bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
2 Peter 1
2 Peter 1
Punjabi 2022 (ਪੰਜਾਬੀ ਮੌਜੂਦਾ ਤਰਜਮਾ)
Jump to:
Chapter 1
Chapter 2
Chapter 3
Chapter 2 →
1
ਸ਼ਿਮਓਨ ਪਤਰਸ, ਜਿਹੜਾ ਯਿਸ਼ੂ ਮਸੀਹ ਦਾ ਇੱਕ ਸੇਵਕ ਅਤੇ ਉਸ ਦਾ ਰਸੂਲ ਹਾਂ। ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੇ ਸਾਡੇ ਪਰਮੇਸ਼ਵਰ ਅਤੇ ਮੁਕਤੀਦਾਤਾ ਯਿਸ਼ੂ ਮਸੀਹ ਦੀ ਧਾਰਮਿਕਤਾ ਦੁਆਰਾ ਸਾਡੇ ਵਰਗਾ ਕੀਮਤੀ ਵਿਸ਼ਵਾਸ ਪ੍ਰਾਪਤ ਕੀਤਾ ਹੈ।
2
ਪਰਮੇਸ਼ਵਰ ਅਤੇ ਸਾਡੇ ਪ੍ਰਭੂ ਯਿਸ਼ੂ ਦੇ ਗਿਆਨ ਦੁਆਰਾ ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਤੁਹਾਨੂੰ ਬਹੁਤਾਤ ਨਾਲ ਮਿਲਦੀ ਰਹੇ।
3
ਉਸਦੀ ਬ੍ਰਹਮ ਸ਼ਕਤੀ ਨੇ ਸਾਨੂੰ ਉਹ ਸਭ ਕੁਝ ਦਿੱਤਾ ਹੈ ਜਿਸਦੀ ਸਾਨੂੰ ਇੱਕ ਈਸ਼ਵਰੀ ਜੀਵਨ ਲਈ ਜ਼ਰੂਰਤ ਹੈ ਉਸਦੇ ਗਿਆਨ ਦੁਆਰਾ ਜਿਸਨੇ ਸਾਨੂੰ ਆਪਣੀ ਮਹਿਮਾ ਅਤੇ ਭਲਾਈ ਦੁਆਰਾ ਬੁਲਾਇਆ ਹੈ।
4
ਇਹਨਾਂ ਦੁਆਰਾ ਪਰਮੇਸ਼ਵਰ ਨੇ ਸਾਨੂੰ ਉਸਦੇ ਬਹੁਤ ਹੀ ਮਹਾਨ ਅਤੇ ਕੀਮਤੀ ਵਾਅਦੇ ਦਿੱਤੇ ਹਨ, ਤਾਂ ਜੋ ਉਹਨਾਂ ਦੁਆਰਾ ਤੁਸੀਂ ਬ੍ਰਹਮ ਸੁਭਾਅ ਵਿੱਚ ਹਿੱਸਾ ਲੈ ਸਕੋ, ਦੁਸ਼ਟ ਇੱਛਾਵਾਂ ਦੇ ਕਾਰਨ ਸੰਸਾਰ ਵਿੱਚ ਭ੍ਰਿਸ਼ਟਾਚਾਰ ਤੋਂ ਬਚ ਸਕੋ।
5
ਇਸੇ ਕਾਰਨ ਕਰਕੇ, ਆਪਣੇ ਵਿਸ਼ਵਾਸ ਨਾਲ ਭਲਾਈ ਨੂੰ ਜੋੜਨ ਦੀ ਹਰ ਕੋਸ਼ਿਸ਼ ਕਰੋ; ਅਤੇ ਭਲਾਈ ਨਾਲ ਗਿਆਨ;
6
ਅਤੇ ਗਿਆਨ ਨਾਲ ਸਵੈ-ਨਿਯੰਤਰਣ; ਅਤੇ ਸਵੈ-ਨਿਯੰਤਰਣ ਨਾਲ ਧੀਰਜ; ਅਤੇ ਧੀਰਜ ਨਾਲ ਭਗਤੀ;
7
ਅਤੇ ਭਗਤੀ ਨਾਲ ਆਪਸੀ ਪਿਆਰ ਨਾਲ ਪਿਆਰ ਵਧਾਈ ਜਾਓ।
8
