bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Thessalonians 1
1 Thessalonians 1
Punjabi Standard Bible (Punjabi Standard Bible) 2023
Jump to:
Chapter 1
Chapter 2
Chapter 3
Chapter 4
Chapter 5
Chapter 2 →
1
ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵੱਲੋਂ ਥੱਸਲੁਨੀਕੀਆਂ ਦੀ ਕਲੀਸਿਯਾ ਨੂੰ ਜੋ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਵਿੱਚ ਹੈ; ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।
2
ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦਿਆਂ ਤੁਹਾਡੇ ਸਭਨਾਂ ਲਈ ਹਮੇਸ਼ਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ
3
ਅਤੇ ਆਪਣੇ ਪਿਤਾ ਅਤੇ ਪਰਮੇਸ਼ਰ ਦੇ ਸਨਮੁੱਖ ਤੁਹਾਡੇ ਵਿਸ਼ਵਾਸ ਦੇ ਕੰਮ, ਪ੍ਰੇਮ ਦੀ ਮਿਹਨਤ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਵਿੱਚ ਤੁਹਾਡੀ ਆਸ ਦੀ ਦ੍ਰਿੜ੍ਹਤਾ ਨੂੰ ਲਗਾਤਾਰ ਯਾਦ ਕਰਦੇ ਹਾਂ।
4
ਪਰਮੇਸ਼ਰ ਵਿੱਚ ਪਿਆਰੇ ਭਾਈਓ, ਅਸੀਂ ਜਾਣਦੇ ਹਾਂ ਕਿ ਤੁਸੀਂ ਚੁਣੇ ਹੋਏ ਹੋ,
5
ਕਿਉਂਕਿ ਸਾਡੀ ਖੁਸ਼ਖ਼ਬਰੀ ਤੁਹਾਡੇ ਕੋਲ ਨਾ ਕੇਵਲ ਸ਼ਬਦਾਂ ਵਿੱਚ, ਸਗੋਂ ਸਮਰੱਥਾ ਵਿੱਚ, ਪਵਿੱਤਰ ਆਤਮਾ ਵਿੱਚ ਅਤੇ ਪੂਰੇ ਭਰੋਸੇ ਨਾਲ ਵੀ ਪਹੁੰਚੀ। ਤੁਸੀਂ ਤਾਂ ਜਾਣਦੇ ਹੋ ਕਿ ਅਸੀਂ ਤੁਹਾਡੀ ਖਾਤਰ ਤੁਹਾਡੇ ਵਿਚਕਾਰ ਕਿਸ ਤਰ੍ਹਾਂ ਦੇ ਬਣਕੇ ਰਹੇ।
6
ਤੁਸੀਂ ਵੱਡੇ ਕਸ਼ਟ ਵਿੱਚ ਪਵਿੱਤਰ ਆਤਮਾ ਦੇ ਅਨੰਦ ਨਾਲ ਵਚਨ ਨੂੰ ਗ੍ਰਹਿਣ ਕਰਕੇ ਸਾਡੀ ਅਤੇ ਪ੍ਰਭੂ ਦੀ ਰੀਸ ਕਰਨ ਵਾਲੇ ਬਣੇ,
7
ਜਿਸ ਕਰਕੇ ਤੁਸੀਂ ਮਕਦੂਨਿਯਾ ਅਤੇ ਅਖਾਯਾ ਦੇ ਸਾਰੇ ਵਿਸ਼ਵਾਸੀਆਂ ਲਈ ਇੱਕ ਨਮੂਨਾ ਬਣ ਗਏ।
8
ਕਿਉਂਕਿ ਤੁਹਾਡੇ ਦੁਆਰਾ ਪ੍ਰਭੂ ਦਾ ਵਚਨ ਨਾ ਕੇਵਲ ਮਕਦੂਨਿਯਾ ਅਤੇ ਅਖਾਯਾ ਵਿੱਚ ਸੁਣਾਇਆ ਗਿਆ, ਸਗੋਂ ਪਰਮੇਸ਼ਰ ਉੱਤੇ ਤੁਹਾਡਾ ਵਿਸ਼ਵਾਸ ਹਰ ਥਾਂ ਫੈਲ ਗਿਆ; ਇਸ ਲਈ ਸਾਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ।
9
ਕਿਉਂ ਜੋ ਉਹ ਆਪ ਸਾਡੇ ਵਿਖੇ ਦੱਸਦੇ ਹਨ ਕਿ ਤੁਸੀਂ ਕਿਸ ਤਰ੍ਹਾਂ ਸਾਡਾ ਸੁਆਗਤ ਕੀਤਾ ਅਤੇ ਕਿਵੇਂ ਤੁਸੀਂ ਮੂਰਤੀਆਂ ਦੀ ਵੱਲੋਂ ਪਰਮੇਸ਼ਰ ਵੱਲ ਮੁੜੇ ਤਾਂਕਿ ਜੀਉਂਦੇ ਅਤੇ ਸੱਚੇ ਪਰਮੇਸ਼ਰ ਦੀ ਸੇਵਾ ਕਰੋ
10
ਅਤੇ ਸਵਰਗ ਤੋਂ ਉਸ ਦੇ ਪੁੱਤਰ ਦੀ ਉਡੀਕ ਕਰੋ ਅਰਥਾਤ ਯਿਸੂ ਦੀ ਜਿਸ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਵਾਇਆ ਅਤੇ ਜਿਹੜਾ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾਉਂਦਾ ਹੈ।
Jump to:
Chapter 1
Chapter 2
Chapter 3
Chapter 4
Chapter 5
Chapter 2 →
All chapters:
1
2
3
4
5