bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Bible 2016 - ਪਵਿੱਤਰ ਬਾਈਬਲ O.V.
/
Judges 11
Judges 11
Punjabi Bible 2016 - ਪਵਿੱਤਰ ਬਾਈਬਲ O.V.
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 12 →
1
ਗਿਲਆਦ ਵਿੱਚ ਯਿਫ਼ਤਾਹ ਨਾਮੇ ਇੱਕ ਮਨੁੱਖ ਵੱਡਾ ਸੂਰਮਾ ਸੀ। ਉਹ ਇੱਕ ਕੰਜਰੀ ਦਾ ਜਣਿਆ ਹੋਇਆ ਸੀ ਅਤੇ ਯਿਫ਼ਤਾਹ ਦਾ ਪਿਓ ਗਿਲਆਦ ਸੀ
2
ਅਤੇ ਗਿਲਆਦ ਦੀ ਤੀਵੀਂ ਉਸ ਤੋਂ ਪੁੱਤ੍ਰ ਜਣੀ ਅਤੇ ਜਾਂ ਉਸ ਤੀਵੀਂ ਦੇ ਪੁੱਤ੍ਰ ਵੱਡੇ ਹੋਏ ਤਾਂ ਉਨ੍ਹਾਂ ਨੇ ਯਿਫ਼ਤਾਹ ਨੂੰ ਛੇਕ ਕੇ ਉਹ ਨੂੰ ਆਖਿਆ, ਸਾਡੇ ਪਿਓ ਦੇ ਘਰ ਵਿੱਚ ਤੇਰੀ ਪੱਤੀ ਨਹੀਂ, ਤੂੰ ਓਪਰੀਂ ਤੀਵੀਂ ਦਾ ਜਣਿਆ ਹੋਇਆ ਜੋ ਹੈਂ
3
ਤਦ ਯਿਫ਼ਤਾਹ ਆਪਣੇ ਭਰਾਵਾਂ ਦੇ ਕੋਲ ਭੱਜ ਕੇ ਤੋਬ ਦੇ ਦੇਸ ਵਿੱਚ ਜਾ ਵਸਿਆ ਅਤੇ ਯਿਫ਼ਤਾਹ ਦੇ ਕੋਲ ਲੁੱਚੇ ਲੋਕ ਇਕੱਠੇ ਹੋਏ ਅਤੇ ਉਹ ਉਹ ਦੇ ਨਾਲ ਤੁਰਦੇ ਫਿਰਦੇ ਸਨ।।
4
ਅਜਿਹਾ ਹੋਇਆ ਜੋ ਕੁਝ ਚਿਰ ਪਿੱਛੋਂ ਅੰਮੋਨੀ ਇਸਰਾਏਲੀਆਂ ਨਾਲ ਲੜ੍ਹਨ ਲੱਗੇ
5
ਅਤੇ ਇਉਂ ਹੋਇਆ ਭਈ ਜਾਂ ਅੰਮੋਨੀ ਇਸਰਾਏਲ ਨਾਲ ਲੜ੍ਹਨ ਲੱਗੇ ਤਾਂ ਤੋਬ ਦੇਸ ਵਿੱਚੋਂ ਯਿਫ਼ਤਾਹ ਨੂੰ ਮੋੜ ਲੈ ਆਉਣ ਨੂੰ ਗਿਲਆਦ ਦੇ ਬਜੁਰਗ ਗਏ
6
ਸੋ ਉਨ੍ਹਾਂ ਨੇ ਯਿਫ਼ਤਾਹ ਨੂੰ ਆਖਿਆ, ਆ ਸਾਡਾ ਆਗੂ ਬਣ ਜੋ ਅਸੀਂ ਅੰਮੋਨੀਆ ਦੇ ਨਾਲ ਲੜ੍ਹੀਏ
7
ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗਾਂ ਨੂੰ ਆਖਿਆ ਭਲਾ ਤੁਸਾਂ ਮੇਰੇ ਨਾਲ ਵੈਰ ਨਹੀਂ ਕੀਤਾ ਅਤੇ ਮੇਰੇ ਪਿਓ ਦੇ ਘਰ ਵਿੱਚੋਂ ਮੈਨੂੰ ਨਹੀਂ ਕੱਢ ਦਿੱਤਾ? ਸੋ ਹੁਣ ਬਿਪਤਾ ਦੇ ਵੇਲੇ ਤੁਸੀਂ ਮੇਰੇ ਕੋਲ ਕਿਉਂ ਆਏ ਹੋ?
