bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Bible 2016 - ਪਵਿੱਤਰ ਬਾਈਬਲ O.V.
/
Acts 7
Acts 7
Punjabi Bible 2016 - ਪਵਿੱਤਰ ਬਾਈਬਲ O.V.
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 8 →
1
ਤਦ ਸਰਦਾਰ ਜਾਜਕ ਨੇ ਪੁੱਛਿਆ ਕਿ ਏਹ ਗੱਲਾਂ ਏਵੇਂ ਹੀ ਹਨॽ
2
ਤਾਂ ਉਹ ਬੋਲਿਆ, ਹੇ ਭਾਈਓ ਅਤੇ ਹੇ ਪਿਤਰੋ, ਸੁਣੋ । ਸਾਡੇ ਪਿਤਾ ਅਬਰਾਹਾਮ ਨੂੰ ਹਾਰਾਨ ਵਿੱਚ ਵੱਸਣ ਤੋਂ ਅੱਗੇ ਜਦ ਉਹ ਮਸੋਪੋਤਾਮਿਯਾ ਵਿੱਚ ਸੀ ਤੇਜ ਰੂਪ ਪਰਮੇਸ਼ੁਰ ਵਿਖਾਈ ਦਿੱਤਾ
3
ਅਤੇ ਉਹ ਨੂੰ ਆਖਿਆ, ਤੂੰ ਆਪਣੇ ਦੇਸ ਅਤੇ ਆਪਣੇ ਸਾਕਾਂ ਵਿੱਚੋਂ ਨਿੱਕਲ ਕੇ ਹਾਰਾਨ ਵਿੱਚ ਜਿਹੜਾ ਮੈਂ ਤੈਨੂੰ ਵਿਖਾਵਾਂਗਾ ਚੱਲਿਆ ਆ
4
ਤਦ ਉਹ ਕਲਦੀਆਂ ਦੇ ਦੇਸ਼ ਤੋਂ ਨਿੱਕਲ ਕੇ ਹਾਰਾਨ ਵਿੱਚ ਜਾ ਵੱਸਿਆ ਅਤੇ ਉਹ ਦੇ ਪਿਓ ਦੇ ਮਰਨ ਪਿੱਛੋਂ ਪਰਮੇਸ਼ੁਰ ਨੇ ਉਹ ਨੂੰ ਉੱਥੋਂ ਲਿਆ ਕੇ ਐਸ ਦੇਸ ਵਿੱਚ ਵਸਾਇਆ ਜਿੱਥੇ ਹੁਣ ਤੁਸੀਂ ਰਹਿੰਦੇ ਹੋ
5
ਇਹ ਦੇ ਵਿੱਚ ਕੁਝ ਅਧਿਕਾਰ ਸਗੋਂ ਪੈਰ ਰੱਖਣ ਦਾ ਥਾਂ ਵੀ ਨਾ ਦਿੱਤੀ ਪਰ ਉਸ ਨੇ ਕਰਾਰ ਕੀਤਾ ਜੋ ਮੈਂ ਇਹ ਧਰਤੀ ਤੈਨੂੰ ਅਤੇ ਤੇਰੇ ਪਿੱਛੋਂ ਤੇਰੀ ਅੰਸ ਨੂੰ ਦਿਆਂਗਾ ਭਾਵੇਂ ਉਹ ਦਾ ਬਾਲਕ ਅਜੇ ਹੈ ਨਹੀਂ ਸੀ
6
ਪਰਮੇਸ਼ੁਰ ਨੇ ਐਉਂ ਆਖਿਆ ਭਈ ਤੇਰੀ ਅੰਸ ਪਰਦੇਸ਼ ਵਿੱਚ ਜਾ ਰਹੇਗੀ ਅਤੇ ਓਹ ਉਸ ਨੂੰ ਗੁਲਾਮ ਬਣਾ ਕੇ ਰੱਖਣਗੇ ਅਰ ਚਾਰ ਸੌਂ ਵਰਿਹਾਂ ਤੀਕ ਦੁਖ ਦੇਣਗੇ
7
