bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Bible 2016 - ਪਵਿੱਤਰ ਬਾਈਬਲ O.V.
/
Ezekiel 40
Ezekiel 40
Punjabi Bible 2016 - ਪਵਿੱਤਰ ਬਾਈਬਲ O.V.
← Chapter 39
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 32
Chapter 33
Chapter 34
Chapter 35
Chapter 36
Chapter 37
Chapter 38
Chapter 39
Chapter 40
Chapter 41
Chapter 42
Chapter 43
Chapter 44
Chapter 45
Chapter 46
Chapter 47
Chapter 48
Chapter 41 →
1
ਅਸਾਡੀ ਅਸੀਰੀ ਦੇ ਪੰਜੀਵੇਂ ਵਰ੍ਹੇ ਦੇ ਮੁੱਢ ਵਿੱਚ ਅਤੇ ਮਹੀਨੇ ਦੀ ਦਸਵੀਂ ਤਰੀਕ ਨੂੰ ਜੋ ਸ਼ਹਿਰ ਦੇ ਮਾਰੇ ਜਾਣ ਦਾ ਉਹ ਚੌਦਵਾਂ ਵਰ੍ਹਾ ਸੀ, ਉਸ ਦਿਹਾੜੇ ਯਹੋਵਾਹ ਦਾ ਹੱਥ ਮੇਰੇ ਉੱਤੇ ਸੀ ਅਤੇ ਉਹ ਮੈਨੂੰ ਉੱਥੇ ਲੈ ਗਿਆ
2
ਉਹ ਮੈਨੂੰ ਪਰਮੇਸ਼ੁਰ ਦਿਆਂ ਦਰਸ਼ਣਾਂ ਵਿੱਚ ਇਸਰਾਏਲ ਦੇ ਦੇਸ ਵਿੱਚ ਲੈ ਆਇਆ ਅਤੇ ਉਹ ਨੇ ਮੈਨੂੰ ਇੱਕ ਵੱਡੇ ਉੱਚੇ ਪਰਬਤ ਤੇ ਲਾਹਿਆ ਅਤੇ ਉਸੇ ਉੱਤੇ ਦੱਖਣ ਵੱਲ ਜਾਣੋ ਇੱਕ ਸ਼ਹਿਰ ਦਾ ਅਕਾਰ ਸੀ
3
ਅਤੇ ਉਹ ਮੈਨੂੰ ਉੱਥੇ ਲੈ ਗਿਆ ਤਾਂ ਵੇਖੋ, ਇੱਕ ਮਨੁੱਖ ਸੀ ਜਿਸ ਦਾ ਰੂਪ ਪਿੱਤਲ ਵਰਗਾ ਸੀ ਅਤੇ ਉਹ ਸਣ ਦੀ ਰੱਸੀ ਅਤੇ ਮਿਣਨ ਵਾਲਾ ਕਾਨਾ ਹੱਥ ਵਿੱਚ ਲਈ ਫਾਟਕ ਵਿੱਚ ਖਲੋਤਾ ਸੀ
