bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Bible 2016 - ਪਵਿੱਤਰ ਬਾਈਬਲ O.V.
/
Luke 9
Luke 9
Punjabi Bible 2016 - ਪਵਿੱਤਰ ਬਾਈਬਲ O.V.
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 10 →
1
ਉਸ ਨੇ ਬਾਰਾਂ ਚੇਲਿਆਂ ਨੂੰ ਇੱਕਠੇ ਬੁਲਾ ਕੇ ਉਨ੍ਹਾਂ ਨੂੰ ਸਾਰਿਆਂ ਭੂਤਾਂ ਉੱਤੇ ਅਤੇ ਰੋਗਾਂ ਦੇ ਦੂਰ ਕਰਨ ਦੀ ਸ਼ਕਤੀ ਤੇ ਇਖ਼ਤਿਆਰ ਦਿੱਤਾ
2
ਅਰ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨ ਅਤੇ ਰੋਗੀਆਂ ਨੂੰ ਚੰਗੇ ਕਰਨ ਲਈ ਘੱਲਿਆ
3
ਉਸ ਨੇ ਉਨ੍ਹਾਂ ਆਖਿਆ ਕਿ ਤੁਸੀਂ ਰਾਹ ਦੇ ਲਈ ਕੁਝ ਨਾ ਲਾਓ, ਨਾ ਲਾਠੀ, ਨਾ ਝੋਲਾ, ਨਾ ਰੋਟੀ, ਨਾ ਰੁਪਿਆ, ਨਾ ਦੋ ਕੁੜਤੇ ਰੱਖੋ
4
ਜਿਸ ਘਰ ਵਿੱਚ ਜਾਓ ਉੱਥੇ ਹੀ ਟਿਕੋ ਅਰ ਉੱਥੋਂ ਹੀ ਤੁਰੋ
5
ਅਤੇ ਜਿਹੜੇ ਤੁਹਾਡਾ ਆਦਰ ਭਾਉ ਨਾ ਕਰਨ ਤੁਸੀਂ ਉਸ ਨਗਰੋਂ ਨਿੱਕਲਦਿਆਂ ਉਨ੍ਹਾਂ ਉੱਤੇ ਸਾਖੀ ਲਈ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ
6
ਤਾਂ ਓਹ ਬਾਹਰ ਜਾਕੇ ਪਿੰਡੋ ਪਿੰਡ ਹਰ ਥਾਂ ਖੁਸ਼ ਖਬਰੀ ਸੁਣਾਉਂਦੇ ਅਤੇ ਰੋਗਾਂ ਨੂੰ ਦੂਰ ਕਰਦੇ ਫਿਰੇ।।
7
ਰਾਜਾ ਹੇਰੋਦੇਸ ਨੇ ਸਭ ਕੁਝ ਜੋ ਹੋ ਰਿਹਾ ਸੀ ਸੁਣਿਆ ਅਰ ਦੁਬਧਾ ਵਿੱਚ ਪੈ ਗਿਆ ਇਸ ਲਈ ਜੋ ਕਈ ਆਖਦੇ ਸਨ ਕਿ ਯੂਹੰਨਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ
8
ਪਰ ਕਈ ਬੋਲੇ ਭਈ ਏਲੀਯਾਹ ਪਰਗਟ ਹੋਇਆ ਅਤੇ ਹੋਰ ਆਖਦੇ ਸਨ ਜੋ ਅਗਲਿਆਂ ਵਿੱਚੋਂ ਕੋਈ ਨਬੀ ਜੀ ਉੱਠਿਆ ਹੈ
9