ਫੇਰ ਪਰਮੇਸ਼ੁਰ ਨੇ ਆਖਿਆ, ਮੈਂ ਉਸ ਕੌਮ ਉੱਤੇ ਜਿਹ ਦੇ ਓਹ ਗੁਲਾਮ ਹੋਣਗੇ ਡੰਨ ਲਾਵਾਂਗਾ ਅਰ ਉਹ ਦੇ ਪਿੱਛੋਂ ਓਹ ਨਿੱਕਲ ਆਉਣਗੇ ਅਤੇ ਇਸੇ ਥਾਂ ਵਿੱਚ ਮੇਰੀ ਉਪਾਸਨਾ ਕਰਨਗੇ
8
ਅਤੇ ਉਸ ਨੇ ਉਹ ਦੇ ਨਾਲ ਸੁੰਨਤ ਨਾ ਨੇਮ ਕੀਤਾ। ਸੋ ਇਸ ਤਰਾਂ ਉਹ ਦੇ ਇਸਹਾਕ ਜੰਮਿਆ ਅਤੇ ਉਹ ਨੇ ਅੱਠਵੇਂ ਦਿਨ ਉਹ ਦੀ ਸੁੰਨਤ ਕੀਤੀ ਅਤੇ ਇਸਹਾਕ ਦੇ ਯਾਕੂਬ ਅਰ ਯਾਕੂਬ ਦੇ ਘਰ ਬਾਰਾਂ ਗੋਤਾਂ ਦੇ ਸਰਦਾਰ ਜੰਮੇ
9
ਅਤੇ ਉਨ੍ਹਾਂ ਸਰਦਾਰਾਂ ਨੇ ਯੂਸੁਫ਼ ਨਾਲ ਖੁਣਸ ਕਰ ਕੇ ਉਹ ਨੂੰ ਵੇਚ ਦਿੱਤਾ ਕਿ ਮਿਸਰ ਵਿੱਚ ਲੈ ਜਾਣ ਪਰ ਪਰਮੇਸ਼ੁਰ ਉਹ ਦੇ ਨਾਲ ਸੀ
10
ਅਤੇ ਉਹ ਨੇ ਉਹ ਦੇ ਸਾਰੇ ਕਸ਼ਟਾਂ ਤੋਂ ਛੁਡਾਇਆ ਅਤੇ ਉਹ ਨੂੰ ਮਿਸਰ ਦੇ ਪਾਤਸ਼ਾਹ ਫ਼ਿਰਊਨ ਨੇ ਸਾਹਮਣੇ ਕਿਰਪਾ ਅਰ ਬੁੱਧ ਦਿੱਤੀ ਅਤੇ ਉਸ ਨੇ ਉਹ ਨੂੰ ਮਿਸਰ ਦਾ ਅਤੇ ਆਪਣੇ ਸਾਰੇ ਘਰ ਦਾ ਹਾਕਮ ਬਣਾਇਆ
11
ਫੇਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਪਿਆ ਅਰ ਵੱਡਾ ਕਸ਼ਟ ਆਇਆ ਅਤੇ ਸਾਡੇ ਪਿਉ ਦਾਦਿਆਂ ਨੂੰ ਅੰਨ ਨਹੀਂ ਸੀ ਲੱਭਦਾ
12
ਪਰ ਜਾਂ ਯਾਕੂਬ ਨੇ ਸੁਣਿਆ ਭਈ ਮਿਸਰ ਵਿੱਚ ਅਨਾਜ ਹੈ ਤਾਂ ਸਾਡੇ ਪਿਉ ਦਾਦਿਆਂ ਨੂੰ ਪਹਿਲੀ ਵਾਰ ਘੱਲਿਆ
13
ਅਤੇ ਦੂਈ ਵਾਰ ਭਾਈਆਂ ਉੱਤੇ ਯੂਸੁਫ਼ ਪਰਗਟ ਹੋ ਗਿਆ ਅਰ ਯੂਸੁਫ਼ ਦਾ ਘਰਾਣਾ ਫ਼ਿਰਊਨ ਨੂੰ ਮਲੂਮ ਹੋ ਗਿਆ
14
ਤਦ ਯੂਸੁਫ਼ ਨੇ ਆਪਣੇ ਪਿਉ ਯਾਕੂਬ ਨੂੰ ਅਤੇ ਆਪਣੇ ਸਾਰੇ ਕੋੜਮੇ ਨੂੰ ਜੋ ਪੰਝੱਤਰ ਪ੍ਰਾਣੀ ਸਨ ਮੰਗਾ ਲਿਆ
15
ਸੋ ਯਾਕੂਬ ਮਿਸਰ ਵਿੱਚ ਗਿਆ ਅਤੇ ਉਹ ਆਪ ਮਰ ਗਿਆ ਅਰ ਸਾਡੇ ਪਿਉ ਦਾਦੇ ਵੀ