4
ਅਤੇ ਉਸ ਮਨੁੱਖ ਨੇ ਮੇਰੇ ਕੋਲ ਇਉਂ ਗੱਲ ਕੀਤੀ, ਹੇ ਆਦਮੀ ਦੇ ਪੁੱਤ੍ਰ, ਆਪਣੀਆਂ ਅੱਖਾਂ ਨਾਲ ਵੇਖ ਅਤੇ ਕੰਨਾਂ ਨਾਲ ਸੁਣ ਅਤੇ ਜਿਹੜਾ ਕੁਝ ਮੈਂ ਤੈਨੂੰ ਵਿਖਾਵਾਂ ਉਸ ਸਾਰੇ ਤੇ ਦਿਲ ਲਾ ਕਿਉਂ ਜੋ ਤੂੰ ਏਸ ਦੇ ਵੇਖਣ ਲਈ ਏਥੇ ਲਿਆਂਦਾ ਗਿਆ ਹੈਂ ਕਿ ਮੈਂ ਇਹ ਸਾਰਾ ਕੁਝ ਤੈਨੂੰ ਵਿਖਾਵਾਂ, ਸੋ ਜੋ ਕੁਝ ਤੂੰ ਵੇਖਦਾ ਹੈਂ ਇਸਰਾਏਲ ਦੇ ਘਰਾਣੇ ਨੂੰ ਦੱਸ।।
5
ਤਾਂ ਵੇਖੋ, ਭਵਨ ਦੇ ਹਾਤੇ ਦੇ ਚਾਰ ਚੁਫੇਰੇ ਕੰਧ ਸੀ, ਅਤੇ ਉਸ ਮਨੁੱਖ ਦੇ ਹੱਥ ਵਿੱਚ ਮਿਣਨ ਵਾਲਾ ਕਾਨਾ ਸੀ ਜਿਹੜਾ ਛੇ ਹੱਥ ਲੰਮਾ ਅਤੇ ਹਰੇਕ ਹੱਥ ਪੂਰੇ ਹੱਥ ਤੋਂ ਚਾਰ ਉਂਗਲਾਂ ਵੱਡਾ ਸੀ, ਸੋ ਓਸ ਉਸ ਘਰ ਦੀ ਚੁੜਾਈ ਮਿਣੀ, ਉਹ ਇੱਕ ਕਾਨਾ ਹੋਈ ਅਤੇ ਉਚਾਈ ਇੱਕ ਕਾਨਾ
6
ਤਦ ਉਹ ਪੂਰਬੀ ਦਰਵੱਜੇ ਤੇ ਆਇਆ ਅਤੇ ਉਹ ਦੀ ਪੌੜੀ ਤੇ ਚੜ੍ਹਿਆ ਅਤੇ ਉਸ ਦਰਵੱਜੇ ਦੀ ਸਰਦਲ ਨੂੰ ਮਿਣਿਆ ਜੋ ਇੱਕ ਕਾਨਾ ਚੌੜੀ ਸੀ ਅਤੇ ਦੂਜੇ ਦਰਵੱਜੇ ਦੀ ਸਰਦਲ ਦੀ ਚੁੜਾਈ ਵੀ ਇੱਕ ਕਾਨਾ ਸੀ
7
ਅਤੇ ਹਰ ਇੱਕ ਕੋਠੜੀ ਇੱਕ ਕਾਨਾ ਲੰਮੀ ਤੇ ਇੱਕ ਕਾਨਾ ਚੌੜੀ ਸੀ ਅਤੇ ਕੋਠੜੀਆਂ ਦੇ ਵਿਚਾਲੇ ਪੰਜ ਪੰਜ ਹੱਥ ਦੀ ਵਿੱਥ ਸੀ ਅਤੇ ਦਰਵੱਜੇ ਦੀ ਡੇਉੜ੍ਹੀ ਦੇ ਨੇੜੇ ਅੰਦਰ ਵੱਲ ਦਰਵੱਜੇ ਦੀ ਸਰਦਲ ਇੱਕ ਕਾਨਾ ਸੀ
8
ਉਹ ਨੇ ਦਰਵੱਜੇ ਦੀ ਡੇਉੜ੍ਹੀ ਘਰ ਵੱਲੋਂ ਇੱਕ ਕਾਨਾ ਮਿਣੀ
9
ਤਦ ਉਹ ਨੇ ਦਰਵੱਜੇ ਦੀ ਡੇਉੜ੍ਹੀ ਅੱਠ ਹੱਥ ਮਿਣੀ ਅਤੇ ਉਹ ਦੇ ਥੰਮ ਦੋ ਹੱਥ ਸਨ ਅਤੇ ਦਰਵੱਜੇ ਦੀ ਡੇਉੜ੍ਹੀ ਘਰ ਵੱਲ ਸੀ
10
ਅਤੇ ਪੂਰਬ ਵੱਲ ਦੇ ਦਰਵੱਜੇ ਦੀਆਂ ਕੋਠੜੀਆਂ ਤਿੰਨ ਏਧਰ ਅਤੇ ਤਿੰਨ ਓਧਰ ਸਨ, ਇਹ ਤਿੰਨੇ ਮਿਣਤੀ ਵਿੱਚ ਇੱਕੋ ਜਿੰਨੀਆਂ ਸਨ ਅਤੇ ਏਧਰ ਓਧਰ ਦੇ ਥੰਮਾਂ ਦਾ ਇੱਕੋ ਹੀ ਨਾਪ ਸੀ
11
ਅਤੇ ਉਹ ਨੇ ਫਾਟਕ ਦੇ ਦਰ ਦੀ ਚੁੜਾਈ ਦਸ ਹੱਥ ਤੇ ਫਾਟਕ ਦੀ ਲੰਮਾਈ ਤੇਰਾਂ ਹੱਥ ਮਿਣੀ
12
ਅਤੇ ਕੋਠੜੀਆਂ ਦੇ ਅੱਗੇ ਦਾ ਥਾਂ ਹੱਥ ਭਰ ਏਧਰ ਅਤੇ ਹੱਥ ਭਰ ਓਧਰ ਸੀ ਅਤੇ ਕੋਠੜੀਆਂ ਛੇ ਹੱਥ ਏਧਰ ਅਤੇ ਹੱਥ ਓਧਰ ਸਨ
13
ਤਦ ਉਹ ਨੇ ਦਰਵੱਜੇ ਨੂੰ ਇੱਕ ਕੋਠੜੀ ਦੀ ਛੱਤ ਤੋਂ ਦੂਜੀ ਦੀ ਛੱਤ ਤੀਕਰ ਪੰਜੀ ਹੱਥ ਚੌੜਾ ਮਿਣਿਆ, ਦਰਵੱਜੇ ਦੇ ਸਾਹਮਣੇ ਦਰਵੱਜਾ
14
ਅਤੇ ਉਹ ਨੇ ਥੰਮ ਸੱਠ ਹੱਥ ਮਿਣੇ ਅਤੇ ਵੇਹੜੇ ਦੇ ਥੰਮ ਫਾਟਕ ਦੇ ਚਾਰ ਚੁਫੇਰੇ ਸਨ
15
ਅਤੇ ਲਾਂਘੇ ਦੇ ਫਾਟਕ ਦੇ ਸਾਹਮਣੇ ਤੋਂ ਲੈ ਕੇ ਅੰਦਰਲੇ ਫਾਟਕ ਦੀ ਡੇਉੜੀ ਦੇ ਸਾਹਮਣੇ ਤੀਕਰ ਪੰਜਾਹ ਹੱਥਾਂ ਦੇ ਥੰਮਾਂ ਦੀ ਵਿੱਥ ਸੀ
16
ਅਤੇ ਕੋਠੜੀਆਂ ਵਿੱਚ ਅਤੇ ਉਨ੍ਹਾਂ ਦੇ ਥੰਮਾਂ ਵਿੱਚ ਫਾਟਕ ਦੇ ਅੰਦਰ ਚੁਫੇਰੇ ਝਰੋਖੇ ਸਨ, ਓਦਾਂ ਹੀ ਡੇਉੜ੍ਹੀ ਦੇ ਅੰਦਰ ਵੀ ਚੁਫੇਰੇ ਝਰੋਖੇ ਸਨ ਅਤੇ ਥੰਮਾਂ ਤੇ ਖਜੂਰ ਦੀਆਂ ਮੂਰਤਾਂ ਸਨ।।
17
