bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
2 Thessalonians 1
2 Thessalonians 1
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
Jump to:
Chapter 1
Chapter 2
Chapter 3
Chapter 2 →
1
ਪੌਲੂਸ, ਸਿਲਵਾਨੁਸ ਅਤੇ ਤਿਮੋਥਿਉਸ ਦੇ ਵੱਲੋਂ ਥੱਸਲੁਨੀਕਾ ਦੀ ਕਲੀਸਿਯਾ ਨੂੰ ਜੋ ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੈ,
2
ਪਰਮੇਸ਼ਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ!
3
ਭਰਾਵੋ ਅਤੇ ਭੈਣੋ ਸਾਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਤੁਹਾਡੇ ਲਈ ਪਰਮੇਸ਼ਰ ਦਾ ਧੰਨਵਾਦ ਕਰੀਏ । ਇਹ ਕਰਨਾ ਠੀਕ ਵੀ ਹੈ, ਕਿਉਂਕਿ ਤੁਹਾਡਾ ਵਿਸ਼ਵਾਸ ਬਹੁਤ ਵੱਧ ਰਿਹਾ ਹੈ ਅਤੇ ਤੁਹਾਡਾ ਆਪਸ ਵਿੱਚ ਪਿਆਰ ਹੋਰ ਵੀ ਜ਼ਿਆਦਾ ਵੱਧ ਰਿਹਾ ਹੈ ।
4
ਇਸ ਲਈ ਅਸੀਂ ਤੁਹਾਡੇ ਬਾਰੇ ਪਰਮੇਸ਼ਰ ਦੀਆਂ ਦੂਜੀਆਂ ਕਲੀਸਿਯਾਵਾਂ ਦੇ ਸਾਹਮਣੇ ਮਾਣ ਕਰਦੇ ਹਾਂ ਕਿਉਂਕਿ ਤੁਹਾਡਾ ਵਿਸ਼ਵਾਸ ਹਰ ਤਰ੍ਹਾਂ ਦੇ ਅੱਤਿਆਚਾਰਾਂ ਅਤੇ ਦੁੱਖਾਂ ਦੇ ਸਮੇਂ ਅਟੱਲ ਰਿਹਾ ਹੈ ।
5
ਇਹ ਸਭ ਪਰਮੇਸ਼ਰ ਦੇ ਸੱਚੇ ਨਿਆਂ ਦਾ ਸਬੂਤ ਹੈ । ਇਸੇ ਕਾਰਨ ਅੰਤ ਵਿੱਚ ਤੁਸੀਂ ਪਰਮੇਸ਼ਰ ਦੇ ਰਾਜ ਦੇ ਯੋਗ ਠਹਿਰੋਗੇ ਜਿਸ ਦੇ ਲਈ ਤੁਸੀਂ ਦੁੱਖ ਸਹਿ ਰਹੇ ਹੋ ।
6
ਪਰਮੇਸ਼ਰ ਨਿਆਂਕਾਰੀ ਹਨ ਉਹ ਜਿਹੜੇ ਤੁਹਾਨੂੰ ਦੁੱਖ ਦਿੰਦੇ ਹਨ ਉਹਨਾਂ ਨੂੰ ਦੁੱਖ ਦੇਣਗੇ
7
