bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Bible 2016 - ਪਵਿੱਤਰ ਬਾਈਬਲ O.V.
/
Ezekiel 16
Ezekiel 16
Punjabi Bible 2016 - ਪਵਿੱਤਰ ਬਾਈਬਲ O.V.
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 32
Chapter 33
Chapter 34
Chapter 35
Chapter 36
Chapter 37
Chapter 38
Chapter 39
Chapter 40
Chapter 41
Chapter 42
Chapter 43
Chapter 44
Chapter 45
Chapter 46
Chapter 47
Chapter 48
Chapter 17 →
1
ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2
ਹੇ ਆਦਮੀ ਦੇ ਪੁੱਤ੍ਰ, ਯਰੂਸ਼ਲਮ ਨੂੰ ਉਹ ਦੇ ਘਿਣਾਉਣੇ ਕੰਮਾਂ ਤੋਂ ਜਾਣੂ ਕਰ
3
ਅਤੇ ਤੂੰ ਆਖ, ਪ੍ਰਭੁ ਯਹੋਵਾਹ ਯਰੂਸ਼ਲਮ ਨੂੰ ਐਉਂ ਕਹਿੰਦਾ ਹੈ ਕਿ ਤੇਰੀ ਜਨਮ ਭੂਮੀ ਕਨਆਨ ਦੀ ਧਰਤੀ ਸੀ। ਤੇਰਾ ਪਿਤਾ ਅਮੂਰੀ ਸੀ ਅਤੇ ਤੇਰੀ ਮਾਤਾ ਹਿੱਤੀ ਸੀ
4
ਅਤੇ ਤੇਰਾ ਜਨਮ ਐਉਂ ਹੋਇਆ ਕਿ ਜਿਸ ਦਿਹਾੜੇ ਤੂੰ ਜੰਮੀ ਤੇਰਾ ਨਾੜੂ ਛੇਕਿਆ ਨਾ ਗਿਆ, ਨਾ ਤੈਨੂੰ ਪਾਣੀ ਨਾਲ ਨੁਹਾ ਕੇ ਸਾਫ ਕੀਤਾ ਗਿਆ, ਨਾ ਤੇਰੇ ਉੱਤੇ ਲੂਣ ਮਲਿਆ ਗਿਆ ਅਤੇ ਤੂੰ ਪੋਤੜਿਆਂ ਵਿੱਚ ਲਪੇਟੀ ਨਾ ਗਈ
5
ਕਿਸੇ ਅੱਖ ਨੇ ਤੇਰੇ ਤੇ ਤਰਸ ਨਾ ਕੀਤਾ ਅਤੇ ਮਿਹਰਬਾਨੀ ਨਾ ਕੀਤੀ ਜੋ ਤੇਰੇ ਲਈ ਇਹ ਕੰਮ ਕਰਦਾ ਸਗੋਂ ਤੂੰ ਜੰਮਣ ਦੇ ਦਿਨ ਬਾਹਰ ਮਦਾਨ ਵਿੱਚ ਸੁੱਟ ਦਿੱਤੀ ਗਈ ਜੋ ਤੇਰੇ ਤੋਂ ਘਿਰਣਾ ਕਰਦੇ ਸਨ।।
6
ਜਦੋਂ ਮੈਂ ਤੇਰੇ ਕੋਲੋਂ ਲੰਘਿਆ ਅਤੇ ਤੈਨੂੰ ਤੇਰੇ ਲਹੂ ਵਿੱਚ ਲਿੱਬੜਿਆ ਹੋਇਆ ਵੇਖਿਆ, ਅਤੇ ਮੈਂ ਤੈਨੂੰ ਜਦੋਂ ਤੂੰ ਆਪਣੇ ਲਹੂ ਵਿੱਚ ਲਥੜ ਪੱਥੜ ਸੈਂ, ਆਖਿਆ ਕਿ ਜੀਉਂਦੀ ਰਹੁ! ਹਾਂ ਮੈਂ ਤੈਨੂੰ ਲਹੂ ਨਾਲ ਲਿੱਬੜੀ ਹੋਈ ਨੂੰ ਆਖਿਆ, ਜੀਉਂਦੀ ਰਹੁ!
