bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Bible 2016 - ਪਵਿੱਤਰ ਬਾਈਬਲ O.V.
/
Joel 3
Joel 3
Punjabi Bible 2016 - ਪਵਿੱਤਰ ਬਾਈਬਲ O.V.
← Chapter 2
Jump to:
Chapter 1
Chapter 2
Chapter 3
1
ਵੇਖੋ ਤਾਂ, ਉਨ੍ਹਾਂ ਦਿਨਾਂ ਅਤੇ ਉਸ ਸਮੇਂ ਵਿੱਚ, ਜਦ ਮੈਂ ਯਹੂਦਾਹ ਅਤੇ ਯਰੂਸ਼ਲਮ ਦੀ ਅਸੀਰੀ ਨੂੰ ਮੁਕਾ ਦਿਆਂਗਾ
2
ਮੈਂ ਸਾਰੀਆਂ ਕੌਮਾਂ ਨੂੰ ਇਕੱਠੀਆਂ ਕਰਾਂਗਾ ਅਤੇ ਓਹਨਾਂ ਨੂੰ ਯਹੋਸ਼ਾਫਾਟ ਦੀ ਖੱਡ ਵਿੱਚ ਉਤਾਰ ਲਿਆਵਾਂਗਾ, ਮੈਂ ਉੱਥੇ ਆਪਣੀ ਪਰਜਾ ਅਤੇ ਆਪਣੀ ਮੀਰਾਸ ਇਸਰਾਏਲ ਦੇ ਕਾਰਨ ਓਹਨਾ ਦਾ ਨਿਆਉਂ ਕਰਾਂਗਾ, ਕਿਉਂ ਜੋ ਉਨ੍ਹਾਂ ਨੇ ਓਹਨਾਂ ਨੂੰ ਕੌਮਾਂ ਵਿੱਚ ਖੇਰੂੰ ਖੇਰੂ ਕੀਤਾ ਅਤੇ ਮੇਰੇ ਦੇਸ ਨੂੰ ਵੰਡ ਲਿਆ
3
ਅਤੇ ਮੇਰੀ ਪਰਜਾ ਉੱਤੇ ਗੁਣਾ ਪਾਇਆ ਅਤੇ ਇੱਕ ਮੁੰਡਾ ਬੇਸਵਾ ਦੇ ਵੱਟੇ ਵਿੱਚ ਦੇ ਦਿੱਤਾ ਅਤੇ ਇੱਕ ਕੁੜੀ ਮੈ ਲਈ ਵੇਚੀ ਭਈ ਓਹ ਪੀਣ!।।
4
ਹੇ ਸੂਰ ਅਤੇ ਸੀਦੋਨ ਅਤੇ ਫਲਿਸਤ ਦੇ ਸਾਰੇ ਇਲਾਕਿਓ, ਤੁਹਾਡਾ ਮੇਰੇ ਨਾਲ ਕੀ ਕੰਮॽ ਤੁਸੀਂ ਮੈਨੂੰ ਵੱਟਾ ਦਿਓਗੇॽ ਜੇ ਤੁਸੀਂ ਮੈਨੂੰ ਵੱਟਾ ਵੀ ਦਿਓ, ਤਾਂ ਮੈਂ ਝੱਟ ਪੱਟ ਤੁਹਾਡੇ ਸਿਰ ਉੱਤੇ ਤੁਹਾਡਾ ਵੱਟਾ ਮੋੜ ਦਿਆਂਗਾ!
