bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 Peter 2
1 Peter 2
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 3 →
1
ਇਸ ਲਈ, ਤੁਸੀਂ ਆਪਣੇ ਆਪ ਨੂੰ ਸਾਰੀ ਈਰਖਾ ਅਤੇ ਸਾਰੀ ਮੱਕਾਰੀ, ਪਖੰਡ, ਅਤੇ ਹਰ ਕਿਸਮ ਦੀ ਨਿੰਦਿਆ ਨੂੰ ਛੱਡ ਦਿਓ।
2
ਨਵ-ਜੰਮੇ ਬੱਚਿਆਂ ਦੀ ਤਰ੍ਹਾਂ, ਸ਼ੁੱਧ ਆਤਮਿਕ ਦੁੱਧ ਦੀ ਪਿਆਸ ਰੱਖਿਆ ਕਰੋ, ਤਾਂ ਜੋ ਇਸ ਦੁਆਰਾ ਤੁਸੀਂ ਆਪਣੀ ਮੁਕਤੀ ਵਿੱਚ ਵੱਧਦੇ ਜਾ ਸਕੋ,
3
ਹੁਣ ਜਦੋਂ ਤੁਸੀਂ ਚੱਖਿਆ ਹੈ ਕਿ ਪ੍ਰਭੂ ਚੰਗਾ ਹੈ।
4
ਜਿਹੜਾ ਜਿਉਂਦਾ ਪੱਥਰ ਮਨੁੱਖਾਂ ਦੁਆਰਾ ਰੱਦ ਦਿੱਤਾ ਗਿਆ ਪਰ ਪਰਮੇਸ਼ਵਰ ਦੁਆਰਾ ਚੁਣਿਆ ਹੋਇਆ ਅਤੇ ਕੀਮਤੀ ਹੈ।
5
ਤੁਸੀਂ ਵੀ ਜਿਉਂਦੇ ਪੱਥਰਾਂ ਵਾਂਗ, ਇੱਕ ਪਵਿੱਤਰ ਜਾਜਕਾਂ ਦਾ ਇੱਕ ਆਤਮਿਕ ਘਰ ਦਾ ਨਿਰਮਾਣ ਕਰ ਰਹੇ ਹੋ, ਅਤੇ ਯਿਸ਼ੂ ਮਸੀਹ ਦੁਆਰਾ ਪਰਮੇਸ਼ਵਰ ਨੂੰ ਮਨਭਾਉਂਦੀ ਆਤਮਿਕ ਬਲੀਦਾਨ ਚੜ੍ਹਾ ਰਹੇ ਹੋ।
6
ਪਵਿੱਤਰ ਸ਼ਾਸਤਰ ਇਹ ਆਖਦਾ ਹੈ: “ਦੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਰੱਖਿਆ, ਇੱਕ ਚੁਣਿਆ ਅਤੇ ਕੀਮਤੀ ਨੀਂਹ ਪੱਥਰ, ਅਤੇ ਉਹ ਇੱਕ ਜਿਹੜਾ ਉਸ ਉੱਤੇ ਭਰੋਸਾ ਰੱਖਦਾ ਹੈ ਕਦੇ ਸ਼ਰਮਿੰਦਾ ਨਾ ਹੋਵੇਗਾ।”
7
ਹੁਣ ਤੁਹਾਡੇ ਵਿਚੋਂ ਜਿਹੜੇ ਵਿਸ਼ਵਾਸ ਕਰਦੇ ਹਨ, ਉਹਨਾਂ ਲਈ ਇਹ ਪੱਥਰ ਕੀਮਤੀ ਹੈ। ਪਰ ਜਿਹੜੇ ਵਿਸ਼ਵਾਸੀ ਕਰਦੇ, “ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ ਸੀ, ਉਹੀ ਖੂੰਜੇ ਦਾ ਪੱਥਰ ਬਣ ਗਿਆ ਹੈ,”