8
ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਆਖਿਆ ਅਸੀਂ ਤੇਰੇ ਕੋਲ ਹੁਣ ਫੇਰ ਇਸ ਲਈ ਆਏ ਹਾਂ ਜੋ ਤੂੰ ਸਾਡੇ ਨਾਲ ਚੱਲੇ ਅਤੇ ਅੰਮੋਨੀਆ ਨਾਲ ਲੜਾਈ ਕਰੇਂ ਅਤੇ ਸਾਡਾ ਅਰ ਸਾਰੇ ਗਿਲਆਦ ਦੇ ਵਾਸੀਆਂ ਦਾ ਪਰਮੁਖ ਬਣੇ
9
ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗਾਂ ਨੂੰ ਆਖਿਆ ਭਈ ਜੇ ਅੰਮੋਨੀਆਂ ਨਾਲ ਲੜਾਈ ਕਰਨ ਨੂੰ ਤੁਸੀਂ ਫੇਰ ਮੈਨੂੰ ਆਪਣੇ ਨਾਲ ਲੈ ਚੱਲਦੇ ਹੋ ਤਦ ਜੇ ਕਦੀ ਯਹੋਵਾਹ ਉਨ੍ਹਾਂ ਨੂੰ ਮੇਰੇ ਅੱਗੇ ਹਰਾ ਦੇਵੇ ਤਾਂ ਭਲਾ, ਮੈਂ ਤੁਹਾਡਾ ਪਰਮੁਖ ਬਣ ਜਾਵਾਂਗਾ?
10
ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਉੱਤਰ ਦਿੱਤਾ, ਯਹੋਵਾਹ ਸਾਡੇ ਵਿੱਚ ਗਵਾਹ ਹੋਵੇ, ਅਸੀਂ ਨਿਸੰਗ ਤੇਰੇ ਆਖਣ ਅਨੁਸਾਰ ਵਰਤਾਂਗੇ
11
ਤਦ ਯਿਫ਼ਤਾਹ ਗਿਲਆਦ ਦੇ ਬਜ਼ੁਰਗਾਂ ਨਾਲ ਤੁਰਿਆਂ ਅਤੇ ਉਹ ਨੂੰ ਲੋਕਾਂ ਨੇ ਆਪਣਾ ਪਰਮੁਖ ਅਤੇ ਆਗੂ ਬਣਾਇਆ ਅਤੇ ਯਿਫ਼ਤਾਹ ਨੇ ਮਿਸਫਾਹ ਵਿੱਚ ਯੋਹਾਵਹ ਦੇ ਅੱਗੇ ਆਪਣੀਆਂ ਸਾਰੀਆਂ ਗੱਲਾਂ ਕਹਿ ਸੁਣਾਈਆਂ।।
12
ਤਾਂ ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜੇ ਕੋਲ ਹਲਕਾਰੇ ਘੱਲ ਕੇ ਆਖਿਆ, ਮੇਰੇ ਨਾਲ ਤੇਰਾ ਕੀ ਕੰਮ ਹੈ ਜੋ ਤੂੰ ਮੇਰੇ ਉੱਤੇ ਮੇਰੇ ਦੇਸ ਨਾਲ ਲੜ੍ਹਾਈ ਕਰਨ ਨੂੰ ਚੜ੍ਹ ਆਇਆ ਹੈਂ?
