bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Bible 2016 - ਪਵਿੱਤਰ ਬਾਈਬਲ O.V.
/
Luke 23
Luke 23
Punjabi Bible 2016 - ਪਵਿੱਤਰ ਬਾਈਬਲ O.V.
← Chapter 22
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 24 →
1
ਉਨ੍ਹਾਂ ਦੀ ਸਾਰੀ ਸਭਾ ਉੱਠ ਕੇ ਉਹ ਨੂੰ ਪਿਲਾਤੁਸ ਦੇ ਕੋਲ ਲੈ ਗਈ
2
ਅਤੇ ਓਹ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗੇ ਭਈ ਅਸਾਂ ਇਹ ਨੂੰ ਸਾਡੀ ਕੌਮ ਨੂੰ ਭਰਮਾਉਂਦਿਆਂ ਅਤੇ ਕੈਸਰ ਨੂੰ ਮਾਮਲਾ ਦੇਣ ਤੋਂ ਮਨੇ ਕਰਦਿਆਂ ਅਤੇ ਆਪਣੇ ਆਪ ਨੂੰ ਮਸੀਹ ਪਾਤਸ਼ਾਹ ਕਹਿੰਦਿਆ ਡਿੱਠਾ
3
ਪਿਲਾਤੁਸ ਨੇ ਉਸ ਤੋਂ ਪੁੱਛਿਆ, ਭਲਾ, ਯਹੂਦੀਆਂ ਦਾ ਪਾਤਸ਼ਾਹ ਤੂੰ ਹੈਂॽ ਉਸ ਨੇ ਉਹ ਨੂੰ ਉੱਤਰ ਦਿੱਤਾ, ਤੂੰ ਸਤ ਆਖਿਆ ਹੈ
4
ਪਿਲਾਤੁਸ ਨੇ ਪਰਧਾਨ ਜਾਜਕਾਂ ਅਤੇ ਭੀੜ ਨੂੰ ਆਖਿਆ, ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਦਾ
5
ਪਰ ਓਹ ਹੋਰ ਵੀ ਜੋਰ ਲਾ ਕੇ ਬੋਲੇ, ਉਹ ਗਲੀਲ ਤੋਂ ਲੈ ਕੇ ਐਥੋਂ ਤੋੜੀ ਸਾਰੇ ਯਹੂਦਿਯਾ ਵਿੱਚ ਸਿਖਲਾਉਂਦਾ ਹੋਇਆ ਲੋਕਾਂ ਨੂੰ ਚੁੱਕਦਾ ਹੈ
6
ਪਿਲਾਤੁਸ ਨੇ ਇਹ ਸੁਣ ਕੇ ਪੁੱਛਿਆ ਭਈ ਇਹ ਮਨੁੱਖ ਗਲੀਲੀ ਹੈॽ
7
ਅਤੇ ਜਾਂ ਉਸ ਨੇ ਮਲੂਮ ਕੀਤਾ ਜੋ ਉਹ ਹੇਰੋਦੇਸ਼ ਦੇ ਇਲਾਕੇ ਦਾ ਹੈ ਤਾਂ ਉਸ ਨੂੰ ਹੇਰੋਦੇਸ ਦੇ ਕੋਲ ਜਿਹੜਾ ਆਪ ਉਨ੍ਹੀਂ ਦਿਨੀਂ ਯਰੂਸ਼ਲਮ ਵਿੱਚ ਸੀ ਘੱਲਿਆ।।
8