16
ਅਤੇ ਓਹ ਸ਼ਕਮ ਵਿੱਚ ਪੁਚਾਏ ਗਏ ਅਰ ਉਸ ਕਬਰਸਥਾਨ ਵਿੱਚ ਦੱਬੇ ਗਏ ਜਿਹੜਾ ਅਬਰਾਹਾਮ ਨੇ ਸ਼ਕਮ ਵਿੱਚ ਹਮੋਰ ਦੇ ਪੁੱਤ੍ਰਾਂ ਤੋਂ ਰੁਪਏ ਦੇ ਕੇ ਮੁੱਲ ਲਿਆ ਸੀ
17
ਪਰ ਜਾਂ ਉਸ ਕਰਾਰ ਦਾ ਵੇਲਾ ਜਿਹ ਦਾ ਪਰਮੇਸ਼ੁਰ ਨੇ ਅਬਰਾਹਾਮ ਨਾਲ ਨੇਮ ਕੀਤਾ ਸੀ ਨੇੜੇ ਆਇਆ ਤਾਂ ਓਹ ਲੋਕ ਮਿਸਰ ਵਿੱਚ ਵਧਣ ਅਤੇ ਬਹੁਤ ਹੋਣ ਲੱਗੇ
18
ਉਸ ਵੇਲੇ ਤੀਕੁਰ ਕਿ ਮਿਸਰ ਦਾ ਇੱਕ ਹੋਰ ਪਾਤਸ਼ਾਹ ਹੋਇਆ ਜਿਹੜਾ ਯੂਸੁਫ਼ ਨੂੰ ਨਾ ਜਾਣਦਾ ਸੀ
19
ਉਹ ਨੇ ਸਾਡੀ ਕੌਮ ਨਾਲ ਚਤਰਾਈ ਕਰ ਕੇ ਸਾਡੇ ਪਿਉ ਦਾਦਿਆਂ ਨੂੰ ਤੰਗ ਕੀਤਾ ਭਈ ਓਹ ਆਪਣਿਆਂ ਬਾਲਕਾਂ ਨੂੰ ਬਾਹਰ ਸੁੱਟ ਦੇਣ ਕਿ ਜੀਉਂਦੇ ਨਾ ਰਹਿਣ
20
ਉਸ ਸਮੇਂ ਮੂਸਾ ਜੰਮਿਆ ਜੋ ਅੱਤ ਸੋਹਣਾ ਸੀ । ਉਹ ਤਿੰਨਾਂ ਮਹੀਨਿਆਂ ਤੀਕੁਰ ਆਪਣੇ ਪਿਉ ਦੇ ਘਰ ਵਿੱਚ ਪਲਦਾ ਰਿਹਾ
21
ਅਤੇ ਜਾਂ ਉਹ ਬਾਹਰ ਸੁੱਟਿਆ ਗਿਆ ਤਾਂ ਫ਼ਿਰਊਨ ਦੀ ਧੀ ਨੇ ਉਹ ਨੂੰ ਉਠਾ ਲਿਆ ਅਤੇ ਉਹ ਨੂੰ ਆਪਣਾ ਪੁੱਤ੍ਰ ਕਰਕੇ ਪਾਲਿਆ
22
ਸੋ ਮੂਸਾ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ ਅਤੇ ਆਪਣਿਆਂ ਬਚਨਾਂ ਅਤੇ ਕਰਨੀਆਂ ਵਿੱਚ ਸਮਰਥ ਸੀ
23
ਜਦ ਉਹ ਪੂਰਿਆਂ ਚਾਹਲੀਆਂ ਵਰਿਹਾਂ ਦਾ ਹੋਣ ਲੱਗਾ ਤਦ ਉਹ ਦੇ ਮਨ ਵਿੱਚ ਆਇਆ ਭਈ ਮੈਂ ਜਾ ਕੇ ਆਪਣੇ ਭਾਈ ਇਸਰਾਏਲੀਆਂ ਦੀ ਖਬਰ ਲਵਾਂ
24
ਤਦ ਇੱਕ ਉੱਤੇ ਵਾਧਾ ਹੁੰਦਾ ਵੇਖ ਕੇ ਉਹ ਦੀ ਸਹਾਇਤਾ ਕੀਤੀ ਅਤੇ ਮਿਸਰੀ ਨੂੰ ਜਾਨੋਂ ਮਾਰਿਆ ਅਰ ਜਿਹ ਦੇ ਨਾਲ ਜ਼ੋਰਾਵਰੀ ਹੋਈ ਸੀ ਉਹ ਦਾ ਵੱਟਾ ਲਿਆ