13
ਅੰਮੋਨੀਆਂ ਦੇ ਰਾਜਾ ਨੇ ਯਿਫ਼ਤਾਹ ਦੇ ਹਲਕਾਰਿਆਂ ਨੂੰ ਉੱਤਰ ਦਿੱਤਾ, ਇਸ ਲਈ ਭਈ ਜਿਸ ਵੇਲੇ ਇਸਰਾਏਲੀ ਮਿਸਰ ਤੋਂ ਨਿੱਕਲ ਆਏ ਸਨ ਤਾਂ ਉਨ੍ਹਾਂ ਨੇ ਮੇਰਾ ਦੇਸ ਅਰਨੋਨ ਤੋਂ ਲੈ ਕੇ ਯਬੋਕ ਅਤੇ ਯਰਦਨ ਤੀਕਰ ਖੋਹ ਲਿਆ ਸੀ ਹੁਣ ਉਹ ਦੇਸ ਨੂੰ ਸੁਲਾਹ ਸਫਾਈ ਨਾਲ ਮੋੜ ਦੇ
14
ਤਦ ਯਿਫ਼ਤਾਹ ਨੇ ਹਲਕਾਰਿਆਂ ਨੂੰ ਅੰਮੋਨੀਆਂ ਦੇ ਰਾਜਾ ਕੋਲ ਫੇਰ ਘੱਲਿਆ
15
ਅਤੇ ਓਹ ਨੂੰ ਆਖਿਆ, ਯਿਫ਼ਤਾਹ ਏਹ ਆਖਦਾ ਹੈ ਜੋ ਇਸਰਾਏਲ ਨੇ ਮੋਆਬ ਦਾ ਦੇਸ ਅਤੇ ਅੰਮੋਨੀਆ ਦਾ ਦੇਸ ਨਹੀਂ ਸੀ ਖੋਹ ਲਿਆ
16
ਪਰ ਜਿਸ ਵੇਲੇ ਇਸਰਾਏਲੀ ਮਿਸਰ ਤੋਂ ਨਿੱਕਲ ਆਏ ਸਨ ਅਤੇ ਲਾਲ ਸਮੁੰਦਰ ਤੋੜੀ ਉਜਾੜ ਵਿੱਚ ਕਾਦੇਸ਼ ਤੀਕੁਰ ਤੁਰੇ ਆਏ
17
ਉਸ ਵੇਲੇ ਇਸਾਰੇਲੀਆਂ ਨੇ ਅਦੋਮ ਦੇ ਰਾਜਾ ਦੀ ਵੱਲ ਹਲਕਾਰੇ ਘੱਲੇ ਜੋ ਸਾਨੂੰ ਆਪਣੇ ਦੇਸ ਵਿੱਚੋਂ ਦੀ ਲੰਘਣ ਦੇਹ ਪਰ ਅਦੋਮ ਦੇ ਰਾਜਾ ਨੇ ਉਨ੍ਹਾਂ ਦੀ ਨਾ ਸੁਣੀ ਅਤੇ ਇਸੇ ਤਰ੍ਹਾਂ ਉਨ੍ਹਾਂ ਨੇ ਮੋਆਬ ਦੇ ਰਾਜਾ ਨੂੰ ਕਾਹ ਘੱਲਿਆ ਅਤੇ ਉਹ ਨੇ ਭੀ ਨਾ ਮੰਨਿਆ ਸੋ ਇਸਰਾਏਲੀ ਕਾਦੇਸ਼ ਵਿੱਚ ਠਹਿਰੇ
18
ਤਦ ਉਹ ਉਜਾੜ ਵਿੱਚੋਂ ਦੀ ਤੁਰ ਪਏ ਅਤੇ ਆਦੋਮ ਦੇ ਦੇਸ ਅਤੇ ਮੋਆਬ ਦੇ ਦੇਸ ਦੇ ਦੁਆਲੇ ਭੌਂ ਕੇ ਮੋਆਬ ਦੇ ਦੇਸ ਦੀ ਚੜਦੀ ਵੱਲੋਂ ਆ ਨਿਕਲੇ ਅਤੇ ਅਰਨੋਨ ਦੇ ਪਰਲੇ ਪਾਸੇ ਤੰਬੂ ਲਾਏ ਪਰ ਮੋਆਬ ਦੇ ਬੰਨੇ ਵਿੱਚ ਨਾ ਮੁੜੇ ਕਿਉਂ ਜੋ ਅਰਨੋਨ ਮੋਆਬ ਦਾ ਬੰਨ੍ਹਾ ਸੀ