ਫੇਰ ਉਹ ਮੈਨੂੰ ਬਾਹਰ ਦੇ ਵੇਹੜੇ ਵਿੱਚ ਲੈ ਗਿਆ ਅਤੇ ਵੇਖੋ, ਕੋਠੜੀਆਂ ਸਨ ਅਤੇ ਚਾਰੇ ਪਾਸੇ ਵੇਹੜੇ ਵਿੱਚ ਫਰਸ਼ ਲਗਾ ਹੋਇਆ ਸੀ ਅਤੇ ਉਸ ਫਰਸ਼ ਉੱਤੇ ਤੀਹ ਕੋਠੜੀਆਂ ਸਨ
18
ਅਤੇ ਉਹ ਫਰਸ਼ ਅਥਵਾ ਥੱਲੇ ਦਾ ਫਰਸ਼ ਫਾਟਕਾਂ ਦੇ ਨਾਲ ਨਾਲ ਬਰਾਬਰ ਲਗਾ ਹੋਇਆ ਸੀ
19
ਤਦ ਉਸ ਨੇ ਉਹ ਦੀ ਚੁੜਾਈ ਹੇਠਾਂ ਦੇ ਫਾਟਕ ਦੇ ਸਾਹਮਣੇ ਤੋਂ ਅੰਦਰ ਦੇ ਵੇਹੜੇ ਦੇ ਅੱਗੇ ਪੂਰਬ ਅਤੇ ਉੱਤਰ ਵਾਲੇ ਪਾਸੇ ਬਾਹਰ ਬਾਹਰ ਸੌ ਹੱਥ ਮਿਣੀ।।
20
ਫੇਰ ਉਸ ਨੇ ਬਾਹਰ ਦੇ ਵੇਹੜੇ ਦੀ ਉੱਤਰ ਮੂੰਹ ਵਾਲੀ ਫਾਟਕ ਦੀ ਲੰਮਾਈ ਤੇ ਚੁੜਾਈ ਮਿਣੀ
21
ਅਤੇ ਉਹ ਦੀਆਂ ਕੋਠੜੀਆਂ ਤਿੰਨ ਏਸ ਪਾਸੇ ਅਤੇ ਤਿੰਨ ਉਸ ਪਾਸੇ ਸਨ ਅਤੇ ਉਹ ਦੇ ਥੰਮ ਤੇ ਡਾਟਾਂ ਪਹਿਲੇ ਫਾਟਕ ਦੇ ਮੇਚੇ ਦੇ ਅਨਕੂਲ ਸਨ। ਉਹ ਦੀ ਲੰਮਾਈ ਪੰਜਾਹ ਹੱਥ ਅਤੇ ਚੁੜਾਈ ਪੰਜੀ ਹੱਥ ਸੀ
22
ਅਤੇ ਉਹ ਦੀਆਂ ਬਾਰੀਆਂ ਅਤੇ ਡੇਉੜ੍ਹੀ ਅਤੇ ਖਜੂਰ ਦੇ ਰੁੱਖ ਪੂਰਬੀ ਮੂੰਹ ਵਾਲੇ ਫਾਟਕ ਦੇ ਮੇਚੇ ਦੇ ਅਨੁਸਾਰ ਸਨ ਅਤੇ ਉੱਪਰ ਜਾਣ ਲਈ ਸੱਤ ਪੌੜੀਆਂ ਸਨ, ਉਹ ਦੀ ਡੇਉੜ੍ਹੀ ਉਨ੍ਹਾਂ ਦੇ ਅੱਗੇ ਸੀ
23
ਅਤੇ ਅੰਦਰ ਦੇ ਵੇਹੜੇ ਦਾ ਫਾਟਕ ਉੱਤਰੀ ਮੂੰਹ ਵਾਲੇ ਅਤੇ ਪੂਰਬੀ ਮੂੰਹ ਵਾਲੇ ਫਾਟਕਾਂ ਦੇ ਸਾਹਮਣੇ ਸੀ ਅਤੇ ਉਹ ਨੇ ਫਾਟਕ ਤੋਂ ਫਾਟਕ ਤੀਕਰ ਸੌ ਹੱਥ ਮਿਣਿਆ
24
ਅਤੇ ਉਹ ਮੈਨੂੰ ਦੱਖਣ ਵੱਲ ਲੈ ਗਿਆ ਅਤੇ ਕੀ ਵੇਖਦਾ ਹਾਂ ਕਿ ਦੱਖਣ ਵੱਲ ਇੱਕ ਫਾਟਕ ਹੈ। ਉਹ ਨੇ ਉਸ ਦੇ ਥੰਮਾਂ ਅਤੇ ਉਸ ਦੀ ਡੇਉੜ੍ਹੀ ਨੂੰ ਇਨ੍ਹਾਂ ਹੀ ਨਾਪਾਂ ਦੇ ਅਨੁਸਾਰ ਮਿਣਿਆ
