bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
2 Timothy 3
2 Timothy 3
Punjabi Standard Bible (Punjabi Standard Bible) 2023
← Chapter 2
Jump to:
Chapter 1
Chapter 2
Chapter 3
Chapter 4
Chapter 4 →
1
ਪਰ ਇਹ ਜਾਣ ਲੈ ਕਿ ਅੰਤ ਦੇ ਦਿਨਾਂ ਵਿੱਚ ਔਖੇ ਸਮੇਂ ਆ ਜਾਣਗੇ।
2
ਕਿਉਂਕਿ ਲੋਕ ਸਵੈ-ਪ੍ਰੇਮੀ, ਧਨ ਦੇ ਲੋਭੀ, ਸ਼ੇਖੀਬਾਜ਼, ਘਮੰਡੀ, ਪਰਮੇਸ਼ਰ ਦੀ ਨਿੰਦਾ ਕਰਨ ਵਾਲੇ, ਮਾਤਾ-ਪਿਤਾ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ,
3
ਨਿਰਮੋਹ, ਪੱਥਰ ਦਿਲ, ਦੋਸ਼ ਲਾਉਣ ਵਾਲੇ, ਅਸੰਜਮੀ, ਨਿਰਦਈ, ਭਲਾਈ ਦੇ ਵੈਰੀ,
4
ਵਿਸ਼ਵਾਸਘਾਤੀ, ਲਾਪਰਵਾਹ, ਆਕੜਖੋਰੇ ਅਤੇ ਪਰਮੇਸ਼ਰ ਦੀ ਬਜਾਇ ਭੋਗ-ਵਿਲਾਸ ਦੇ ਪ੍ਰੇਮੀ ਹੋਣਗੇ।
5
ਉਹ ਭਗਤੀ ਦਾ ਰੂਪ ਧਾਰਨਗੇ, ਪਰ ਇਸ ਦੀ ਸ਼ਕਤੀ ਦੇ ਇਨਕਾਰੀ ਹੋਣਗੇ; ਅਜਿਹੇ ਲੋਕਾਂ ਤੋਂ ਦੂਰ ਰਹਿ,
6
ਕਿਉਂਕਿ ਇਨ੍ਹਾਂ ਵਿੱਚੋਂ ਕੁਝ ਅਜਿਹੇ ਹਨ ਜਿਹੜੇ ਘਰਾਂ ਵਿੱਚ ਵੜ ਕੇ ਉਨ੍ਹਾਂ ਬੇਸਮਝ ਔਰਤਾਂ ਨੂੰ ਵੱਸ ਵਿੱਚ ਕਰ ਲੈਂਦੇ ਹਨ ਜੋ ਪਾਪਾਂ ਹੇਠ ਦੱਬੀਆਂ ਅਤੇ ਕਈ ਪ੍ਰਕਾਰ ਦੀਆਂ ਕਾਮਨਾਵਾਂ ਵਿੱਚ ਫਸੀਆਂ ਹੋਈਆਂ ਹਨ।
7
ਉਹ ਹਮੇਸ਼ਾ ਸਿੱਖਦੀਆਂ ਰਹਿੰਦੀਆਂ ਹਨ ਪਰ ਸੱਚ ਦੇ ਗਿਆਨ ਤੱਕ ਕਦੇ ਨਹੀਂ ਪਹੁੰਚਦੀਆਂ।
8
ਜਿਸ ਤਰ੍ਹਾਂ ਯੰਨੇਸ ਅਤੇ ਯੰਬਰੇਸ ਨੇ ਮੂਸਾ ਦਾ ਵਿਰੋਧ ਕੀਤਾ ਉਸੇ ਤਰ੍ਹਾਂ ਇਹ ਲੋਕ ਵੀ ਸੱਚ ਦਾ ਵਿਰੋਧ ਕਰਦੇ ਹਨ। ਇਨ੍ਹਾਂ ਦੀ ਬੁੱਧ ਭ੍ਰਿਸ਼ਟ ਹੋ ਗਈ ਹੈ ਅਤੇ ਇਹ ਵਿਸ਼ਵਾਸ ਪੱਖੋਂ ਨਿਕੰਮੇ ਹਨ।
9