7
ਮੈਂ ਤੈਨੂੰ ਖੇਤ ਦੀਆਂ ਕਲੀਆਂ ਵਾਂਗਰ ਵਧਾਇਆ, ਸੋ ਤੂੰ ਵੱਧੀ ਅਤੇ ਮੁਟਿਆਰ ਹੋਈ ਅਤੇ ਸੁੰਦਰ ਜੋਬਨ ਵਾਲੀ ਬਣੀ, ਤੇਰੀਆਂ ਛਾਤੀਆਂ ਉੱਠੀਆਂ ਅਤੇ ਤੇਰੇ ਵਾਲ ਵਧੇ, ਪਰ ਤੂੰ ਨੰਗੀ ਧੜੰਗੀ ਸੈਂ
8
ਫੇਰ ਜਦ ਮੈਂ ਤੇਰੇ ਕੋਲੋਂ ਲੰਘਿਆ ਅਤੇ ਤੈਨੂੰ ਡਿੱਠਾ, ਤਾਂ ਵੇਖੋ, ਤੇਰਾ ਵੇਲਾ ਪ੍ਰੇਮ ਦਾ ਵੇਲਾ ਸੀ। ਸੋ ਮੈਂ ਆਪਣਾ ਪੱਲਾ ਤੇਰੇ ਉੱਤੇ ਵਛਾਇਆ ਅਤੇ ਤੇਰੇ ਨੰਗੇਜ ਨੂੰ ਢੱਕਿਆ, ਹਾਂ ਸੌਂਹ ਖਾ ਕੇ ਤੇਰੇ ਨਾਲ ਨੇਮ ਬੰਨ੍ਹਿਆ, ਪ੍ਰਭੁ ਯਹੋਵਾਹ ਦਾ ਵਾਕ ਹੈ, ਅਤੇ ਤੂੰ ਮੇਰੀ ਹੋ ਗਈ
9
ਫੇਰ ਮੈਂ ਤੈਨੂੰ ਪਾਣੀ ਨਾਲ ਨੁਹਾਲਿਆ ਅਤੇ ਤੇਰੇ ਲਹੂ ਨੂੰ ਤੇਰੇ ਉੱਤੇ ਉੱਕਾ ਧੋ ਸੁੱਟਿਆ, ਅਤੇ ਤੇਰੇ ਉੱਪਰ ਤੇਲ ਮਲਿਆ
10
ਅਤੇ ਮੈਂ ਤੈਨੂੰ ਕਸੀਦੇ ਵਾਲੇ ਕੱਪੜੇ ਪਵਾਏ ਅਤੇ ਤਖਸ ਦੇ ਚੰਮ ਦੀ ਜੁੱਤੀ ਪਵਾਈ, ਵਧੀਆ ਕਤਾਨ ਦੀ ਤੇਰੀ ਪੇਟੀ ਬਣਵਾਈ ਅਤੇ ਤੈਨੂੰ ਨਿਰੇ ਰੇਸ਼ਮ ਨਾਲ ਕੱਜਿਆ
11
ਮੈਂ ਤੈਨੂੰ ਗਹਿਣਿਆਂ ਨਾਲ ਸਜ਼ਾਇਆ, ਤੇਰੇ ਹੱਥਾਂ ਵਿੱਚ ਕੜੇ ਪਾਏ ਅਤੇ ਤੇਰੇ ਗਲ ਵਿੱਚ ਹਾਰ ਪਾਇਆ
12
ਮੈਂ ਤੇਰੇ ਨੱਕ ਵਿੱਚ ਨੱਥ ਪਾਈ ਅਤੇ ਤੇਰੇ ਕੰਨਾਂ ਵਿੱਚ ਵਾਲੀਆਂ ਪਾਈਆਂ ਅਤੇ ਇੱਕ ਸੁੰਦਰ ਤਾਜ ਤੇਰੇ ਸਿਰ ਉੱਤੇ ਰੱਖਿਆ
13
ਅਤੇ ਤੂੰ ਸੋਨੇ, ਚਾਂਦੀ ਨਾਲ ਸੁੰਦਰ ਬਣ ਗਈ ਅਤੇ ਤੇਰੇ ਲੀੜੇ ਕਤਾਨੀ, ਰੇਸ਼ਮੀ ਅਤੇ ਕਸੀਦੇ ਕਾਰੀ ਦੇ ਸਨ ਅਤੇ ਤੂੰ ਮੈਦਾ, ਸ਼ਹਿਦ ਤੇ ਤੇਲ ਖਾਂਦੀ ਸੈਂ ਅਤੇ ਤੂੰ ਵੱਡੀ ਸੁੰਦਰ ਸੈਂ ਅਤੇ ਸੁਲੱਖਨੀ ਹੋ ਕੇ ਰਾਣੀ ਬਣ ਗਈ
14
ਅਤੇ ਤੇਰੀ ਸੁੰਦਰਤਾ ਦੀ ਹੁੱਗ ਕੌਮਾਂ ਵਿੱਚ ਹੋ ਗਈ ਹੈ, ਕਿ ਤੂੰ ਮੇਰੇ ਉਸ ਪਰਤਾਪ ਨਾਲ ਜੋ ਮੈਂ ਤੈਨੂੰ ਬਖ਼ਸ਼ਿਆ ਸੀ, ਸੰਪੂਰਨ ਹੋ ਗਈ, ਪ੍ਰਭੁ ਯਹੋਵਾਹ ਦਾ ਵਾਕ ਹੈ।।
15
ਪਰ ਤੂੰ ਆਪਣੀ ਸੁੰਦਰਤਾ ਤੇ ਭਰੋਸਾ ਕੀਤਾ ਅਤੇ ਆਪਣੀ ਮਸ਼ਹੂਰੀ ਕਰਕੇ ਵਿਭਚਾਰ ਕਰਨ ਲੱਗੀ, ਅਤੇ ਹਰੇਕ ਦੇ ਨਾਲ ਜਿਹੜਾ ਤੇਰੇ ਲਾਗਿਓਂ ਲੰਘਿਆ, ਉਸੇ ਨਾਲ ਤੂੰ ਜ਼ਨਾਹ ਕੀਤਾ ਤੇ ਉਸੇ ਦੀ ਬਣ ਗਈ
16
ਤੂੰ ਆਪਣੇ ਲੀੜੀਆਂ ਵਿੱਚੋਂ ਲਏ ਅਤੇ ਨਾਨਾ ਪਰਕਾਰ ਦੇ ਰੰਗਾਂ ਨਾਲ ਉੱਚੇ ਅਸਥਾਨਾਂ ਨੂੰ ਸਜ਼ਾਇਆ ਤੇ ਉਨ੍ਹਾਂ ਉੱਤੇ ਅਜਿਹੇ ਜ਼ਨਾਹ ਕੀਤੇ ਕਿ ਨਾ ਕਦੇ ਹੋਏ ਤੇ ਨਾ ਹੋਣਗੇ
17
ਅਤੇ ਤੂੰ ਮੇਰੇ ਸੋਨੇ, ਚਾਂਦੀ ਤੇ ਕੀਮਤੀ ਗਹਿਣਿਆਂ ਤੋਂ ਜੋ ਮੈਂ ਤੈਨੂੰ ਦਿੱਤੇ ਸਨ ਆਪਣੇ ਲਈ ਮਰਦਾਂ ਦੀਆਂ ਮੂਰਤੀਆਂ ਬਣਾਈਆਂ, ਅਤੇ ਉਨ੍ਹਾਂ ਨਾਲ ਵਿਭਚਾਰ ਕੀਤਾ
18
ਅਤੇ ਕਸੀਦੇ ਦੇ ਲੀੜੇ ਉਨ੍ਹਾਂ ਨੂੰ ਪਵਾਏ ਅਤੇ ਮੇਰਾ ਤੇਲ ਤੇ ਧੂਪ ਉਨ੍ਹਾਂ ਦੇ ਸਾਹਮਣੇ ਰੱਖਿਆ
19
ਅਤੇ ਮੇਰੀ ਰੋਟੀ ਜੋ ਮੈਂ ਤੈਨੂੰ ਦਿੱਤੀ ਅਰਥਾਤ ਮੈਦਾ, ਤੇਲ ਤੇ ਸ਼ਹਿਦ ਜੋ ਮੈਂ ਤੈਨੂੰ ਖੁਆਉਂਦਾ ਸਾਂ, ਤੂੰ ਉਨ੍ਹਾਂ ਦੇ ਸਾਹਮਣੇ ਸੁਗੰਧੀ ਲਈ ਰੱਖਿਆ, ਪ੍ਰਭੁ ਯਹੋਵਾਹ ਦਾ ਵਾਕ ਹੈ, ਕਿ ਐਉਂ ਹੀ ਹੋਇਆ
20
ਅਤੇ ਤੂੰ ਆਪਣੇ ਪੁੱਤ੍ਰਾਂ ਦੇ ਧੀਆਂ ਨੂੰ ਜਿਨ੍ਹਾਂ ਨੂੰ ਤੂੰ ਮੇਰੇ ਲਈ ਜੰਮਿਆਂ ਸੀ ਲੈਕੇ ਉਨ੍ਹਾਂ ਅੱਗੇ ਬਲੀ ਦਾਨ ਕੀਤਾ ਤਾਂ ਜੋ ਓਹ ਉਨ੍ਹਾਂ ਨੂੰ ਖਾ ਜਾਣ! ਕੀ ਤੇਰੀ ਜ਼ਨਾਕਾਰੀ ਕੋਈ ਨਿੱਕੀ ਗੱਲ ਸੀॽ
21
ਕਿ ਤੂੰ ਮੇਰੇ ਪੁੱਤ੍ਰਾਂ ਨੂੰ ਵੀ ਵੱਢਿਆ ਅਤੇ ਉਨ੍ਹਾਂ ਨੂੰ ਅੱਗ ਦੇ ਵਿੱਚ ਦੀ ਲੰਘਾਉਣ ਲਈ ਦਿੱਤਾ
22
ਅਤੇ ਤੂੰ ਆਪਣੇ ਸਾਰੇ ਘਿਣਾਉਣੇ ਕੰਮਾਂ ਅਤੇ ਵਿਭਚਾਰਾਂ ਨੂੰ ਆਪਣੀ ਜੁਆਨੀ ਦੇ ਦਿਨਾਂ ਵਿੱਚ ਜਦੋਂ ਤੂੰ ਨੰਗੀ ਧੜੰਗੀ ਤੇ ਆਪਣੇ ਲਹੂ ਵਿੱਚ ਲਿੱਬੜੀ ਹੋਈ ਸੈਂ ਕਦੇ ਚੇਤੇ ਨਾ ਕੀਤਾ
23
ਅਤੇ ਐਉਂ ਹੋਇਆ ਕਿ ਇਨ੍ਹਾਂ ਸਾਰੀਆਂ ਬੁਰਿਆਈਆਂ ਦੇ ਪਿੱਛੇ — ਤੇਰੇ ਉੱਤੇ ਹਾਇ ਹਾਇ! — ਪ੍ਰਭੁ ਯਹੋਵਾਹ ਦਾ ਵਾਕ ਹੈ