8
ਅਤੇ, “ਇੱਕ ਪੱਥਰ ਜਿਸ ਕਾਰਨ ਲੋਕ ਠੋਕਰ ਖਾਣਗੇ ਅਤੇ ਇੱਕ ਚੱਟਾਨ ਜੋ ਉਹਨਾਂ ਨੂੰ ਡੇਗਦੀ ਹੈ।” ਉਹ ਠੋਕਰ ਖਾਣਗੇ ਕਿਉਂਕਿ ਉਹ ਬਚਨ ਦੀ ਉਲੰਘਣਾ ਕਰਦੇ ਹਨ, ਜੋ ਉਹ ਵੀ ਹੈ ਜਿਸਦੇ ਲਈ ਉਹ ਨਿਰਧਾਰਤ ਕੀਤੇ ਗਏ ਸਨ।
9
ਪਰ ਤੁਸੀਂ ਇੱਕ ਚੁਣੇ ਹੋਏ ਲੋਕ, ਜਾਜਕਾਂ ਦੀ ਸ਼ਾਹੀ ਮੰਡਲੀ, ਇੱਕ ਪਵਿੱਤਰ ਕੌਮ, ਪਰਮੇਸ਼ਵਰ ਦਾ ਵਿਸ਼ੇਸ਼ ਅਧਿਕਾਰ ਹੋ, ਤਾਂ ਜੋ ਤੁਸੀਂ ਪਰਮੇਸ਼ਵਰ ਦੀ ਉਸਤਤ ਦਾ ਐਲਾਨ ਕਰ ਸਕੋਂ ਜਿਸ ਨੇ ਤੁਹਾਨੂੰ ਹਨੇਰੇ ਤੋਂ ਬਾਹਰ ਉਸ ਦੇ ਸ਼ਾਨਦਾਰ ਚਾਨਣ ਵਿੱਚ ਬੁਲਾਇਆ ਹੈ।
10
ਪਹਿਲਾਂ ਤਾਂ ਤੁਸੀਂ ਪਰਜਾ ਹੀ ਨਹੀਂ ਸੀ, ਪਰ ਹੁਣ ਤੁਸੀਂ ਪਰਮੇਸ਼ਵਰ ਦੀ ਪਰਜਾ ਬਣ ਗਏ ਹੋ; ਇੱਕ ਵਾਰ ਤੁਹਾਡੇ ਉੱਤੇ ਤਰਸ ਨਹੀਂ ਕੀਤਾ ਗਿਆ ਸੀ ਪਰ ਹੁਣ ਤੁਹਾਡੇ ਉੱਤੇ ਦਯਾ ਕੀਤੀ ਗਈ ਹੈ।
11
ਹੇ ਪਿਆਰੇ ਮਿੱਤਰੋ, ਮੈਂ ਤੁਹਾਨੂੰ ਵਿਦੇਸ਼ੀ ਅਤੇ ਗ਼ੁਲਾਮ ਹੋਣ ਦੇ ਨਾਤੇ ਤੁਹਾਨੂੰ ਉਨ੍ਹਾਂ ਪਾਪੀ ਇੱਛਾਵਾਂ ਤੋਂ ਦੂਰ ਰਹਿਣ ਦੀ ਬੇਨਤੀ ਕਰਦਾ ਹਾਂ, ਜਿਹੜੀਆਂ ਤੁਹਾਡੇ ਪ੍ਰਾਣਾਂ ਦੇ ਵਿਰੁੱਧ ਲੜਦੀਆਂ ਹਨ।
12
ਪਰਾਈਆਂ ਕੌਮਾਂ ਵਿੱਚ ਅਜਿਹੀ ਚੰਗੀ ਜ਼ਿੰਦਗੀ ਜੀਓ, ਹਾਲਾਂਕਿ ਉਹ ਤੁਹਾਡੇ ਉੱਤੇ ਗਲਤ ਕੰਮ ਕਰਨ ਦਾ ਇਲਜ਼ਾਮ ਲਾਉਂਦੇ ਹਨ, ਉਹ ਤੁਹਾਡੇ ਚੰਗੇ ਕੰਮ ਵੇਖ ਸਕਣ ਅਤੇ ਪਰਮੇਸ਼ਵਰ ਦੀ ਉਸਤਤ ਕਰਦੇ ਹੋਣ ਜਦੋਂ ਉਹ ਸੰਸਾਰ ਦਾ ਨਿਆਂ ਕਰਨ ਲਈ ਆਵੇਗਾ।