25
ਅਤੇ ਉਹ ਦੇ ਵਿੱਚ ਅਤੇ ਉਹ ਦੀ ਡੇਉੜ੍ਹੀ ਵਿੱਚ ਚੁਫੇਰੇ ਉਨ੍ਹਾਂ ਬਾਰੀਆਂ ਵਾਂਗਰ ਬਾਰੀਆਂ ਸਨ। ਲੰਮਾਈ ਪੰਜਾਹ ਹੱਥ ਅਤੇ ਚੁੜਾਈ ਪੰਜੀ ਹੱਥ
26
ਅਤੇ ਉਹ ਦੇ ਉੱਤੇ ਚੜ੍ਹਨ ਲਈ ਸੱਤ ਪੌੜੀਆਂ ਸਨ ਅਤੇ ਉਹ ਦੀ ਡੇਉੜੀ ਉਨ੍ਹਾਂ ਦੇ ਅੱਗੇ ਸੀ ਅਤੇ ਉਹ ਦੇ ਥੰਮਾਂ ਤੇ ਖਜੂਰ ਦੇ ਰੁੱਖਾਂ ਦੀਆਂ ਮੂਰਤਾਂ ਸਨ, ਇੱਕ ਏਸ ਪਾਸੇ ਅਤੇ ਇੱਕ ਓਸ ਪਾਸੇ
27
ਅਤੇ ਦੱਖਣ ਵੱਲ ਅੰਦਰਲੇ ਵੇਹੜੇ ਦਾ ਫਾਟਕ ਸੀ ਅਤੇ ਉਹ ਦੇ ਦੱਖਣ ਦੀ ਵੱਲ ਫਾਟਕ ਤੋਂ ਫਾਟਕ ਤੀਕਰ ਸੌ ਹੱਥ ਮਿਣਿਆ।।
28
ਤਦ ਉਹ ਮੈਨੂੰ ਦੱਖਣੀ ਫਾਟਕ ਦੇ ਰਾਹ ਅੰਦਰ ਵੇਹੜੇ ਲਿਆਇਆ ਅਤੇ ਇਨ੍ਹਾਂ ਹੀ ਮੇਚਿਆਂ ਦੇ ਅਨੁਸਾਰ ਉਹ ਨੇ ਦੱਖਣੀ ਫਾਟਕ ਨੂੰ ਮਿਣਿਆ
29
ਅਤੇ ਉਹ ਦੀਆਂ ਕੋਠੜੀਆਂ ਅਤੇ ਉਹ ਦੇ ਥੰਮਾਂ ਅਤੇ ਉਹ ਦੀ ਡੇਉੜ੍ਹੀ ਨੂੰ ਇਨ੍ਹਾਂ ਹੀ ਮੇਚਿਆਂ ਦੇ ਅਨਕੂਲ ਵੇਖਿਆ ਅਤੇ ਓਸ ਵਿੱਚ ਅਤੇ ਉਹ ਦੀ ਡੇਉੜ੍ਹੀ ਵਿੱਚ ਚੁਫੇਰੇ ਬਾਰੀਆਂ ਸਨ। ਲੰਮਾਈ ਪੰਜਾਹ ਹੱਥ ਤੇ ਚੁੜਾਈ ਪੰਜੀ ਹੱਥ ਸੀ
30
ਅਤੇ ਡੇਉੜ੍ਹੀ ਚਾਰ ਚੁਫੇਰਿਓਂ ਪੰਜੀ ਹੱਥ ਲੰਮੀ ਅਤੇ ਪੰਜ ਹੱਥ ਚੌੜੀ ਸੀ
31
ਉਹ ਦੀ ਡੇਉੜ੍ਹੀ ਬਾਹਰਲੇ ਵੇਹੜੇ ਵੱਲ ਸੀ ਅਤੇ ਉਹ ਦੇ ਥੰਮਾਂ ਉੱਤੇ ਖਜੂਰ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਚੜ੍ਹਨ ਲਈ ਅੱਠ ਪੌੜੀਆਂ ਸਨ
