bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Colossians 4
Colossians 4
Punjabi Standard Bible (Punjabi Standard Bible) 2023
← Chapter 3
Jump to:
Chapter 1
Chapter 2
Chapter 3
Chapter 4
1
ਮਾਲਕੋ, ਇਹ ਜਾਣਦੇ ਹੋਏ ਕਿ ਸਵਰਗ ਵਿੱਚ ਤੁਹਾਡਾ ਵੀ ਇੱਕ ਮਾਲਕ ਹੈ, ਆਪਣੇ ਦਾਸਾਂ ਨਾਲ ਉਚਿਤ ਅਤੇ ਨਿਰਪੱਖ ਵਿਹਾਰ ਕਰੋ।
2
ਪ੍ਰਾਰਥਨਾ ਵਿੱਚ ਲੱਗੇ ਰਹੋ; ਧੰਨਵਾਦ ਸਹਿਤ ਇਸ ਵਿੱਚ ਸਚੇਤ ਰਹੋ।
3
ਇਸ ਦੇ ਨਾਲ ਹੀ ਸਾਡੇ ਲਈ ਵੀ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਸਾਡੇ ਲਈ ਵਚਨ ਦੇ ਪ੍ਰਚਾਰ ਦਾ ਦਰਵਾਜ਼ਾ ਖੋਲ੍ਹੇ ਤਾਂਕਿ ਅਸੀਂ ਮਸੀਹ ਦਾ ਭੇਤ ਦੱਸ ਸਕੀਏ। ਇਸੇ ਦੇ ਕਾਰਨ ਮੈਂ ਕੈਦ ਵਿੱਚ ਵੀ ਪਿਆ ਹਾਂ,
4
ਤਾਂਕਿ ਮੈਂ ਇਸ ਨੂੰ ਪਰਗਟ ਕਰ ਸਕਾਂ, ਜਿਵੇਂ ਕਿ ਮੇਰੇ ਲਈ ਦੱਸਣਾ ਜ਼ਰੂਰੀ ਹੈ।
5
ਸਮੇਂ ਦਾ ਲਾਭ ