bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
2 Thessalonians 2
2 Thessalonians 2
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 1
Jump to:
Chapter 1
Chapter 2
Chapter 3
Chapter 3 →
1
ਭਰਾਵੋ ਅਤੇ ਭੈਣੋ, ਹੁਣ ਅਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਬਾਰੇ ਅਤੇ ਸਾਡਾ ਉਹਨਾਂ ਦੇ ਨਾਲ ਮਿਲ ਕੇ ਇਕੱਠੇ ਹੋਣ ਬਾਰੇ ਬੇਨਤੀ ਕਰਦੇ ਹਾਂ
2
ਕਿ ਤੁਸੀਂ ਕਿਸੇ ਆਤਮਾ ਜਾਂ ਸੰਦੇਸ਼ ਜਾਂ ਪੱਤਰ ਜੋ ਤੁਹਾਨੂੰ ਲੱਗੇ ਕਿ ਸਾਡੇ ਵੱਲੋਂ ਆਇਆ ਹੈ ਜੋ ਕਹੇ ਕਿ ਪ੍ਰਭੂ ਦਾ ਦਿਨ ਆ ਚੁੱਕਾ ਹੈ, ਛੇਤੀ ਨਾ ਘਬਰਾਉਣਾ ਅਤੇ ਨਾ ਹੀ ਡਰਨਾ ।
3
ਕੋਈ ਤੁਹਾਨੂੰ ਕਿਸੇ ਤਰ੍ਹਾਂ ਧੋਖਾ ਨਾ ਦੇਵੇ । ਉਹ ਦਿਨ ਉਸ ਸਮੇਂ ਤੱਕ ਨਹੀਂ ਆਵੇਗਾ, ਜਦੋਂ ਤੱਕ ਕਿ ਵਿਦਰੋਹ ਨਾ ਹੋ ਜਾਵੇ ਅਤੇ ਦੁਸ਼ਟ ਮਨੁੱਖ ਪ੍ਰਗਟ ਨਾ ਹੋ ਜਾਵੇ ਜਿਸ ਦਾ ਅੰਤ ਨਾਸ਼ ਹੈ ।
4
ਉਹ ਆਪਣੇ ਆਪ ਨੂੰ ਹਰੇਕ ਦੇਵਤੇ ਜਾਂ ਅਰਾਧਨਾ ਕੀਤੀ ਜਾਣ ਵਾਲੀ ਚੀਜ਼ ਤੋਂ ਉੱਚਾ ਕਰੇਗਾ ਅਤੇ ਉਹਨਾਂ ਦਾ ਵਿਰੋਧ ਕਰੇਗਾ । ਇੱਥੋਂ ਤੱਕ ਕਿ ਉਹ ਪਰਮੇਸ਼ਰ ਦੀ ਹੈਕਲ ਵਿੱਚ ਜਾ ਕੇ ਬੈਠੇਗਾ ਅਤੇ ਦਾਅਵਾ ਕਰੇਗਾ ਕਿ ਉਹ ਪਰਮੇਸ਼ਰ ਹੈ ।
5
ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਮੈਂ ਤੁਹਾਡੇ ਨਾਲ ਸੀ ਮੈਂ ਤੁਹਾਨੂੰ ਇਹ ਸਾਰੀਆਂ ਗੱਲਾਂ ਦੱਸਦਾ ਹੁੰਦਾ ਸੀ ।
6
ਤੁਸੀਂ ਇਹ ਵੀ ਜਾਣਦੇ ਹੋ ਕਿ ਕਿਸ ਚੀਜ਼ ਨੇ ਦੁਸ਼ਟ ਮਨੁੱਖ ਨੂੰ ਅੱਜ ਤੱਕ ਰੋਕਿਆ ਹੋਇਆ ਹੈ । ਉਹ ਆਪਣੇ ਮਿੱਥੇ ਸਮੇਂ ਤੇ ਪ੍ਰਗਟ ਕੀਤਾ ਜਾਵੇਗਾ ।
7
ਕਿਉਂਕਿ ਗੁਪਤ ਦੁਸ਼ਟਤਾ ਇਸ ਸਮੇਂ ਵੀ ਕੰਮ ਕਰ ਰਹੀ ਹੈ ਪਰ ਇਹ ਉਸ ਸਮੇਂ ਤੱਕ ਗੁਪਤ ਰਹੇਗੀ ਜਦੋਂ ਤੱਕ ਕਿ ਇਸ ਨੂੰ ਰੋਕਣ ਵਾਲਾ ਦੂਰ ਨਾ ਕੀਤਾ ਜਾਵੇ ।
8
ਤਦ ਦੁਸ਼ਟ ਮਨੁੱਖ ਪ੍ਰਗਟ ਕੀਤਾ ਜਾਵੇਗਾ ਜਿਸ ਨੂੰ ਪ੍ਰਭੂ ਯਿਸੂ ਆ ਕੇ ਆਪਣੇ ਮੂੰਹ ਦੀ ਫੂਕ ਦੇ ਨਾਲ ਮਾਰ ਦੇਣਗੇ ਅਤੇ ਆਪਣੇ ਤੇਜ ਦੇ ਨਾਲ ਉਸ ਦਾ ਨਾਸ਼ ਕਰ ਦੇਣਗੇ ।
9