ਹੇਰੋਦੇਸ ਨੇ ਕਿਹਾ ਕਿ ਯੂਹੰਨਾ ਦਾ ਸਿਰ ਮੈਂ ਵਢਾ ਸੁੱਟਿਆ ਪਰ ਇਹ ਕੌਣ ਹੈ ਜਿਹ ਦੇ ਹੱਕ ਵਿੱਚ ਮੈਂ ਏਹੋ ਜੇਹੀਆਂ ਗੱਲਾਂ ਸੁਣਦਾ ਹਾਂ? ਅਰ ਉਸ ਨੇ ਉਹ ਦੇ ਵੇਖਣ ਦੀ ਭਾਲ ਕੀਤੀ।।
10
ਰਸੂਲਾਂ ਨੇ ਮੁੜ ਆ ਕੇ ਜੋ ਕੁਝ ਕੀਤਾ ਸੀ ਸੋ ਉਹ ਨੂੰ ਦੱਸਿਆ ਅਰ ਉਹ ਉਨ੍ਹਾਂ ਨੂੰ ਨਾਲ ਲੈ ਕੇ ਅਲੱਗ ਬੈਤਸੈਦਾ ਨਾਉਂ ਦੇ ਇੱਕ ਨਗਰ ਵਿੱਚ ਗਿਆ
11
ਪਰ ਲੋਕ ਇਹ ਮਲੂਮ ਕਰ ਕੇ ਉਹ ਦੇ ਮਗਰ ਤੁਰ ਪਏ ਅਤੇ ਉਸ ਨੇ ਉਨ੍ਹਾਂ ਨੂੰ ਕਬੂਲ ਕਰਕੇ ਪਰਮੇਸ਼ੁਰ ਦੇ ਰਾਜ ਦੇ ਵਿੱਖੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਜਿਨ੍ਹਾਂ ਨੂੰ ਚੰਗਿਆਂ ਹੋਣ ਦੀ ਲੋੜ ਸੀ ਉਨ੍ਹਾਂ ਨੂੰ ਚੰਗੇ ਕੀਤਾ
12
ਜਾਂ ਦਿਨ ਢਲਣ ਲੱਗਾ ਤਾਂ ਉਨ੍ਹਾਂ ਬਾਰਾਂ ਨੇ ਕੋਲ ਆਣ ਕੇ ਉਹ ਨੂੰ ਆਖਿਆ ਕਿ ਭੀੜ ਨੂੰ ਵਿਦਿਆ ਕਰ ਜੋ ਓਹ ਆਲੇ ਦੁਆਲੇ ਦਿਆਂ ਪਿੰਡਾਂ ਅਤੇ ਗਰਾਵਾਂ ਵਿੱਚ ਜਾ ਕੇ ਰਾਤ ਕੱਟਣ ਅਤੇ ਕੁਝ ਲੈ ਕੇ ਖਾਣ ਕਿਉਂ ਜੋ ਅਸੀਂ ਐੱਥੇ ਉਜਾੜ ਥਾਂ ਵਿੱਚ ਹਾਂ
13
ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ। ਓਹ ਬੋਲੇ, ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਤੋਂ ਬਿਨਾ ਹੋਰ ਕੁਝ ਨਹੀਂ ਯਾ ਅਸੀਂ ਜਾ ਕੇ ਇਨ੍ਹਾਂ ਸਭਨਾਂ ਲੋਕਾਂ ਦੇ ਲਈ ਭੋਜਨ ਮੁੱਲ ਲਿਆਈਏ ਕਿਉਂਕਿ ਓਹ ਪੰਜ ਕੁ ਹਜ਼ਾਰ ਮਰਦ ਸਨ
14
ਉਹ ਨੇ ਆਪਣੇ ਚੇਲਿਆਂ ਨੂੰ ਆਖਿਆ ਭਈ ਉਨ੍ਹਾਂ ਨੂੰ ਕੋਈ ਪੰਜਾਹਾਂ ਪੰਜਾਹਾਂ ਦੀ ਟੋਲੀ ਕਰ ਕੇ ਬਿਠਾਲ ਦਿਓ
15
ਤਾਂ ਉਨ੍ਹਾਂ ਉਸੇ ਤਰਾਂ ਕਰ ਕੇ ਸਭਨਾਂ ਨੂੰ ਬਿਠਾਲਿਆ
16
ਉਸ ਨੇ ਉਹਨਾਂ ਪੰਜਾਂ ਰੋਟੀਆਂ ਅਰ ਦੋ ਮੱਛੀਆਂ ਨੂੰ ਲੈ ਲਿਆ ਅਰ ਅਕਾਸ਼ ਵੱਲ ਵੇਖ ਕੇ ਓਹਨਾਂ ਉੱਤੇ ਬਰਕਤ ਮੰਗੀ ਅਤੇ ਤੋੜ ਕੇ ਚੇਲਿਆਂ ਨੂੰ ਦਿੰਦਾ ਗਿਆ ਭਈ ਲੋਕਾਂ ਦੇ ਅੱਗੇ ਰੱਖਣ