ਹੇਰੋਦੇਸ ਯਿਸੂ ਨੂੰ ਵੇਖ ਕੇ ਵੱਡਾ ਅਨੰਦ ਹੋਇਆ ਕਿਉਂ ਜੋ ਉਹ ਚਿਰੋਕਣਾ ਉਸ ਨੂੰ ਵੇਖਣਾ ਚਾਹੁੰਦਾ ਸੀ ਇਸ ਕਰਕੇ ਜੋ ਓਨ ਉਸ ਦੀ ਖਬਰ ਸੁਣੀ ਸੀ ਅਤੇ ਉਹ ਨੂੰ ਆਸ ਸੀ ਜੋ ਉਸ ਦੇ ਹੱਥੋਂ ਕੋਈ ਨਿਸ਼ਾਨ ਵੇਖੇ
9
ਉਹ ਨੇ ਉਸ ਤੋਂ ਬਹੁਤੀਆਂ ਗੱਲਾਂ ਪੁੱਛੀਆਂ ਪਰ ਓਨ ਉਸ ਨੂੰ ਇੱਕ ਦਾ ਵੀ ਜਵਾਬ ਨਾ ਦਿੱਤਾ
10
ਪਰਧਾਨ ਜਾਜਕਾਂ ਅਤੇ ਗ੍ਰੰਥੀਆਂ ਨੇ ਖਲੋ ਕੇ ਵੱਡੇ ਜੋਸ਼ ਨਾਲ ਉਸ ਉੱਤੇ ਦੋਸ਼ ਲਾਇਆ
11
ਤਾਂ ਹੇਰੋਦੇਸ ਨੇ ਆਪਣੇ ਸਿਪਾਹੀਆਂ ਨਾਲ ਰਲ ਕੇ ਉਹ ਨੂੰ ਬੇਪਤ ਕੀਤਾ ਅਤੇ ਠੱਠਾ ਮਾਰਿਆ ਅਰ ਭੜਕੀਲੀ ਪੁਸ਼ਾਕ ਪਹਿਨਾ ਕੇ ਉਹ ਨੂੰ ਪਿਲਾਤੁਸ ਦੇ ਕੋਲ ਮੋੜ ਭੇਜਿਆ
12
ਅਰ ਉਸੇ ਦਿਨ ਹੇਰੋਦੇਸ ਅਰ ਪਿਲਾਤੁਸ ਆਪੋ ਵਿੱਚ ਮਿੱਤਰ ਬਣ ਗਏ ਕਿਉਂਕਿ ਜੋ ਪਹਿਲਾਂ ਉਨ੍ਹਾਂ ਵਿੱਚ ਵੈਰ ਸੀ।।
13
ਤਾਂ ਪਿਲਾਤੁਸ ਨੇ ਪਰਧਾਨ ਜਾਜਕਾਂ ਅਤੇ ਸਰਦਾਰਾਂ ਅਤੇ ਲੋਕਾਂ ਨੂ ਇਕੱਠੇ ਬੁਲਾ ਕੇ
14
ਉਨ੍ਹਾਂ ਨੂੰ ਆਖਿਆ, ਤੁਸੀਂ ਇਸ ਮਨੁੱਖ ਨੂੰ ਲੋਕਾਂ ਦਾ ਭਰਮਾਉਣ ਵਾਲਾ ਠਹਿਰਾ ਕੇ ਮੇਰੇ ਕੋਲੇ ਲਿਆਏ ਅਰ ਵੇਖੋ ਮੈਂ ਤੁਹਾਡੇ ਸਾਹਮਣੇ ਪੁੱਛ ਗਿੱਛ ਕੀਤੀ ਅਤੇ ਜਿਹੜੀਆਂ ਗੱਲਾਂ ਦੀ ਤੁਸਾਂ ਇਸ ਉੱਤੇ ਨਾਲਸ਼ ਕੀਤੀ ਹੈ ਮੈਂ ਉਨ੍ਹਾਂ ਦੇ ਵਿਖੇ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਿਆ
15
ਅਤੇ ਨਾ ਹੇਰੋਦੇਸ ਨੇ ਕਿਉਂਕਿ ਓਨ ਉਸ ਨੂੰ ਸਾਡੇ ਕੋਲ ਮੋੜ ਭੇਜਿਆ ਅਰ ਵੇਖੋ ਉਹ ਦੇ ਕੋਲੋਂ ਕਤਲ ਦੇ ਲਾਇਕ ਕੋਈ ਔਗੁਣ ਨਹੀਂ ਹੋਇਆ
16
ਇਸ ਲਈ ਮੈਂ ਉਹ ਨੂੰ ਕੋਰੜੇ ਮਾਰ ਕੇ ਛੱਡ ਦਿਆਂਗਾ
18
ਤਦ ਉਨ੍ਹਾਂ ਸਭਨਾਂ ਰਲ ਕੇ ਡੰਡ ਪਾਈ ਅਤੇ ਆਖਿਆ ਕਿ ਮਾਰ ਦਿਓ ਇਸ ਨੂੰ! ਅਰ ਬਰੱਬਾਸ ਨੂੰ ਸਾਡੇ ਲਈ ਛੱਡ ਦਿਓ!