25
ਤਾਂ ਉਹ ਨੇ ਸੋਚਿਆ ਭਈ ਮੇਰੇ ਭਾਈ ਸਮਝਣਗੇ ਜੋ ਪਰਮੇਸ਼ੁਰ ਮੇਰੇ ਹੱਥੀਂ ਉਨ੍ਹਾਂ ਨੂੰ ਛੁਟਕਾਰਾ ਦੇਣ ਲੱਗਾ ਹੈ, ਪਰ ਓਹ ਨਾ ਸਮਝੇ
26
ਫੇਰ ਅਗਲੇ ਭਲਕ ਜਾਂ ਓਹ ਲੜਦੇ ਸਨ ਤਾਂ ਉਨ੍ਹਾਂ ਨੂੰ ਵਿਖਾਈ ਦਿੱਤਾ ਅਤੇ ਇਹ ਕਹਿ ਕੇ ਉਨ੍ਹਾਂ ਵਿੱਚ ਮੇਲ ਕਰਾਉਣਾ ਚਾਹਿਆ ਕਿ ਹੇ ਪੁਰਖੋ ਤੁਸੀਂ ਤਾਂ ਭਾਈ ਭਾਈ ਹੋ। ਕਿਉਂ ਇੱਕ ਦੂਏ ਦੇ ਉੱਤੇ ਵਾਧਾ ਕਰਦੇ ਹੋ ॽ
27
ਪਰ ਜਿਹੜਾ ਆਪਣੇ ਗੁਆਂਢੀ ਦੇ ਉੱਤੇ ਵਾਧਾ ਕਰਦਾ ਸੀ ਉਸ ਨੇਉਹ ਨੂੰ ਧੱਕਾ ਦੇ ਕੇ ਆਖਿਆ ਭਈ ਤੈਨੂੰ ਕਿਨ ਸਾਡੇ ਉੱਤੇ ਹਾਕਮ ਅਤੇ ਨਿਆਈ ਬਣਾਇਆ ਹੈॽ
28
ਭਲਾ, ਤੂੰ ਮੈਨੂੰ ਭੀ ਮਾਰਿਆ ਚਾਹੁੰਦਾ ਹੈਂ ਜਿਵੇਂ ਤੈਂ ਕੱਲ ਉਸ ਮਿਸਰੀ ਨੂੰ ਮਾਰ ਸੁੱਟਿਆ ਸੀॽ
29
ਇਸ ਗੱਲ ਉੱਤੇ ਮੂਸਾ ਭੱਜ ਗਿਆ ਅਤੇ ਮਿਦਯਾਨ ਦੇਸ ਵਿੱਚ ਜਾ ਰਿਹਾ। ਉੱਥੇ ਉਹ ਦੇ ਦੋ ਪੁੱਤ੍ਰ ਜੰਮੇ
30
ਅਤੇ ਜਾਂ ਚਾਹਲੀ ਵਰਹੇ ਬੀਤ ਗਏ ਤਾਂ ਸੀਨਈ ਦੇ ਪਹਾੜ ਦੀ ਉਜਾੜ ਵਿੱਚ ਇੱਕ ਦੂਤ ਅੱਗ ਦੀ ਲੋ ਵਿੱਚ ਝਾੜੀ ਵਿੱਚੋਂ ਉਹ ਨੂੰ ਵਿਖਾਈ ਦਿੱਤਾ
31
ਮੂਸਾ ਨੇ ਵੇਖ ਕੇ ਉਸ ਦਰਸ਼ਣ ਤੋਂ ਅਚਰਜ ਮੰਨਿਆ ਅਤੇ ਜਾਂ ਤੱਕਣ ਲਈ ਨੇੜੇ ਢੁਕਿਆ ਤਾਂ ਪ੍ਰਭੁ ਦੀ ਅਵਾਜ਼ ਆਈ
32
ਭਈ ਮੈਂ ਤੇਰੇ ਪਿਉ ਦਾਦਿਆਂ ਦਾ ਪਰਮੇਸ਼ੁਰ ਹਾਂ, ਅਬਰਾਹਾਮ ਦਾ ਅਤੇ ਇਸਹਾਕ ਦਾ ਅਤੇ ਯਾਕੂਬ ਦਾ ਪਰਮੇਸ਼ੁਰ। ਤਦ ਮੂਸਾ ਕੰਬ ਉੱਠਿਆ ਅਤੇ ਉਹ ਨੂੰ ਤੱਕਣ ਦਾ ਹਿਆਉ ਨਾ ਪਿਆ
33