ਕਿਉਂਕਿ ਜੇ ਤੁਹਾਡੇ ਕੋਲ ਇਹ ਗੁਣ ਵਧਦੇ ਹੋਏ ਹਨ, ਤਾਂ ਉਹ ਤੁਹਾਨੂੰ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਗਿਆਨ ਵਿੱਚ ਪ੍ਰਭਾਵਹੀਣ ਅਤੇ ਗੈਰ-ਲਾਭਕਾਰੀ ਹੋਣ ਤੋਂ ਬਚਾਉਣਗੇ।
9
ਪਰ ਜਿਸ ਕੋਲ ਇਹ ਗੁਣ ਨਹੀਂ ਹੈ ਉਹ ਅੰਨ੍ਹਾ ਅਤੇ ਉਹ ਨੂੰ ਧੁੰਦਲਾ ਵਿਖਾਈ ਦਿੰਦਾ ਹੈ, ਅਤੇ ਭੁੱਲ ਗਿਆ ਹੈ ਕਿ ਮੈਂ ਆਪਣੇ ਪਹਿਲੇ ਪਾਪਾਂ ਤੋਂ ਸ਼ੁੱਧ ਕੀਤਾ ਗਿਆ ਸੀ।
10
ਇਸ ਲਈ, ਹੇ ਮੇਰੇ ਭਰਾਵੋ ਅਤੇ ਭੈਣੋ, ਪਰਮੇਸ਼ਵਰ ਵੱਲੋ ਤੁਹਾਨੂੰ ਬੁਲਾਏ ਜਾਣ ਅਤੇ ਚੁਣੇ ਜਾਣ ਨੂੰ ਪੱਕਿਆਂ ਕਰਨ ਦਾ ਹੋਰ ਵੀ ਯਤਨ ਕਰੋ, ਕਿਉਂਕਿ ਜੇ ਤੁਸੀਂ ਇਹ ਗੱਲਾਂ ਕਰਦੇ ਹੋ, ਤਾਂ ਤੁਸੀਂ ਕਦੇ ਵੀ ਠੋਕਰ ਨਹੀਂ ਖਾਓਗੇ,
11
ਅਤੇ ਤੁਹਾਨੂੰ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸ਼ੂ ਮਸੀਹ ਦੇ ਸਦੀਵੀ ਰਾਜ ਵਿੱਚ ਇੱਕ ਭਰਪੂਰ ਸੁਆਗਤ ਮਿਲੇਗਾ।
12
ਇਸ ਲਈ ਮੈਂ ਹਮੇਸ਼ਾ ਤੁਹਾਨੂੰ ਇਨ੍ਹਾਂ ਗੱਲਾਂ ਦੀ ਯਾਦ ਦਿਵਾਉਂਦਾ ਰਹਾਂਗਾ, ਭਾਵੇਂ ਤੁਸੀਂ ਉਨ੍ਹਾਂ ਨੂੰ ਜਾਣਦੇ ਹੋ ਅਤੇ ਉਸ ਸੱਚਿਆਈ ਉੱਤੇ ਜਿਹੜੀ ਹੁਣ ਤੁਹਾਡੇ ਕੋਲ ਹੈ, ਪੱਕੇ ਤੌਰ ਸਥਿਰ ਕੀਤੇ ਹੋਏ ਹੋ।
13
ਮੈ ਸੋਚਦਾ ਹਾਂ ਇਹ ਸਹੀ ਹੋਵੇਗਾ ਮੈਂ ਤੁਹਾਨੂੰ ਯਾਦ ਕਰਾ ਕੇ ਪ੍ਰੇਰਨਾਂ ਦਿੰਦਾ ਰਹਾਂਗਾ, ਕਿ ਜਦੋਂ ਤੱਕ ਮੈਂ ਇਸ ਸਰੀਰ ਦੇ ਤੰਬੂ ਵਿੱਚ ਰਹਿੰਦਾ ਹਾਂ,
14
ਕਿਉਂਕਿ ਮੈਂ ਜਾਣਦਾ ਹਾਂ ਕਿ ਜੋ ਮੇਰੇ ਤੰਬੂ ਦੇ ਡਿੱਗਣ ਦਾ ਸਮਾਂ ਆ ਗਿਆ ਹੈ, ਜਿਵੇਂ ਕਿ ਸਾਡੇ ਪ੍ਰਭੂ ਯਿਸ਼ੂ ਮਸੀਹ ਨੇ ਮੈਨੂੰ ਸਪੱਸ਼ਟ ਕਰ ਦਿੱਤਾ ਹੈ।
15
ਅਤੇ ਮੈਂ ਇਹ ਪੂਰੀ ਕੋਸ਼ਿਸ਼ ਕਰਾਂਗਾ ਕਿ ਮੇਰੇ ਜਾਣ ਤੋਂ ਬਾਅਦ ਤੁਸੀਂ ਹਮੇਸ਼ਾ ਇਨ੍ਹਾਂ ਗੱਲਾਂ ਨੂੰ ਯਾਦ ਰੱਖੋ।
16
