bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Bible 2016 - ਪਵਿੱਤਰ ਬਾਈਬਲ O.V.
/
Judges 10
Judges 10
Punjabi Bible 2016 - ਪਵਿੱਤਰ ਬਾਈਬਲ O.V.
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 11 →
1
ਅਬੀਮਲਕ ਦੇ ਪਿੱਛੋਂ ਦੋਦੋ ਦੇ ਪੋਤ੍ਰੇ ਪੁਆਹ ਦਾ ਪੁੱਤ੍ਰ ਤੋਲਾ ਜੋ ਯਿੱਸਾਕਾਰ ਦੇ ਗੋਤ ਵਿੱਚੋਂ ਸੀ ਸੋ ਇਸਰਾਏਲ ਦੇ ਬਚਾਓ ਲਈ ਉੱਠਿਆ ਅਤੇ ਉਹ ਇਫ਼ਰਾਈਮ ਪਹਾੜ ਦੇ ਵਿਚਕਾਰ ਸ਼ਾਮੀਰ ਦੇ ਵਿੱਚ ਰਹਿੰਦਾ ਸੀ
2
ਉਹ ਤੇਈ ਵਰਹੇ ਇਸਰਾਏਲ ਦਾ ਨਿਆਉੰ ਕਰ ਕੇ ਮਰ ਗਿਆ ਅਤੇ ਸ਼ਾਮੀਰ ਵਿੱਚ ਦੱਬਿਆ ਗਿਆ।।
3
ਉਹ ਦੇ ਪਿੱਛੋਂ ਇੱਕ ਗਿਲਆਦੀ ਯਾਈਰ ਉੱਠਿਆ ਅਤੇ ਉਹ ਨੇ ਬਾਈ ਵਰਹੇ ਇਸਰਾਏਲ ਦਾ ਨਿਆਉਂ ਕੀਤਾ
4
ਉਹ ਦੇ ਤੀਹ ਪੁੱਤ੍ਰ ਸਨ ਜੋ ਤੀਹਾਂ ਖੋਤੀਆਂ ਦਿਆਂ ਬੱਚਿਆਂ ਉੱਤੇ ਚੜ੍ਹਦੇ ਸਨ ਅਤੇ ਉਨ੍ਹਾਂ ਦੇ ਤੀਹ ਨਗਰ ਸਨ ਜਿੰਨ੍ਹਾਂ ਦੇ ਨਾਉਂ ਅੱਜ ਦੇ ਦਿਨ ਤੋੜੀ ਯਾਈਰ ਦੀਆਂ ਵਸਤੀਆਂ ਹਨ ਜੋ ਗਿਲਆਦ ਦੇਸ ਵਿੱਚ ਹਨ
5
ਅਤੇ ਯਾਈਰ ਮਰ ਗਿਆ ਅਰ ਕਾਮੋਨ ਵਿੱਚ ਦੱਬਿਆ ਗਿਆ।।
6
ਤਦ ਇਸਰਾਏਲੀ ਯਹੋਵਾਹ ਅੱਗੇ ਫੇਰ ਬੁਰਿਆਈ ਕਰਨ ਲੱਗੇ ਅਰ ਉਨ੍ਹਾਂ ਨੇ ਬਆਲਾਂ ਅਰ ਅਸ਼ਤਾਰੋਥਾਂ ਅਰਾਮ ਦਿਆਂ ਦਿਓਤਿਆਂ ਅਤੇ ਸੈਦਾ ਦਿਆਂ ਦਿਓਤਿਆਂ, ਮੋਆਬ ਦਿਆਂ ਦਿਓਤਿਆਂ, ਅੰਮੋਨੀਆਂ ਦੇ ਦਿਓਤਿਆਂ ਅਤੇ ਫ਼ਲਿਸਤੀਆਂ ਦੇ ਦਿਓਤਿਆਂ ਦੀ ਪੂਜਾ ਕੀਤੀ ਅਰ ਯਹੋਵਾਹ ਨੂੰ ਛੱਡ ਦਿੱਤਾ ਅਤੇ ਉਸ ਦੀ ਭਗਤੀ ਨਾ ਕੀਤੀ
7
ਤਦ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਬਲ ਉੱਠਿਆ ਅਤੇ ਉਸ ਨੇ ਉਨ੍ਹਾਂ ਨੂੰ ਫ਼ਲਿਸਤੀਆਂ ਦੇ ਹੱਥ ਵਿੱਚ ਅਤੇ ਅੰਮੋਨੀਆਂ ਦੇ ਹੱਥ ਵਿੱਚ ਵੇਚ ਦਿੱਤਾ
8
ਉਨ੍ਹਾਂ ਨੇ ਉੱਸੇ ਵਰਹੇ ਇਸਰਾਏਲੀਆਂ ਨੂੰ ਦੁਖ ਦਿੱਤਾ ਸਗੋਂ ਸਾਰੇ ਇਸਰਾਏਲੀਆਂ ਨੂੰ ਜੋ ਯਰਦਨ ਪਾਰ ਅਮੋਰੀਆਂ ਦੇ ਦੇਸ ਵਿੱਚ ਜੋ ਗਿਲਆਦ ਦੇ ਵਿੱਚ ਹੈ ਸਨ ਅਠਾਰਾਂ ਵਰਿਹਾਂ ਤੋੜੀ ਡਾਢਾ ਦੁਖ ਦਿੱਤਾ
9
ਅਤੇ ਅੰਮੋਨੀਆਂ ਨੇ ਯਰਦਨ ਦੇ ਪਾਰ ਲੰਘ ਕੇ ਯਹੂਦਾਹ ਅਤੇ ਬਿਨਯਾਮੀਨ ਅਤੇ ਇਫ਼ਰਾਈਮ ਦੇ ਗੋਤਾਂ ਨਾਲ ਅਜੇਹੀ ਲੜਾਈ ਕੀਤੀ ਜੋ ਇਸਰਾਏਲੀ ਡਾਢੇ ਔਖੇ ਹੋਏ।।
10
ਤਦ ਇਸਰਾਏਲੀਆਂ ਨੇ ਯਹੋਵਾਹ ਅੱਗੇ ਚਿੱਲਾ ਕੇ ਆਖਿਆ, ਅਸਾਂ ਤੇਰਾ ਪਾਪ ਕੀਤਾ ਜੋ ਆਪਣੇ ਪਰਮੇਸ਼ੁਰ ਨੂੰ ਛੱਡ ਕੇ ਬਆਲਾਂ ਦੀ ਪੂਜਾ ਕੀਤੀ!
