bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
2 Peter 3
2 Peter 3
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 2
Jump to:
Chapter 1
Chapter 2
Chapter 3
1
ਹੇ ਮੇਰੇ ਪਿਆਰੇ ਮਿੱਤਰੋ, ਇਹ ਹੁਣ ਤੁਹਾਡੇ ਲਈ ਮੇਰੀ ਦੂਜੀ ਚਿੱਠੀ ਹੈ। ਮੈਂ ਉਨ੍ਹਾਂ ਦੋਹਾਂ ਵਿੱਚ ਤੁਹਾਨੂੰ ਸਿਹਤਮੰਦ ਸੋਚ ਲਈ ਉਤਸ਼ਾਹਤ ਕਰਨ ਲਈ ਯਾਦ ਪੱਤਰ ਵਜੋਂ ਲਿਖਿਆ ਹੈ।
2
ਮੈਂ ਚਾਹੁੰਦਾ ਹਾਂ ਕਿ ਤੁਸੀਂ ਪਵਿੱਤਰ ਨਬੀਆਂ ਦੁਆਰਾ ਪਿਛਲੇ ਸਮੇਂ ਵਿੱਚ ਬੋਲੇ ਗਏ ਸ਼ਬਦਾਂ ਅਤੇ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਦੀ ਆਗਿਆ ਨੂੰ ਜਿਹੜੀ ਤੁਹਾਡੇ ਰਸੂਲਾਂ ਦੇ ਰਾਹੀਂ ਦਿੱਤੀਆਂ ਗਈਆ ਹਨ, ਯਾਦ ਰੱਖੋ।
3
ਸਭ ਤੋਂ ਵੱਧ, ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਖਰੀ ਦਿਨਾਂ ਵਿੱਚ ਮਖੌਲ ਉਡਾਉਣ ਵਾਲੇ ਆਉਣਗੇ, ਜਿਹੜੇ ਆਪਣੀਆਂ ਬੁਰੀਆਂ ਇੱਛਾਵਾਂ ਦੇ ਅਨੁਸਾਰ ਚੱਲਣਗੇ।
4
ਉਹ ਕਹਿਣਗੇ, “ਕਿ ਉਹ ਦੇ ਆਉਣ ਦਾ ਵਾਇਦਾ ਕਿੱਥੇ ਹੈ ਜੋ ਉਸਨੇ ਕੀਤਾ ਸੀ? ਜਦੋਂ ਤੋਂ ਸਾਡੇ ਪੁਰਖਿਆਂ ਦੀ ਮੌਤ ਹੋਈ ਹੈ, ਸਭ ਕੁਝ ਉਸੇ ਤਰ੍ਹਾਂ ਚਲਦਾ ਆ ਰਿਹਾ ਹੈ ਜਿਵੇਂ ਸ੍ਰਿਸ਼ਟੀ ਦੇ ਅਰੰਭ ਤੋਂ ਹੈ।”
5
ਪਰ ਉਹ ਜਾਣ ਬੁੱਝ ਕੇ ਭੁੱਲ ਜਾਂਦੇ ਹਨ ਕਿ ਬਹੁਤ ਸਮਾਂ ਪਹਿਲਾਂ ਪਰਮੇਸ਼ਵਰ ਦੇ ਬਚਨ ਦੁਆਰਾ ਅਕਾਸ਼ ਹੋਂਦ ਵਿੱਚ ਆਏ ਸਨ ਅਤੇ ਧਰਤੀ ਪਾਣੀ ਤੋਂ ਬਾਹਰ ਅਤੇ ਪਾਣੀ ਦੇ ਵਿੱਚ ਸਥਿਰ ਹੈ।
6
ਇਨ੍ਹਾਂ ਪਾਣੀਆਂ ਦੁਆਰਾ ਉਸ ਸਮੇਂ ਦਾ ਸੰਸਾਰ ਪਾਣੀ ਵਿੱਚ ਡੁੱਬ ਕੇ ਤਬਾਹ ਹੋ ਗਿਆ ਸੀ।
