bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Bible 2016 - ਪਵਿੱਤਰ ਬਾਈਬਲ O.V.
/
Joel 1
Joel 1
Punjabi Bible 2016 - ਪਵਿੱਤਰ ਬਾਈਬਲ O.V.
Jump to:
Chapter 1
Chapter 2
Chapter 3
Chapter 2 →
1
ਯਹੋਵਾਹ ਦੀ ਬਾਣੀ ਜਿਹੜੀ ਪਥੂਏਲ ਦੇ ਪੁੱਤ੍ਰ ਯੋਏਲ ਨੂੰ ਆਈ, -
2
ਏਹ ਸੁਣੋ, ਹੇ ਬੁੱਢਿਓ, ਦੇਸ ਦੇ ਸਾਰੇ ਵਾਸੀਓ, ਕੰਨ ਲਾਓ! ਤੁਹਾਡਿਆਂ ਦਿਨਾਂ ਵਿੱਚ, ਯਾ ਤੁਹਾਡੇ ਪਿਉ ਦਾਦਿਆਂ ਦੇ ਦਿਨਾਂ ਵਿੱਚ ਏਹ ਹੋਇਆॽ
3
ਏਹ ਦੇ ਵਿਖੇ ਤੁਸੀਂ ਆਪਣੇ ਪੁੱਤ੍ਰਾਂ ਨੂੰ, ਅਤੇ ਤੁਹਾਡੇ ਪੁੱਤ੍ਰ ਆਪਣੇ ਪੁੱਤ੍ਰ ਨੂੰ, ਉਨ੍ਹਾਂ ਦੇ ਪੁੱਤ੍ਰ ਆਪਣੀ ਅਗਲੀ ਪੀੜ੍ਹੀ ਨੂੰ ਖੋਲ੍ਹ ਕੇ ਦੱਸਣ।।
4
ਜੋ ਟੋਕੇ ਤੋਂ ਬਚਿਆ, ਉਹ ਨੂੰ ਸਲਾ ਖਾ ਗਈ, ਜੋ ਸਲਾ ਤੋਂ ਬਚਿਆ, ਉਹ ਨੂੰ ਟਪੂਸੀ ਮਾਰ ਟਿੱਡੀ ਖਾ ਗਈ, ਜੋ ਟਪੂਸੀ ਮਾਰ ਟਿੱਡੀ ਤੋਂ ਬਚਿਆ, ਉਹ ਨੂੰ ਹੂੰਝਾ ਫੇਰ ਟਿੱਡੀ ਖਾ ਗਈ!
5
ਹੇ ਖੀਵਿਓ, ਜਾਗੋ ਅਤੇ ਰੋਵੋ! ਤੁਸੀਂ ਸਾਰੇ ਜੋ ਮੈ ਦੇ ਪਿਆਕਲ ਹੋ ਧਾਹਾਂ ਮਾਰੋ, ਨਵੀਂ ਮੈ ਦੇ ਕਾਰਨ, ਉਹ ਤਾਂ ਤੁਹਾਡੇ ਮੂੰਹ ਤੋਂ ਪਰੇ ਕੀਤੀ ਗਈ ਹੈ!।।
6
ਕਿਉਂ ਜੋ ਮੇਰੇ ਦੇਸ ਉੱਤੇ ਇੱਕ ਕੌਮ ਚੜ੍ਹ ਆਈ ਹੈ, ਉਹ ਬਲਵੰਤ ਅਤੇ ਅਣਗਿਣਤ ਹੈ, ਉਹ ਦੇ ਦੰਦ ਬਬਰ ਸ਼ੇਰ ਦੇ ਦੰਦ ਹਨ, ਦਾੜ੍ਹਾਂ ਉਹ ਦੀਆਂ ਸ਼ੇਰਨੀ ਦੀਆਂ ਹਨ।
7
ਉਸ ਮੇਰੀ ਅੰਗੂਰੀ ਵਾੜੀ ਨੂੰ ਉਜਾੜ ਕੇ ਰੱਖ ਦਿੱਤਾ, ਉਸ ਮੇਰੇ ਹਜੀਰ ਦਿਆਂ ਬਿਰਛਾਂ ਨੂੰ ਭੰਨ ਤੋੜ ਸੁੱਟਿਆ, ਉਸ ਉਹ ਦੀ ਛਿੱਲ ਲਾਹ ਕੇ ਸੁੱਟ ਦਿੱਤੀ, ਉਹ ਦੀਆਂ ਟਹਿਣੀਆਂ ਚਿੱਟੀਆਂ ਨਿੱਕਲ ਆਈਆਂ।।
8
ਉਸ ਕੁਆਰੀ ਵਾਂਙੁ ਜੋ ਟਾਟ ਦੀ ਪੱਬਲੀ ਬੰਨ੍ਹਦੀ, ਅਤੇ ਆਪਣੀ ਜੁਆਨੀ ਦੇ ਪਤੀ ਉੱਤੇ ਰੋਂਦੀ ਹੈ, ਤੂੰ ਰੋ!