19
ਜੋ ਕਿਸੇ ਪਸਾਦ ਦੇ ਕਾਰਨ ਜੋ ਸ਼ਹਿਰ ਵਿੱਚ ਹੋਇਆ ਸੀ ਅਤੇ ਖੂਨ ਦੇ ਕਾਰਨ ਕੈਦ ਵਿੱਚ ਪਿਆ ਹੋਇਆ ਸੀ
20
ਤਾਂ ਪਿਲਾਤੁਸ ਨੇ ਓਹਨਾਂ ਨੂੰ ਫੇਰ ਸਮਝਾਇਆ ਕਿਉੰ ਜੋ ਉਹ ਯਿਸੂ ਨੂੰ ਛੁਡਾਉਣਾ ਚਾਹੁੰਦਾ ਸੀ
21
ਪਰ ਓਹ ਹੋਰ ਵੀ ਸੰਘ ਪਾੜ ਕੇ ਬੋਲੇ ਕਿ ਉਹ ਨੂੰ ਸਲੀਬ ਦਿਓ! ਸਲੀਬ ਦਿਓ!
22
ਉਸ ਨੇ ਤੀਜੀ ਵਾਰ ਉਨ੍ਹਾਂ ਨੂੰ ਆਖਿਆ, ਕਿਉਂ, ਇਸ ਨੇ ਕੀ ਬੁਰਿਆਈ ਕੀਤੀॽ ਮੈਂ ਇਹ ਦੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ ਇਸ ਲਈ ਮੈਂ ਇਹ ਨੂੰ ਕੋਰੜੇ ਮਾਰ ਕੇ ਛੱਡ ਦਿਆਂਗਾ
23
ਪਰ ਓਹ ਉੱਚਾ ਰੌਲਾ ਪਾ ਕੇ ਉਹ ਦੇ ਗਲ ਪੈ ਗਏ ਅਤੇ ਇਹੋ ਮੰਗਦੇ ਰਹੇ ਜੋ ਉਹ ਸਲੀਬ ਉੱਤੇ ਚੜ੍ਹਾਇਆ ਜਾਵੇ ਅਤੇ ਉਨ੍ਹਾਂ ਦੀਆਂ ਅਵਾਜ਼ਾਂ ਪਰਬਲ ਪੈ ਗਈਆਂ
24
ਤਾਂ ਪਿਲਾਤੁਸ ਨੇ ਹੁਕਮ ਕੀਤਾ ਜੋ ਉਨ੍ਹਾਂ ਦੀ ਅਰਜ਼ ਦੇ ਅਨੁਸਾਰ ਹੋਵੇ
25
ਅਤੇ ਉਸ ਨੇ ਜਿਹੜਾ ਪਸਾਦ ਅਰ ਖੂਨ ਦੇ ਕਾਰਨ ਕੈਦ ਹੋਇਆ ਸੀ ਜਿਹ ਨੂੰ ਓਹ ਮੰਗਦੇ ਸਨ ਛੱਡ ਦਿੱਤਾ ਪਰ ਯਿਸੂ ਨੂੰ ਉਨ੍ਹਾਂ ਦੀ ਮਰਜ਼ੀ ਉੱਤੇ ਹਵਾਲੇ ਕੀਤਾ।।
26
ਜਾਂ ਉਸ ਨੂੰ ਲਈ ਜਾਂਦੇ ਸਨ ਤਾਂ ਸ਼ਮਊਨ ਇੱਕ ਕੁਰੇਨੀ ਮਨੁੱਖ ਪਿੰਡੋਂ ਆਉਂਦੇ ਨੂੰ ਫੜ ਕੇ ਉਸ ਉੱਤੇ ਸਲੀਬ ਧਰੀ ਭਈ ਯਿਸੂ ਦੇ ਮਗਰ ਲੈ ਚੱਲੇ ।।
27
ਲੋਕਾਂ ਦੀ ਵੱਡੀ ਭੀੜ ਉਹ ਦੇ ਪਿੱਛੇ ਗਈ ਨਾਲ ਬਹੁਤ ਸਾਰੀਆਂ ਤੀਵੀਆਂ ਜਿਹੜੀਆਂ ਉਹ ਦੇ ਲਈ ਪਿੱਟਦੀਆਂ ਅਤੇ ਰੋਂਦੀਆਂ ਸਨ