ਉਸ ਦੁਸ਼ਟ ਮਨੁੱਖ ਦਾ ਆਉਣਾ ਨਾਸ਼ ਹੋਣ ਵਾਲਿਆਂ ਦੇ ਲਈ ਸ਼ੈਤਾਨ ਦੀ ਤਾਕਤ ਦੇ ਨਾਲ ਹਰ ਤਰ੍ਹਾਂ ਦੇ ਚਿੰਨ੍ਹਾਂ ਅਤੇ ਝੂਠੇ ਚਮਤਕਾਰਾਂ ਦੇ ਰੂਪ ਵਿੱਚ ਪ੍ਰਗਟ ਹੋਵੇਗਾ ।
10
ਉਹ ਨਾਸ਼ ਹੋਣ ਵਾਲੇ ਲੋਕਾਂ ਉੱਤੇ ਹਰ ਤਰ੍ਹਾਂ ਦੀ ਦੁਸ਼ਟਤਾ ਦੇ ਧੋਖੇ ਦੀ ਵਰਤੋਂ ਕਰੇਗਾ । ਉਹ ਲੋਕ ਨਾਸ਼ ਹੋਣਗੇ ਕਿਉਂਕਿ ਉਹਨਾਂ ਨੇ ਸੱਚ ਨੂੰ ਪਿਆਰ ਕਰਨ ਤੋਂ ਇਨਕਾਰ ਕੀਤਾ ਜਿਸ ਦੇ ਨਾਲ ਉਹਨਾਂ ਦੀ ਮੁਕਤੀ ਹੋ ਸਕਦੀ ਸੀ ।
11
ਇਸ ਕਾਰਨ ਪਰਮੇਸ਼ਰ ਉਹਨਾਂ ਦੇ ਕੋਲ ਇੱਕ ਭਰਮਾਉਣ ਵਾਲੀ ਤਾਕਤ ਨੂੰ ਭੇਜਣਗੇ ਤਾਂ ਜੋ ਉਹ ਝੂਠ ਉੱਤੇ ਵਿਸ਼ਵਾਸ ਕਰਨ ।
12
ਤਾਂ ਜੋ ਉਹ ਸਾਰੇ ਜਿਹਨਾਂ ਨੇ ਸੱਚ ਉੱਤੇ ਵਿਸ਼ਵਾਸ ਨਹੀਂ ਕੀਤਾ ਪਰ ਦੁਸ਼ਟਤਾ ਵਿੱਚ ਖ਼ੁਸ਼ ਰਹਿੰਦੇ ਹਨ, ਦੋਸ਼ੀ ਠਹਿਰਨਗੇ ।
13
ਭਰਾਵੋ ਅਤੇ ਭੈਣੋ, ਸਾਨੂੰ ਤੁਹਾਡੇ ਲਈ ਜਿਹਨਾਂ ਨੂੰ ਪ੍ਰਭੂ ਪਿਆਰ ਕਰਦੇ ਹਨ, ਹਮੇਸ਼ਾ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ । ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਆਦਿ ਤੋਂ ਮੁਕਤੀ ਪ੍ਰਾਪਤ ਕਰਨ ਦੇ ਲਈ ਚੁਣਿਆ ਹੈ । ਉਹਨਾਂ ਨੇ ਤੁਹਾਨੂੰ ਪਵਿੱਤਰ ਆਤਮਾ ਦੇ ਰਾਹੀਂ ਸੱਚ ਵਿੱਚ ਵਿਸ਼ਵਾਸ ਕਰਨ ਦੇ ਦੁਆਰਾ ਪਵਿੱਤਰ ਕੀਤਾ ਹੈ ।
14
ਉਹਨਾਂ ਨੇ ਤੁਹਾਨੂੰ ਇਸੇ ਲਈ ਉਸ ਸ਼ੁਭ ਸਮਾਚਾਰ ਦੇ ਦੁਆਰਾ ਸੱਦਿਆ ਹੈ, ਜੋ ਅਸੀਂ ਤੁਹਾਡੇ ਕੋਲ ਲਿਆਏ ਸੀ ਤਾਂ ਜੋ ਤੁਸੀਂ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਦੇ ਹਿੱਸੇਦਾਰ ਬਣੋ ।
15
ਇਸ ਲਈ ਭਰਾਵੋ ਅਤੇ ਭੈਣੋ, ਅਟੱਲ ਰਹੋ; ਉਹਨਾਂ ਸਿੱਖਿਆਵਾਂ ਵਿੱਚ ਕਾਇਮ ਰਹੋ ਜੋ ਤੁਸੀਂ ਸਾਡੇ ਕੋਲੋਂ ਸ਼ਬਦਾਂ ਦੁਆਰਾ ਜਾਂ ਪੱਤਰ ਦੁਆਰਾ ਪ੍ਰਾਪਤ ਕੀਤੀਆਂ ਹਨ ।
16
ਹੁਣ ਸਾਡੇ ਪ੍ਰਭੂ ਯਿਸੂ ਮਸੀਹ ਅਤੇ ਪਰਮੇਸ਼ਰ ਸਾਡੇ ਪਿਤਾ ਆਪ ਜਿਹਨਾਂ ਨੇ ਸਾਡੇ ਉੱਤੇ ਆਪਣਾ ਪਿਆਰ ਪ੍ਰਗਟ ਕੀਤਾ ਅਤੇ ਆਪਣੀ ਕਿਰਪਾ ਨਾਲ ਸਾਨੂੰ ਅਨੰਤ ਉਤਸ਼ਾਹ ਅਤੇ ਭਲੀ ਉਮੀਦ ਦਿੱਤੀ,
17
ਤੁਹਾਡੇ ਹਰ ਕੰਮ ਅਤੇ ਵਚਨ ਵਿੱਚ ਤੁਹਾਨੂੰ ਉਤਸ਼ਾਹ ਅਤੇ ਬਲ ਦੇਣ ।
← Chapter 1
Jump to:
Chapter 1
Chapter 2
Chapter 3
Chapter 3 →
All chapters:
1
2
3