13
ਆਪਣੇ ਆਪ ਨੂੰ ਹਰ ਮਨੁੱਖੀ ਅਧਿਕਾਰ ਦੇ ਅਧੀਨ ਪ੍ਰਭੂ ਦੀ ਆਗਿਆ ਲਈ ਸਮਰਪਿਤ ਕਰੋ: ਭਾਵੇਂ ਪਾਤਸ਼ਾਹ, ਸਰਵ ਉੱਚ ਅਧਿਕਾਰੀ ਹੋਣ ਦੇ ਨਾਤੇ,
14
ਜਾਂ ਰਾਜਪਾਲਾਂ ਨੂੰ, ਜਿਹੜੇ ਉਸ ਦੁਆਰਾ ਭੇਜੇ ਗਏ ਹਨ ਕਿ ਗ਼ਲਤ ਕੰਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਅਤੇ ਸਹੀ ਕੰਮ ਕਰਨ ਵਾਲਿਆਂ ਦੀ ਪ੍ਰਸ਼ੰਸਾ ਕਰਨ।
15
ਕਿਉਂਕਿ ਪਰਮੇਸ਼ਵਰ ਦੀ ਇੱਛਾ ਹੈ ਕਿ ਚੰਗੇ ਕੰਮ ਕਰਨ ਦੁਆਰਾ ਤੁਸੀਂ ਮੂਰਖ ਲੋਕਾਂ ਦੀ ਅਗਿਆਨਤਾ ਦਾ ਮੂੰਹ ਬੰਦ ਕਰ ਦਿਓ।
16
ਅਜ਼ਾਦ ਲੋਕਾਂ ਵਾਂਗ ਜੀਓ, ਪਰ ਆਪਣੀ ਸੁਤੰਤਰਤਾ ਨੂੰ ਬੁਰਾਈ ਢੱਕਣ ਵਜੋਂ ਨਾ ਵਰਤੋਂ; ਪਰਮੇਸ਼ਵਰ ਦੇ ਗੁਲਾਮ ਬਣ ਕੇ ਜੀਓ।
17
ਸਾਰਿਆਂ ਨੂੰ ਸਹੀ ਸਤਿਕਾਰ ਦਿਓ, ਸਾਥੀ-ਵਿਸ਼ਵਾਸੀ ਨਾਲ ਪਿਆਰ ਕਰੋ, ਪਰਮੇਸ਼ਵਰ ਤੋਂ ਡਰੋ, ਪਾਤਸ਼ਾਹ ਦਾ ਸਨਮਾਨ ਕਰੋ।
18
ਹੇ ਗੁਲਾਮਓ, ਪਰਮੇਸ਼ਵਰ ਦਾ ਭੈ ਰੱਖ ਕੇ ਆਪਣੇ ਮਾਲਕਾਂ ਦੇ ਅਧੀਨ ਹੋਵੋ, ਨਾ ਸਿਰਫ ਉਨ੍ਹਾਂ ਲੋਕਾਂ ਦੇ ਅਧੀਨ ਜੋ ਚੰਗੇ ਅਤੇ ਵਿਚਾਰਸ਼ੀਲ ਹਨ, ਪਰ ਉਨ੍ਹਾਂ ਦੇ ਵੀ ਜੋ ਕਠੋਰ ਅਤੇ ਸਖ਼ਤ ਸੁਭਾਅ ਵਾਲੇ ਹਨ।
19
ਕਿਉਂਕਿ ਇਹ ਪ੍ਰਸ਼ੰਸਾਯੋਗ ਹੈ ਜੇ ਕੋਈ ਵਿਅਕਤੀ ਦਯਾ ਕਰਕੇ ਬੇਇਨਸਾਫ਼ੀ ਦੇ ਦੁੱਖ ਨੂੰ ਸਹਿ ਲੈਂਦਾ ਹੈ ਤਾਂ ਉਹ ਪਰਮੇਸ਼ਵਰ ਦੇ ਸੋਝੀਵਾਨ ਹਨ।
20