28
ਪਰ ਯਿਸੂ ਉਨ੍ਹਾਂ ਦੀ ਵੱਲ ਪਿਛਾਹਾਂ ਭੌਂ ਕੇ ਬੋਲਿਆ, ਹੇ ਯਰੂਸ਼ਲਮ ਦੀਓ ਧੀਓ, ਮੈਨੂੰ ਨਾ ਰੋਵੋ ਪਰ ਆਪ ਨੂੰ ਅਤੇ ਆਪਣਿਆਂ ਬੱਚਿਆ ਨੂੰ ਰੋਵੋ
29
ਕਿਉਂਕਿ ਵੇਖੋ ਓਹ ਦਿਨ ਆਉਂਦੇ ਹਨ ਜਿੰਨ੍ਹਾਂ ਵਿੱਚ ਆਖਣਗੇ ਭਈ ਧੰਨ ਹਨ ਬਾਂਝਾਂ ਅਤੇ ਓਹ ਕੁੱਖਾਂ ਜਿਨ੍ਹਾਂ ਨਹੀਂ ਜਣਿਆ ਅਤੇ ਓਹ ਦੁੱਧੀਆਂ ਜਿਨ੍ਹਾਂ ਦੁੱਧ ਨਹੀਂ ਚੁੰਘਾਇਆ
30
ਤਦ ਪਹਾੜਾਂ ਨੂੰ ਕਹਿਣ ਲੱਗਣਗੇ ਕਿ ਸਾਡੇ ਉੱਤੇ ਡਿਗ ਪਓ! ਅਤੇ ਟਿੱਬਿਆਂ ਨੂੰ ਭਈ ਸਾਨੂੰ ਲੁਕਾ ਲਓ!
31
ਕਿਉਂਕਿ ਜਾਂ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾॽ।।
32
ਹੋਰ ਦੋਹਾਂ ਨੂੰ ਵੀ ਜੋ ਬੁਰਿਆਰ ਸਨ ਉਹ ਦੇ ਸੰਗ ਮਾਰਨ ਨੂੰ ਲੈਈ ਜਾਂਦੇ ਸਨ
33
ਅਤੇ ਜਾਂ ਉਸ ਥਾਂ ਪਹੁੰਚੇ ਜੋ ਕਲਵਰੀ ਕਹਾਉਂਦਾ ਹੈ ਤਾਂ ਉਹ ਨੂੰ ਉੱਥੇ ਸਲੀਬ ਤੇ ਚੜਾਇਆ ਅਤੇ ਉਨ੍ਹਾਂ ਬੁਰਿਆਰਾਂ ਨੂੰ ਵੀ ਇੱਕ ਸੱਜੇ ਅਤੇ ਦੂਆ ਖੱਬੇ
34
ਤਦ ਯਿਸੂ ਨੇ ਆਖਿਆ, ਹੇ ਪਿਤਾ ਉਨ੍ਹਾਂ ਨੂੰ ਮਾਫ਼ ਕਰ ਕਿਉਂ ਜੋ ਓਹ ਨਹੀਂ ਜਾਣਦੇ ਭਈ ਕੀ ਕਰਦੇ ਹਨ, ਅਤੇ ਉਨ੍ਹਾਂ ਉਸ ਦੇ ਕੱਪੜੇ ਵੰਡ ਕੇ ਗੁਣੇ ਪਾਏ
35
ਅਰ ਲੋਕ ਖਲੋਤੇ ਵੇਖ ਰਹੇ ਸਨ ਅਤੇ ਸਰਦਾਰ ਵੀ ਮਖੌਲ ਨਾਲ ਕਹਿਣ ਲੱਗੇ ਭਈ ਇਹ ਨੇ ਹੋਰਨਾਂ ਨੂੰ ਬਚਾਇਆ । ਜੇਕਰ ਇਹ ਪਰਮੇਸ਼ੁਰ ਦਾ ਮਸੀਹ ਅਤੇ ਉਹ ਦਾ ਚੁਣਿਆ ਹੋਇਆ ਹੈ ਤਾਂ ਆਪਣੇ ਆਪ ਨੂੰ ਬਚਾ ਲਵੇ!