32
ਅਤੇ ਉਹ ਮੈਨੂੰ ਪੂਰਬ ਵੱਲ ਅੰਦਰਲੇ ਵੇਹੜੇ ਵਿੱਚ ਲੈ ਆਇਆ ਅਤੇ ਇਨ੍ਹਾਂ ਹੀ ਮੇਚਿਆਂ ਦੇ ਅਨੁਸਾਰ ਫਾਟਕ ਨੂੰ ਵੇਖਿਆ
33
ਅਤੇ ਉਹ ਦੀਆਂ ਕੋਠੜੀਆਂ ਅਤੇ ਥੰਮਾਂ ਅਤੇ ਡੇਉੜ੍ਹੀ ਨੂੰ ਇਨ੍ਹਾਂ ਹੀ ਮੇਚਿਆਂ ਦੇ ਅਨਕੂਲ ਵੇਖਿਆ ਅਤੇ ਉਹ ਦੇ ਵਿੱਚ ਅਤੇ ਉਹ ਦੀ ਡੇਉੜ੍ਹੀ ਵਿੱਚ ਚੁਫੇਰੇ ਬਾਰੀਆਂ ਸਨ। ਲੰਮਾਈ ਪੰਜਾਹ ਹੱਥ ਅਤੇ ਚੁੜਾਈ ਪੰਜੀ ਹੱਥ ਸੀ
34
ਅਤੇ ਉਹ ਦੀ ਡੇਉੜੀ ਬਾਹਰਲੇ ਵੇਹੜੇ ਵੱਲ ਸੀ ਅਤੇ ਉਹ ਦੇ ਥੰਮਾਂ ਉੱਤੇ ਏਧਰ ਓਧਰ ਖਜੂਰ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਜਾਣ ਲਈ ਅੱਠ ਪੌੜੀਆਂ ਸਨ
35
ਉਹ ਮੈਨੂੰ ਉੱਤਰੀ ਫਾਟਕ ਵੱਲ ਲੈ ਗਿਆ ਅਤੇ ਇਨ੍ਹਾਂ ਹੀ ਮੇਚਿਆਂ ਦੇ ਅਨਕੂਲ ਉਹ ਨੂੰ ਵੇਖਿਆ
36
ਉਹ ਦੀਆਂ ਕੋਠੜੀਆਂ ਅਤੇ ਉਹ ਦੇ ਥੰਮਾਂ ਅਤੇ ਉਹ ਦੀ ਡੇਉੜ੍ਹੀ ਜਿਨ੍ਹਾਂ ਵਿੱਚ ਚੁਫੇਰੇ ਬਾਰੀਆਂ ਸਨ ਦੀ ਲੰਮਾਈ ਪੰਜਾਹ ਹੱਥ ਤੇ ਚੁੜਾਈ ਪੰਜੀ ਹੱਥ ਸੀ
37
ਅਤੇ ਉਹ ਦੇ ਥੰਮ ਬਾਹਰਲੇ ਵੇਹੜੇ ਵੱਲ ਸਨ ਅਤੇ ਉਹ ਦੇ ਥੰਮਾਂ ਤੇ ਏਧਰ ਓਧਰ ਖਜੂਰਾਂ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਚੜ੍ਹਨ ਲਈ ਅੱਠ ਪੌੜੀਆਂ ਸਨ।।
38
ਫਾਟਕਾਂ ਦੇ ਥੰਮਾਂ ਦੇ ਕੋਲ ਦਰਵੱਜੇ ਵਾਲੀ ਕੋਠੜੀ ਸੀ ਜਿੱਥੇ ਹੋਮ ਬਲੀ ਧੋਦੇ ਸਨ
39