ਪਰ ਜੇ ਤੁਸੀਂ ਗਲਤ ਕੰਮਾਂ ਦੇ ਕਾਰਨ ਕੁੱਟਮਾਰ ਖਾ ਕੇ ਧੀਰਜ ਕਰੋ ਤਾਂ ਇਸ ਦੇ ਵਿੱਚ ਤੁਹਾਡੀ ਕੀ ਵਡਿਆਈ ਹੈ? ਪਰ ਜੇ ਤੁਸੀਂ ਚੰਗੇ ਕੰਮ ਕਰਨ ਲਈ ਦੁੱਖ ਸਹਿਣ ਕਰਦੇ ਅਤੇ ਧੀਰਜ ਕਰੋ, ਤਾਂ ਇਹ ਪਰਮੇਸ਼ਵਰ ਅੱਗੇ ਪ੍ਰਸ਼ੰਸਾਯੋਗ ਹੈ।
21
ਇਸ ਲਈ ਤੁਸੀਂ ਪਰਮੇਸ਼ਵਰ ਦੁਆਰਾ ਬੁਲਾਏ ਗਏ ਹੋ, ਕਿਉਂਕਿ ਮਸੀਹ ਵੀ ਤੁਹਾਡੇ ਲਈ ਦੁੱਖ ਝੱਲ ਕੇ, ਤੁਹਾਡੇ ਲਈ ਇੱਕ ਨਮੂਨਾ ਛੱਡ ਗਿਆ, ਤਾਂ ਜੋ ਤੁਸੀਂ ਉਸਦੇ ਕਦਮਾਂ ਤੇ ਚੱਲੋ।
22
“ਮਸੀਹ ਨੇ ਕੋਈ ਪਾਪ ਨਹੀਂ ਕੀਤਾ, ਅਤੇ ਉਸਦੇ ਮੂੰਹ ਵਿੱਚੋਂ ਕੋਈ ਛਲ ਦੀ ਗੱਲ ਨਾ ਨਿੱਕਲੀ।”
23
ਜਦੋਂ ਉਨ੍ਹਾਂ ਨੇ ਉਸਦੀ ਬੇਇੱਜ਼ਤੀ ਕੀਤੀ, ਤਾਂ ਉਸਨੇ ਬਦਲਾ ਨਹੀਂ ਲਿਆ; ਦੁੱਖ ਝੱਲਦੇ ਹੋਏ ਵੀ ਉਸਨੇ ਕੋਈ ਧਮਕੀ ਨਹੀਂ ਦਿੱਤੀ। ਇਸ ਦੀ ਬਜਾਏ, ਉਸ ਨੇ ਆਪਣੇ ਆਪ ਨੂੰ ਪਰਮੇਸ਼ਵਰ ਨੂੰ ਸੌਂਪ ਦਿੱਤਾ ਜੋ ਨਿਰਪੱਖਤਾ ਨਾਲ ਨਿਆਂ ਕਰਦਾ ਹੈ।
24
“ਉਸਨੇ ਆਪ ਹੀ ਸਾਡੇ ਪਾਪਾਂ ਨੂੰ ਆਪਣੇ ਸਰੀਰ ਉੱਤੇ ਲੈ ਕੇ ਸਲੀਬ ਉੱਤੇ ਚੁੱਕ ਲਏ, ਤਾਂ ਜੋ ਅਸੀਂ ਆਪਣੇ ਪਾਪਾਂ ਲਈ ਮਰ ਸਕੀਏ ਅਤੇ ਧਾਰਮਿਕਤਾ ਲਈ ਜੀ ਸਕੀਏ। ਉਸ ਦੇ ਜ਼ਖਮਾਂ ਨਾਲ ਤੁਸੀਂ ਚੰਗਾ ਕੀਤੇ ਗਏ।”
25
ਕਿਉਂਕਿ “ਤੁਸੀਂ ਭੇਡਾਂ ਵਾਂਗ ਭਟਕਦੇ ਫਿਰਦੇ ਸੀ,” ਪਰ ਹੁਣ ਤੁਸੀਂ ਆਪਣੀ ਜਾਨ ਦੇ ਚਰਵਾਹੇ ਅਤੇ ਨਿਗਾਹਬਾਨ ਕੋਲ ਵਾਪਸ ਆ ਗਏ ਹੋ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 3 →
All chapters:
1
2
3
4
5