19
ਤਦ ਇਸਰਾਏਲ ਨੇ ਅਮੋਰੀਆਂ ਦੇ ਰਾਜਾ ਸੀਹੋਨ ਦੇ ਕੋਲ ਜੋ ਹਸ਼ਬੋਨ ਦਾ ਰਾਜਾ ਸੀ ਹਲਕਾਰੇ ਘੱਲੇ ਅਤੇ ਇਸਰਾਏਲ ਨੇ ਉਸ ਨੂੰ ਆਖਿਆ, ਸਾਡੀ ਇਹ ਬੇਨਤੀ ਹੈ ਜੋ ਆਪਣੇ ਦੇਸ ਵਿੱਚੋਂ ਦੀ ਸਾਨੂੰ ਆਪਣੀ ਥਾਂਹ ਵੱਲ ਲੰਘਣ ਦਿਓ
20
ਪਰ ਸੀਹੋਨ ਨੇ ਇਸਰਾਏਲ ਉੱਤੇ ਪਰਤੀਤ ਨਾ ਕੀਤੀ ਜੋ ਉਨ੍ਹਾਂ ਨੂੰ ਆਪਣੇ ਬੰਨ੍ਹੇ ਉੱਤੋਂ ਦੀ ਲੰਘਣ ਦੇਵੇ ਸਗੋਂ ਸੀਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕਰ ਲਏ ਅਤੇ ਯਹਾਸ ਵਿੱਚ ਤੰਬੂ ਲਾ ਕੇ ਇਸਰਾਏਲ ਨਾਲ ਲੜ੍ਹਿਆ
21
ਅਤੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਸੀਹੋਨ ਨੂੰ ਉਸ ਦੀ ਸਾਰੀ ਫੌਜ ਸਣੇ ਇਸਰਾਏਲ ਦੇ ਹੱਥਾਂ ਵਿੱਚ ਕਰ ਦਿੱਤਾ ਅਤੇ ਉਨ੍ਹਾਂ ਨੇ ਓਹਨਾਂ ਨੂੰ ਮਾਰ ਲਿਆ। ਸੋ ਇਸੇ ਤਰਾਂ ਇਸਰਾਏਲੀਆਂ ਨੇ ਉਸ ਦੇਸ ਦੇ ਵਾਸੀ ਅਮੋਰੀਆ ਦੇ ਸਾਰੇ ਦੇਸ ਨੂੰ ਮੱਲ ਲਿਆ
22
ਅਤੇ ਉਨ੍ਹਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਤੋੜੀ ਅਤੇ ਉਜਾੜੋਂ ਲੈ ਕੇ ਯਰਦਨ ਤੋੜੀ ਅਮੋਰੀਆ ਦੇ ਸਾਰਿਆ ਬੰਨ੍ਹਿਆ ਨੂੰ ਮੱਲ ਲਿਆ
23
ਸੋ ਹੁਣ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਅਮੋਰੀਆ ਨੂੰ ਆਪਣੀ ਪਰਜਾ ਇਸਰਾਏਲ ਦੇ ਅੱਗੇ ਪੱਤੀ ਤੋਂ ਕੱਢ ਦਿੱਤਾ ਤਾਂ ਭਲਾ, ਤੂੰ ਉਹ ਦਾ ਪੱਤੀਦਾਰ ਬਣੇਗਾ?