7
ਉਸੇ ਸ਼ਬਦ ਦੁਆਰਾ ਵਰਤਮਾਨ ਅਕਾਸ਼ ਅਤੇ ਧਰਤੀ ਅੱਗ ਲਈ ਰੱਖੇ ਗਏ ਹਨ, ਅਤੇ ਨਿਆਂ ਦੇ ਦਿਨ ਅਤੇ ਅਧਰਮੀਆਂ ਦੇ ਵਿਨਾਸ਼ ਲਈ ਰੱਖੇ ਗਏ ਹਨ।
8
ਪਰ ਇਸ ਇੱਕ ਗੱਲ ਨੂੰ ਨਾ ਭੁੱਲੋ, ਹੇ ਮੇਰੇ ਪਿਆਰੇ ਮਿੱਤਰੋ: ਪ੍ਰਭੂ ਦੇ ਨਾਲ ਇੱਕ ਦਿਨ ਇੱਕ ਹਜ਼ਾਰ ਸਾਲ ਵਰਗਾ ਹੈ, ਅਤੇ ਇੱਕ ਹਜ਼ਾਰ ਸਾਲ ਇੱਕ ਦਿਨ ਵਰਗਾ ਹੈ।
9
ਪ੍ਰਭੂ ਆਪਣੇ ਵਾਅਦੇ ਨੂੰ ਨਿਭਾਉਣ ਵਿੱਚ ਹੌਲੀ ਨਹੀਂ ਹੈ, ਜਿਵੇਂ ਕਿ ਕੁਝ ਲੋਕ ਉਸ ਦੇ ਹੌਲੀ ਹੋਣ ਦਾ ਭਰਮ ਕਰਦੇ ਹਨ। ਇਸ ਦੀ ਬਜਾਏ ਉਹ ਤੁਹਾਡੇ ਨਾਲ ਧੀਰਜ ਰੱਖਦਾ ਹੈ, ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਪਰ ਹਰ ਕੋਈ ਤੋਬਾ ਕਰੇ।
10
ਪਰ ਪ੍ਰਭੂ ਦਾ ਵਾਪਸ ਆਉਣ ਦਾ ਦਿਨ ਚੋਰ ਵਾਂਗ ਆਵੇਗਾ। ਅਕਾਸ਼ ਇੱਕ ਗਰਜ ਨਾਲ ਅਲੋਪ ਹੋ ਜਾਣਗੇ; ਹਰੇਕ ਤੱਤ ਅੱਗ ਦੁਆਰਾ ਨਸ਼ਟ ਹੋ ਜਾਵੇਗਾ, ਅਤੇ ਧਰਤੀ ਅਤੇ ਇਸ ਵਿੱਚ ਜੋ ਕੀਤਾ ਗਿਆ ਹਰ ਚੀਜ਼ ਬੇਪੜ੍ਹਦ ਹੋ ਜਾਵੇਗੀ।
11
ਕਿਉਂਕਿ ਹਰ ਚੀਜ਼ ਇਸ ਤਰੀਕੇ ਨਾਲ ਤਬਾਹ ਹੋ ਜਾਵੇਗੀ, ਤੁਹਾਨੂੰ ਕਿਸ ਤਰ੍ਹਾਂ ਦੇ ਲੋਕ ਹੋਣਾ ਚਾਹੀਦਾ ਹੈ? ਤੁਹਾਨੂੰ ਪਵਿੱਤਰ ਅਤੇ ਈਸ਼ਵਰੀ ਜੀਵਨ ਬਤੀਤ ਕਰਨਾ ਚਾਹੀਦਾ ਹੈ।
12
ਜਿਵੇਂ ਕਿ ਤੁਸੀਂ ਪਰਮੇਸ਼ਵਰ ਦੇ ਨਿਆਂ ਦੇ ਦਿਨ ਦੀ ਉਡੀਕ ਕਰਦੇ ਅਤੇ ਲੋਚਦੇ ਹੋ, ਉਹ ਦਿਨ ਅੱਗ ਦੁਆਰਾ ਅਕਾਸ਼ ਦਾ ਵਿਨਾਸ਼ ਲਿਆਏਗਾ, ਅਤੇ ਤੱਤ ਵੱਡੀ ਤਪਸ਼ ਨਾਲ ਪਿਘਲ ਜਾਣਗੇ
13
ਪਰ ਉਸਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਅਸੀਂ ਇੱਕ ਨਵੇਂ ਸਵਰਗ ਅਤੇ ਇੱਕ ਨਵੀਂ ਧਰਤੀ ਦੀ ਉਡੀਕ ਕਰ ਰਹੇ ਹਾਂ, ਜਿੱਥੇ ਧਾਰਮਿਕਤਾ ਵੱਸਦੀ ਹੈ।