17
ਤਦ ਓਹ ਸਾਰੇ ਖਾ ਕੇ ਰੱਜ ਗਏ ਅਤੇ ਓਹਨਾਂ ਦਿਆਂ ਬੱਚਿਆਂ ਹੋਇਆਂ ਟੁਕੜਿਆਂ ਦੀਆਂ ਬਾਰਾਂ ਟੋਕਰੀਆਂ ਚੁੱਕੀਆਂ ਗਈਆਂ।।
18
ਫੇਰ ਅਜਿਹਾ ਹੋਇਆ ਕਿ ਜਾਂ ਉਹ ਨਿਰਾਲੇ ਵਿੱਚ ਪ੍ਰਾਰਥਨਾ ਕਰਦਾ ਸੀ ਤਾਂ ਚੇਲੇ ਉਹ ਦੇ ਨਾਲ ਸਨ ਅਰ ਉਸ ਨੇ ਇਹ ਕਹਿ ਕੇ ਉਨ੍ਹਾਂ ਨੂੰ ਪੁੱਛਿਆ ਭਈ ਲੋਕ ਕੀ ਕਹਿੰਦੇ ਹਨ ਜੋ ਮੈਂ ਕੌਣ ਹਾਂ?
19
ਤਾਂ ਉਨ੍ਹਾਂ ਉੱਤਰ ਦਿੱਤਾ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ, ਪਰ ਹੋਰ ਏਲੀਯਾਹ ਅਤੇ ਹੋਰ ਭਈ ਅਗਲਿਆਂ ਵਿੱਚੋਂ ਕੋਈ ਨਬੀ ਜੀ ਉੱਠਿਆ ਹੈ
20
ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਪਰ ਤੁਸੀਂ ਕੀ ਆਖਦੇ ਹੋ ਜੋ ਮੈਂ ਕੌਣ ਹਾਂ? ਪਤਰਸ ਨੇ ਉੱਤਰ ਦਿੱਤਾ ਕਿ ਪਰਮੇਸ਼ੁਰ ਦਾ ਮਸੀਹ!
21
ਤਾਂ ਉਸ ਨੇ ਉਨ੍ਹਾਂ ਨੂੰ ਤਗੀਦ ਕਰ ਕੇ ਹੁਕਮ ਦਿੱਤਾ ਜੋ ਇਹ ਕਿਸੇ ਨੂੰ ਨਾ ਦੱਸੋ!
22
ਅਤੇ ਆਖਿਆ ਭਈ ਜ਼ਰੂਰ ਹੈ ਜੋ ਮਨੁੱਖ ਦਾ ਪੁੱਤ੍ਰ ਬਹੁਤ ਦੁੱਖ ਝੱਲੇ ਅਤੇ ਬਜ਼ੁਰਗਾਂ ਅਰ ਪਰਧਾਨ ਜਾਜਕਾਂ ਅਰ ਗ੍ਰੰਥੀਆਂ ਥੀਂ ਰੱਦਿਆ ਜਾਏ ਅਤੇ ਮਾਰ ਸੁੱਟਿਆ ਜਾਏ ਅਤੇ ਤੀਜੇ ਦਿਨ ਜੁਆਲਿਆ ਜਾਏ
23
ਉਸ ਨੇ ਸਭਨਾਂ ਨੂੰ ਆਖਿਆ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ
24
ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਵਾਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਵੇ ਉਹ ਉਸ ਨੂੰ ਬਚਾਵੇਗਾ
25
ਆਦਮੀ ਨੂੰ ਕੀ ਲਾਭ ਹੈ ਜੇ ਸਾਰੇ ਜਗਤ ਨੂੰ ਕਮਾਵੇ ਪਰ ਆਪਣਾ ਨਾਸ ਕਰੇ ਯਾ ਆਪ ਨੂੰ ਗੁਆਵੇ?