24
ਜੋ ਤੇਰਾ ਦਿਓਤਾ ਕਮੋਸ਼ ਤੈਨੂੰ ਪੱਤੀ ਵਿੱਚ ਦਿੰਦਾ ਹੈ ਭਲਾ, ਉਹ ਨੂੰ ਤੂੰ ਕਬਜੇ ਵਿੱਚ ਲੈਂਦਾ ਨਹੀਂ? ਸੋ ਅਸੀਂ ਭੀ ਉਨ੍ਹਾਂ ਸਭਨਾ ਨੂੰ ਜਿਹੜੇ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਅੱਗੋਂ ਕੱਢ ਦੇਵੇਗਾ ਜਿੱਤ ਕੇ ਕਬਜ਼ਾ ਕਰਾਂਗੇ
25
ਹੁਣ ਭਲਾ, ਮੋਆਬ ਦੇ ਰਾਜਾ ਬਾਲਾਕ ਨਾਲੋਂ ਜੋ ਸਿੱਫੋਰ ਦਾ ਪੁੱਤ੍ਰ ਸੀ ਤੂੰ ਕੁਝ ਚੰਗਾ ਹੈ? ਉਸ ਨੇ ਇਸਰਾਏਲੀਆਂ ਨਾਲ ਕਦੀ ਝਗੜਾ ਕੀਤਾ ਯਾ ਕਦੀ ਉਨ੍ਹਾਂ ਦਾ ਸਾਹਮਣਾ ਕੀਤਾ ਸੀ?
26
ਜਿਸ ਵੇਲੇ ਇਸਰਾਏਲੀ ਹਸ਼ਬੋਨ ਅਤੇ ਉਸ ਦਿਆਂ ਪਿੰਡਾਂ ਵਿੱਚ ਅਤੇ ਅਰੋਏਰ ਅਤੇ ਉਸ ਦਿਆਂ ਪਿੰਡਾਂ ਵਿੱਚ ਅਤੇ ਉਨ੍ਹਾਂ ਸਭਨਾਂ ਪਿੰਡਾਂ ਵਿੱਚ ਜਿਹੜੇ ਅਰਨੋਨ ਦਿਆਂ ਦੋਹਾਂ ਕੰਢਿਆਂ ਲਾਗੇ ਹਨ ਤਿੰਨ ਸੌ ਵਰਹੇ ਵੱਸਿਆ, ਭਲਾ, ਤੁਸਾਂ ਉਨ੍ਹਾਂ ਨੂੰ ਉੰਨ੍ਹੇ ਚਿਰ ਵਿੱਚ ਕਿਉਂ ਨਾ ਮੋੜ ਲਿਆ
27
ਗੱਲ ਕਾਹਦੀ, ਮੈਂ ਤਾਂ ਤੇਰਾ ਪਾਪ ਨਹੀਂ ਕੀਤਾ ਸਗੋਂ ਤੂੰ ਮੇਰੇ ਨਾਲ ਬੁਰਿਆਈ ਕਰਦਾ ਹੈਂ ਜੋ ਮੇਰੇ ਨਾਲ ਲੜ੍ਹਨ ਆਉਂਦਾ ਹੈਂ ਸੋ ਯਹੋਵਾਹ ਹੀ ਜੋ ਨਿਆਈ ਹੈ ਇਸਰਾਏਲੀਆਂ ਅਤੇ ਅੰਮੋਨੀਆ ਦੇ ਵਿਚਕਾਰ ਅੱਜ ਦੇ ਦਿਨ ਨਿਆਉਂ ਕਰੇ!
