾਲ ਊਲ ਲਾਹ ਦਿੱਤੇ ਅਤੇ ਐਵੇਂ ਰੁੜ੍ਹਦੇ ਚੱਲੇ ਗਏ
18
ਜਾਂ ਅਨ੍ਹੇਰੀ ਦੇ ਕਾਰਨ ਅਸਾਂ ਬਹੁਤ ਹੁਝਕੇ ਖਾਧੇ ਤਾਂ ਦੂਜੇ ਦਿਨ ਉਨ੍ਹਾਂ ਨੇ ਜਹਾਜ਼ ਦਾ ਭਾਰ ਕੱਢ ਕੇ ਸੁੱਟ ਦਿੱਤਾ
19
ਅਰ ਤੀਜੇ ਦਿਨ ਉਨ੍ਹਾਂ ਆਪਣੇ ਹੱਥੀਂ ਜਹਾਜ਼ ਦਾ ਅਸਬਾਬ ਵੀ ਉਤਾਰ ਸੁੱਟਿਆ
20
ਜਾਂ ਬਹੁਤ ਦਿਨਾਂ ਤਾਈਂ ਨਾ ਸੂਰਜ ਨਾ ਤਾਰੇ ਵਿਖਾਈ ਦਿੱਤੇ ਅਰ ਵੱਡੀ ਅਨ੍ਹੇਰੀ ਚੱਲਦੀ ਰਹੀ ਤਾਂ ਓੜਕ ਨੂੰ ਸਾਡੇ ਬਚਣ ਦੀ ਸਾਰੀ ਆਸ ਮੂਲੋਂ ਜਾਂਦੀ ਰਹੀ
21
ਅਤੇ ਬਹੁਤ ਸਾਰੇ ਫਾਕਿਆਂ ਦੇ ਪਿੱਛੋਂ ਪੌਲੁਸ ਉਨ੍ਹਾਂ ਦੇ ਵਿੱਚ ਖਲੋ ਕੇ ਬੋਲਿਆ ਕਿ ਹੇ ਪੁਰਖੋ, ਤੁਹਾਨੂੰ ਚਾਹੀਦਾ ਸੀ ਜੋ ਮੇਰੀ ਗੱਲ ਮੰਨ ਕੇ ਕਰੇਤ ਤੋਂ ਜਹਾਜ਼ ਨਾ ਖੋਲ੍ਹਦੇ ਤਾਂ ਇਹ ਬੁਰਾ ਹਾਲ ਅਤੇ ਘਾਟਾ ਨਾ ਹੁੰਦਾ
22
ਹੁਣ ਮੈਂ ਤੁਹਾਨੂੰ ਸਮਝਾਉਂਦਾ ਹਾਂ ਭਈ ਤੁਸੀਂ ਹੌਸਲਾ ਰੱਖੋ ਕਿਉਂਕਿ ਤੁਹਾਡੇ ਵਿੱਚੋਂ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇਗਾ ਪਰ ਨਿਰਾ ਜਹਾਜ਼ ਦਾ
23
ਇਸ ਲਈ ਕਿ ਉਹ ਪਰਮੇਸ਼ੁਰ ਜਿਹ ਦਾ ਮੈਂ ਹਾਂ ਅਤੇ ਜਿਸ ਦੀ ਸੇਵਾ ਵੀ ਕਰਦਾ ਹਾਂ ਉਹ ਦਾ ਦੂਤ ਅੱਜ ਰਾਤ ਮੇਰੇ ਕੋਲ ਆਣ ਖਲੋਤਾ
24