ਅਤੇ ਦਰਵੱਜੇ ਦੀ ਡੇਉੜ੍ਹੀ ਵਿੱਚ ਦੋ ਮੇਜ਼ਾਂ ਏਸ ਪਾਸੇ ਤੇ ਦੋ ਉਸ ਪਾਸੇ ਸਨ ਕਿ ਉਨ੍ਹਾਂ ਉੱਤੇ ਹੋਮ ਦੀ ਬਲੀ, ਪਾਪ ਦੀ ਬਲੀ ਅਤੇ ਦੋਸ਼ ਦੀ ਬਲੀ ਕੱਟਣ
40
ਅਤੇ ਬਾਹਰ ਵੱਲ ਉੱਤਰੀ ਫਾਟਕ ਦੇ ਲਾਂਘੇ ਦੇ ਨੇੜੇ ਦੋ ਮੇਜ਼ਾਂ ਸਨ ਅਤੇ ਫਾਟਕ ਦੀ ਡੇਉੜ੍ਹੀ ਦੇ ਦੂਜੇ ਪਾਸੇ ਦੋ ਮੇਜ਼ਾਂ ਸਨ
41
ਫਾਟਕ ਦੇ ਨੇੜੇ ਚਾਰ ਮੇਜ਼ਾਂ ਏਸ ਪਾਸੇ ਅਤੇ ਚਾਰ ਉਸ ਪਾਸੇ ਸਨ, ਅਰਥਾਤ ਅੱਠ ਮੇਜ਼ਾਂ ਕੱਟਣ ਲਈ ਸਨ
42
ਹੋਮ ਦੀ ਬਲੀ ਲਈ ਘੜੇ ਹੋਏ ਪੱਥਰਾਂ ਦੀਆਂ ਚਾਰ ਮੇਜ਼ਾਂ ਸਨ ਜਿਹੜੀਆਂ ਡੂਢ ਹੱਥ ਲੰਮੀਆਂ ਅਤੇ ਡੂਢ ਹੱਥ ਚੌੜੀਆਂ ਅਤੇ ਇੱਕ ਹੱਥ ਉੱਚੀਆਂ ਸਨ ਜਿਨ੍ਹਾਂ ਉੱਤੇ ਉਹ ਹੋਮ ਦੀ ਭੇਟ ਅਤੇ ਬਲੀ ਨੂੰ ਕੱਟਣ ਵਾਲੇ ਹਥਿਆਰ ਰੱਖਦੇ ਸਨ
43
ਅਤੇ ਉਹ ਦੇ ਚੁਫੇਰ ਚਾਰ ਉਂਗਲਾਂ ਲੰਮੇ ਕੁੰਡੇ ਲਗੇ ਸਨ ਅਤੇ ਬਲੀ ਦਾ ਮਾਸ ਮੇਜ਼ਾਂ ਤੇ ਸੀ।।
44
ਅੰਦਰਲੇ ਫਾਟਕ ਤੋਂ ਬਾਹਰ ਅੰਦਰਲੇ ਵੇਹੜੇ ਵਿੱਚ ਜੋ ਉੱਤਰੀ ਫਾਟਕ ਵੱਲ ਸੀ ਗਾਉਣ ਵਾਲਿਆਂ ਦੀਆਂ ਕੋਠੜੀਆਂ ਸਨ ਅਤੇ ਉਨ੍ਹਾਂ ਦੇ ਮੂੰਹ ਦੱਖਣ ਦੀਆਂ ਕੋਠੜੀਆਂ ਸਨ ਅਤੇ ਉਨ੍ਹਾਂ ਦਾ ਮੂੰਹ ਦੱਖਣ ਵੱਸ ਸੀ ਅਤੇ ਇੱਕ ਪੂਰਬੀ ਫਾਟਕ ਵੱਲ ਸੀ ਜਿਸ ਦਾ ਮੂੰਹ ਉੱਤਰ ਵੱਲ ਸੀ
45
ਅਤੇ ਉਹ ਨੇ ਮੈਨੂੰ ਆਖਿਆ ਕਿ ਇਹ ਕੋ ਠੜੀ ਜਿਸ ਦਾ ਮੂੰਹ ਦੱਖਣ ਵੱਲ ਹੈ ਉਨ੍ਹਾਂ ਜਾਜਕਾਂ ਦੇ ਲਈ ਹੈ ਜਿਹੜੇ ਡੇਹਰੇ ਦੀ ਰਾਖੀ ਕਰਦੇ ਹਨ
46