5
ਏਸ ਲਈ ਕਿ ਤੁਸਾਂ ਮੇਰੀ ਚਾਂਦੀ ਅਰ ਮੇਰਾ ਸੋਨਾ ਲੈ ਲਿਆ ਅਤੇ ਮੇਰੇ ਸੋਹਣੇ ਪਦਾਰਥ ਆਪਣੀਆਂ ਹੈਕਾਲਾਂ ਵਿੱਚ ਲੈ ਗਏ
6
ਅਤੇ ਯਹੂਦਾਹ ਅਰ ਯਰੂਸ਼ਲਮ ਦੇ ਲੋਕ ਯੂਨਾਨੀਆਂ ਕੋਲ ਵੇਚ ਦਿੱਤੇ ਭਈ ਤੁਸੀਂ ਓਹਨਾਂ ਨੂੰ ਓਹਨਾਂ ਦੀ ਹੱਦ ਤੋਂ ਦੂਰ ਕਰੋ
7
ਤਾਂ ਵੇਖੋ, ਮੈਂ ਓਹਨਾਂ ਨੂੰ ਉਸ ਥਾਂ ਤੋਂ ਜਿੱਥੋਂ ਤੁਸੀਂ ਓਹਨਾਂ ਨੂੰ ਵੇਚ ਦਿੱਤਾ ਪਰੇਰਾਂਗਾ ਅਤੇ ਤੁਹਾਡਾ ਵੱਟਾ ਤੁਹਾਡਿਆਂ ਸਿਰਾਂ ਉੱਤੇ ਮੋੜ ਦਿਆਂਗਾ
8
ਅਤੇ ਮੈਂ ਤੁਹਾਡੇ ਪੁੱਤ੍ਰਾਂ ਅਰ ਤੁਹਾਡੀਆਂ ਧੀਆਂ ਨੂੰ ਯਹੂਦੀਆਂ ਦੇ ਹੱਥ ਵੇਚਾਂਗਾ ਅਤੇ ਓਹ ਓਹਨਾਂ ਨੂੰ ਸ਼ਬਾਈਆਂ ਕੋਲ ਇੱਕ ਦੁਰਾਡੀ ਕੌਮ ਕੋਲ ਵੇਚਣਗੇ ਕਿਉਂ ਜੋ ਯਹੋਵਾਹ ਏਹ ਬੋਲਿਆ ਹੈ!।।
9
ਕੌਮਾਂ ਵਿੱਚ ਏਹ ਪੁਕਾਰੋ, ਲੜਾਈ ਦੀ ਤਿਆਰੀ ਕਰੋ, ਸੂਰਮਿਆਂ ਨੂੰ ਪਰੇਰੋ, ਭਈ ਸਾਰੇ ਜੋਧੇ ਨੇੜੇ ਆਉਣ, ਓਹ ਉਤਾਹਾਂ ਆਉਣ!
10
ਤੁਸੀਂ ਆਪਣਿਆਂ ਫਾਲਿਆਂ ਨੂੰ ਕੁੱਟ ਕੇ ਤਲਵਾਰਾਂ, ਅਤੇ ਆਪਣਿਆਂ ਦਾਤਾਂ ਨੂੰ ਬਰਛੀਆਂ ਬਣਾਓ! ਕਮਜ਼ੋਰ ਆਖੇ, ਮੈਂ ਸੂਰਬੀਰ ਹਾਂ!।।
11
ਹੇ ਆਲੇ ਦੁਆਲੇ ਦੀਓ ਸਾਰੀਓ ਕੌਮੋ, ਛੇਤੀ ਨਾਲ ਆਓ ਅਤੇ ਇਕੱਠੀਆਂ ਹੋ ਜਾਓ! ਹੇ ਯਹੋਵਾਹ, ਉੱਥੇ ਆਪਣੇ ਸੂਰ ਬੀਰਾਂ ਨੂੰ ਉਤਾਰ ਦੇਹ!
12
ਕੌਮਾਂ ਆਪਣੇ ਆਪ ਨੂੰ ਉਕਸਾਉਣ, ਅਤੇ ਯਹੋਸ਼ਾਫਾਟ ਦੀ ਖੱਡ ਵਿੱਚ ਜਾਣ, ਕਿਉਂ ਜੋ ਮੈਂ ਉੱਥੇ ਬੈਠ ਕੇ ਆਲੇ ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਨਿਆਉਂ ਕਰਾਂਗਾ।।
13
ਦਾਤੀ ਚਲਾਓ ਕਿਉਂ ਜੋ ਫ਼ਸਲ ਪੱਕ ਗਈ ਹੈ। ਆਓ, ਮਿੱਧੋ ਕਿਉਂਕਿ ਚੁਬੱਚਾ ਭਰ ਗਿਆ ਹੈ, ਮੱਟੀ ਉੱਛਲਦੀ ਹੈ, ਕਿਉਂ ਜੋ ਓਹਨਾਂ ਦੀ ਬਦੀ ਵੱਡੀ ਹੈ।।
14
ਨਬੇੜੇ ਦੀ ਖੱਡ ਵਿੱਚ ਭੀੜਾਂ ਦੀਆਂ ਭੀੜਾਂ! ਨਬੇੜੇ ਦੀ ਖੱਡ ਵਿੱਚ ਯਹੋਵਾਹ ਦਾ ਦਿਨ ਨੇੜੇ ਹੈ!