26
ਜੋ ਕੋਈ ਮੈਥੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਏਗਾ ਮਨੁੱਖ ਦਾ ਪੁੱਤ੍ਰ ਵੀ ਉਸ ਤੋਂ ਸ਼ਰਮਾਏਗਾ ਜਿਸ ਵੇਲੇ ਆਪਣੇ ਅਤੇ ਪਿਤਾ ਦੇ ਅਤੇ ਪਵਿੱਤ੍ਰ ਦੂਤਾਂ ਦੇ ਤੇਜ ਨਾਲ ਆਵੇਗਾ
27
ਪਰ ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਕਈ ਕੁੰ ਉਨ੍ਹਾਂ ਵਿੱਚੋਂ ਜਿਹੜੇ ਐਥੇ ਖੜੇ ਹਨ ਮੌਤ ਦਾ ਸੁਆਦ ਨਾ ਚੱਖਣਗੇ ਜਦ ਤਾਈਂ ਪਰਮੇਸ਼ੁਰ ਦੇ ਰਾਜ ਨੂੰ ਨਾ ਵੇਖਣ।।
28
ਇਨ੍ਹਾਂ ਗੱਲਾਂ ਦੇ ਅੱਠਕੁ ਦਿਨ ਪਿੱਛੋਂ ਐਉਂ ਹੋਇਆ ਜੋ ਉਹ ਪਤਰਸ ਅਰ ਯੂਹੰਨਾ ਅਰ ਯਾਕੂਬ ਨੂੰ ਨਾਲ ਲੈ ਕੇ ਪਹਾੜ ਉੱਤੇ ਪ੍ਰਾਰਥਨਾ ਕਰਨ ਚੜ੍ਹਿਆ
29
ਅਰ ਉਹ ਦੇ ਪ੍ਰਾਰਥਨਾ ਕਰਦਿਆਂ ਉਹ ਦੇ ਮੂੰਹ ਦਾ ਰੂਪ ਹੋਰ ਹੀ ਹੋ ਗਿਆ ਅਤੇ ਉਹ ਦੀ ਪੁਸ਼ਾਕ ਚਿੱਟੀ ਅਤੇ ਚਮਕੀਲੀ ਹੋ ਗਈ
30
ਅਰ ਵੇਖੋ, ਦੋ ਮਨੁੱਖ ਅਰਥਾਤ ਮੂਸਾ ਅਤੇ ਏਲੀਯਾਹ ਉਸ ਨਾਲ ਗੱਲਾਂ ਕਰਦੇ ਸਨ
31
ਓਹ ਤੇਜ ਵਿੱਚ ਵਿਖਾਲੀ ਦੇ ਕੇ ਉਹ ਦੇ ਕੂਚ ਦੀਆਂ ਗੱਲਾਂ ਕਰਦੇ ਸਨ ਜੋ ਉਹ ਨੇ ਯਰੂਸ਼ਲਮ ਵਿੱਚ ਸੰਪੂਰਨ ਕਰਨਾ ਸੀ
32
ਪਤਰਸ ਅਤੇ ਉਹ ਦੇ ਸਾਥੀ ਨੀਂਦਰ ਨਾਲ ਸੁਸਤ ਹੋਏ ਹੋਏ ਸਨ ਪਰ ਉਨ੍ਹਾਂ ਦੇ ਜਾਗਦਿਆਂ ਉਹ ਦੇ ਤੇਜ ਅਤੇ ਉਨ੍ਹਾਂ ਦੋਹਾਂ ਜਣਿਆਂ ਨੂੰ ਜਿਹੜੇ ਉਹ ਦੇ ਨਾਲ ਖੜੇ ਸਨ ਡਿੱਠਾ
33
