bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
2 Thessalonians 3
2 Thessalonians 3
Punjabi Standard Bible (Punjabi Standard Bible) 2023
← Chapter 2
Jump to:
Chapter 1
Chapter 2
Chapter 3
1
ਅੰਤ ਵਿੱਚ ਹੇ ਭਾਈਓ, ਸਾਡੇ ਲਈ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਦਾ ਵਚਨ ਤੇਜੀ ਨਾਲ ਫੈਲੇ ਅਤੇ ਮਹਿਮਾ ਪਾਵੇ, ਜਿਵੇਂ ਤੁਹਾਡੇ ਵਿਚਕਾਰ ਹੋਇਆ;
2
ਅਤੇ ਅਸੀਂ ਦੁਸ਼ਟ ਅਤੇ ਬੁਰੇ ਮਨੁੱਖਾਂ ਤੋਂ ਬਚਾਏ ਜਾਈਏ ਕਿਉਂਕਿ ਸਭ ਵਿਸ਼ਵਾਸੀ ਨਹੀਂ ਹਨ।
3
ਪਰ ਪ੍ਰਭੂ ਵਫ਼ਾਦਾਰ ਹੈ ਜਿਹੜਾ ਤੁਹਾਨੂੰ ਦ੍ਰਿੜ੍ਹ ਕਰੇਗਾ ਅਤੇ ਉਸ ਦੁਸ਼ਟ ਤੋਂ ਤੁਹਾਡੀ ਰਾਖੀ ਕਰੇਗਾ।
4
ਸਾਨੂੰ ਪ੍ਰਭੂ ਵਿੱਚ ਤੁਹਾਡੇ ਵਿਖੇ ਭਰੋਸਾ ਹੈ ਕਿ ਜਿਨ੍ਹਾਂ ਗੱਲਾਂ ਦੀ ਆਗਿਆ ਅਸੀਂ ਤੁਹਾਨੂੰ ਦਿੰਦੇ ਹਾਂ ਤੁਸੀਂ ਉਹ ਕਰਦੇ ਹੋ ਅਤੇ ਕਰਦੇ ਰਹੋਗੇ।
5
ਹੁਣ ਪ੍ਰਭੂ ਤੁਹਾਡੇ ਦਿਲਾਂ ਦੀ ਪਰਮੇਸ਼ਰ ਦੇ ਪ੍ਰੇਮ ਵੱਲ ਅਤੇ ਮਸੀਹ ਦੇ ਧੀਰਜ ਵੱਲ ਅਗਵਾਈ ਕਰੇ।
6
ਹੇ ਭਾਈਓ, ਅਸੀਂ ਤੁਹਾਨੂੰ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਇਹ ਆਗਿਆ ਦਿੰਦੇ ਹਾਂ ਕਿ ਤੁਸੀਂ ਅਜਿਹੇ ਹਰੇਕ ਭਾਈ ਤੋਂ ਦੂਰ ਰਹੋ ਜਿਹੜਾ ਆਲਸੀ ਜੀਵਨ ਜੀਉਂਦਾ ਹੈ, ਨਾ ਕਿ ਉਸ ਸਿੱਖਿਆ ਅਨੁਸਾਰ ਜੋ ਤੁਸੀਂ ਸਾਡੇ ਤੋਂ ਪਾਈ।
7
ਤੁਸੀਂ ਆਪ ਜਾਣਦੇ ਹੋ ਕਿ ਤੁਹਾਨੂੰ ਕਿਵੇਂ ਸਾਡੀ ਰੀਸ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਤੁਹਾਡੇ ਵਿਚਕਾਰ ਆਲਸੀ ਜੀਵਨ ਨਹੀਂ ਗੁਜ਼ਾਰਿਆ
8
ਅਤੇ ਕਿਸੇ ਕੋਲੋਂ ਮੁਫ਼ਤ ਰੋਟੀ ਨਹੀਂ ਖਾਧੀ, ਪਰ ਰਾਤ-ਦਿਨ ਕੰਮ-ਧੰਦਾ ਕੀਤਾ ਤਾਂਕਿ ਤੁਹਾਡੇ ਵਿੱਚੋਂ ਕਿਸੇ ਉੱਤੇ ਬੋਝ ਨਾ ਬਣੀਏ।