ਤਦ ਪ੍ਰਭੁ ਨੇ ਉਹ ਨੂੰ ਆਖਿਆ ਕਿ ਆਪਣਿਆਂ ਪੈਰਾਂ ਦੀ ਜੁੱਤੀ ਲਾਹ ਕਿਉਂ ਜੋ ਇਹ ਥਾਂ ਜਿੱਥੇ ਤੂੰ ਖਲੋਤਾ ਹੈਂ ਪਵਿੱਤ੍ਰ ਧਰਤੀ ਹੈ
34
ਮੈਂ ਦ੍ਰਿਸ਼ਟ ਕਰ ਕੇ ਆਪਣੇ ਲੋਕਾਂ ਦਾ ਜਿਹੜੇ ਮਿਸਰ ਵਿੱਚ ਹਨ ਕਸ਼ਟ ਵੇਖਿਆ ਅਤੇ ਮੈਂ ਉਨ੍ਹਾਂ ਦੇ ਹੌਕੇ ਸੁਣ ਕੇ ਉਨ੍ਹਾਂ ਨੂੰ ਛੁਡਾਉਣ ਉੱਤਰਿਆ ਹਾਂ ਸੋ ਹੁਣ ਆ, ਮੈਂ ਤੈਨੂੰ ਮਿਸਰ ਵਿੱਚ ਘੱਲਾਂਗਾ
35
ਓਸੇ ਮੂਸਾ ਨੂੰ ਜਿਸ ਤੋਂ ਉਨ੍ਹਾਂ ਨੇ ਇਨਕਾਰ ਕਰ ਕੇ ਕਿਹਾ ਜੋ ਤੈਨੂੰ ਕਿਹ ਨੇ ਹਾਕਮ ਅਤੇ ਨਿਆਈ ਬਣਾਇਆॽ ਉਸੇ ਨੇ ਪਰਮੇਸ਼ੁਰ ਨੇ ਉਸ ਦੂਤ ਦੇ ਹੱਥੀਂ ਜੋ ਉਹ ਨੂੰ ਝਾੜੀ ਵਿੱਚ ਵਿਖਾਈ ਦਿੱਤਾ ਸੀ ਹਾਕਮ ਅਤੇ ਛੁਟਕਾਰਾ ਦੇਣ ਵਾਲਾ ਕਰਕੇ ਘੱਲਿਆ
36
ਇਹੋ ਮਨੁੱਖ ਮਿਸਰ ਵਿੱਚ ਅਤੇ ਲਾਲ ਸਮੁੰਦਰ ਵਿੱਚ ਅਤੇ ਉਜਾੜ ਵਿੱਚ ਚਾਹਲੀਆਂ ਵਰਿਹਾਂ ਤੀਕੁਰ ਅਚੰਭੇ ਅਤੇ ਨਿਸ਼ਾਨ ਵਿਖਾ ਕੇ ਉਨ੍ਹਾਂ ਨੂੰ ਕੱਢ ਲਿਆਇਆ
37
ਇਹ ਉਹੋ ਮੂਸਾ ਹੈ ਜਿਨ ਇਸਰਾਏਲ ਦਿਆਂ ਪੁੱਤ੍ਰਾਂ ਨੂੰ ਆਖਿਆ ਭਈ ਪਰਮੇਸ਼ੁਰ ਤੁਹਾਡੇ ਭਾਈਆਂ ਵਿੱਚੋਂ ਤੁਹਾਡੇ ਲਈ ਮੇਰੇ ਜਿਹਾ ਇੱਕ ਨਬੀ ਖੜਾ ਕਰੇਗਾ
38
ਇਹ ਉਹੋ ਹੈ ਜੋ ਉਜਾੜ ਦੀ ਕਲੀਸਿਯਾ ਵਿੱਚ ਉਸ ਦੂਤ ਦੇ ਸੰਗ ਜਿਹੜਾ ਸੀਨਈ ਦੇ ਪਹਾੜ ਵਿੱਚ ਉਹ ਦੇ ਨਾਲ ਬੋਲਿਆ ਅਤੇ ਸਾਡੇ ਪਿਉ ਦਾਦਿਆਂ ਦੇ ਸੰਗ ਸੀ, ਅਤੇ ਉਸ ਨੇ ਜੀਉਂਦੇ ਬਚਨ ਪਾਏ ਭਈ ਸਾਨੂੰ ਸੌਂਪ ਦੇਵੇ
39
ਪਰ ਸਾਡੇ ਪਿਉ ਦਾਦਿਆਂ ਨੇ ਉਹ ਦੇ ਅਧੀਨ ਹੋਣਾ ਨਾ ਚਾਹਿਆ ਸਗੋਂ ਉਹ ਨੂੰ ਧੱਕਾ ਦਿੱਤਾ ਅਤੇ ਉਨ੍ਹਾਂ ਦਾ ਦਿਲ ਮਿਸਰ ਦੀ ਵੱਲ ਫਿਰਿਆ
40