24
ਕਿ ਤੂੰ ਆਪਣੇ ਲਈ ਗੁੰਬਜ਼ ਬਣਾਇਆ ਅਤੇ ਹਰੇਕ ਚੌਂਕ ਵਿੱਚ ਉੱਚਾ ਅਸਥਾਨ ਤਿਆਰ ਕੀਤਾ
25
ਤੂੰ ਰਾਹ ਦੇ ਹਰ ਖੂੰਜੇ ਉੱਤੇ ਆਪਣਾ ਉੱਚਾ ਅਸਥਾਨ ਬਣਾਇਆ ਅਤੇ ਆਪਣੀ ਸੁੰਦਰਤਾ ਨੂੰ ਘਿਰਣਾ ਯੋਗ ਕੀਤਾ, ਅਤੇ ਹਰੇਕ ਰਾਹ ਲੰਘਣ ਵਾਲੇ ਅੱਗੇ ਤੂੰ ਆਪਣੇ ਪੈਰ ਖਿਲਾਰੇ ਅਤੇ ਆਪਣੇ ਵਿਭਾਚਰ ਨੂੰ ਵਧਾਇਆ
26
ਅਤੇ ਤੂੰ ਆਪਣੇ ਗੁਆਂਢੀ ਮਿਸਰੀਆਂ ਦੇ ਨਾਲ ਜੋ ਮੋਟੇ ਡਾਢੇ ਸਨ ਵਿਭਚਾਰ ਕੀਤਾ ਅਤੇ ਆਪਣੇ ਬਹੁਤੇ ਵਿਭਚਾਰ ਕਰਕੇ ਮੈਨੂੰ ਗੁੱਸੇ ਕੀਤਾ
27
ਸੋ ਵੇਖ! ਮੈਂ ਆਪਣਾ ਹੱਥ ਤੇਰੇ ਉੱਤੇ ਚੁੱਕਿਆ ਅਤੇ ਤੇਰੀ ਰੋਜ਼ੀ ਨੂੰ ਘੱਟ ਕਰ ਦਿੱਤਾ ਅਤੇ ਤੈਨੂੰ ਤੇਰੀਆਂ ਵੈਰਨਾਂ ਫਲਿਸਤੀਆਂ ਦੀਆਂ ਧੀਆਂ ਦੇ ਅਧੀਨ ਕਰ ਦਿੱਤਾ ਜਿਹੜੀਆਂ ਤੇਰੇ ਲੁੱਚਪੁਣੇ ਤੋਂ ਸ਼ਰਮਿੰਦੀਆਂ ਹੁੰਦੀਆਂ ਹਨ
28
ਫੇਰ ਅੱਸ਼ੂਰੀਆਂ ਨਾਲ ਵਿਭਚਾਰ ਕੀਤਾ ਕਿਉਂ ਜੋ ਤੂੰ ਰੱਜਦੀ ਨਹੀਂ ਸੈਂ, ਹਾਂ, ਤੂੰ ਉਨ੍ਹਾਂ ਨਾਲ ਵੀ ਵਿਭਚਾਰ ਕੀਤਾ, ਪਰ ਤੂੰ ਨਾ ਰੱਜੀ
29
ਅਤੇ ਤੂੰ ਬੁਪਾਰੀਆਂ ਕਸਦੀਆਂ ਦੇ ਦੇਸ ਤੀਕਰ ਆਪਣੇ ਵਿਭਚਾਰ ਨੂੰ ਖਿਲਾਰਿਆ ਪਰ ਏਸ ਨਾਲ ਵੀ ਤੂੰ ਨਾ ਰੱਜੀ
30
ਪ੍ਰਭੁ ਯਹੋਵਾਹ ਦਾ ਵਾਕ ਹੈ ਕਿ ਤੇਰਾ ਮਨ ਕਿੰਨਾ ਨਿਰਬਲ ਹੈ ਕਿ ਤੂੰ ਏਹ ਸਭ ਕੁਝ ਕਰਦੀ ਹੈਂ ਜੋ ਇੱਕ ਬੇਲੱਜ ਜ਼ਾਨੀ ਤੀਵੀਂ ਦਾ ਕੰਮ ਹੈ
31
ਇਸ ਲਈ ਕਿ ਤੂੰ ਹਰੇਕ ਸੜਕ ਦੇ ਸਿਰੇ ਤੇ ਆਪਣਾ ਗੁਬੰਜ਼ ਬਣਾਉਂਦੀ ਹੈਂ ਅਤੇ ਹਰੇਕ ਚੌਂਕ ਵਿੱਚ ਆਪਣਾ ਉੱਚਾ ਅਸਥਾਨ ਤਿਆਰ ਕਰਦੀ ਹੈਂ ਅਤੇ ਤੂੰ ਇੱਕ ਕੰਜਰੀ ਵਾਂਗਰ ਨਹੀਂ ਹੈ ਕਿਉਂ ਜੋ ਤੂੰ ਖਰਚੀ ਨੂੰ ਤੁੱਛ ਜਾਣਦੀ ਸੈਂ
32
ਵਿਭਚਾਰਨ ਇਸਤ੍ਰੀ ਜਿਹੜੀ ਆਪਣੇ ਪਤੀ ਦੇ ਥਾਂ ਓਪਰੇ ਨੂੰ ਕਬੂਲ ਕਰਦੀ ਹੈ!
