bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Colossians 3
Colossians 3
Punjabi Standard Bible (Punjabi Standard Bible) 2023
← Chapter 2
Jump to:
Chapter 1
Chapter 2
Chapter 3
Chapter 4
Chapter 4 →
1
ਇਸ ਲਈ ਜੇ ਤੁਸੀਂ ਮਸੀਹ ਦੇ ਨਾਲ ਜਿਵਾਏ ਗਏ ਤਾਂ ਉਤਾਂਹ ਦੀਆਂ ਗੱਲਾਂ ਦੀ ਖੋਜ ਵਿੱਚ ਰਹੋ ਜਿੱਥੇ ਮਸੀਹ ਪਰਮੇਸ਼ਰ ਦੇ ਸੱਜੇ ਹੱਥ ਬਿਰਾਜਮਾਨ ਹੈ।
2
ਉਤਾਂਹ ਦੀਆਂ ਗੱਲਾਂ ਉੱਤੇ ਮਨ ਲਾਓ, ਨਾ ਕਿ ਧਰਤੀ ਦੀਆਂ ਗੱਲਾਂ ਉੱਤੇ।
3
ਕਿਉਂਕਿ ਤੁਸੀਂ ਮਰ ਗਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਰ ਵਿੱਚ ਗੁਪਤ ਹੈ।
4
ਜਦੋਂ ਮਸੀਹ ਜੋ ਤੁਹਾਡਾ ਜੀਵਨ ਹੈ, ਪਰਗਟ ਹੋਵੇਗਾ ਤਦ ਤੁਸੀਂ ਵੀ ਉਸ ਦੇ ਨਾਲ ਮਹਿਮਾ ਵਿੱਚ ਪਰਗਟ ਕੀਤੇ ਜਾਓਗੇ।
5
ਇਸ ਲਈ ਧਰਤੀ ਉਤਲੇ ਆਪਣੇ ਅੰਗਾਂ ਨੂੰ ਮਾਰ ਸੁੱਟੋ ਅਰਥਾਤ ਵਿਭਚਾਰ, ਅਸ਼ੁੱਧਤਾ, ਕਾਮਨਾ, ਬੁਰੀ ਲਾਲਸਾ ਅਤੇ ਲੋਭ ਨੂੰ ਜੋ ਕਿ ਮੂਰਤੀ-ਪੂਜਾ ਹੈ।
6
ਇਨ੍ਹਾਂ ਗੱਲਾਂ ਦੇ ਕਾਰਨ ਪਰਮੇਸ਼ਰ ਦਾ ਕ੍ਰੋਧ ਆਗਿਆ ਨਾ ਮੰਨਣ ਵਾਲਿਆਂ ਉੱਤੇ ਪੈਂਦਾ ਹੈ।
7
ਇੱਕ ਸਮੇਂ ਤੁਸੀਂ ਵੀ ਇਨ੍ਹਾਂ ਗੱਲਾਂ ਦੇ ਅਨੁਸਾਰ ਚੱਲਦੇ ਸੀ ਜਦੋਂ ਇਨ੍ਹਾਂ ਵਿੱਚ ਜੀਉਂਦੇ ਸੀ।
8
ਪਰ ਹੁਣ ਤੁਸੀਂ ਇਹ ਸਾਰੀਆਂ ਗੱਲਾਂ ਅਰਥਾਤ ਕ੍ਰੋਧ, ਗੁੱਸਾ, ਬੁਰਾਈ, ਨਿੰਦਾ ਅਤੇ ਆਪਣੇ ਮੂੰਹੋਂ ਗਾਲਾਂ ਕੱਢਣੀਆਂ ਛੱਡ ਦਿਓ।
9