ਅਤੇ ਉਹ ਕੋਠੜੀ ਜਿਸ ਦਾ ਮੂੰਹ ਉੱਤਰ ਵੱਲ ਹੈ ਉਨ੍ਹਾਂ ਜਾਜਕਾਂ ਲਈ ਹੈ ਜਿਹੜੇ ਜਗਵੇਦੀ ਦੀ ਰਾਖੀ ਲਈ ਹਨ। ਏਹ ਸਦੋਕ ਦੀ ਵੰਸ ਵਿੱਚੋਂ ਹਨ ਜੋ ਲੇਵੀਆਂ ਵਿੱਚੋਂ ਯਹੋਵਾਹ ਦੇ ਹਜ਼ੂਰ ਆਉਂਦੇ ਹਨ ਤਾਂ ਜੋ ਉਹ ਦੀ ਉਪਾਸਨਾ ਕਰਨ
47
ਅਤੇ ਉਹ ਨੇ ਵੇਹੜੇ ਨੂੰ ਸੌ ਹੱਥ ਲੰਮਾ ਤੇ ਸੌ ਹੱਥ ਚੌੜਾ ਵਰਗਾਕਾਰ ਮਿਣਿਆ ਅਤੇ ਜਗਵੇਦੀ ਭਵਨ ਦੇ ਸਾਹਮਣੇ ਸੀ।।
48
ਫੇਰ ਉਹ ਮੈਨੂੰ ਭਵਨ ਦੀ ਡੇਉੜ੍ਹੀ ਵਿੱਚ ਲੈ ਆਇਆ ਅਤੇ ਡੇਉੜ੍ਹੀ ਨੂੰ ਮਿਣਿਆ, ਪੰਜ ਹੱਥ ਏਧਰ ਅਤੇ ਪੰਜ ਹੱਥ ਓਧਰ, ਅਤੇ ਉਹ ਫਾਟਕ ਦੀ ਚੁੜਾਈ ਤਿੰਨ ਹੱਥ ਏਸ ਪਾਸੇ ਸੀ ਅਤੇ ਤਿੰਨ ਹੱਥ ਉਸ ਪਾਸੇ
49
ਡੇਉੜ੍ਹੀ ਦੀ ਲੰਮਾਈ ਵੀਹ ਹੱਥ ਅਤੇ ਚੁੜਾਈ ਬਾਰਾਂ ਹੱਥ ਸੀ ਉਸ ਪੌੜੀ ਦੇ ਡੰਡੇ ਕੋਲ ਜਿਨ੍ਹਾਂ ਤੋਂ ਉਸ ਉੱਤੇ ਚੜ੍ਹਦੇ ਸਨ ਅਤੇ ਥੰਮਾਂ ਦੇ ਨਾਲ ਪੀਲ ਪਾਏ ਸਨ, ਇੱਕ ਇਸ ਪਾਸੇ ਅਤੇ ਇੱਕ ਉਸ ਪਾਸੇ।।
← Chapter 39
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 32
Chapter 33
Chapter 34
Chapter 35
Chapter 36
Chapter 37
Chapter 38
Chapter 39
Chapter 40
Chapter 41
Chapter 42
Chapter 43
Chapter 44
Chapter 45
Chapter 46
Chapter 47
Chapter 48
Chapter 41 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48