ਅਰ ਐਉਂ ਹੋਇਆ ਕਿ ਜਾਂ ਓਹ ਉਸ ਤੋਂ ਜੁਦੇ ਹੋਣ ਲੱਗੇ ਤਾਂ ਪਤਰਸ ਨੇ ਯਿਸੂ ਨੂੰ ਆਖਿਆ, ਸੁਆਮੀ ਜੀ ਸਾਡਾ ਐਥੇਂ ਹੋਣਾ ਚੰਗਾ ਹੈ ਸੋ ਅਸੀਂ ਤਿੰਨ ਡੇਰੇ ਬਣਾਈਏਂ, ਇੱਕ ਤੇਰੇ ਲਈ ਅਤੇ ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ, ਪਰ ਉਹ ਨਹੀਂ ਸੀ ਜਾਣਦਾ ਭਈ ਕੀ ਕਹਿੰਦਾ ਹੈ
34
ਉਹ ਇਹ ਅਜੇ ਬੋਲਦਾ ਹੀ ਸੀ ਕਿ ਬੱਦਲ ਨੇ ਆਣ ਕੇ ਉਨ੍ਹਾਂ ਉੱਤੇ ਛਾਉਂ ਕੀਤੀ ਅਰ ਓਹ ਬੱਦਲ ਵਿੱਚ ਵੜਦੇ ਹੀ ਡਰ ਗਏ
35
ਉਸ ਬੱਦਲ ਵਿੱਚੋਂ ਇੱਕ ਅਵਾਜ਼ ਇਹ ਕਹਿੰਦੀ ਆਈ ਜੋ ਇਹ ਮੇਰਾ ਪੁੱਤ੍ਰ ਹੈ, ਮੇਰਾ ਚੁਣਿਆ ਹੋਇਆ ਇਹ ਦੀ ਸੁਣੋ
36
ਅਤੇ ਇਹ ਅਵਾਜ਼ ਹੁੰਦੇ ਹੀ ਯਿਸੂ ਇਕੱਲਾ ਪਾਇਆ ਗਿਆ ਅਤੇ ਓਹ ਚੁੱਪ ਰਹੇ ਅਰ ਜਿਹੜੀਆਂ ਗੱਲਾਂ ਵੇਖੀਆਂ ਸਨ ਉਨ੍ਹਾਂ ਵਿੱਚੋਂ ਉਨ੍ਹੀ ਦਿਨੀਂ ਕਿਸੇ ਨੂੰ ਕੁਝ ਨਾ ਦੱਸਿਆ।।
37
ਅਗਲੇ ਦਿਨ ਐਉਂ ਹੋਇਆ ਕਿ ਜਾਂ ਓਹ ਪਹਾੜੋਂ ਉੱਤਰੇ ਤਾਂ ਵੱਡੀ ਭੀੜ ਉਸ ਨੂੰ ਆ ਮਿਲੀ
38
ਅਰ ਵੇਖੋ ਭੀੜ ਵਿੱਚੋਂ ਇੱਕ ਮਨੁੱਖ ਨੇ ਉੱਚੀ ਦੇ ਕੇ ਕਿਹਾ, ਗੁਰੂ ਜੀ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੇਰੇ ਪੁੱਤ੍ਰ ਉੱਤੇ ਕਿਰਪਾ ਦ੍ਰਿਸ਼ਟ ਕਰ ਕਿਉਂਕਿ ਉਹ ਮੇਰਾ ਇਕਲੌਤਾ ਹੈ
39
ਅਤੇ ਵੇਖੋ ਕਿ ਇੱਕ ਰੂਹ ਉਹ ਨੂੰ ਫੜ ਲੈਂਦੀ ਹੈ ਅਤੇ ਉਹ ਅਚਾਣਚਕ ਚੀਕਣ ਲੱਗ ਜਾਂਦਾ ਹੈ ਅਰ ਉਹ ਉਸ ਨੂੰ ਅਜਿਹਾ ਘੁੱਟਦੀ ਹੈ ਜੋ ਉਹ ਨੂੰ ਝੱਗ ਆ ਜਾਂਦੀ ਹੈ ਅਤੇ ਉਹ ਨੂੰ ਭੰਨ ਮਰੋੜ ਕੇ ਮਸਾਂ ਜਿਹੇ ਉਹ ਨੂੰ ਛੱਡਦੀ ਹੈ