36
ਸਿਪਾਹੀਆਂ ਨੇ ਵੀ ਉਸ ਨਾਲ ਠੱਠਾ ਕੀਤਾ ਅਤੇ ਨੇੜੇ ਆਣ ਕੇ ਉਹ ਨੂੰ ਸਿਰਕਾ ਦਿੱਤਾ ਅਤੇ ਆਖਿਆ
37
ਜੇ ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ ਤਾਂ ਆਪਣੇ ਆਪ ਨੂੰ ਬਚਾ ਲੈ!
38
ਅਰ ਉਹ ਦੇ ਉਤਾਹਾਂ ਇਹ ਲਿਖਤ ਵੀ ਲਾਈ ਹੋਈ ਸੀ, ਜੋ \ਇਹ ਯਹੂਦੀਆਂ ਦਾ ਪਾਤਸ਼ਾਹ ਹੈ\।।
39
ਉਨ੍ਹਾਂ ਬੁਰਿਆਰਾਂ ਵਿੱਚੋਂ ਜਿਹੜੇ ਟੰਗੇ ਹੋਏ ਸਨ ਇੱਕ ਨੇ ਇਹ ਕਹਿ ਕੇ ਉਸ ਨੂੰ ਮਿਹਣਾ ਮਾਰਿਆ ਕਿ ਭਲਾ, ਤੂੰ ਮਸੀਹ ਨਹੀਂ ਹੈਂॽ ਤਾਂ ਆਪਣੇ ਆਪ ਨੂੰ ਅਤੇ ਸਾਨੂੰ ਭੀ ਬਚਾ!
40
ਪਰ ਦੂਏ ਨੇ ਅੱਗੋਂ ਉਸਨੂੰ ਝਿੜਕ ਕੇ ਆਖਿਆ, ਕੀ ਤੂੰ ਆਪ ਇਸੇ ਕਸ਼ਟ ਵਿੱਚ ਪਿਆ ਹੋਇਆ ਪਰਮੇਸ਼ੁਰ ਕੋਲੋਂ ਨਹੀਂ ਡਰਦਾॽ
41
ਅਸੀਂ ਤਾਂ ਨਿਆਉਂ ਨਾਲ ਆਪਣੀ ਕਰਨੀ ਦਾ ਫਲ ਭੋਗਦੇ ਹਾਂ ਪਰ ਉਹ ਨੇ ਕੋਈ ਔਗੁਣ ਨਹੀਂ ਕੀਤਾ
42
ਅਤੇ ਉਹ ਨੇ ਆਖਿਆ, ਹੇ ਯਿਸੂ ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀਂ
43
ਉਸ ਨੇ ਉਹ ਨੂੰ ਆਖਿਆ, ਮੈਂ ਤੈਨੂੰ ਸੱਤ ਆਖਦਾ ਹਾਂ ਭਈ ਅੱਜ ਤੂੰ ਮੇਰੇ ਸੰਗ ਸੁਰਗ ਵਿੱਚ ਹੋਵੇਂਗਾ।।
44
ਹੁਣ ਦੋਕੁ ਪਹਿਰ ਹੋ ਗਏ ਸਨ ਅਰ ਸਾਰੀ ਧਰਤੀ ਉੱਤੇ ਤੀਏ ਪਹਿਰ ਤੀਕੁਰ ਅਨ੍ਹੇਰਾ ਰਿਹਾ
45
ਅਤੇ ਸੂਰਜ ਕਾਲਾ ਪੈ ਗਿਆ ਅਤੇ ਹੈਕਲ ਦਾ ਪੜਦਾ ਵਿਚਕਾਰੋਂ ਪਾਟ ਗਿਆ
46
ਤਾਂ ਯਿਸੂ ਉੱਚੀ ਅਵਾਜ਼ ਨਾਲ ਚਿੱਲਾ ਕੇ ਆਖਿਆ ਕਿ ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥੀਂ ਸੌਂਪਦਾ ਹਾਂ, ਅਤੇ ਇਹ ਕਹਿ ਕੇ ਪ੍ਰਾਣ ਛੱਡ ਦਿੱਤੇ
47
ਤਾਂ ਸੂਬੇਦਾਰ ਨੇ ਇਹ ਵਿਥਿਆ ਵੇਖ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਅਤੇ ਬੋਲਿਆ, ਸੱਚੀ ਮੁੱਚੀ ਇਹ ਧਰਮੀ ਪੁਰਖ ਸੀ!