33
ਲੋਕੀ ਸਾਰੀਆਂ ਕੰਜਰੀਆਂ ਨੂੰ ਸੁਗਾਤਾਂ ਦਿੰਦੇ ਹਨ ਪਰ ਤੂੰ ਆਪਣੇ ਯਾਰਾਂ ਨੂੰ ਸੁਗਾਤਾਂ ਤੇ ਢੋਏ ਦਿੰਦੀ ਹੈਂ ਤਾਂ ਜੋ ਓਹ ਚੁਫੇਰਿਓਂ ਤੇਰੇ ਕੋਲ ਆਉਣ ਅਤੇ ਤੇਰੇ ਨਾਲ ਜ਼ਨਾਹ ਕਰਨ
34
ਅਤੇ ਤੂੰ ਵਿਭਚਾਰ ਵਿੱਚ ਹੋਰਨਾਂ ਤੀਵੀਆਂ ਦੇ ਵਾਂਗਰ ਨਹੀਂ, ਕਿਉਂ ਜੋ ਵਿਭਚਾਰ ਦੇ ਲਈ ਤੇਰੇ ਪਿੱਛੇ ਕੋਈ ਨਹੀਂ ਆਉਂਦਾ, ਤੂੰ ਪੈਸੇ ਨਹੀਂ ਲੈਂਦੀ ਸਗੋਂ ਆਪ ਦਿੰਦੀ ਹੈਂ, ਸੋ ਤੂੰ ਓਪਰੀ ਹੈਂ!।।
35
ਏਸ ਲਈ ਹੇ ਵਿਭਚਾਰਨ! ਤੂੰ ਯਹੋਵਾਹ ਦਾ ਬਚਨ ਸੁਣ
36
ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਏਸ ਲਈ ਕਿ ਤੇਰੀ ਗੰਦਗੀ ਵੱਗ ਤੁਰੀ ਅਤੇ ਤੇਰੀ ਨੰਗੇਜ਼ ਤੇਰੇ ਵਿਭਚਾਰ ਦੇ ਕਾਰਨ ਜੋ ਤੂੰ ਆਪਣੇ ਯਾਰਾਂ ਨਾਲ ਕੀਤਾ ਖੁਲ੍ਹ ਗਿਆ ਅਤੇ ਤੇਰੀਆਂ ਸਾਰੀਆਂ ਘਿਣਾਉਣੀਆਂ ਮੂਰਤਾਂ ਦੇ ਕਾਰਨ ਅਤੇ ਤੇਰੇ ਬੱਚਿਆਂ ਦੇ ਲਹੂ ਦੇ ਕਾਰਨ ਜੋ ਤੈਂ ਉਨ੍ਹਾਂ ਦੇ ਅੱਗੇ ਚੜ੍ਹਾਇਆ,
37
ਏਸ ਲਈ ਵੇਖ, ਮੈਂ ਤੇਰੇ ਸਾਰੇ ਯਾਰਾਂ ਨੂੰ ਜਿਨ੍ਹਾਂ ਨੂੰ ਤੂੰ ਸੁਆਦ ਦਿੰਦੀ ਸੈਂ ਅਤੇ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਤੂੰ ਪਿਆਰ ਕਰਦੀ ਸੈਂ ਅਤੇ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨਾਲ ਤੂੰ ਵੈਰ ਰੱਖਦੀ ਸੈਂ, ਇਕੱਠਿਆਂ ਕਰਾਂਗਾ ਅਤੇ ਮੈਂ ਉਨ੍ਹਾਂ ਨੂੰ ਚੁਫੇਰਿਓਂ ਤੇਰੀ ਵਿਰੋਧਤਾ ਲਈ ਇਕੱਠਿਆਂ ਕਰਾਂਗਾ ਅਤੇ ਉਨ੍ਹਾਂ ਦੇ ਸਾਹਮਣੇ ਤੇਰਾ ਪੜਦਾ ਖੋਲ੍ਹਾਂਗਾ ਤਾਂ ਜੋ ਓਹ ਤੇਰੇ ਸਾਰੇ ਨੰਗੇਜ਼ ਨੂੰ ਵੇਖਣ
38
ਅਤੇ ਮੈਂ ਤੇਰਾ ਅਜਿਹਾ ਨਿਆਉਂ ਕਰਾਂਗਾ ਜਿਦਾਂ ਵਿਭਚਾਰਨ ਤੀਵੀਂ ਦਾ ਅਤੇ ਲਹੂ ਵੱਗਦੀ ਤੀਵੀਂ ਦਾ ਨਿਆਉਂ ਕੀਤਾ ਜਾਂਦਾ ਹੈ ਅਤੇ ਮੈਂ ਕਹਿਰ ਅਤੇ ਅਣਖ ਦਾ ਲਹੂ ਤੇਰੇ ਉੱਤੇ ਲਿਆਵਾਂਗਾ
39
ਮੈਂ ਤੈਨੂੰ ਉਨ੍ਹਾਂ ਦੇ ਹੱਥ ਵਿੱਚ ਦਿਆਂਗਾ ਅਤੇ ਓਹ ਤੇਰੇ ਗੁੰਬਜ਼ ਢਾਹ ਸੁੱਟਣਗੇ ਅਤੇ ਤੇਰੇ ਉੱਚੇ ਅਸਥਾਨ ਤੋੜ ਦੇਣਗੇ ਅਤੇ ਤੇਰੇ ਲੀੜੇ ਨੋਚ ਲੈਣਗੇ, ਨਾਲੇ ਤੇਰੇ ਕੀਮਤੀ ਗਹਿਣੇ ਖੋਹ ਲੈਣਗੇ ਅਤੇ ਤੈਨੂੰ ਨੰਗੀ ਧੜੰਗੀ ਛੱਡ ਜਾਣਗੇ