ਅਤੇ ਉਨ੍ਹਾਂ ਹਾਰੂਨ ਨੂੰ ਆਖਿਆ ਭਈ ਸਾਡੇ ਲਈ ਠਾਕਰ ਬਣਾ ਜਿਹੜੇ ਸਾਡੇ ਅੱਗੇ ਅੱਗੇ ਚੱਲਣ ਕਿਉੰ ਜੋ ਉਹ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਸਾਨੂੰ ਪਤਾ ਨਹੀਂ ਭਈ ਉਹ ਨੂੰ ਕੀ ਹੋਇਆ
41
ਉਨ੍ਹੀਂ ਦਿਨੀਂ ਉਨ੍ਹਾਂ ਨੇ ਇੱਕ ਵੱਛਾ ਬਣਾਇਆ ਅਤੇ ਉਸ ਮੂਰਤ ਨੂੰ ਬਲੀਦਾਨ ਚੜ੍ਹਾਇਆ ਅਤੇ ਆਪਣੇ ਹੱਥਾਂ ਦੇ ਕੰਮ ਉੱਤੇ ਖੁਸ਼ੀ ਮਨਾਈ
42
ਪਰ ਪਰਮੇਸ਼ੁਰ ਉਨ੍ਹਾਂ ਤੋਂ ਫਿਰ ਗਿਆ ਅਤੇ ਉਨ੍ਹਾਂ ਨੂੰ ਛੱਡ ਦਿੱਤਾ ਕਿ ਅਕਾਸ਼ਦੀ ਸੈਨਾ ਨੂੰ ਪੂਜਣ ਜਿਵੇਂ ਨਬੀਆਂ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ, - ਹੇ ਇਸਰਾਏਲ ਦੇ ਘਰਾਣੇ, ਕੀ ਤੁਸਾਂ ਮੈਨੂੰ ਉਜਾੜ ਵਿੱਚ ਚਾਹਲੀ ਵਰਹੇ, ਪਸੂ ਭੇਟ ਅਤੇ ਬਲੀਦਾਨ ਚੜ੍ਹਾਏॽ
43
ਅਰ ਤੁਸੀਂ ਮਲੋਖ ਦੇ ਤੰਬੂ, ਅਤੇ ਰਿਫ਼ਾਨ ਦਿਓਤੇ ਦੇ ਤਾਰੇ ਨੂੰ, ਅਰਥਾਤ ਉਨ੍ਹਾਂ ਮੂਰਤਾਂ ਨੂੰ ਚੁੱਕੀ ਫਿਰਦੇ ਸਾਓ ਜਿਹੜੀਆਂ ਤੁਸਾਂ ਪੂਜਣ ਲਈ ਬਣਾਈਆਂ, ਅਤੇ ਮੈਂ ਤੁਹਾਨੂੰ ਕੱਢ ਕੇ ਬਾਬੁਲ ਤੋਂ ਪਰੇ ਲੈ ਜਾ ਕੇ ਵਸਾਵਾਂਗਾ।।
44
ਸਾਖੀ ਦਾ ਤੰਬੂ ਉਜਾੜ ਵਿੱਚ ਸਾਡੇ ਪਿਉ ਦਾਦਿਆਂ ਦੇ ਕੋਲ ਸੀ ਜਿਵੇਂ ਉਸੇ ਨੇ ਆਗਿਆ ਦਿੱਤੀ ਜਿਨ ਮੂਸਾ ਨੂੰ ਆਖਿਆ ਸੀ ਭਈ ਉਹ ਨੂੰ ਉਸ ਖਾਕੇ ਉੱਤੇ ਬਣਾ ਜੋ ਤੈਂ ਵੇਖਿਆ ਹੈ
45
ਅਤੇ ਉਸ ਨੂੰ ਸਾਡੇ ਪਿਉ ਦਾਦੇ ਅਗਲਿਆਂ ਤੋਂ ਪਾ ਕੇ ਯਹੋਸ਼ੁਆ ਦੇ ਨਾਲ ਤਦ ਐੱਥੇ ਲਿਆਏ ਜਦ ਉਨ੍ਹਾਂ ਕੌਮਾਂ ਦੀ ਮਿਲਖ ਪਾਈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਡੇ ਪਿਉ ਦਾਦਿਆਂ ਦੇ ਅੱਗਿਓ ਕੱਢ ਦਿੱਤਾ ਅਤੇ ਉਹ ਦਾਊਦ ਦੇ ਦਿਨਾਂ ਤੀਕ ਰਿਹਾ