9
ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਯਹੋਵਾਹ ਦੇ ਭਵਨ ਤੋਂ ਅੱਡ ਹੋ ਗਈਆਂ, ਯਹੋਵਾਹ ਦੇ ਜਾਜਕ ਅਤੇ ਸੇਵਕ ਵਿਰਲਾਪ ਕਰਦੇ ਹਨ।
10
ਖੇਤ ਉੱਜੜ ਗਏ, ਜ਼ਮੀਨ ਵਿਰਲਾਪ ਕਰਦੀ ਹੈ, ਅੰਨ ਜੋ ਉੱਜੜ ਗਿਆ ਹੈ, ਨਵੀਂ ਮੈ ਮੁੱਕ ਗਈ, ਤੇਲ ਜਾਂਦਾ ਰਿਹਾ।।
11
ਹਾਲੀਓ, ਸ਼ਰਮ ਖਾਓ! ਬਾਗਬਾਨੋ, ਧਾਹਾਂ ਮਾਰੋ, ਕਣਕ ਅਤੇ ਜੌਂ ਦੇ ਕਾਰਨ, ਕਿਉਂ ਜੋ ਖੇਤ ਦੀ ਫ਼ਸਲ ਨਾਸ ਹੋ ਗਈ!
12
ਅੰਗੂਰ ਦੀ ਵਾੜੀ ਸੁੱਕਦੀ ਜਾਂਦੀ ਹੈ, ਹਜੀਰ ਦਾ ਬਿਰਛ ਮੁਰਝਾਂਉਦਾ ਹੈ, ਅਨਾਰ, ਖਜੂਰ, ਸੇਉ, ਖੇਤ ਦੇ ਸਾਰੇ ਬਿਰਛ ਸੁੱਕ ਗਏ, ਕਿਉਂ ਜੋ ਖੁਸ਼ੀ ਵੀ ਆਦਮ ਵੰਸ ਤੋਂ ਸ਼ਰਮਿੰਦੀ ਹੋਈ!