14
ਇਸ ਲਈ ਫਿਰ, ਹੇ ਮੇਰੇ ਪਿਆਰੇ ਮਿੱਤਰੋ, ਕਿਉਂਕਿ ਤੁਸੀਂ ਇਸ ਦੀ ਉਡੀਕ ਕਰ ਰਹੇ ਹੋ, ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਸ਼ਾਂਤੀ ਨਾਲ ਉਹ ਦੇ ਅੱਗੇ ਨਿਰਮਲ ਅਤੇ ਨਿਰਦੋਸ਼ ਠਹਿਰੋ।
15
ਯਾਦ ਰੱਖੋ ਕਿ ਸਾਡੇ ਪ੍ਰਭੂ ਦੇ ਧੀਰਜ ਦਾ ਮਤਲਬ ਮੁਕਤੀ ਹੈ, ਜਿਵੇਂ ਸਾਡੇ ਪਿਆਰੇ ਭਰਾ ਪੌਲੁਸ ਨੇ ਵੀ ਤੁਹਾਨੂੰ ਉਸ ਸਿਆਣਪ ਨਾਲ ਆਪਣੇ ਪੱਤਰ ਵਿੱਚ ਲਿਖਿਆ ਸੀ ਜੋ ਪਰਮੇਸ਼ਵਰ ਨੇ ਉਸਨੂੰ ਦਿੱਤੀ ਸੀ।
16
ਜਿਵੇਂ ਉਸ ਨੇ ਆਪਣੀਆਂ ਸਾਰੀਆਂ ਪੱਤ੍ਰੀਆਂ ਵਿੱਚ ਉਨ੍ਹਾਂ ਦੇ ਵਿਖੇ ਲਿਖਿਆ ਹੈ ਅਤੇ ਉਨ੍ਹਾਂ ਵਿੱਚ ਕਈਆਂ ਗੱਲਾਂ ਦਾ ਸਮਝਣਾ ਔਖਾ ਹੈ, ਜਿਨ੍ਹਾਂ ਨੂੰ ਅਗਿਆਨੀ ਅਤੇ ਡੋਲਣ ਵਾਲੇ ਲੋਕ ਆਪਣੀ ਬਰਬਾਦੀ ਲਈ ਮਰੋੜ ਦੇ ਹਨ, ਜਿਵੇਂ ਉਹ ਹੋਰਨਾਂ ਪਵਿੱਤਰ ਸ਼ਾਸਤਰਾਂ ਦੀ ਲਿਖਤਾਂ ਨੂੰ ਵੀ ਕਰਦੇ ਹਨ।
17
ਇਸ ਲਈ, ਹੇ ਮੇਰੇ ਪਿਆਰੇ ਮਿੱਤਰੋ, ਕਿਉਂਕਿ ਤੁਹਾਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਹੈ, ਤਾਂ ਜੋ ਤੁਸੀਂ ਆਪਣੀ ਚੌਕਸ ਕਰੋ ਜੋ ਕਿਤੇ ਇਹ ਨਾ ਹੋਵੇ ਜੋ ਦੁਸ਼ਟਾਂ ਦੀ ਭੁੱਲ ਨਾਲ ਧੋਖਾ ਖਾ ਕੇ ਆਪਣੀ ਦ੍ਰਿੜ੍ਹਤਾ ਤੋਂ ਡਿੱਗ ਪਓ।
18
ਪਰ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸ਼ੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵਧਦੇ ਜਾਓ। ਉਸ ਦੀ ਮਹਿਮਾ ਹੁਣ ਤੋਂ ਲੈ ਕੇ ਸਦਾ ਤੱਕ ਹੁੰਦੀ ਰਹੇ! ਆਮੀਨ।
← Chapter 2
Jump to:
Chapter 1
Chapter 2
Chapter 3
All chapters:
1
2
3