40
ਮੈਂ ਤੇਰੇ ਚੇਲਿਆਂ ਦੇ ਅੱਗੇ ਬੇਨਤੀ ਕੀਤੀ ਜੋ ਉਸ ਨੂੰ ਕੱਢ ਦੇਣ ਪਰ ਓਹ ਨਾ ਕੱਢ ਸਕੇ
41
ਤਦ ਯਿਸੂ ਨੇ ਉੱਤਰ ਦਿੱਤਾ, ਹੇ ਬੇਪਰਤੀਤ ਅਤੇ ਅੜਬ ਪਿਹੜੀ ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ ਅਰ ਤੁਹਾਡੀ ਸਹਾਂਗਾ? ਆਪਣੇ ਪੁੱਤ੍ਰ ਨੂੰ ਐਥੇ ਲਿਆ
42
ਉਹ ਅਜੇ ਆਉਂਦਾ ਹੀ ਸੀ ਕਿ ਭੂਤ ਨੇ ਉਹ ਨੂੰ ਪਟਕ ਦਿੱਤਾ ਅਤੇ ਵੱਡਾ ਮਰੋੜਿਆ ਪਰ ਯਿਸੂ ਨੇ ਉਸ ਭ੍ਰਿਸ਼ਟ ਆਤਮਾ ਨੂੰ ਝਿੜਕਿਆ ਅਤੇ ਬਾਲਕ ਨੂੰ ਚੰਗਾ ਕੀਤਾ ਅਰ ਉਹ ਨੂੰ ਉਹ ਦੇ ਪਿਉ ਨੂੰ ਸੌਂਪ ਦਿੱਤਾ
43
ਅਰ ਸਭ ਪਰਮੇਸ਼ੁਰ ਦੀ ਮਹਾਨਤਾ ਤੋਂ ਹੈਰਾਨ ਹੋਏ।। ਜਾਂ ਸਭ ਉਨ੍ਹਾਂ ਸਾਰਿਆਂ ਕੰਮਾਂ ਤੋਂ ਜੋ ਉਸ ਨੇ ਕੀਤੇ ਅਚਰਜ ਮੰਨਦੇ ਸਨ ਤਾਂ ਓਨ ਆਪਣੇ ਚੇਲਿਆਂ ਨੂੰ ਕਿਹਾ,
44
ਇਨ੍ਹਾਂ ਗੱਲਾਂ ਨੂੰ ਆਪਣੇ ਕੰਨਾਂ ਨਾਲ ਸੁਣ ਛੱਡੋਂ ਕਿਉਂ ਜੋ ਮਨੁੱਖ ਦਾ ਪੁੱਤ੍ਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਣ ਨੂੰ ਹੈ
45
ਪਰ ਉਨ੍ਹਾਂ ਇਹ ਗੱਲ ਨਾ ਸਮਝੀ ਅਤੇ ਇਹ ਉਨ੍ਹਾਂ ਤੋਂ ਛਿਪੀ ਰਹੀ ਜੋ ਇਹ ਨੂੰ ਨਾ ਬੁੱਝਣ ਪਰ ਏਸ ਗੱਲ ਦੇ ਵਿੱਖੇ ਉਸ ਨੂੰ ਪੁੱਛਣ ਤੋਂ ਡਰਦੇ ਸਨ ।।
46
ਉਨ੍ਹਾਂ ਵਿੱਚ ਇਹ ਬਹਿਸ ਹੋਣ ਲੱਗੀ ਜੋ ਸਾਡੇ ਵਿੱਚੋਂ ਵੱਡਾ ਕਿਹੜਾ?
