bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
2 Timothy 4
2 Timothy 4
Punjabi Standard Bible (Punjabi Standard Bible) 2023
← Chapter 3
Jump to:
Chapter 1
Chapter 2
Chapter 3
Chapter 4
1
ਮੈਂ ਪਰਮੇਸ਼ਰ ਦੇ ਅਤੇ ਮਸੀਹ ਯਿਸੂ ਦੇ ਸਨਮੁੱਖ ਜੋ ਜੀਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰੇਗਾ, ਉਸ ਦੇ ਪਰਗਟ ਹੋਣ ਅਤੇ ਉਸ ਦੇ ਰਾਜ ਦਾ ਹਵਾਲਾ ਦੇ ਕੇ ਤੈਨੂੰ ਇਹ ਹਿਦਾਇਤ ਦਿੰਦਾ ਹਾਂ:
2
ਵਚਨ ਦਾ ਪ੍ਰਚਾਰ ਕਰ, ਵੇਲੇ ਕੁਵੇਲੇ ਤਿਆਰ ਰਹਿ, ਪੂਰੇ ਧੀਰਜ ਸਹਿਤ ਸਿੱਖਿਆ ਦਿੰਦੇ ਹੋਏ ਸਮਝਾ, ਤਾੜਨਾ ਦੇ ਅਤੇ ਉਤਸ਼ਾਹਿਤ ਕਰ।
3
ਕਿਉਂਕਿ ਉਹ ਸਮਾਂ ਆਵੇਗਾ ਜਦੋਂ ਉਹ ਚੰਗੀ ਸਿੱਖਿਆ ਨੂੰ ਸਹਿਣ ਨਹੀਂ ਕਰਨਗੇ, ਸਗੋਂ ਆਪਣੀਆਂ ਲਾਲਸਾਵਾਂ ਦੇ ਅਨੁਸਾਰ ਆਪਣੇ ਲਈ ਅਜਿਹੇ ਗੁਰੂ ਇਕੱਠੇ ਕਰਨਗੇ ਜੋ ਉਨ੍ਹਾਂ ਦੇ ਕੰਨਾਂ ਨੂੰ ਚੰਗੀ ਲੱਗਣ ਵਾਲੀ ਸਿੱਖਿਆ ਦੇਣ।
4
ਉਹ ਆਪਣੇ ਕੰਨਾਂ ਨੂੰ ਸੱਚ ਤੋਂ ਫੇਰ ਕੇ ਕਾਲਪਨਿਕ ਗੱਲਾਂ ਵੱਲ ਲਾਉਣਗੇ।
5
ਪਰ ਤੂੰ ਸਭਨਾਂ ਗੱਲਾਂ ਵਿੱਚ ਸੰਜਮੀ ਰਹਿ, ਦੁੱਖ ਝੱਲ, ਖੁਸ਼ਖ਼ਬਰੀ ਦੇ ਪ੍ਰਚਾਰ ਦਾ ਕੰਮ ਕਰ ਅਤੇ ਆਪਣੀ ਸੇਵਕਾਈ ਨੂੰ ਚੰਗੀ ਤਰ੍ਹਾਂ ਪੂਰਾ ਕਰ
6
ਕਿਉਂਕਿ ਹੁਣ ਮੈਂ ਅਰਘ ਵਾਂਗ ਉਂਡੇਲਿਆ ਜਾ ਰਿਹਾ ਹਾਂ ਅਤੇ ਮੇਰੇ ਕੂਚ ਦਾ ਸਮਾਂ ਆ ਪਹੁੰਚਿਆ ਹੈ।
7
ਮੈਂ ਚੰਗੀ ਲੜਾਈ ਲੜੀ ਹੈ; ਮੈਂ ਆਪਣੀ ਦੌੜ ਪੂਰੀ ਕਰ ਲਈ ਹੈ; ਮੈਂ ਵਿਸ਼ਵਾਸ ਨੂੰ ਫੜੀ ਰੱਖਿਆ ਹੈ।
8
ਹੁਣ ਮੇਰੇ ਲਈ ਧਾਰਮਿਕਤਾ ਦਾ ਉਹ ਤਾਜ ਰੱਖਿਆ ਹੋਇਆ ਹੈ ਜੋ ਪ੍ਰਭੂ ਜਿਹੜਾ ਧਰਮੀ ਨਿਆਂਕਾਰ ਹੈ ਉਸ ਦਿਨ ਮੈਨੂੰ ਦੇਵੇਗਾ, ਬਲਕਿ ਮੈਨੂੰ ਹੀ ਨਹੀਂ ਸਗੋਂ ਉਨ੍ਹਾਂ ਸਭਨਾਂ ਨੂੰ ਵੀ ਜਿਨ੍ਹਾਂ ਉਸ ਦੇ ਪਰਗਟ ਹੋਣ ਨੂੰ ਪਿਆਰਾ ਜਾਣਿਆ।
9
ਛੇਤੀ ਮੇਰੇ ਕੋਲ ਆਉਣ ਦਾ ਯਤਨ ਕਰ,
10
ਕਿਉਂਕਿ ਦੇਮਾਸ ਨੇ ਇਸ ਸੰਸਾਰ ਨੂੰ ਪਿਆਰਾ ਜਾਣ ਕੇ ਮੈਨੂੰ ਛੱਡ ਦਿੱਤਾ ਅਤੇ ਥੱਸਲੁਨੀਕਿਯਾ ਨੂੰ ਚਲਾ ਗਿਆ; ਕਰੇਸਕੇਸ ਗਲਾਤਿਯਾ ਨੂੰ ਅਤੇ ਤੀਤੁਸ ਦਲਮਾਤਿਯਾ ਨੂੰ ਚਲਾ ਗਿਆ;