ਅਤੇ ਤੁਸੀਂ ਜੋ ਦੁੱਖਾਂ ਵਿੱਚ ਹੋ, ਤੁਹਾਨੂੰ ਅਤੇ ਸਾਨੂੰ ਰਾਹਤ ਦੇਣਗੇ । ਇਹ ਉਸ ਸਮੇਂ ਹੋਵੇਗਾ, ਜਦੋਂ ਪ੍ਰਭੂ ਯਿਸੂ ਆਪਣੇ ਸ਼ਕਤੀਸ਼ਾਲੀ ਸਵਰਗਦੂਤਾਂ ਦੇ ਨਾਲ ਸਵਰਗ ਤੋਂ
8
ਬਲਦੀ ਅੱਗ ਦੇ ਵਿਚਕਾਰ ਪ੍ਰਗਟ ਹੋਣਗੇ । ਤਦ ਉਹ ਉਹਨਾਂ ਨੂੰ ਸਜ਼ਾ ਦੇਣਗੇ ਜੋ ਪਰਮੇਸ਼ਰ ਨੂੰ ਨਹੀਂ ਜਾਣਦੇ ਅਤੇ ਜੋ ਸਾਡੇ ਪ੍ਰਭੂ ਯਿਸੂ ਦੇ ਸ਼ੁਭ ਸਮਾਚਾਰ ਨੂੰ ਨਹੀਂ ਮੰਨਦੇ ।
9
ਉਹਨਾਂ ਦੀ ਸਜ਼ਾ ਇਹ ਹੋਵੇਗੀ ਕਿ ਉਹ ਹਮੇਸ਼ਾ ਦੇ ਲਈ ਨਾਸ਼ ਕੀਤੇ ਜਾਣਗੇ ਅਤੇ ਪ੍ਰਭੂ ਦੀ ਹਜ਼ੂਰੀ ਅਤੇ ਉਹਨਾਂ ਦੇ ਤੇਜ ਦੀ ਸਮਰੱਥਾ ਤੋਂ ਦੂਰ ਕੀਤੇ ਜਾਣਗੇ ।
10
ਇਹ ਉਸ ਦਿਨ ਹੋਵੇਗਾ ਜਿਸ ਦਿਨ ਪ੍ਰਭੂ ਆਪਣੇ ਪਵਿੱਤਰ ਲੋਕਾਂ ਵਿੱਚ ਮਹਿਮਾ ਪ੍ਰਾਪਤ ਕਰਨਗੇ ਅਤੇ ਜਿਹਨਾਂ ਨੇ ਉਹਨਾਂ ਵਿੱਚ ਵਿਸ਼ਵਾਸ ਕੀਤਾ ਹੈ ਉਹਨਾਂ ਵਿੱਚ ਅਸਚਰਜ ਦਾ ਕਾਰਨ ਬਣਨ ਲਈ ਆਉਣਗੇ । ਉਹਨਾਂ ਵਿੱਚ ਤੁਸੀਂ ਵੀ ਸ਼ਾਮਲ ਹੋ ਕਿਉਂਕਿ ਤੁਸੀਂ ਸਾਡੀ ਗਵਾਹੀ ਉੱਤੇ ਵਿਸ਼ਵਾਸ ਕੀਤਾ ਹੈ ।
11
ਇਸੇ ਕਾਰਨ ਅਸੀਂ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ ਕਿ ਸਾਡੇ ਪਰਮੇਸ਼ਰ ਤੁਹਾਨੂੰ ਆਪਣੇ ਸੱਦੇ ਦੇ ਯੋਗ ਸਮਝਣ ਅਤੇ ਤੁਹਾਡੇ ਸਾਰੇ ਭਲੇ ਉਦੇਸ਼ਾਂ ਅਤੇ ਤੁਹਾਡੇ ਵਿਸ਼ਵਾਸ ਦੇ ਕੰਮਾਂ ਨੂੰ ਆਪਣੀ ਸਮਰੱਥਾ ਦੇ ਨਾਲ ਪੂਰਾ ਕਰਨ ।
12
ਸਾਡੀ ਪ੍ਰਾਰਥਨਾ ਹੈ ਕਿ ਸਾਡੇ ਪ੍ਰਭੂ ਯਿਸੂ ਦਾ ਨਾਮ ਤੁਹਾਡੇ ਵਿੱਚ ਮਹਿਮਾ ਪਾਵੇ ਅਤੇ ਤੁਸੀਂ ਵੀ ਸਾਡੇ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਦੇ ਦੁਆਰਾ ਉਹਨਾਂ ਵਿੱਚ ਮਹਿਮਾ ਪਾਵੋ ।
Jump to:
Chapter 1
Chapter 2
Chapter 3
Chapter 2 →
All chapters:
1
2
3