bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Thessalonians 3
1 Thessalonians 3
Punjabi Standard Bible (Punjabi Standard Bible) 2023
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 4 →
1
ਇਸ ਲਈ ਜਦੋਂ ਸਾਡੇ ਤੋਂ ਹੋਰ ਸਹਿਣ ਨਾ ਹੋਇਆ ਤਾਂ ਅਸੀਂ ਅਥੇਨੇ ਵਿੱਚ ਰਹਿ ਜਾਣਾ ਹੀ ਚੰਗਾ ਸਮਝਿਆ
2
ਅਤੇ ਤਿਮੋਥਿਉਸ ਨੂੰ ਭੇਜ ਦਿੱਤਾ ਜੋ ਸਾਡਾ ਭਾਈ ਅਤੇ ਪਰਮੇਸ਼ਰ ਦਾ ਸੇਵਕ ਤੇ ਮਸੀਹ ਦੀ ਖੁਸ਼ਖ਼ਬਰੀ ਵਿੱਚ ਸਾਡਾ ਸਹਿਕਰਮੀ ਹੈ ਕਿ ਉਹ ਤੁਹਾਨੂੰ ਤੁਹਾਡੇ ਵਿਸ਼ਵਾਸ ਵਿੱਚ ਦ੍ਰਿੜ੍ਹ ਅਤੇ ਉਤਸ਼ਾਹਿਤ ਕਰੇ,
3
ਤਾਂਕਿ ਕੋਈ ਵੀ ਇਨ੍ਹਾਂ ਕਸ਼ਟਾਂ ਕਰਕੇ ਡੋਲ ਨਾ ਜਾਵੇ। ਤੁਸੀਂ ਆਪ ਜਾਣਦੇ ਹੋ ਕਿ ਅਸੀਂ ਇਸੇ ਲਈ ਠਹਿਰਾਏ ਗਏ ਹਾਂ,
4
ਕਿਉਂਕਿ ਜਦੋਂ ਅਸੀਂ ਤੁਹਾਡੇ ਨਾਲ ਸੀ ਤਾਂ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਸਾਡੇ ਉੱਤੇ ਕਸ਼ਟ ਆਉਣ ਵਾਲੇ ਹਨ ਅਤੇ ਤੁਸੀਂ ਜਾਣਦੇ ਹੋ ਕਿ ਇਸੇ ਤਰ੍ਹਾਂ ਹੋਇਆ ਵੀ।
5
ਇਸ ਲਈ ਜਦੋਂ ਮੇਰੇ ਕੋਲੋਂ ਹੋਰ ਸਹਿਣ ਨਾ ਹੋਇਆ ਤਾਂ ਮੈਂ ਤੁਹਾਡੇ ਵਿਸ਼ਵਾਸ ਬਾਰੇ ਜਾਣਨ ਲਈ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਿਆ ਤਾਂਕਿ ਅਜਿਹਾ ਨਾ ਹੋਵੇ ਕਿ ਪਰਤਾਉਣ ਵਾਲੇ ਨੇ ਤੁਹਾਨੂੰ ਪਰਤਾਇਆ ਹੋਵੇ ਅਤੇ ਸਾਡੀ ਮਿਹਨਤ ਵਿਅਰਥ ਗਈ ਹੋਵੇ।
6