ਅਤੇ ਬੋਲਿਆ ਕਿ ਹੇ ਪੌਲੁਸ, ਨਾ ਡਰ! ਜ਼ਰੂਰ ਹੈ ਜੋ ਤੂੰ ਕੈਸਰ ਦੇ ਅੱਗੇ ਹਾਜ਼ਰ ਹੋਵੇਂ ਅਤੇ ਵੇਖ ਪਰਮੇਸ਼ੁਰ ਨੇ ਸਭਨਾਂ ਨੂੰ ਜੋ ਤੇਰੇ ਨਾਲ ਜਹਾਜ਼ ਵਿੱਚ ਹਨ ਤੈਨੂੰ ਬਖ਼ਸ਼ ਦਿੱਤਾ ਹੈ
25
ਉਪਰੰਤ ਹੇ ਪੁਰਖੋ, ਹੌਸਲਾ ਰੱਖੋ ਕਿਉਂ ਜੋ ਮੈਂ ਪਰਮੇਸ਼ੁਰ ਦੀ ਪਰਤੀਤ ਕਰਦਾ ਹਾਂ ਭਈ ਜਿਹਾ ਮੈਨੂੰ ਕਿਹਾ ਗਿਆ ਹੈ ਤਿਹਾ ਹੀ ਹੋਵੇਗਾ
26
ਪਰ ਕਿਸੇ ਟਾਪੂ ਵਿੱਚ ਅਸੀਂ ਜਰੂਰ ਜਾ ਪਵਾਂਗੇ।।
27
ਸੋ ਜਾਂ ਚੌਧਵੀਂ ਰਾਤ ਆਈ ਅਤੇ ਅਸੀਂ ਅਦਰਿਯਾ ਦੇ ਸਮੁੰਦਰ ਵਿੱਚ ਇੱਧਰ ਉੱਧਰ ਰੁੜ੍ਹਦੇ ਸਾਂ ਤਾਂ ਅੱਧੀਕੁ ਰਾਤੀਂ ਮਲਾਹਾਂ ਨੇ ਅਟਕਲ ਨਾਲ ਜਾਚਿਆ ਭਈ ਅਸੀਂ ਕਿਸੇ ਦੇਸ ਨੇ ਨੇੜੇ ਆ ਢੁੱਕੇ ਹਾਂ
28
ਤਾਂ ਪਾਣੀ ਦੀ ਥਾਹ ਲਈ ਜੋ ਅੱਸੀ ਹੱਥ ਨਿੱਕਲਿਆ ਅਤੇ ਕੁਝ ਅੱਗੇ ਵੱਧ ਕੇ ਫੇਰ ਥਾਹ ਲਈ ਤਾਂ ਸੱਠ ਹੱਥ ਨਿਕਲਿਆ
29
ਅਤੇ ਏਸ ਡਰ ਦੇ ਮਾਰੇ ਭਈ ਅਸੀਂ ਕਿਤੇ ਪੱਥਰਾਂ ਵਾਲੇ ਥਾਂ ਨਾ ਜਾ ਪਈਏ ਉਨ੍ਹਾਂ ਨੇ ਜਹਾਜ਼ ਦੇ ਪਿਛਲੇ ਪਾਸਿਓਂ ਚਾਰ ਲੰਗਰ ਸੁੱਟੇ ਅਤੇ ਸਵੇਰ ਦੀ ਉਡੀਕ ਕਰਦੇ ਰਹੇ
30
ਜਦ ਮਲਾਹਾਂ ਨੇ ਜਹਾਜ਼ ਉੱਤੋਂ ਭਜਣਾ ਚਾਹਿਆ ਅਤੇ ਅਗਲੇ ਪਾਸਿਓਂ ਲੰਗਰ ਪਾਉਣ ਦੇ ਬਹਾਨੇ ਨਾਲ ਡੌਂਗੀ ਨੂੰ ਸਮੁੰਦਰ ਵਿੱਚ ਉਤਾਰਿਆ
31
ਤਦ ਪੌਲੁਸ ਨੇ ਸੂਬੇਦਾਰ ਅਤੇ ਸਿਪਾਹੀਆਂ ਨੂੰ ਕਿਹਾ ਕਿ ਜੇ ਏਹ ਜਹਾਜ਼ ਉੱਤੇ ਨਾ ਰਹਿਣ ਤਾਂ ਤੁਸੀਂ ਨਹੀਂ ਬਚ ਸੱਕਦੇ