47
ਪਰਯਿਸੂ ਨੇ ਉਨ੍ਹਾਂ ਦੇ ਮਨ ਦੀ ਸੋਚ ਵੇਖ ਕੇ ਇੱਕ ਛੋਟੇ ਬਾਲਕ ਨੂੰ ਲਿਆ ਅਤੇ ਉਹ ਨੂੰ ਆਪਣੇ ਕੋਲ ਖੜਾ ਕੀਤਾ
48
ਅਤੇ ਉਨ੍ਹਾਂ ਨੂੰ ਆਖਿਆ ਭਈ ਜੋ ਕੋਈ ਮੇਰੇ ਨਾਮ ਕਰਕੇ ਇਸ ਬਾਲਕ ਨੂੰ ਕਬੂਲ ਕਰੇ ਸੋ ਮੈਨੂੰ ਕਬੂਲ ਕਰਦਾ ਹੈ ਅਤੇ ਜੋ ਕੋਈ ਮੈਨੂੰ ਕਬੂਲ ਕਰੇ ਸੋ ਉਸ ਨੂੰ ਜਿਹ ਨੇ ਮੈਨੂੰ ਘੱਲਿਆ ਹੈ ਕਬੂਲ ਕਰਦਾ ਹੈ ਕਿਉਕਿ ਜੋ ਕੋਈ ਤੁਸਾਂ ਸਭਨਾਂ ਵਿੱਚੋਂ ਹੋਰਨਾਂ ਨਾਲੋਂ ਛੋਟਾ ਸੋਈ ਵੱਡਾ ਹੈ।।
49
ਯੂਹੰਨਾ ਨੇ ਅੱਗੋ ਆਖਿਆ, ਸੁਆਮੀ ਜੀ ਅਸਾਂ ਇੱਕ ਮਨੁੱਖ ਤੇਰੇ ਨਾਮ ਨਾਲ ਭੂਤਾਂ ਨੂੰ ਕੱਢਦੇ ਵੇਖਿਆ ਅਤੇ ਉਹ ਨੂੰ ਵਰਜਿਆ ਇਸ ਲਈ ਜੋ ਉਹ ਸਾਡੇ ਨਾਲ ਤੇਰੇ ਮਗਰ ਨਹੀਂ ਚੱਲਦਾ
50
ਪਰ ਯਿਸੂ ਨੇ ਉਹ ਨੂੰ ਆਖਿਆ, ਨਾ ਵਰਜੋ ਕਿਉਂਕਿ ਜਿਹੜਾ ਤੁਹਾਡੇ ਵਿੱਰੁਧ ਨਹੀਂ ਉਹ ਤੁਹਾਡੀ ਵੱਲ ਹੈ।।
51
ਐਉਂ ਹੋਇਆ ਕਿ ਜਾਂ ਉਹ ਦੇ ਉਠਾਏ ਜਾਣ ਦੇ ਦਿਨ ਸੰਪੂਰਨ ਹੋਣ ਲੱਗੇ ਤਾਂ ਉਹ ਨੇ ਯਰੂਸ਼ਲਮ ਨੂੰ ਜਾਣ ਲਈ ਆਪਣਾ ਮੁਹਾਣਾ ਪੱਕੀ ਤੌਰ ਨਾਲ ਮੋੜਿਆ
52
ਅਰ ਆਪਣੇ ਅੱਗੇ ਹਲਕਾਰੇ ਭੇਜੇ ਅਤੇ ਓਹ ਤੁਰ ਕੇ ਸਾਮਰਿਯਾ ਦੇ ਇੱਕ ਪਿੰਡ ਵਿੱਚ ਜਾ ਵੜੇ ਭਈ ਉਹ ਦੇ ਲਈ ਤਿਆਰੀ ਕਰਨ
53
ਪਰ ਉਨ੍ਹਾਂ ਨੇ ਉਸ ਨੂੰ ਕਬੂਲ ਨਾ ਕੀਤਾ ਇਸ ਲਈ ਜੋ ਉਹ ਯਰੂਸ਼ਲਮ ਦੀ ਵੱਲ ਜਾਣ ਨੂੰ ਸੀ
54
ਅਤੇ ਉਹ ਦੇ ਚੇਲੇ ਯਾਕੂਬ ਅਰ ਯੂਹੰਨਾ ਨੇ ਇਹ ਵੇਖ ਕੇ ਕਿਹਾ, ਪ੍ਰਭੁ ਜੀ ਕੀ ਤੇਰੀ ਮਰਜ਼ੀ ਹੈ ਜੋ ਅਸੀਂ ਹੁਕਮ ਕਰੀਏ ਭਈ ਅਕਾਸ਼ੋਂ ਅੱਗ ਵਰਸੇ ਅਤੇ ਇਨ੍ਹਾਂ ਦਾ ਨਾਸ ਕਰੇ?