ਪਰ ਇਹ ਅੱਗੇ ਨਹੀਂ ਵਧਣਗੇ, ਕਿਉਂਕਿ ਇਨ੍ਹਾਂ ਦੀ ਮੂਰਖਤਾ ਸਭਨਾਂ ਦੇ ਸਾਹਮਣੇ ਪਰਗਟ ਹੋ ਜਾਵੇਗੀ ਜਿਵੇਂ ਉਨ੍ਹਾਂ ਦੀ ਵੀ ਹੋਈ।
10
ਪਰ ਤੂੰ ਮੇਰੀ ਸਿੱਖਿਆ, ਚਾਲ-ਚਲਣ, ਉਦੇਸ਼, ਵਿਸ਼ਵਾਸ, ਸਹਿਣਸ਼ੀਲਤਾ, ਪ੍ਰੇਮ, ਧੀਰਜ,
11
ਅੱਤਿਆਚਾਰਾਂ ਅਤੇ ਦੁੱਖਾਂ ਨੂੰ ਜਿਹੜੇ ਅੰਤਾਕਿਯਾ, ਇਕੋਨਿਯੁਮ ਅਤੇ ਲੁਸਤ੍ਰਾ ਵਿੱਚ ਮੇਰੇ ਉੱਤੇ ਆਏ ਚੰਗੀ ਤਰ੍ਹਾਂ ਜਾਣਦਾ ਹੈਂ ਅਤੇ ਇਹ ਵੀ ਕਿ ਮੈਂ ਕਿਸ-ਕਿਸ ਤਰ੍ਹਾਂ ਦੇ ਅੱਤਿਆਚਾਰ ਝੱਲੇ, ਪਰ ਪ੍ਰਭੂ ਨੇ ਮੈਨੂੰ ਉਨ੍ਹਾਂ ਸਭਨਾਂ ਵਿੱਚੋਂ ਬਚਾਇਆ।
12
ਉਹ ਸਾਰੇ ਵੀ ਜਿਹੜੇ ਮਸੀਹ ਯਿਸੂ ਵਿੱਚ ਭਗਤੀ ਦਾ ਜੀਵਨ ਬਿਤਾਉਣਾ ਚਾਹੁੰਦੇ ਹਨ, ਸਤਾਏ ਜਾਣਗੇ।
13
ਬੁਰੇ ਅਤੇ ਧੋਖੇਬਾਜ਼ ਮਨੁੱਖ ਹੋਰ ਬੁਰੇ ਹੁੰਦੇ ਜਾਣਗੇ ਅਤੇ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਰਹਿਣਗੇ।
14
ਪਰ ਜਿਨ੍ਹਾਂ ਗੱਲਾਂ ਦੀ ਸਿੱਖਿਆ ਤੂੰ ਪਾਈ ਅਤੇ ਭਰੋਸਾ ਕੀਤਾ ਉਨ੍ਹਾਂ 'ਤੇ ਕਾਇਮ ਰਹਿ। ਤੂੰ ਜਾਣਦਾ ਹੈਂ ਕਿ ਇਹ ਗੱਲਾਂ ਤੂੰ ਕਿਨ੍ਹਾਂ ਤੋਂ ਸਿੱਖੀਆਂ
15
ਅਤੇ ਤੂੰ ਬਚਪਨ ਤੋਂ ਉਨ੍ਹਾਂ ਪਵਿੱਤਰ ਲਿਖਤਾਂ ਨੂੰ ਜਾਣਿਆ ਹੈ ਜੋ ਤੈਨੂੰ ਮਸੀਹ ਯਿਸੂ ਉੱਤੇ ਵਿਸ਼ਵਾਸ ਕਰਨ ਦੁਆਰਾ ਮੁਕਤੀ ਪ੍ਰਾਪਤ ਕਰਨ ਲਈ ਬੁੱਧਵਾਨ ਬਣਾ ਸਕਦੀਆਂ ਹਨ।
16
ਸਾਰੀ ਲਿਖਤ ਪਰਮੇਸ਼ਰ ਦੀ ਪ੍ਰੇਰਣਾ ਤੋਂ ਹੈ ਅਤੇ ਸਿਖਾਉਣ, ਤਾੜਨਾ ਦੇਣ, ਸੁਧਾਰਨ ਅਤੇ ਧਾਰਮਿਕਤਾ ਦੀ ਸਿੱਖਿਆ ਲਈ ਲਾਭਦਾਇਕ ਹੈ,
17
ਤਾਂਕਿ ਪਰਮੇਸ਼ਰ ਦਾ ਜਨ ਨਿਪੁੰਨ ਹੋਵੇ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।
← Chapter 2
Jump to:
Chapter 1
Chapter 2
Chapter 3
Chapter 4
Chapter 4 →
All chapters:
1
2
3
4