28
ਪਰ ਅੰਮੋਨੀਆ ਦੇ ਰਾਜਾ ਨੇ ਉਨ੍ਹਾਂ ਗੱਲਾਂ ਨੂੰ ਜੋ ਯਿਫ਼ਤਾਹ ਨੇ ਉਸ ਨੂੰ ਆਖ ਘੱਲੀਆਂ ਸਨ ਨਾ ਸੁਣਿਆ।।
29
ਤਦ ਯਹੋਵਾਹ ਦਾ ਆਤਮਾ ਯਿਫ਼ਤਾਹ ਉੱਤੇ ਆਇਆ ਅਤੇ ਉਹ ਗਿਲਆਦ ਅਤੇ ਮਨੱਸ਼ਹ ਤੋਂ ਲੰਘ ਕੇ ਗਿਲਆਦ ਦੇ ਮਿਸਪੇਹ ਨੂੰ ਅੱਪੜ ਪਿਆ, ਅਤੇ ਗਿਲਆਦ ਦੇ ਮਿਸਪੇਹ ਤੋਂ ਅੰਮੋਨੀਆ ਵੱਲ ਲੰਘਣ ਲੱਗਾ
30
ਅਤੇ ਯਿਫ਼ਤਾਹ ਨੇ ਯਹੋਵਾਹ ਦੀ, ਸੁੱਖਣਾ ਸੁੱਖ ਕੇ ਆਖਿਆ ਭਈ ਜੇ ਤੂੰ ਸੱਚ ਮੁੱਚ ਅੰਮੋਨੀਆ ਨੂੰ ਮੇਰੇ ਹੱਥ ਸੌਂਪ ਦੇਵੇਂ
31
ਤਾਂ ਅਜਿਹਾ ਹੋਵੇਗਾ ਕਿ ਜਿਸ ਵੇਲੇ ਮੈਂ ਅੰਮੋਨੀਆ ਵੱਲੋਂ ਸੁੱਖ ਸਾਂਦ ਨਾਲ ਮੁੜਾਂਗਾ ਤਾਂ ਜੋ ਕੋਈ ਮੇਰੇ ਘਰ ਦੇ ਬੂਹੇ ਤੋਂ ਮੇਰੇ ਮਿਲਣ ਨੂੰ ਪਹਿਲੋਂ ਨਿੱਕਲੇਗਾ ਸੋ ਉਹ ਯਹੋਵਾਹ ਦਾ ਹੋਵੇਗਾ ਅਤੇ ਮੈਂ ਉਹ ਨੂੰ ਹੋਮ ਦੀ ਬਲੀ ਚੜ੍ਹਾਵਾਂਗਾ।।
32
ਤਦ ਯਿਫ਼ਤਾਹ ਅੰਮੋਨੀਆ ਨਾਲ ਲੜ੍ਹਾਈ ਕਰਨ ਨੂੰ ਪਾਰ ਲੰਘਿਆ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਉਹ ਦੇ ਹੱਥ ਸੌਂਪ ਦਿੱਤਾ
33
ਅਤੇ ਉਹ ਨੇ ਅਰੋਏਰ ਤੋਂ ਲੈ ਕੇ ਮਿੰਨੀਥ ਦੇ ਅੱਪੜਨ ਤੋੜੀ ਜੋ ਵੀ ਸ਼ਹਿਰ ਹਨ ਅਤੇ ਦਾਖਾਂ ਦੇ ਬਾਗਾਂ ਤੋੜੀ ਬਹੁਤ ਵੱਡੀ ਵਾਢ ਨਾਲ ਉਨ੍ਹਾਂ ਨੂੰ ਵੱਡਿਆ। ਇਸ ਤਰਾਂ ਅੰਮੋਨੀ ਇਸਰਾਏਲੀਆਂ ਕੋਲੋਂ ਹਾਰ ਗਏ।।
34
ਯਿਫ਼ਤਾਹ ਮਿਸਫਾਹ ਨੂੰ ਆਪਣੇ ਘਰ ਆਇਆ ਅਤੇ ਵੇਖੋ ਉਹ ਦੀ ਧੀ ਡੱਫ ਵਜਾਉਂਦੀ ਅਤੇ ਨੱਚਦੀ ਹੋਈ ਉਹ ਦੇ ਮਿਲਣ ਨੂੰ ਨਿੱਕਲੀ ਅਤੇ ਉਹ ਉਸ ਦੀ ਇੱਕਲੋਤੀ ਸੀ, ਉਸ ਤੋਂ ਬਿਨਾਂ ਹੋਰ ਪੁੱਤ੍ਰ ਧੀ ਉਹ ਦੇ ਕੋਈ ਨਹੀਂ ਸੀ
35