ਇੱਕ ਦੂਜੇ ਨਾਲ ਝੂਠ ਨਾ ਬੋਲੋ, ਕਿਉਂਕਿ ਤੁਸੀਂ ਪੁਰਾਣੇ ਮਨੁੱਖੀ ਸੁਭਾਅ ਨੂੰ ਉਸ ਦੇ ਕੰਮਾਂ ਸਮੇਤ ਲਾਹ ਸੁੱਟਿਆ ਹੈ
10
ਅਤੇ ਨਵੇਂ ਮਨੁੱਖ ਨੂੰ ਪਹਿਨ ਲਿਆ ਹੈ ਜਿਹੜਾ ਆਪਣੇ ਸਿਰਜਣਹਾਰ ਦੇ ਸਰੂਪ ਅਨੁਸਾਰ ਗਿਆਨ ਵਿੱਚ ਨਵਾਂ ਬਣਦਾ ਜਾਂਦਾ ਹੈ।
11
ਇੱਥੇ ਨਾ ਕੋਈ ਯੂਨਾਨੀ, ਨਾ ਯਹੂਦੀ, ਨਾ ਸੁੰਨਤੀ, ਨਾ ਅਸੁੰਨਤੀ, ਨਾ ਓਪਰਾ, ਨਾ ਸਕੂਥੀ, ਨਾ ਗੁਲਾਮ ਅਤੇ ਨਾ ਅਜ਼ਾਦ ਹੈ, ਪਰ ਮਸੀਹ ਹੀ ਸਭ ਕੁਝ ਅਤੇ ਸਭ ਵਿੱਚ ਹੈ।
12
ਇਸ ਲਈ ਪਰਮੇਸ਼ਰ ਦੇ ਚੁਣੇ ਹੋਏ ਪਵਿੱਤਰ ਅਤੇ ਪਿਆਰੇ ਲੋਕਾਂ ਵਾਂਗ, ਦਿਲੀ ਤਰਸ, ਦਿਆਲਗੀ, ਦੀਨਤਾ, ਨਿਮਰਤਾ ਅਤੇ ਧੀਰਜ ਨੂੰ ਪਹਿਨ ਲਵੋ।
13
ਜੇ ਕਿਸੇ ਨੂੰ ਕਿਸੇ ਵਿਰੁੱਧ ਕੋਈ ਸ਼ਿਕਾਇਤ ਹੋਵੇ ਤਾਂ ਇੱਕ ਦੂਜੇ ਦੀ ਸਹਿ ਲਵੋ ਅਤੇ ਇੱਕ ਦੂਜੇ ਨੂੰ ਮਾਫ਼ ਕਰ ਦਿਓ। ਜਿਸ ਤਰ੍ਹਾਂ ਪ੍ਰਭੂ ਨੇ ਤੁਹਾਨੂੰ ਮਾਫ਼ ਕੀਤਾ, ਤੁਸੀਂ ਵੀ ਉਸੇ ਤਰ੍ਹਾਂ ਕਰੋ;
14
ਅਤੇ ਇਨ੍ਹਾਂ ਸਭਨਾਂ ਦੇ ਉੱਤੋਂ ਦੀ ਪ੍ਰੇਮ ਨੂੰ ਪਹਿਨ ਲਵੋ ਜੋ ਸੰਪੂਰਨਤਾ ਦਾ ਬੰਧ ਹੈ।
15
ਮਸੀਹ ਦੀ ਸ਼ਾਂਤੀ ਤੁਹਾਡੇ ਦਿਲਾਂ ਵਿੱਚ ਰਾਜ ਕਰੇ ਜਿਸ ਦੇ ਲਈ ਤੁਸੀਂ ਇੱਕ ਦੇਹ ਵਿੱਚ ਬੁਲਾਏ ਵੀ ਗਏ; ਤੁਸੀਂ ਧੰਨਵਾਦੀ ਬਣੇ ਰਹੋ।
16
ਮਸੀਹ ਦਾ ਵਚਨ ਤੁਹਾਡੇ ਵਿੱਚ ਭਰਪੂਰੀ ਨਾਲ ਵਾਸ ਕਰੇ। ਤੁਸੀਂ ਪੂਰੇ ਗਿਆਨ ਨਾਲ ਇੱਕ ਦੂਜੇ ਨੂੰ ਸਿਖਾਉਂਦੇ ਅਤੇ ਚਿਤਾਉਂਦੇ ਰਹੋ ਅਤੇ ਆਪਣੇ ਮਨਾਂ ਵਿੱਚ ਪਰਮੇਸ਼ਰ ਦਾ ਧੰਨਵਾਦ ਕਰਦੇ ਹੋਏ ਜ਼ਬੂਰ, ਭਜਨ ਅਤੇ ਆਤਮਕ ਗੀਤ ਗਾਇਆ ਕਰੋ।
17