55
ਪਰ ਉਹ ਨੇ ਮੁੜ ਕੇ ਉਨ੍ਹਾਂ ਨੂੰ ਝਿੜਕਿਆ
56
ਅਤੇ ਓਹ ਕਿਸੇ ਹੋਰ ਪਿੰਡ ਨੂੰ ਚੱਲੇ ਗਏ।।
57
ਜਾਂ ਓਹ ਰਸਤੇ ਵਿੱਚ ਚੱਲੇ ਜਾਂਦੇ ਸਨ ਤਾਂ ਉਸ ਨੂੰ ਕਿਨੇ ਆਖਿਆ, ਜਿੱਥੇ ਕਿਤੇ ਤੁਸੀਂ ਜਾਓ ਮੈਂ ਤੁਹਾਡੇ ਮਗਰ ਚੱਲਾਂਗਾ
58
ਯਿਸੂ ਨੇ ਉਹ ਨੂੰ ਕਿਹਾ, ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਹਲਣੇ ਹਨ ਪਰ ਮਨੁੱਖ ਦੇ ਪੁੱਤ੍ਰ ਦੇ ਸਿਰ ਧਰਨ ਨੂੰ ਥਾਂ ਨਹੀਂ
59
ਉਸ ਨੇ ਹੋਰ ਦੂਜੇ ਨੂੰ ਆਖਿਆ ਕਿ ਮੇਰੇ ਪਿੱਛੇ ਤੁਰੇਆ ਪਰ ਉਹ ਨੇ ਕਿਹਾ, ਪ੍ਰਭੁ ਜੀ ਮੈਨੂੰ ਆਗਿਆ ਦਿਓ ਜੋ ਪਹਿਲਾਂ ਜਾ ਕੇ ਆਪਣੇ ਪਿਉ ਨੂੰ ਦੱਬਾਂ
60
ਉਸ ਨੇ ਉਹ ਨੂੰ ਆਖਿਆ, ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦਿਹ ਪਰ ਤੂੰ ਜਾ ਕੇ ਪਰਮੇਸ਼ੁਰ ਦੇ ਰਾਜ ਦੀ ਖਬਰ ਸੁਣਾ
61
ਅਤੇ ਇੱਕ ਹੋਰ ਬੋਲਿਆ, ਪ੍ਰਭੁ ਜੀ, ਮੈਂ ਤੁਹਾਡੇ ਲੜ ਲੱਗਾਂਗਾ ਪਰ ਪਹਿਲਾਂ ਮੈਨੂੰ ਆਗਿਆ ਦਿਓ ਜੋ ਆਪਣੇ ਘਰ ਦਿਆਂ ਲੋਕਾਂ ਤੋਂ ਵਿਦਿਆ ਹੋ ਆਵਾਂ
62
ਪਰ ਯਿਸੂ ਨੇ ਉਹ ਨੂੰ ਆਖਿਆ, ਜੇ ਕੋਈ ਆਪਣਾ ਹੱਥ ਹਲ ਤੇ ਰੱਖ ਕੇ ਪਿਛਾਹਾਂ ਨੂੰ ਵੇਖੇ ਤਾਂ ਉਹ ਪਰਮੇਸ਼ੁਰ ਦੇ ਰਾਜ ਦੇ ਜੋਗ ਨਹੀਂ ।।
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 10 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24