40
ਓਹ ਤੇਰੇ ਵਿਰੁੱਧ ਇੱਕ ਸਭਾ ਚੜ੍ਹਾ ਲਿਆਉਣਗੇ ਅਤੇ ਤੈਨੂੰ ਪੱਥਰਾਂ ਨਾਲ ਮਾਰ ਸੁੱਟਣਗੇ ਅਤੇ ਆਪਣੀਆਂ ਤਲਵਾਰਾਂ ਨਾਲ ਤੈਨੂੰ ਵਿੰਨ੍ਹ ਸੁੱਟਣਗੇ
41
ਓਹ ਤੇਰੇ ਘਰਾਂ ਨੂੰ ਅੱਗ ਨਾਲ ਫੂਕ ਦੇਣਗੇ ਅਤੇ ਬਹੁਤ ਸਾਰੀਆਂ ਤੀਵੀਆਂ ਦੀ ਨਿਗਾਹ ਵਿੱਚ ਤੈਨੂੰ ਸਜ਼ਾ ਦੇਣਗੇ ਅਤੇ ਮੈਂ ਤੈਨੂੰ ਵਿਭਚਾਰ ਤੋਂ ਰੋਕ ਦਿਆਂਗਾ ਅਤੇ ਤੂੰ ਫੇਰ ਖਰਚੀ ਨਾ ਦੇਵੇਂਗੀ
42
ਤਦੋਂ ਮੇਰਾ ਕਹਿਰ ਤੇਰੇ ਉੱਤੇ ਹੌਲਾ ਹੋ ਜਾਵੇਗਾ ਅਤੇ ਮੇਰੀ ਅਣਖ ਤੇਰੇ ਵੱਲੋਂ ਹੱਟ ਜਾਵੇਗੀ ਅਤੇ ਮੈਂ ਸ਼ਾਂਤੀ ਪਾਵਾਂਗਾ, ਅਤੇ ਫੇਰ ਗੁੱਸੇ ਵਿੱਚ ਨਹੀਂ ਆਵਾਂਗਾ
43
ਕਿਉਂ ਜੋ ਤੂੰ ਆਪਣੀ ਜੁਆਨੀ ਦੇ ਦਿਨਾਂ ਨੂੰ ਯਾਦ ਨਾ ਕੀਤਾ, ਅਤੇ ਇਨ੍ਹਾਂ ਸਾਰੀਆਂ ਗੱਲਾਂ ਨਾਲ ਮੈਨੂੰ ਗੁੱਸੇ ਕੀਤਾ, ਏਸ ਲਈ ਪ੍ਰਭੁ ਯਹੋਵਾਹ ਦਾ ਵਾਕ ਹੈ, ਵੇਖ, ਮੈਂ ਤੇਰੇ ਕੁਰਾਹੇ ਪੈਣ ਦਾ ਸਿੱਟਾ ਤੈਨੂੰ ਦਿਆਂਗਾ ਅਤੇ ਤੂੰ ਅੱਗੇ ਲਈ ਆਪਣੇ ਸਾਰੇ ਘਿਣਾਉਣੇ ਕੰਮਾਂ ਨੂੰ ਲੁੱਚਪੁਣੇ ਨਾਲ ਕਰਦੀ ਹੀ ਨਾ ਜਾਵੇਂਗੀ।।
44
ਵੇਖ, ਸਾਰੀ ਅਖੌਤਾਂ ਆਖਣ ਵਾਲੇ ਤੇਰੇ ਵਿਰੁੱਧ ਇਹ ਅਖੌਤ ਆਖਣਗੇ ਕਿ \ਜੇਹੀ ਮਾਂ ਤੇਹੀ ਧੀ\
45
ਤੂੰ ਆਪਣੀ ਉਸ ਮਾਂ ਦੀ ਧੀ ਹੈਂ ਜਿਹੜੀ ਆਪਣੇ ਪਤੀ ਅਤੇ ਆਪਣੇ ਬੱਚਿਆਂ ਤੋਂ ਘਿਣ ਕਰਦੀ ਸੈਂ ਅਤੇ ਤੂੰ ਆਪਣੀਆਂ ਉਨ੍ਹਾਂ ਭੈਣਾਂ ਦੀ ਭੈਣ ਹੈਂ ਜਿਹੜੀਆਂ ਆਪਣੇ ਪਤੀਆਂ ਅਤੇ ਬੱਚਿਆਂ ਤੋਂ ਘਿਣ ਕਰਦੀਆਂ ਸਨ, - ਤੇਰੀ ਮਾਂ ਹਿੱਤੀ ਅਤੇ ਤੇਰਾ ਪਿਉ ਅਮੂਰੀ ਸੀ
46
ਅਤੇ ਤੇਰੀ ਵੱਡੀ ਭੈਣ ਸਾਮਰਿਯਾ ਹੈ ਜੋ ਤੇਰੇ ਖੱਬੇ ਪਾਸੇ ਵੱਸਦੀ ਹੈ, ਉਹ ਅਤੇ ਉਸ ਦੀਆਂ ਧੀਆਂ, ਅਤੇ ਤੇਰੀ ਛੋਟੀ ਭੈਣ ਜੋ ਤੇਰੇ ਸੱਜੇ ਪਾਸੇ ਵੱਸਦੀ ਹੈ, ਸਦੂਮ ਅਤੇ ਉਸ ਦੀਆਂ ਧੀਆਂ ਹਨ
47
ਪਰ ਤੂੰ ਕੇਵਲ ਉਨ੍ਹਾਂ ਦੇ ਰਾਹਾਂ ਉੱਤੇ ਨਹੀਂ ਤੁਰੀ ਅਤੇ ਕੇਵਲ ਉਨ੍ਹਾਂ ਵਰਗੇ ਘਿਣਾਉਣੇ ਕੰਮ ਨਹੀਂ ਕੀਤੇ, ਜਾਣੋ ਇਹ ਤਾਂ ਇੱਕ ਨਿੱਕੀ ਜਿਹੀ ਗੱਲ ਸੀ, ਸਗੋਂ ਤੂੰ ਉਨ੍ਹਾਂ ਨਾਲੋਂ ਆਪਣਿਆਂ ਸਾਰਿਆਂ ਮਾਰਗਾਂ ਵਿੱਚ ਬਹੁਤ ਭੈੜੀ ਨਿੱਕਲੀ
48