46
ਉਹ ਨੇ ਪਰਮੇਸ਼ੁਰ ਦੇ ਹਜ਼ੂਰੋਂ ਕਿਰਪਾ ਪਾ ਕੇ ਚਾਹਿਆ ਜੋ ਯਾਕੂਬ ਦੇ ਪਰਮੇਸ਼ੁਰ ਦੇ ਲਈ ਇੱਕ ਅਸਥਾਨ ਬਣਾਵੇ
47
ਪਰ ਸੁਲੇਮਾਨ ਨੇ ਉਹ ਦੇ ਲਈ ਇੱਕ ਭਵਨ ਬਣਾਇਆ
48
ਪਰ ਅੱਤ ਮਹਾਨ ਹੱਥਾਂ ਦੀਆਂ ਬਣੀਆਂ ਹੋਈਆਂ ਹੈਕਲਾਂ ਵਿੱਚ ਨਹੀਂ ਵੱਸਦਾ ਜਿਵੇਂ ਨਬੀ ਕਹਿੰਦਾ ਹੈ, -
49
ਅਕਾਸ਼ ਮੇਰਾ ਸਿੰਘਾਸਣ, ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ। ਤੁਸੀਂ ਮੇਰੇ ਲਈ ਕਿਹੋ ਜਿਹਾ ਭਵਨ ਬਣਾਓਗੇ, ਪ੍ਰਭੁ ਆਖਦਾ ਹੈ, ਯਾ ਕਿਹੜਾ ਥਾਂ ਮੇਰੇ ਅਰਾਮ ਦਾ ਹੈॽ
50
ਕੀ ਮੇਰੇ ਹੱਥਾਂ ਨੇ ਏਹ ਸਭ ਵਸਤਾਂ ਨਹੀਂ ਬਣਾਈਆਂॽ।।
51
ਹੇ ਹਠੀ ਅਤੇ ਮਨ ਅਰ ਕੰਨ ਦੇ ਬੇ ਸੁੰਨਤੀ ਲੋਕੋ, ਤੁਸੀਂ ਸਦਾ ਪਵਿੱਤ੍ਰ ਆਤਮਾ ਦਾ ਸਾਹਮਣਾ ਕਰਦੇ ਹੋ! ਜਿਵੇਂ ਤੁਹਾਡੇ ਪਿਉ ਦਾਦਿਆਂ ਨੇ ਕੀਤਾ ਤਿਹਾ ਤੁਸੀਂ ਵੀ ਕਰਦੇ ਹੋ
52
ਨਬੀਆਂ ਵਿੱਚੋਂ ਕਿਹ ਨੂੰ ਤੁਹਾਡੇ ਪਿਉ ਦਾਦਿਆਂ ਨੇ ਨਹੀਂ ਸਤਾਇਆॽ ਸਗੋਂ ਉਨ੍ਹਾਂ ਨੇ ਉਸ ਧਰਮੀ ਦੇ ਆਉਣ ਦੀ ਖਬਰ ਦੇਣ ਵਾਲਿਆਂ ਨੂੰ ਵੱਢ ਸੁੱਟਿਆ ਜਿਹ ਦੇ ਹੁਣ ਤੁਸੀਂ ਫੜਵਾਉਣ ਵਾਲੇ ਅਤੇ ਖੂਨੀ ਹੋਏ
53
ਤੁਸਾਂ ਸ਼ਰਾ ਨੂੰ ਜਿਹੀ ਦੂਤਾਂ ਦੇ ਰਾਹੀਂ ਠਹਿਰਾਈ ਗਈ ਸੀ ਪਾਇਆ ਪਰ ਉਹ ਦੀ ਪਾਲਨਾ ਨਾ ਕੀਤੀ।।
54
ਏਹ ਗੱਲਾਂ ਸੁਣਦੇ ਹੀ ਓਹ ਮਨ ਵਿੱਚ ਸੜ ਗਏ ਅਤੇ ਉਸ ਉੱਤੇ ਦੰਦ ਪੀਹਣ ਲੱਗੇ
55