11
ਕੇਵਲ ਲੂਕਾ ਮੇਰੇ ਨਾਲ ਹੈ। ਮਰਕੁਸ ਨੂੰ ਆਪਣੇ ਨਾਲ ਲੈਂਦਾ ਆਵੀਂ, ਕਿਉਂਕਿ ਉਹ ਸੇਵਾ ਵਿੱਚ ਮੇਰੇ ਲਈ ਉਪਯੋਗੀ ਹੈ।
12
ਤੁਖਿਕੁਸ ਨੂੰ ਮੈਂ ਅਫ਼ਸੁਸ ਭੇਜ ਦਿੱਤਾ ਹੈ।
13
ਜਦੋਂ ਤੂੰ ਆਵੇਂ ਤਾਂ ਉਹ ਚੋਗਾ ਲੈਂਦਾ ਆਵੀਂ ਜੋ ਮੈਂ ਤ੍ਰੋਆਸ ਵਿੱਚ ਕਾਰਪੁਸ ਦੇ ਕੋਲ ਛੱਡਿਆ ਸੀ ਅਤੇ ਨਾਲ ਹੀ ਪੁਸਤਕਾਂ ਵੀ, ਖਾਸ ਕਰਕੇ ਚਰਮ-ਪੱਤਰ।
14
ਸਿਕੰਦਰ ਠਠੇਰੇ ਨੇ ਮੇਰੇ ਨਾਲ ਬਹੁਤ ਬੁਰਾਈਆਂ ਕੀਤੀਆਂ। ਪ੍ਰਭੂ ਉਸ ਨੂੰ ਉਸ ਦੇ ਕੰਮਾਂ ਅਨੁਸਾਰ ਬਦਲਾ ਦੇਵੇਗਾ।
15
ਤੂੰ ਵੀ ਉਸ ਤੋਂ ਸਾਵਧਾਨ ਰਹੀਂ, ਕਿਉਂਕਿ ਉਸ ਨੇ ਸਾਡੀ ਸਿੱਖਿਆ ਦਾ ਬਹੁਤ ਵਿਰੋਧ ਕੀਤਾ।
16
ਮੇਰੇ ਬਚਾਅ ਦੀ ਪਹਿਲੀ ਪੇਸ਼ੀ 'ਤੇ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ, ਸਗੋਂ ਸਭ ਮੈਨੂੰ ਛੱਡ ਗਏ। ਪ੍ਰਭੂ ਕਰੇ ਇਹ ਉਨ੍ਹਾਂ ਦੇ ਲੇਖੇ ਨਾ ਲਾਇਆ ਜਾਵੇ।
17
ਪਰ ਪ੍ਰਭੂ ਮੇਰੇ ਨਾਲ ਖੜ੍ਹਾ ਹੋਇਆ ਅਤੇ ਮੈਨੂੰ ਬਲ ਦਿੱਤਾ ਤਾਂਕਿ ਮੇਰੇ ਦੁਆਰਾ ਪੂਰਾ ਪ੍ਰਚਾਰ ਕੀਤਾ ਜਾਵੇ ਅਤੇ ਸਭ ਪਰਾਈਆਂ ਕੌਮਾਂ ਸੁਣ ਲੈਣ। ਸੋ ਮੈਂ ਸ਼ੇਰ ਦੇ ਮੂੰਹ ਵਿੱਚੋਂ ਬਚਾਇਆ ਗਿਆ।
18
ਪ੍ਰਭੂ ਮੈਨੂੰ ਹਰੇਕ ਬੁਰੇ ਕੰਮ ਤੋਂ ਬਚਾਵੇਗਾ ਅਤੇ ਆਪਣੇ ਸਵਰਗੀ ਰਾਜ ਵਿੱਚ ਸੁਰੱਖਿਅਤ ਪਹੁੰਚਾਵੇਗਾ। ਉਸੇ ਦੀ ਮਹਿਮਾ ਯੁਗੋ-ਯੁਗ ਹੁੰਦੀ ਰਹੇ। ਆਮੀਨ।
19
ਪਰਿਸਕਾ ਅਤੇ ਅਕੂਲਾ ਨੂੰ ਅਤੇ ਉਨੇਸਿਫੁਰੁਸ ਦੇ ਘਰਾਣੇ ਨੂੰ ਸਲਾਮ ਕਹੀਂ।
20
ਅਰਾਸਤੁਸ ਕੁਰਿੰਥੁਸ ਵਿੱਚ ਹੀ ਰਿਹਾ, ਪਰ ਤ੍ਰੋਫ਼ਿਮੁਸ ਨੂੰ ਮੈਂ ਮਿਲੇਤੁਸ ਵਿੱਚ ਬਿਮਾਰ ਛੱਡ ਆਇਆ ਹਾਂ।
21
ਸਰਦੀਆਂ ਤੋਂ ਪਹਿਲਾਂ ਆਉਣ ਦਾ ਯਤਨ ਕਰੀਂ। ਯਬੂਲੁਸ ਤੈਨੂੰ ਸਲਾਮ ਕਹਿੰਦਾ ਹੈ ਅਤੇ ਪੂਦੇਸ, ਲੀਨੁਸ, ਕਲੋਦੀਆ ਅਤੇ ਸਾਰੇ ਭਾਈ ਵੀ।
22
ਪ੍ਰਭੂ ਤੇਰੀ ਆਤਮਾ ਦੇ ਨਾਲ ਰਹੇ। ਤੁਹਾਡੇ ਉੱਤੇ ਕਿਰਪਾ ਬਣੀ ਰਹੇ। ਆਮੀਨ।
← Chapter 3
Jump to:
Chapter 1
Chapter 2
Chapter 3
Chapter 4
All chapters:
1
2
3
4