15
ਸੂਰਜ ਤੇ ਚੰਦ ਕਾਲੇ ਹੋ ਗਏ ਹਨ, ਤਾਰੇ ਆਪਣੀ ਚਮਕ ਹਟਾਈ ਜਾਂਦੇ ਹਨ!
16
ਯਹੋਵਾਹ ਸੀਯੋਨ ਤੋਂ ਗੱਜੇਗਾ, ਅਤੇ ਯਰੂਸ਼ਲਮ ਤੋਂ ਆਪਣੀ ਅਵਾਜ਼ ਕੱਢੇਗਾ, ਅਕਾਸ਼ ਅਰ ਧਰਤੀ ਕੰਬਣਗੇ, ਪਰ ਯਹੋਵਾਹ ਆਪਣੀ ਪਰਜਾ ਲਈ ਓਟ, ਅਤੇ ਇਸਰਾਏਲੀਆਂ ਲਈ ਗੜ੍ਹ ਹੋਵੇਗਾ।।
17
ਸੋ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜੋ ਆਪਣੇ ਪਵਿੱਤਰ ਪਹਾੜ ਸੀਯੋਨ ਵਿੱਚ ਵੱਸਦਾ ਹਾਂ, ਯਰੂਸ਼ਲਮ ਪਵਿੱਤਰ ਹੋਵੇਗਾ, ਅਤੇ ਓਪਰੇ ਉਸ ਦੇ ਵਿੱਚੋਂ ਫੇਰ ਕਦੇ ਨਾ ਲੰਘਣਗੇ।।
18
ਤਾਂ ਉਸ ਦਿਨ ਐਉਂ ਹੋਵੇਗਾ, ਕਿ ਪਹਾੜਾਂ ਤੋਂ ਮਿੱਠੀ ਮੈ ਚੋਵੇਗੀ, ਅਤੇ ਟਿੱਲਿਆਂ ਤੋਂ ਦੁੱਧ ਵੱਗੇਗਾ, ਯਹੂਦਾਹ ਦੀਆਂ ਸਾਰੀਆਂ ਨਦੀਆਂ ਵਿੱਚ ਪਾਣੀ ਵਗੇਗਾ, ਯਹੋਵਾਹ ਦੇ ਭਵਨ ਤੋਂ ਇੱਕ ਚਸ਼ਮਾ ਨਿੱਕਲੇਗਾ, ਅਤੇ ਸ਼ਿੱਟੀਮ ਦੀ ਵਾਦੀ ਨੂੰ ਸਿੰਜੇਗਾ।।
19
ਮਿਸਰ ਵਿਰਾਨ ਹੋ ਜਾਵੇਗਾ, ਅਤੇ ਅਦੋਮ ਇੱਕ ਵਿਰਾਨ ਉਜਾੜ ਹੋ ਜਾਵੇਗਾ, ਯਹੂਦਾਹ ਦੀ ਅੰਸ ਦੇ ਜ਼ੁਲਮ ਦੇ ਕਾਰਨ, ਕਿਉਂ ਜੋ ਓਹਨਾਂ ਨੇ ਉਨ੍ਹਾਂ ਦੇ ਦੇਸ ਵਿੱਚ ਨਿਰਦੋਸ਼ਾ ਲਹੂ ਵਹਾਇਆ।
20
ਯਹੂਦਾਹ ਸਦਾ ਲਈ ਵੱਸਿਆ ਰਹੇਗਾ, ਅਤੇ ਯਰੂਸ਼ਲਮ ਪੀੜ੍ਹੀਓ ਪੀੜ੍ਹੀ।
21
ਮੈਂ ਓਹਨਾਂ ਨੂੰ ਖ਼ੂਨ ਤੋਂ ਨਿਰਦੋਸ਼ ਠਹਿਰਾਵਾਂਗਾ, ਪਰ ਦੂਜਿਆਂ ਨੂੰ ਨਿਰਦੋਸ਼ ਨਹੀਂ ਠਹਿਰਾਵਾਂਗਾ, ਕਿਉਂ ਜੋ ਯਹੋਵਾਹ ਸੀਯੋਨ ਵਿੱਚ ਵੱਸਦਾ ਹੈ।।
← Chapter 2
Jump to:
Chapter 1
Chapter 2
Chapter 3
All chapters:
1
2
3