13
ਹੇ ਜਾਜਕੋ, ਟਾਟ ਦਾ ਧੱਬਲਾ ਬੰਨ੍ਹੋ ਅਤੇ ਸਿਆਪਾ ਕਰੋ, ਹੇ ਜਗਵੇਦੀ ਦੇ ਸੇਵਕੋ, ਧਾਹਾਂ ਮਾਰੋ, ਅੰਦਰ ਜਾਓ, ਟਾਟ ਵਿੱਚ ਰਾਤ ਕੱਟੋ, ਹੇ ਮੇਰੇ ਪਰਮੇਸ਼ੁਰ ਦੇ ਸੇਵਕੋ, ਕਿਉਂ ਜੋ ਤੁਹਾਡੇ ਪਰਮੇਸ਼ੁਰ ਦੇ ਭਵਨ ਤੋਂ, ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਰੁਕ ਗਈਆਂ!।।
14
ਪਵਿੱਤਰ ਵਰਤ ਰੱਖੋ, ਸ਼ਿਰੋਮਨੀ ਸਭਾ ਬੁਲਾਓ, ਬੁੱਢਿਆਂ ਨੂੰ ਅਤੇ ਦੇਸ ਦੇ ਸਾਰੇ ਵਾਸੀਆਂ ਨੂੰ, ਯਹੋਵਾਹ ਆਪਣੇ ਪਰਮੇਸ਼ੁਰ ਦੇ ਭਵਨ ਵਿੱਚ ਇਕੱਠਾ ਕਰੋ, ਅਤੇ ਯਹੋਵਾਹ ਦੇ ਅੱਗੇ ਦੁਹਾਈ ਦਿਓ!।।
15
ਹਾਇ ਉਸ ਦਿਨ ਨੂੰ! ਯਹੋਵਾਹ ਦਾ ਦਿਨ ਤਾਂ ਨੇੜੇ ਹੈ, ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਙੁ ਆ ਰਿਹਾ ਹੈ!
16
ਕੀ ਸਾਡੀਆਂ ਅੱਖੀਆਂ ਦੇ ਅੱਗੋਂ ਖਾਣਾ ਨਹੀਂ ਚੁੱਕਿਆ ਗਿਆ, ਅਨੰਦ ਅਤੇ ਖੁਸ਼ੀ ਸਾਡੇ ਪਰਮੇਸ਼ੁਰ ਦੇ ਭਵਨ ਤੋਂॽ
17
ਬੀ ਢੀਮਾਂ ਹੇਠ ਸੜਦੇ ਜਾਂਦੇ ਹਨ, ਖਾਤੇ ਵਿਰਾਨ ਪਏ ਹਨ, ਮੋਦੀ ਖਾਨੇ ਟੁੱਟੇ ਪਏ ਹਨ, ਕਿਉਂ ਜੋ ਕਣਕ ਸੁੱਕ ਗਈ।
18
ਡੰਗਰ ਕਿਵੇਂ ਅੜਾਉਂਦੇ ਹਨ! ਬਲਦਾਂ ਦੇ ਵੱਗ ਕਿਵੇਂ ਕਾਹਲੇ ਪਏ ਹੋਏ ਹਨ! ਕਿਉਂ ਜੋ ਓਹਨਾਂ ਦੇ ਲਈ ਕੋਈ ਚਰਾਂਦ ਨਹੀਂ, ਭੇਡਾਂ ਦੇ ਇੱਜੜ ਵੀ ਦੁਖੀ ਹਨ।।
19
ਹੇ ਯਹੋਵਾਹ, ਮੈਂ ਤੇਰੇ ਅੱਗੇ ਪੁਕਾਰਦਾ ਹਾਂ, ਕਿਉਂ ਜੋ ਅੱਗ ਨੇ ਉਜਾੜ ਦੀਆਂ ਚਰਾਂਦਾ ਨੂੰ ਖਾ ਲਿਆ ਹੈ, ਲੰਬ ਨੇ ਖੇਤ ਦੇ ਸਾਰੇ ਰੁੱਖਾਂ ਨੂੰ ਸਾੜ ਦਿੱਤਾ ਹੈ।
20
ਖੇਤ ਦੇ ਪਸੂ ਤੇਰੀ ਵੱਲ ਹੌਂਕਦੇ ਹਨ, ਕਿਉਂ ਜੋ ਪਾਣੀ ਦੀਆਂ ਨਦੀਆਂ ਸੁੱਕ ਗਈਆਂ, ਅੱਗ ਨੇ ਉਜਾੜ ਦੀਆਂ ਚਰਾਂਦਾਂ ਨੂੰ ਭਸਮ ਕਰ ਦਿੱਤਾ ਹੈ।।
Jump to:
Chapter 1
Chapter 2
Chapter 3
Chapter 2 →
All chapters:
1
2
3