ਤਾਂ ਅਜਿਹਾ ਹੋਇਆ ਭਈ ਜਾਂ ਉਹ ਨੇ ਉਸ ਨੂੰ ਡਿੱਠਾ ਤਾਂ ਉਹ ਨੇ ਆਪਣੇ ਲੀੜੇ ਪਾੜ ਕੇ ਆਖਿਆ, ਹਾਏ! ਹਾਏ ਮੇਰੀਏ ਧੀਏ! ਤੈਂ ਮੈਨੂੰ ਬਹੁਤ ਨੀਵਾਂ ਕੀਤਾ ਸਗੋਂ ਤੂੰ ਉਨ੍ਹਾਂ ਵਿੱਚੋਂ ਹੈਂ ਜੋ ਮੈਨੂੰ ਦੁੱਖ ਦਿੰਦੇ ਹਨ ਕਿਉਂ ਜੋ ਮੈਂ ਯਹੋਵਾਹ ਨੂੰ ਬਚਨ ਦਿੱਤਾ ਹੈ ਅਤੇ ਟਾਲ ਨਹੀਂ ਸੱਕਦਾ
36
ਉਸ ਨੇ ਉਹ ਨੂੰ ਆਖਿਆ, ਹੇ ਮੇਰੇ ਪਿਓ, ਜੋ ਤੈਂ ਯਹੋਵਾਹ ਨੂੰ ਬਚਨ ਦਿੱਤਾ ਹੈ, ਸੋ ਜੋ ਕੁਝ ਤੈਂ ਮੂੰਹੋਂ ਕੱਢਿਆ ਹੈ ਸੋ ਮੇਰੇ ਨਾਲ ਕਰ ਕਿਉਂ ਜੋ ਯਹੋਵਾਹ ਨੇ ਤੇਰੇ ਵੈਰੀ ਅੰਮੋਨੀਆ ਤੋਂ ਤੇਰਾ ਬਦਲਾ ਲਿਆ ਹੈ
37
ਫੇਰ ਉਸ ਨੇ ਆਪਣੇ ਪਿਓ ਨੂੰ ਆਖਿਆ, ਮੇਰੇ ਲਈ ਇਨ੍ਹਾਂ ਕਰ। ਦੋ ਮਹੀਨੇ ਮੈਨੂੰ ਛੱਡ ਦੇ ਜੋ ਮੈਂ ਪਹਾੜਾਂ ਵਿੱਚ ਫਿਰਾਂ ਅਤੇ ਮੈਂ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰਪੁਣੇ ਦਾ ਸੋਗ ਕਰਾਂ
38
ਉਹ ਬੋਲਿਆ, ਜਾ ਅਤੇ ਉਹ ਨੇ ਉਸ ਨੂੰ ਦੋਂਹ ਮਹੀਨਿਆਂ ਦੀ ਵਿਹਲ ਦਿੱਤੀ ਅਤੇ ਉਹ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਕੇ ਗਈ ਅਤੇ ਪਹਾੜਾਂ ਉੱਤੇ ਆਪਣੇ ਕੁਆਰਪੁਣੇ ਤੇ ਰੋਈ ਪਿੱਟੀ
39
ਅਜਿਹਾ ਹੋਇਆ ਕਿ ਦੋਹ ਮਹੀਨਿਆਂ ਪਿੱਛੋਂ ਉਹ ਆਪਣੇ ਪਿਓ ਕੋਲ ਆਈ ਅਤੇ ਉਹ ਨੇ ਉਸ ਦੇ ਨਾਲ ਉਸ ਸੁੱਖਣਾ ਅਨੁਸਾਰ ਜੋ ਉਸ ਸੁੱਖੀ ਸੀ ਕੀਤਾ ਅਤੇ ਉਹ ਪੁਰਖ ਤੋਂ ਅਣਜਾਣ ਰਹੀ, ਉਪਰੰਤ ਇਸਰਾਏਲੀਆਂ ਵਿੱਚੋਂ ਏਹ ਮਰਜਾਦਾ ਠਹਿਰੀ
40
ਜੋ ਵਰਹੇ ਦੇ ਵਰਹੇ ਇਸਰਾਏਲ ਦੀਆਂ ਧੀਆਂ ਵਰਹੇ ਵਿੱਚ ਚਾਰ ਦਿਨ ਤੋੜੀਂ ਯਿਫ਼ਤਾਹ ਗਿਲਆਦੀ ਦੀ ਧੀ ਦਾ ਸੋਗ ਕਰਨ ਜਾਂਦੀਆਂ ਸਨ।।
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 12 →
All chapters:
1
2
3
4
5
6
7
8
9
10
11
12
13
14
15
16
17
18
19
20
21