ਪਰ ਉਹ ਨੇ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਕੇ ਅਕਾਸ਼ ਦੀ ਵੱਲ ਨਜ਼ਰ ਲਾਈ ਹੋਈ ਪਰਮੇਸ਼ੁਰ ਦੇ ਤੇਜ ਅਤੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜਾ ਵੇਖਿਆ
56
ਅਤੇ ਕਿਹਾ ਵੇਖੋ, ਮੈਂ ਅਕਾਸ਼ ਨੂੰ ਖੁਲ੍ਹਾ ਅਤੇ ਮਨੁੱਖ ਦੇ ਪੁੱਤ੍ਰ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜਾ ਵੇਖਦਾ ਹਾਂ!
57
ਪਰ ਉਨ੍ਹਾਂ ਨੇ ਉੱਚੀ ਅਵਾਜ਼ ਨਾਲ ਡੰਡ ਪਾ ਕੇ ਆਪਣੇ ਕੰਨ ਬੰਦ ਕੀਤੇ ਅਤੇ ਇੱਕ ਮਨ ਹੋ ਕੇ ਉਹ ਦੇ ਉੱਤੇ ਟੁੱਟ ਪਏ
58
ਅਤੇ ਸ਼ਹਿਰੋਂ ਬਾਹਰ ਕੱਢ ਕੇ ਉਹ ਨੂੰ ਪਥਰਾਹ ਕੀਤਾ ਅਰ ਗਵਾਹਾਂ ਨੇ ਆਪਣੇ ਬਸਤਰ ਸੌਲੁਸ ਨਾਮੇ ਇੱਕ ਜੁਆਨ ਦੇ ਪੈਰਾਂ ਕੋਲ ਲਾਹ ਕੇ ਰੱਖ ਦਿੱਤੇ
59
ਸੋ ਉਨ੍ਹਾਂ ਨੇ ਇਸਤੀਫ਼ਾਨ ਨੂੰ ਪਥਰਾਹ ਕੀਤਾ ਜੋ ਬੇਨਤੀ ਕਰਦਾ ਅਤੇ ਇਹ ਆਖਦਾ ਸੀ ਕਿ ਹੇ ਪ੍ਰਭੁ ਯਿਸੂ, ਮੇਰੇ ਆਤਮਾ ਨੂੰ ਆਪਣੇ ਕੋਲ ਲੈ ਲੈ!
60
ਫੇਰ ਉਹ ਗੋਡੇ ਟੇਕ ਕੇ ਉੱਚੀ ਬੋਲਿਆ ਕਿ ਹੇ ਪ੍ਰਭੁ ਇਹ ਪਾਪ ਉਨ੍ਹਾਂ ਦੇ ਜੁੰਮੇ ਨਾ ਲਾ! ਅਤੇ ਇਹ ਕਹਿ ਕੇ ਉਹ ਸੌਂ ਗਿਆ, ਅਰ ਸੌਲੁਸ ਉਹ ਦੇ ਮਾਰ ਦੇਣ ਉੱਤੇ ਰਾਜ਼ੀ ਸੀ।।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 8 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
Recommended Reading
Commentary
Acts Commentaries
→
Devotional
Acts Devotional Guide
→
Get This Bible
Punjabi Bible - ਪਵਿੱਤਰ ਬਾਈਬਲ O.V. Study Bible
→