ਪ੍ਰਭੁ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸੌਂਹ, ਕਿ ਤੇਰੀ ਭੈਣ ਸਦੂਮ ਨੇ ਇਦਾਂ ਨਹੀਂ ਕੀਤਾ, ਨਾ ਉਹ ਨੇ, ਨਾ ਉਹ ਦੀਆਂ ਧੀਆਂ ਨੇ, ਜਿਹਾ ਤੂੰ ਤੇ ਤੇਰੀਆਂ ਧੀਆਂ ਨੇ ਕੀਤਾ ਹੈ
49
ਵੇਖ, ਤੇਰੀ ਭੈਣ ਸਦੂਮ ਦਾ ਔਗਣ ਇਹ ਸੀ ਕਿ ਉਹ ਨੂੰ ਅਤੇ ਉਹ ਦੀਆਂ ਧੀਆਂ ਨੂੰ ਘੁਮੰਡ ਤੇ ਰੋਟੀ ਦਾ ਰਜੇਵਾ ਤੇ ਭਾਗਵਾਨੀ ਪ੍ਰਾਪਤ ਸੀ ਅਤੇ ਉਨ੍ਹਾਂ ਨੇ ਗ਼ਰੀਬ ਤੇ ਲੋੜ ਵੰਦ ਦੇ ਹੱਥ ਨੂੰ ਸ਼ਕਤੀ ਨਾ ਦਿੱਤੀ
50
ਓਹ ਹੰਕਾਰਨਾਂ ਸਨ ਅਤੇ ਉਨ੍ਹਾਂ ਨੇ ਮੇਰੇ ਸਾਹਮਣੇ ਘਿਣਾਉਣੇ ਕੰਮ ਕੀਤੇ, ਏਸ ਲਈ ਜਦੋਂ ਮੈਂ ਵੇਖਿਆ ਤਾਂ ਉਨ੍ਹਾਂ ਨੂੰ ਲੈ ਗਿਆ
51
ਸਾਰੀਆਂ ਨੇ ਤੇਰੇ ਨਾਲੋਂ ਅੱਧੇ ਪਾਪ ਵੀ ਨਹੀਂ ਕੀਤੇ, ਪਰ ਤੂੰ ਉਨ੍ਹਾਂ ਦੇ ਨਾਲੋਂ ਬਹੁਤ ਘਿਣਾਉਣੇ ਕੰਮ ਕੀਤੇ ਹਨ, ਸੋ ਤੇਰੇ ਨਾਲੋਂ ਤੇਰੀਆਂ ਭੈਣਾਂ ਨਿਰਦੋਸ਼ੀ ਹਨ
52
ਸੋ ਤੂੰ ਆਪ ਜੋ ਆਪਣੀਆਂ ਭੈਣਾਂ ਨੂੰ ਦੋਸ਼ਣਾਂ ਦੱਸਦੀ ਹੈਂ, ਇਨ੍ਹਾਂ ਪਾਪਾਂ ਦੇ ਕਾਰਨ ਜੋ ਤੂੰ ਕੀਤੇ, ਜੋ ਉਨ੍ਹਾਂ ਦੇ ਪਾਪਾਂ ਨਾਲੋਂ ਬਹੁਤ ਘਿਣਾਉਣੇ ਹਨ, ਤੂੰ ਸ਼ਰਮਿੰਦੀ ਹੋ। ਓਹ ਤੇਰੇ ਕੋਲੋਂ ਧਰਮੀ ਹਨ, ਸੋ ਤੂੰ ਖ਼ੱਜਲ ਖ਼ੁਆਰ ਹੋ ਅਤੇ ਸ਼ਰਮ ਕਰ ਕਿਉਂ ਜੋ ਤੇਰੀਆਂ ਭੈਣਾਂ ਤੇਰੇ ਨਾਲੋਂ ਧਰਮੀ ਜਾਪਦੀਆਂ ਹਨ
53
ਅਤੇ ਮੈਂ ਉਨ੍ਹਾਂ ਦੀ ਅਸੀਰੀ ਨੂੰ ਮੁਕਾ ਦਿਆਂਗਾ, ਅਰਥਾਤ ਸਦੂਮ ਅਤੇ ਉਸ ਦੀਆਂ ਧੀਆਂ ਦੀ ਅਸੀਰੀ ਨੂੰ ਅਤੇ ਸਾਮਰਿਯਾ ਤੇ ਉਸ ਦੀਆਂ ਧੀਆਂ ਦੀ ਅਸੀਰੀ ਨੂੰ ਅਤੇ ਉਨ੍ਹਾਂ ਦੇ ਵਿੱਚ ਤੇਰੇ ਅਸੀਰਾਂ ਦੀ ਅਸੀਰੀ ਨੂੰ
54
ਤਾਂ ਜੋ ਤੂੰ ਆਪਣੀ ਨਮੋਸ਼ੀ ਆਪ ਚੁੱਕੇਂ ਅਤੇ ਆਪਣੇ ਸਾਰੇ ਕੰਮਾਂ ਤੋਂ ਸ਼ਰਮਿੰਦਾ ਹੋਵੇਂ, ਕਿਉਂ ਜੋ ਤੂੰ ਉਨ੍ਹਾਂ ਲਈ ਧਰਵਾਸ ਦਾ ਕਾਰਨ ਹੈਂ
55
ਅਤੇ ਤੇਰੀਆਂ ਭੈਣਾਂ ਸਦੂਮ ਅਤੇ ਸਾਮਰਿਯਾ ਆਪਣੀਆਂ ਆਪਣੀਆਂ ਧੀਆਂ ਸਣੇ ਮੁੜ ਪਹਿਲੀ ਹਾਲਤ ਤੇ ਆ ਜਾਣਗੀਆਂ ਅਤੇ ਤੂੰ ਅਤੇ ਤੇਰੀਆਂ ਧੀਆਂ ਮੁੜ ਆਪਣੀ ਪਹਿਲੀ ਹਾਲਤ ਤੇ ਆ ਜਾਣਗੀਆਂ
56
ਤੂੰ ਆਪਣੇ ਘੁਮੰਡ ਦੇ ਦਿਨਾਂ ਵਿੱਚ ਆਪਣੀ ਭੈਣ ਸਦੂਮ ਦਾ ਨਾਉਂ ਆਪਣੇ ਮੂੰਹ ਨਾਲ ਨਹੀਂ ਲੈਂਦੀ ਸੈਂ