ਪਰ ਹੁਣ ਤਿਮੋਥਿਉਸ ਸਾਡੇ ਕੋਲ ਆ ਗਿਆ ਹੈ ਅਤੇ ਉਸ ਨੇ ਸਾਨੂੰ ਤੁਹਾਡੇ ਵਿਸ਼ਵਾਸ ਅਤੇ ਪ੍ਰੇਮ ਬਾਰੇ ਚੰਗੀ ਖ਼ਬਰ ਦਿੱਤੀ ਹੈ ਅਤੇ ਇਹ ਵੀ ਕਿ ਤੁਸੀਂ ਹਮੇਸ਼ਾ ਸਾਨੂੰ ਪ੍ਰੇਮ ਨਾਲ ਯਾਦ ਕਰਦੇ ਹੋ ਅਤੇ ਸਾਨੂੰ ਮਿਲਣ ਦੀ ਤਾਂਘ ਰੱਖਦੇ ਹੋ ਜਿਵੇਂ ਅਸੀਂ ਤੁਹਾਨੂੰ ਮਿਲਣ ਦੀ।
7
ਇਸ ਲਈ ਹੇ ਭਾਈਓ, ਤੁਹਾਡੇ ਵਿਸ਼ਵਾਸ ਦੇ ਦੁਆਰਾ ਅਸੀਂ ਆਪਣੇ ਸਾਰੇ ਕਸ਼ਟ ਅਤੇ ਦੁੱਖ ਵਿੱਚ ਤੁਹਾਡੇ ਵਿਖੇ ਦਿਲਾਸਾ ਪਾਇਆ।
8
ਕਿਉਂਕਿ ਹੁਣ ਅਸੀਂ ਤਾਂ ਹੀ ਜੀਉਂਦੇ ਹਾਂ ਜੇ ਤੁਸੀਂ ਪ੍ਰਭੂ ਵਿੱਚ ਦ੍ਰਿੜ੍ਹ ਰਹਿੰਦੇ ਹੋ।
9
ਅਸੀਂ ਉਸ ਸਾਰੇ ਅਨੰਦ ਦੇ ਬਦਲੇ ਕਿਸ ਤਰ੍ਹਾਂ ਪਰਮੇਸ਼ਰ ਦਾ ਧੰਨਵਾਦ ਕਰੀਏ ਜੋ ਤੁਹਾਡੇ ਕਾਰਨ ਸਾਨੂੰ ਆਪਣੇ ਪਰਮੇਸ਼ਰ ਦੇ ਸਾਹਮਣੇ ਹੈ।
10
ਅਸੀਂ ਰਾਤ-ਦਿਨ ਬਹੁਤ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡਾ ਮੂੰਹ ਵੇਖ ਸਕੀਏ ਅਤੇ ਤੁਹਾਡੇ ਵਿਸ਼ਵਾਸ ਦੀਆਂ ਕਮੀਆਂ ਨੂੰ ਪੂਰਾ ਕਰ ਸਕੀਏ।
11
ਹੁਣ ਸਾਡਾ ਪਰਮੇਸ਼ਰ ਅਤੇ ਪਿਤਾ ਆਪ ਅਤੇ ਸਾਡਾ ਪ੍ਰਭੂ ਯਿਸੂ ਸਾਡੇ ਲਈ ਰਾਹ ਕੱਢੇ ਕਿ ਅਸੀਂ ਤੁਹਾਡੇ ਕੋਲ ਆ ਸਕੀਏ।
12
ਪ੍ਰਭੂ ਆਪ ਤੁਹਾਨੂੰ ਇੱਕ ਦੂਜੇ ਅਤੇ ਸਭਨਾਂ ਦੇ ਪ੍ਰਤੀ ਪ੍ਰੇਮ ਵਿੱਚ ਵਧਾਵੇ ਅਤੇ ਭਰਪੂਰ ਕਰੇ ਜਿਵੇਂ ਅਸੀਂ ਵੀ ਤੁਹਾਡੇ ਪ੍ਰਤੀ ਪ੍ਰੇਮ ਨਾਲ ਭਰੇ ਹੋਏ ਹਾਂ,
13
ਤਾਂਕਿ ਜਦੋਂ ਸਾਡਾ ਪ੍ਰਭੂ ਯਿਸੂ ਆਪਣੇ ਸਾਰੇ ਸੰਤਾਂ ਸਮੇਤ ਆਵੇ ਤਾਂ ਉਹ ਤੁਹਾਡੇ ਮਨਾਂ ਨੂੰ ਸਾਡੇ ਪਰਮੇਸ਼ਰ ਅਤੇ ਪਿਤਾ ਦੇ ਸਾਹਮਣੇ ਪਵਿੱਤਰਤਾ ਵਿੱਚ ਨਿਰਦੋਸ਼ ਠਹਿਰਾਵੇ। ਆਮੀਨ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 4 →
All chapters:
1
2
3
4
5