bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 Peter 5
1 Peter 5
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 4
Jump to:
Chapter 1
Chapter 2
Chapter 3
Chapter 4
Chapter 5
1
ਤੁਹਾਡੇ ਵਿੱਚੋਂ ਬਜ਼ੁਰਗਾਂ ਨੂੰ, ਮੈਂ ਇੱਕ ਸਹਿਯੋਗੀ ਬਜ਼ੁਰਗ ਅਤੇ ਮਸੀਹ ਦੇ ਦੁੱਖਾਂ ਦਾ ਗਵਾਹ ਹੋਣ ਵਜੋਂ ਅਪੀਲ ਕਰਦਾ ਹਾਂ ਜੋ ਪ੍ਰਗਟ ਹੋਣ ਵਾਲੀ ਮਹਿਮਾ ਵਿੱਚ ਵੀ ਸਾਂਝੀ ਹਾਂ:
2
ਪਰਮੇਸ਼ਵਰ ਦੇ ਝੁੰਡ ਦੇ ਚਰਵਾਹੇ ਬਣੋ ਜੋ ਤੁਹਾਡੀ ਦੇਖ-ਰੇਖ ਵਿੱਚ ਹੈ, ਉਨ੍ਹਾਂ ਦੀ ਨਿਗਰਾਨੀ ਕਰੋ। ਇਸ ਲਈ ਨਹੀਂ ਕਿ ਤੁਹਾਨੂੰ ਚਾਹੀਦਾ ਹੈ, ਪਰ ਕਿਉਂਕਿ ਤੁਸੀਂ ਚਾਹੁੰਦੇ ਹੋ, ਜਿਵੇਂ ਕਿ ਪਰਮੇਸ਼ਵਰ ਚਾਹੁੰਦਾ ਹੈ ਕਿ ਤੁਸੀਂ ਬਣੋ; ਬੇਈਮਾਨੀ ਦੀ ਕਮਾਈ ਦਾ ਪਿੱਛਾ ਨਹੀਂ ਕਰ ਰਿਹਾ, ਪਰ ਸੇਵਾ ਕਰਨ ਲਈ ਉਤਸੁਕ ਹੈ;
3
ਇਸ ਨੂੰ ਤੁਹਾਡੇ ਉੱਤੇ ਸੌਂਪੇ ਗਏ ਵਿਸ਼ਵਾਸੀ ਲੋਕਾਂ ਸਮੂਹ ਦੇ ਉੱਤੇ ਨਹੀਂ, ਬਲਕਿ ਇੱਜੜ ਲਈ ਉਦਾਹਰਣ ਬਣਨਾ।
4
ਅਤੇ ਜਦੋਂ ਮੁੱਖ ਚਰਵਾਹਾ ਮਸੀਹ ਪ੍ਰਗਟ ਹੋਵੇਗਾ, ਉਸ ਵੇਲੇ ਤੁਹਾਨੂੰ ਮਹਿਮਾ ਦਾ ਤਾਜ ਮਿਲੇਗਾ ਜੋ ਕਦੇ ਵੀ ਅਲੋਪ ਨਹੀਂ ਹੋਵੇਗਾ।
5
ਇਸੇ ਤਰ੍ਹਾਂ, ਤੁਸੀਂ ਜਿਹੜੇ ਛੋਟੇ ਹੋ, ਆਪਣੇ ਆਪ ਨੂੰ ਆਪਣੇ ਬਜ਼ੁਰਗਾਂ ਦੇ ਅਧੀਨ ਕਰੋ। ਤੁਸੀਂ ਸਾਰੇ, ਇੱਕ-ਦੂਜੇ ਦੇ ਅੱਗੇ ਨਿਮਰਤਾ ਦੇ ਕੱਪੜੇ ਪਾਓ, ਕਿਉਂਕਿ, “ਪਰਮੇਸ਼ਵਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ ਪਰ ਨਿਮਰ ਲੋਕਾਂ ਤੇ ਮਿਹਰ ਕਰਦਾ ਹੈ।”
6
ਇਸ ਲਈ, ਆਪਣੇ ਆਪ ਨੂੰ ਪਰਮੇਸ਼ਵਰ ਦੇ ਸ਼ਕਤੀਸ਼ਾਲੀ ਹੱਥ ਦੇ ਹੇਠ ਨੀਵਾਂ ਕਰੋ, ਤਾਂ ਜੋ ਉਹ ਤੁਹਾਨੂੰ ਸਮੇਂ ਸਿਰ ਉੱਚਾ ਕਰੇਗਾ।
7