32
ਤਦੋਂ ਸਿਪਾਹੀਆਂ ਨੇ ਡੌਂਗੀ ਦੇ ਰੱਸੇ ਵੱਢ ਕੇ ਉਹ ਨੂੰ ਡੇਗ ਦਿੱਤਾ
33
ਅਤੇ ਜਾਂ ਦਿਨ ਚੜ੍ਹਨ ਲੱਗਾ ਤਾਂ ਪੌਲੁਸ ਨੇ ਸਭਨਾਂ ਦੀ ਮਿੰਨਤ ਕੀਤੀ ਜੋ ਕੁਝ ਭੋਜਨ ਛਕੇ ਅਤੇ ਆਖਿਆ ਭਈ ਅੱਜ ਤੁਹਾਨੂੰ ਆਸਰਾ ਤੱਕਦਿਆਂ ਚੌਦਾਂ ਦਿਨ ਹੋਏ ਜੋ ਫ਼ਾਕਾ ਕੀਤਾ ਅਤੇ ਕੁਝ ਨਹੀਂ ਖਾਧਾ
34
ਸੋ ਮੈਂ ਤੁਹਾਡੀ ਮਿੰਨਤ ਕਰਦਾ ਹਾਂ ਭਈ ਕੁਝ ਭੋਜਨ ਛੱਕੋ ਕਿਉਂ ਜੋ ਇਹ ਦੇ ਵਿੱਚ ਤੁਹਾਡਾ ਬਚਾਉ ਹੈ ਇਸ ਲਈ ਜੋ ਤੁਹਾਡੇ ਵਿੱਚੋਂ ਕਿਸੇ ਦੇ ਸਿਰ ਦਾ ਇੱਕ ਵਾਲ ਵੀ ਵਿੰਗਾ ਨਾ ਹੋਵੇਗਾ!
35
ਇਹ ਕਹਿ ਕੇ ਉਹ ਨੇ ਰੋਟੀ ਲਈ ਅਤੇ ਸਭਨਾਂ ਦੇ ਸਾਹਮਣੇ ਪਰਮੇਸ਼ੁਰ ਦਾ ਸ਼ੁਕਰ ਕੀਤਾ ਅਤੇ ਭੰਨ ਕੇ ਖਾਣ ਲੱਗਾ
36
ਤਾਂ ਉਨ੍ਹਾਂ ਸਭਨਾਂ ਨੂੰ ਹੌਸਲਾਂ ਹੋਇਆ ਅਤੇ ਉਨ੍ਹਾਂ ਆਪ ਵੀ ਅੰਨ ਪਾਣੀ ਖਾਧਾ
37
ਅਸੀਂ ਸਰਬੱਤ ਦੋ ਸੌ ਛਿਹੱਤਰ ਪ੍ਰਾਣੀ ਉਸ ਜਹਾਜ਼ ਉੱਤੇ ਸਾਂ
38
ਅਤੇ ਜਾਂ ਓਹ ਅੰਨ ਪਾਣੀ ਖਾ ਕੇ ਰੱਜ ਗਏ ਤਾਂ ਉਨ੍ਹਾਂ ਕਣਕ ਨੂੰ ਸਮੁੰਦਰ ਵਿੱਚ ਸੁੱਟ ਕੇ ਜਹਾਜ਼ ਨੂੰ ਹੋਲਿਆ ਕਰ ਲਿਆ
39
ਜਦ ਦਿਨ ਚੜ੍ਹਿਆ ਤਦ ਉਨ੍ਹਾਂ ਉਸ ਦੇਸ ਨੂੰ ਨਾ ਪਛਾਤਾ ਪਰ ਇੱਕ ਖਾੜੀ ਡਿੱਠੀ ਜਿਹ ਦਾ ਕੰਡਾ ਪੱਧਰਾ ਸੀ ਅਤੇ ਓਹ ਸਲਾਹ ਕਰਨ ਲੱਗੇ ਭਈ ਅਸੀਂ ਜਹਾਜ਼ ਨੂੰ ਧੱਕ ਕੇ ਉਸ ਉੱਤੇ ਚੜ੍ਹਾ ਸੱਕਦੇ ਹਾਂ ਕਿ ਨਹੀਂ