9
ਇਹ ਨਹੀਂ ਕਿ ਸਾਨੂੰ ਹੱਕ ਨਹੀਂ ਹੈ, ਪਰ ਇਸ ਲਈ ਤਾਂਕਿ ਅਸੀਂ ਤੁਹਾਨੂੰ ਆਪਣੀ ਰੀਸ ਕਰਨ ਲਈ ਇੱਕ ਨਮੂਨਾ ਦੇਈਏ।
10
ਕਿਉਂਕਿ ਜਦੋਂ ਅਸੀਂ ਤੁਹਾਡੇ ਕੋਲ ਸੀ ਤਾਂ ਅਸੀਂ ਤੁਹਾਨੂੰ ਇਹੋ ਆਗਿਆ ਦਿੱਤੀ ਸੀ ਕਿ ਜਿਹੜਾ ਕੰਮ ਨਹੀਂ ਕਰਨਾ ਚਾਹੁੰਦਾ ਉਹ ਰੋਟੀ ਵੀ ਨਾ ਖਾਵੇ।
11
ਕਿਉਂਕਿ ਅਸੀਂ ਸੁਣਦੇ ਹਾਂ ਕਿ ਤੁਹਾਡੇ ਵਿੱਚ ਕੁਝ ਅਜਿਹੇ ਹਨ ਜਿਹੜੇ ਆਲਸੀ ਹਨ ਅਤੇ ਕੋਈ ਕੰਮ ਨਹੀਂ ਕਰਦੇ, ਸਗੋਂ ਦੂਜਿਆਂ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਕਰਦੇ ਹਨ।
12
ਹੁਣ ਅਸੀਂ ਅਜਿਹਿਆਂ ਨੂੰ ਪ੍ਰਭੂ ਯਿਸੂ ਮਸੀਹ ਵਿੱਚ ਆਗਿਆ ਦਿੰਦੇ ਅਤੇ ਸਮਝਾਉਂਦੇ ਹਾਂ ਕਿ ਚੁੱਪਚਾਪ ਕੰਮ ਕਰਕੇ ਆਪਣੀ ਰੋਟੀ ਖਾਇਆ ਕਰਨ।
13
ਪਰ ਤੁਸੀਂ ਹੇ ਭਾਈਓ, ਭਲਾ ਕਰਦਿਆਂ ਹਿੰਮਤ ਨਾ ਹਾਰੋ।
14
ਜੇ ਕੋਈ ਸਾਡੀ ਇਸ ਪੱਤ੍ਰੀ ਵਿੱਚ ਲਿਖੀਆਂ ਗੱਲਾਂ ਨੂੰ ਨਹੀਂ ਮੰਨਦਾ ਤਾਂ ਉਸ ਵਿਅਕਤੀ ਉੱਤੇ ਨਜ਼ਰ ਰੱਖੋ ਅਤੇ ਉਸ ਨਾਲ ਕੋਈ ਸੰਬੰਧ ਨਾ ਰੱਖੋ ਤਾਂਕਿ ਉਹ ਸ਼ਰਮਿੰਦਾ ਹੋਵੇ।
15
ਪਰ ਉਸ ਨੂੰ ਆਪਣਾ ਵੈਰੀ ਨਾ ਸਮਝੋ, ਸਗੋਂ ਭਾਈ ਦੇ ਤੌਰ 'ਤੇ ਸਮਝਾਓ।
16
ਹੁਣ ਸ਼ਾਂਤੀ ਦਾ ਪ੍ਰਭੂ ਆਪ ਤੁਹਾਨੂੰ ਹਮੇਸ਼ਾ ਹਰ ਤਰ੍ਹਾਂ ਨਾਲ ਸ਼ਾਂਤੀ ਦੇਵੇ। ਪ੍ਰਭੂ ਤੁਹਾਡੇ ਸਭਨਾਂ ਦੇ ਨਾਲ ਹੋਵੇ।
17
ਮੇਰੇ ਪੌਲੁਸ ਵੱਲੋਂ ਆਪਣੇ ਹੱਥੀਂ ਲਿਖਿਆ ਸਲਾਮ ਜੋ ਮੇਰੀ ਹਰੇਕ ਪੱਤ੍ਰੀ ਦੀ ਨਿਸ਼ਾਨੀ ਹੈ; ਮੈਂ ਇਸੇ ਤਰ੍ਹਾਂ ਲਿਖਦਾ ਹਾਂ।
18
ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਭਨਾਂ ਦੇ ਨਾਲ ਬਣੀ ਰਹੇ। ਆਮੀਨ।
← Chapter 2
Jump to:
Chapter 1
Chapter 2
Chapter 3
All chapters:
1
2
3