ਆਪਣੀ ਸਾਰੀ ਚਿੰਤਾ ਪਰਮੇਸ਼ਵਰ ਉੱਤੇ ਪਾਉ ਕਿਉਂਕਿ ਉਹ ਤੁਹਾਡਾ ਫ਼ਿਕਰ ਕਰਦਾ ਹੈ।
8
ਚੌਕਸ ਹੋਵੋ ਅਤੇ ਸੁਚੇਤ ਦਿਮਾਗ ਦੇ ਰਹੋ। ਤੁਹਾਡਾ ਦੁਸ਼ਮਣ ਦੁਸ਼ਟ ਗਰਜਦੇ ਸ਼ੇਰ ਵਾਂਗ ਇਧਰ-ਉਧਰ ਭਾਲਦਾ ਫਿਰਦਾ ਹੈ ਕਿ ਕਿਸਨੂੰ ਪਾੜ ਖਾਵੇ।
9
ਵਿਸ਼ਵਾਸ ਵਿੱਚ ਦ੍ਰਿੜ ਹੋ ਕੇ ਖੜ੍ਹੇ ਰਹੋ, ਉਸ ਦਾ ਸਾਹਮਣਾ ਕਰੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਵਿਸ਼ਵ ਭਰ ਵਿੱਚ ਵਿਸ਼ਵਾਸੀਆਂ ਦਾ ਪਰਿਵਾਰ ਉਸੇ ਤਰ੍ਹਾਂ ਦੇ ਦੁੱਖਾਂ ਵਿੱਚੋਂ ਲੰਘ ਰਿਹਾ ਹੈ।
10
ਅਤੇ ਸਾਰੀ ਕਿਰਪਾ ਦਾ ਪਰਮੇਸ਼ਵਰ, ਜਿਸਨੇ ਤੁਹਾਨੂੰ ਥੋੜ੍ਹੇ ਸਮੇਂ ਲਈ ਦੁੱਖ ਝੱਲਣ ਤੋਂ ਬਾਅਦ, ਮਸੀਹ ਯਿਸ਼ੂ ਵਿੱਚ ਆਪਣੀ ਸਦੀਵੀ ਮਹਿਮਾ ਲਈ ਬੁਲਾਇਆ, ਉਹ ਖੁਦ ਤੁਹਾਨੂੰ ਬਹਾਲ ਕਰੇਗਾ ਅਤੇ ਤੁਹਾਨੂੰ ਮਜ਼ਬੂਤ, ਦ੍ਰਿੜ ਅਤੇ ਅਡੋਲ ਬਣਾਵੇਗਾ।
11
ਸ਼ਕਤੀ ਸਦਾ ਅਤੇ ਸਦਾ ਲਈ ਪਰਮੇਸ਼ਵਰ ਦਾ ਹੈ। ਆਮੀਨ।
12
ਸਿਲਵਾਨੁਸ ਦੀ ਸਹਾਇਤਾ ਨਾਲ, ਜਿਸਨੂੰ ਮੈਂ ਇੱਕ ਵਫ਼ਾਦਾਰ ਭਰਾ ਮੰਨਦਾ ਹਾਂ, ਮੈਂ ਤੁਹਾਨੂੰ ਸੰਖੇਪ ਵਿੱਚ ਲਿਖਿਆ, ਤੁਹਾਨੂੰ ਉਤਸ਼ਾਹਿਤ ਕੀਤਾ ਅਤੇ ਗਵਾਹੀ ਦਿੱਤੀ ਕਿ ਇਹ ਪਰਮੇਸ਼ਵਰ ਦੀ ਸੱਚੀ ਕਿਰਪਾ ਹੈ। ਉਸ ਦੇ ਉੱਤੇ ਤੁਸੀਂ ਦ੍ਰਿੜ੍ਹਤਾ ਨਾਲ ਖੜ੍ਹੇ ਰਹੋ।
13
ਉਹ ਕਲੀਸਿਆ ਜੋ ਬਾਬੇਲ ਵਿੱਚ ਹੈ ਜਿਹੜੀ ਤੁਹਾਡੇ ਨਾਲ ਵਾਂਗ ਪਰਮੇਸ਼ਵਰ ਦੁਆਰਾ ਚੁਣੀ ਹੋਈ ਹੈ ਅਤੇ ਮਾਰਕਸ, ਜੋ ਮੇਰੇ ਪੁੱਤਰ ਵਰਗਾ ਹੈ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ।
14
ਪਿਆਰ ਨਾਲ ਹੱਥ ਜੋੜ ਕੇ ਇੱਕ-ਦੂਜੇ ਦਾ ਸਵਾਗਤ ਕਰੋ। ਤੁਹਾਨੂੰ ਸਾਰਿਆਂ ਨੂੰ ਸ਼ਾਂਤੀ ਮਿਲਦੀ ਰਹੇ ਜੋ ਮਸੀਹ ਵਿੱਚ ਹਨ।
← Chapter 4
Jump to:
Chapter 1
Chapter 2
Chapter 3
Chapter 4
Chapter 5
All chapters:
1
2
3
4
5