11
ਅਤੇ ਯਹੋਵਾਹ ਨੇ ਇਸਰਾਏਲੀਆਂ ਨੂੰ ਆਖਿਆ, ਭਲਾ, ਮੈਂ ਤੁਹਾਨੂੰ ਮਿਸਰੀਆਂ,ਅਮੋਰੀਆਂ, ਅੰਮੋਨੀਆਂ ਅਤੇ ਫਲਿੱਸਤੀਆਂ ਦੇ ਹੱਥੋਂ ਨਹੀਂ ਛੁਡਾਇਆ?
12
ਸੀਦੋਨੀਆਂ, ਅਮਾਲੇਕੀਆਂ ਅਤੇ ਮਾਓਨੀਆਂ ਨੇ ਵੀ ਤੁਹਾਨੂੰ ਔਖਿਆਂ ਕੀਤਾ ਅਰ ਤੁਸਾਂ ਮੇਰੇ ਅੱਗੇ ਦੁਹਾਈ ਦਿੱਤੀ ਸੋ ਮੈਂ ਉਨ੍ਹਾਂ ਦੇ ਹੱਥੋਂ ਭੀ ਤੁਹਾਨੂੰ ਛੁਡਾਇਆ
13
ਤਾਂ ਵੀ ਤੁਸਾਂ ਮੈਨੂੰ ਛੱਡ ਕੇ ਓਪਰਿਆਂ ਦਿਓਤਿਆਂ ਦੀ ਪੂਜਾ ਕੀਤੀ ਸੋ ਹੁਣ ਮੈਂ ਤੁਹਾਡਾ ਹੋਰ ਛੁਟਕਾਰਾ ਨਹੀਂ ਕਰਾਂਗਾ
14
ਤੁਸੀਂ ਜਾਓ ਅਤੇ ਉਨ੍ਹਾਂ ਦਿਓਤਿਆਂ ਅੱਗੇ ਚਿੱਲਾਓ ਜਿਨ੍ਹਾਂ ਨੂੰ ਤੁਸਾਂ ਮੰਨ ਲਿਆ ਹੈ ਜੋ ਓਹ ਤੁਹਾਨੂੰ ਤੁਹਾਡੇ ਔਖ ਦੇ ਵੇਲੇ ਛੁਡਾਉਣ!
15
ਫੇਰ ਇਸਰਾਏਲੀਆਂ ਨੇ ਯਹੋਵਾਹ ਨੂੰ ਆਖਿਆ, ਅਸਾਂ ਪਾਪ ਤਾਂ ਕੀਤਾ ਹੈ ਪਰ ਜਿਹੜਾ ਤੇਰੇ ਵੇਖਣ ਵਿੱਚ ਚੰਗਾ ਦਿੱਸੇ ਓਹੋ ਸਾਡੇ ਨਾਲ ਕਰ। ਹੁਣ ਸਾਡਾ ਛੁਟਕਾਰਾ ਕਰ!
16
ਤਾਂ ਉਨ੍ਹਾਂ ਨੇ ਓਪਰਿਆਂ ਦਿਓਤਿਆਂ ਨੂੰ ਆਪਣੇ ਵਿੱਚੋਂ ਕੱਢ ਦਿੱਤਾ ਅਤੇ ਪ੍ਰਭੁ ਦੀ ਭਗਤੀ ਕੀਤੀ ਤਾਂ ਉਹ ਦਾ ਜੀ ਇਸਰਾਏਲ ਦੇ ਦੁਖ ਨਾਲ ਦੁਖੀ ਹੋਇਆ
17
ਉਸ ਵੇਲੇ ਅੰਮੋਨੀ ਇਕੱਠੇ ਹੋਏ ਅਤੇ ਉਨ੍ਹਾਂ ਗਿਲਆਦ ਵਿੱਚ ਤੰਬੂ ਲਾਏ ਅਤੇ ਇਸਰਾਏਲੀਆਂ ਨੇ ਭੀ ਰਲ ਕੇ ਮਿਸਫਾਹ ਵਿੱਚ ਤੰਬੂ ਲਾਏ
18
ਤਾਂ ਗਿਲਆਦ ਦਿਆਂ ਲੋਕਾਂ ਅਤੇ ਸਰਾਦਾਰਾਂ ਨੇ ਆਪੋ ਵਿੱਚ ਆਖਿਆ, ਉਹ ਕਿਹੜਾ ਮਨੁੱਖ ਹੈ ਜੋ ਅੰਮੋਨੀਆਂ ਨਾਲ ਲੜਾਈ ਛੇੜੇਗਾ? ਓਹੋ ਸਾਰੇ ਗਿਲਆਦ ਦੇ ਵਾਸੀਆਂ ਦਾ ਪਰਮੁਖ ਬਣੇਗਾ।।
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 11 →
All chapters:
1
2
3
4
5
6
7
8
9
10
11
12
13
14
15
16
17
18
19
20
21