40
ਅਤੇ ਉਨ੍ਹਾਂ ਲੰਗਰ ਖੋਲ੍ਹ ਕੇ ਸਮੁੰਦਰ ਵਿੱਚ ਛੱਡ ਦਿੱਤੇ ਨਾਲੇ ਪਤਵਾਰਾਂ ਦੇ ਰੱਸੇ ਖੋਲ੍ਹੇ ਅਤੇ ਪੌਣ ਦੇ ਲੋਟ ਉੱਤੇ ਅਗਲੇ ਪਾਸੇ ਦਾ ਪਾਲ ਚੜ੍ਹਾ ਕੇ ਕੰਢੇ ਦੀ ਵੱਲ ਚੱਲੇ
41
ਅਤੇ ਇੱਕ ਥਾਂ ਪਹੁੰਚ ਕੇ ਜਿੱਥੇ ਦੋ ਸਮੁੰਦਰ ਮਿਲੇ ਸਨ ਉਨ੍ਹਾਂ ਨੇ ਜਹਾਜ਼ ਨੂੰ ਨਿੱਕੇ ਪਾਣੀ ਵਿੱਚ ਚਲਾ ਦਿੱਤਾ ਤਾਂ ਅਗਲਾ ਪਾਸਾ ਖੁੱਭ ਕੇ ਅੜਿਆ ਹੀ ਰਿਹਾ ਪਰ ਪਿਛਲਾ ਠਾਠਾਂ ਦੇ ਜ਼ੋਰ ਨਾਲ ਟੁੱਟ ਗਿਆ
42
ਤਦ ਸਿਪਾਹੀਆਂ ਦੀ ਇਹ ਸਲਾਹ ਹੋਈ ਜੋ ਕੈਦੀਆਂ ਨੂੰ ਮਾਰ ਸੁੱਟੀਏ ਭਈ ਕਿਤੇ ਐਉਂ ਨਾ ਹੋਵੇ ਕਿ ਕੋਈ ਤਰ ਕੇ ਨੱਠ ਜਾਵੇ
43
ਪਰ ਸੂਬੇਦਾਰ ਨੇ ਜੋ ਇਹ ਚਾਹੁੰਦਾ ਸੀ ਪੌਲੁਸ ਨੂੰ ਬਚਾਵੇ ਉਨ੍ਹਾਂ ਨੂੰ ਇਸ ਇਰਾਦੇ ਤੋਂ ਹਟਾ ਦਿੱਤਾ ਅਤੇ ਹੁਕਮ ਕੀਤਾ ਭਈ ਜਿਨ੍ਹਾਂ ਨੂੰ ਤਰਨਾ ਆਉਂਦਾ ਹੋਵੇ ਸੋ ਛਾਲ ਮਾਰ ਕੇ ਪਹਿਲਾਂ ਧਰਤੀ ਤੇ ਜਾ ਨਿੱਕਲਣ
44
ਅਤੇ ਬਾਕੀ ਦੇ ਕਈ ਫੱਟਾਂ ਉੱਤੇ ਅਰ ਕਈ ਜਹਾਜ਼ ਦੀਆਂ ਹੋਰ ਚੀਜ਼ਾ ਉੱਤੇ, ਅਰ ਏਸੇ ਤਰਾਂ ਹੋਇਆ ਜੋ ਸੱਭੇ ਧਰਤੀ ਉੱਤੇ ਬਚ ਨਿੱਕਲੇ।।
← Chapter 26
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 28 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28