ਕਿਉਂਕਿ ਜਦੋਂ ਅਸੀਂ ਤੁਹਾਨੂੰ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਸਮਰੱਥਾ ਅਤੇ ਉਸ ਦੇ ਆਉਣ ਤੋਂ ਜਾਣੂ ਕਰਵਾਇਆ, ਚਤਰਾਈ ਦੀਆਂ ਬਣਾਉਟੀ ਕਹਾਣੀਆਂ ਦੇ ਮਗਰ ਲੱਗ ਕੇ ਨਹੀਂ, ਪਰ ਅਸੀਂ ਉਸਦੀ ਮਹਾਨਤਾ ਦੇ ਚਸ਼ਮਦੀਦ ਗਵਾਹ ਸੀ।
17
ਕਿਉਂ ਜੋ ਉਹ ਨੂੰ ਪਿਤਾ ਪਰਮੇਸ਼ਵਰ ਕੋਲੋਂ ਆਦਰ ਅਤੇ ਵਡਿਆਈ ਮਿਲੀ ਸੀ, ਜਦੋਂ ਉਸ ਨੂੰ ਪਰਤਾਪੀ ਮਹਿਮਾ ਤੋਂ ਆਵਾਜ਼ ਆਈ, ਉਸਨੇ ਕਿਹਾ, “ਇਹ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ; ਉਸ ਤੋਂ ਮੈਂ ਬਹੁਤ ਖੁਸ਼ ਹਾਂ।”
18
ਅਸੀਂ ਖੁਦ ਇਸ ਆਵਾਜ਼ ਨੂੰ ਸੁਣਿਆ ਜੋ ਸਵਰਗ ਤੋਂ ਆਈ ਸੀ ਜਦੋਂ ਅਸੀਂ ਪਵਿੱਤਰ ਪਹਾੜ ਤੇ ਉਸਦੇ ਨਾਲ ਸੀ।
19
ਸਾਡੇ ਕੋਲ ਭਵਿੱਖਬਾਣੀ ਦਾ ਬਚਨ ਵੀ ਹੈ ਜੋ ਪੂਰੀ ਤਰ੍ਹਾਂ ਭਰੋਸੇਯੋਗ ਹੈ, ਅਤੇ ਤੁਸੀਂ ਇਸ ਵੱਲ ਧਿਆਨ ਦੇਣਾ ਚੰਗਾ ਸਮਝੋਗੇ, ਜਿਵੇਂ ਕਿ ਇੱਕ ਹਨੇਰੀ ਜਗ੍ਹਾ ਵਿੱਚ ਇੱਕ ਰੌਸ਼ਨੀ ਚਮਕਦੀ ਹੈ, ਜਦੋਂ ਤੱਕ ਦਿਨ ਚੜ੍ਹਦਾ ਹੈ ਅਤੇ ਸਵੇਰ ਦਾ ਤਾਰਾ ਤੁਹਾਡੇ ਦਿਲਾਂ ਵਿੱਚ ਨਾ ਚੜ੍ਹ ਆਵੇ।
20
ਸਭ ਤੋਂ ਵੱਧ, ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਵਿੱਤਰ ਸ਼ਾਸਤਰ ਦੇ ਕਿਸੇ ਭਵਿੱਖਬਾਣੀ ਦੀ ਵਿਆਖਿਆ ਨਬੀ ਦੇ ਆਪਣੇ ਯਤਨ ਨਾਲ ਨਹੀਂ ਹੋਈ।
21
ਕਿਉਂਕਿ ਭਵਿੱਖਬਾਣੀ ਦੀ ਸ਼ੁਰੂਆਤ ਕਦੇ ਵੀ ਮਨੁੱਖੀ ਇੱਛਾ ਨਾਲ ਨਹੀਂ ਹੋਈ ਸੀ, ਪਰ ਨਬੀ, ਭਾਵੇਂ ਮਨੁੱਖ ਸਨ, ਉਹ ਪਰਮੇਸ਼ਵਰ ਦੀ ਵੱਲੋਂ ਬੋਲਦੇ ਸਨ ਜਿਵੇਂ ਕਿ ਉਨ੍ਹਾਂ ਨੂੰ ਪਵਿੱਤਰ ਆਤਮਾ ਪ੍ਰੇਰਨਾ ਕਰਦਾ ਸੀ।
Jump to:
Chapter 1
Chapter 2
Chapter 3
Chapter 2 →
All chapters:
1
2
3