48
ਅਤੇ ਸਭ ਲੋਕ ਜਿਹੜੇ ਇਹ ਹਵਾਲ ਵੇਖਣ ਨੂੰ ਇਕੱਠੇ ਆਏ ਸਨ ਇਹ ਸਾਰੀ ਵਾਰਤਾ ਵੇਖ ਕੇ ਛਾਤੀਆਂ ਪਿੱਟਦੇ ਮੁੜੇ
49
ਅਰ ਉਹ ਦੇ ਸਰਬੱਤ ਜਾਣੂ ਪਛਾਣੂ ਅਤੇ ਓਹ ਤੀਵੀਆਂ ਜਿਹੜੀਆਂ ਗਲੀਲ ਤੋਂ ਉਹ ਦੇ ਨਾਲ ਆਈਆਂ ਸਨ ਦੂਰੋਂ ਖਲੋ ਕੇ ਇਹ ਹਾਲ ਵੇਖ ਰਹੀਆਂ ਸਨ।।
50
ਤਾਂ ਵੇਖੋ ਯੂਸੁਫ਼ ਨਾਉਂ ਦਾ ਇੱਕ ਮਨੁੱਖ ਸੀ ਜੋ ਸਲਾਹਕਾਰ ਅਤੇ ਭਲਾ ਅਤੇ ਧਰਮੀ ਸੀ
51
ਅਤੇ ਉਨ੍ਹਾਂ ਦੀ ਮੱਤ ਅਰ ਕਰਮ ਵਿੱਚ ਨਹੀਂ ਸੀ ਰਲਿਆ ਸੋ ਯਹੂਦੀਆਂ ਦੇ ਨਗਰ ਅਰਿਮਥੇਆ ਦਾ ਸੀ ਅਰ ਪਰਮੇਸ਼ੁਰ ਦੇ ਰਾਜ ਦੀ ਉਡੀਕ ਵਿੱਚ ਹੈਸੀ
52
ਉਹ ਨੇ ਪਿਲਾਤੁਸ ਦੇ ਕੋਲ ਜਾ ਕੇ ਯਿਸੂ ਦੀ ਲੋਥ ਮੰਗੀ
53
ਅਤੇ ਉਸ ਨੂੰ ਉਤਾਰਿਆ ਅਤੇ ਮਹੀਨ ਕੱਪੜੇ ਵਿੱਚ ਵਲ੍ਹੇਟ ਕੇ ਉਹ ਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਪੱਥਰ ਵਿੱਚ ਖੋਦੀ ਹੋਈ ਸੀ ਜਿੱਥੇ ਕਦੇ ਕੋਈ ਨਹੀਂ ਸੀ ਪਿਆ
54
ਉਹ ਤਿਆਰੀ ਦਾ ਦਿਨ ਸੀ ਅਤੇ ਸਬਤ ਦਾ ਦਿਨ ਨੇੜੇ ਆ ਪਹੁੰਚਿਆ
55
ਅਤੇ ਉਹ ਤੀਵੀਆਂ ਜਿਹੜੀਆਂ ਗਲੀਲ ਤੋਂ ਉਹ ਦੇ ਨਾਲ ਆਈਆਂ ਸਨ ਉਨ੍ਹਾਂ ਵੀ ਮਗਰ ਮਗਰ ਜਾ ਕੇ ਕਬਰ ਨੂੰ ਵੇਖਿਆ ਅਤੇ ਨਾਲੇ ਇਹ ਕਿ ਉਹ ਦੀ ਲੋਥ ਕਿੱਕੁਰ ਰੱਖੀ ਗਈ ਸੀ
56
ਤਦ ਉਨ੍ਹਾਂ ਮੁੜ ਕੇ ਸੁਗੰਧਾਂ ਅਤੇ ਅਤਰ ਤਿਆਰ ਕੀਤਾ ਅਤੇ ਸਬਦ ਦੇ ਦਿਨ ਉਨ੍ਹਾਂ ਨੇ ਹੁਕਮ ਮੂਜਬ ਅਰਾਮ ਕੀਤਾ।।
← Chapter 22
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 24 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24