ਤੁਸੀਂ ਕਥਨੀ ਜਾਂ ਕਰਨੀ ਵਿੱਚ ਜੋ ਕੁਝ ਵੀ ਕਰੋ, ਸਭ ਕੁਝ ਪ੍ਰਭੂ ਯਿਸੂ ਦੇ ਨਾਮ ਵਿੱਚ ਕਰੋ ਅਤੇ ਉਸ ਦੇ ਰਾਹੀਂ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਰਹੋ।
18
ਪਤਨੀਓ, ਆਪਣੇ ਪਤੀਆਂ ਦੇ ਅਧੀਨ ਰਹੋ ਜਿਵੇਂ ਪ੍ਰਭੂ ਵਿੱਚ ਉਚਿਤ ਹੈ।
19
ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਅਤੇ ਉਨ੍ਹਾਂ ਨਾਲ ਕੌੜਾ ਵਿਹਾਰ ਨਾ ਕਰੋ।
20
ਬੱਚਿਓ, ਸਭਨਾਂ ਗੱਲਾਂ ਵਿੱਚ ਆਪਣੇ ਮਾਤਾ-ਪਿਤਾ ਦੀ ਆਗਿਆਕਾਰੀ ਕਰੋ, ਕਿਉਂਕਿ ਪ੍ਰਭੂ ਇਸ ਤੋਂ ਪ੍ਰਸੰਨ ਹੁੰਦਾ ਹੈ।
21
ਪਿਤਾਓ, ਆਪਣੇ ਬੱਚਿਆਂ ਨੂੰ ਕ੍ਰੋਧ ਨਾ ਦਿਵਾਓ, ਕਿਤੇ ਅਜਿਹਾ ਨਾ ਹੋਵੇ ਕਿ ਉਹ ਨਿਰਾਸ਼ ਹੋ ਜਾਣ।
22
ਦਾਸੋ, ਜਿਹੜੇ ਸਰੀਰ ਦੇ ਅਨੁਸਾਰ ਤੁਹਾਡੇ ਮਾਲਕ ਹਨ, ਸਭਨਾਂ ਗੱਲਾਂ ਵਿੱਚ ਉਨ੍ਹਾਂ ਦੀ ਆਗਿਆਕਾਰੀ ਕਰੋ; ਮਨੁੱਖਾਂ ਨੂੰ ਖੁਸ਼ ਕਰਨ ਵਾਲਿਆਂ ਵਾਂਗ ਵਿਖਾਵੇ ਲਈ ਨਹੀਂ, ਸਗੋਂ ਪ੍ਰਭੂ ਦਾ ਡਰ ਰੱਖਦੇ ਹੋਏ ਮਨ ਦੀ ਸਚਾਈ ਨਾਲ ਇਹ ਕਰੋ।
23
ਤੁਸੀਂ ਜੋ ਵੀ ਕਰੋ ਮਨ ਤੋਂ ਕਰੋ ਜਿਵੇਂ ਕਿ ਪ੍ਰਭੂ ਦੇ ਲਈ, ਨਾ ਕਿ ਮਨੁੱਖਾਂ ਦੇ ਲਈ।
24
ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੀ ਮਿਰਾਸ ਦਾ ਇਨਾਮ ਪ੍ਰਭੂ ਕੋਲੋਂ ਪਾਓਗੇ; ਤੁਸੀਂ ਪ੍ਰਭੂ ਮਸੀਹ ਦੀ ਸੇਵਾ ਕਰਦੇ ਹੋ।
25
ਕਿਉਂਕਿ ਜਿਹੜਾ ਬੁਰਾ ਕਰਦਾ ਹੈ ਉਹ ਆਪਣੀ ਬੁਰਾਈ ਦਾ ਫਲ ਪਾਵੇਗਾ; ਉੱਥੇ ਕੋਈ ਪੱਖਪਾਤ ਨਹੀਂ ਹੋਵੇਗਾ।
← Chapter 2
Jump to:
Chapter 1
Chapter 2
Chapter 3
Chapter 4
Chapter 4 →
All chapters:
1
2
3
4