57
ਉਸ ਤੋਂ ਪਹਿਲਾਂ ਕਿ ਜਦੋਂ ਤੇਰੀ ਖ਼ਰਾਬੀ ਦਾ ਪਾਜ ਖੁਲ੍ਹਿਆ ਜਦੋਂ ਅਰਾਮ ਦੀਆਂ ਧੀਆਂ ਨੇ ਅਤੇ ਉਨ੍ਹਾਂ ਸਾਰੀਆਂ ਨੇ ਜੋ ਉਨ੍ਹਾਂ ਦੇ ਆਲੇ ਦੁਆਲੇ ਸਨ ਤੈਨੂੰ ਮਲਾਮਤ ਕੀਤੀ ਅਤੇ ਫਲਿਸਤੀਆਂ ਦੀਆਂ ਧੀਆਂ ਨੇ ਚੁਫੇਰਿਓਂ ਤੈਨੂੰ ਮੰਦਾ ਆਖਿਆ
58
ਯਹੋਵਾਹ ਦਾ ਵਾਕ ਹੈ, ਤੂੰ ਆਪਣੇ ਲੁੱਚਪੁਣੇ ਨੂੰ ਅਤੇ ਘਿਰਣਾ ਯੋਗ ਕੰਮਾਂ ਨੂੰ ਚੁੱਕਿਆ ਹੈ
59
ਕਿਉਂ ਜੋ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, ਮੈਂ ਤਰੇ ਨਾਲ ਇਹੋ ਜਿਹਾ ਵਰਤਾਓ ਕਰਾਂਗਾ ਜਿਦਾਂ ਦੇ ਕੰਮ ਤੂੰ ਕੀਤੇ ਏਸ ਲਈ ਕਿ ਤੂੰ ਨੇਮ ਦੇ ਤੋਂੜਨ ਵਿੱਚ ਸੌਂਹ ਨੂੰ ਤੁੱਛ ਸਮਝਿਆ
60
ਤਾਂ ਵੀ ਮੈਂ ਆਪਣੇ ਉਸ ਨੇਮ ਨੂੰ ਜੋ ਤੇਰੀ ਜੁਆਨੀ ਦੇ ਦਿਨਾਂ ਵਿੱਚ ਤੇਰੇ ਨਾਲ ਸੀ ਚੇਤੇ ਰੱਖਾਂਗਾ ਅਤੇ ਸਦਾ ਦਾ ਨੇਮ ਤੇਰੇ ਨਾਲ ਕਾਇਮ ਕਰਾਂਗਾ
61
ਅਤੇ ਜਦੋਂ ਤੂੰ ਆਪਣੀ ਛੋਟੀ ਤੇ ਵੱਡੀ ਭੈਣ ਨੂੰ ਆਪਣੇ ਨਾਲ ਮਿਲਾਵੇਂਗੀ ਤਦ ਤੂੰ ਆਪਣੀਆਂ ਪਿੱਛਲੀਆਂ ਚਾਲਾਂ ਨੂੰ ਚੇਤੇ ਕਰਕੇ ਸ਼ਰਮਿੰਦੀ ਹੋਵੇਂਗੀ ਅਤੇ ਮੈਂ ਉਨ੍ਹਾਂ ਨੂੰ ਧੀਆਂ ਕਰਕੇ ਤੈਨੂੰ ਦਿਆਂਗਾ ਪਰ ਇਹ ਤੇਰੇ ਨੇਮ ਦੇ ਅਨੁਸਾਰ ਨਹੀਂ
62
ਅਤੇ ਮੈਂ ਆਪਣਾ ਨੇਮ ਤੇਰੇ ਨਾਲ ਬੰਨ੍ਹਾਂਗਾ ਅਤੇ ਤੂੰ ਜਾਣੇਂਗੀ ਕਿ ਯਹੋਵਾਹ ਮੈਂ ਹਾਂ
63
ਤਾਂ ਜੋ ਤੂੰ ਚੇਤੇ ਕਰੇਂ ਅਤੇ ਸ਼ਰਮ ਖਾਵੇਂ ਅਤੇ ਸ਼ਰਮ ਦੇ ਮਾਰੇ ਫੇਰ ਕਦੇ ਆਪਣਾ ਮੂੰਹ ਨਾ ਖੋਲ੍ਹੇਂ, ਜਦੋਂ ਕਿ ਮੈਂ ਸੱਭੋ ਕੁਝ ਜੋ ਤੂੰ ਕੀਤਾ ਹੈ ਮਾਫ ਕਰ ਦਿਆਂ, ਪ੍ਰਭੁ ਯਹੋਵਾਹ ਦਾ ਵਾਕ ਹੈ।।
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 32
Chapter 33
Chapter 34
Chapter 35
Chapter 36
Chapter 37
Chapter 38
Chapter 39
Chapter 40
Chapter 41
Chapter 42
Chapter 43
Chapter 44
Chapter 45
Chapter 46
Chapter 47
Chapter 48
Chapter 17 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48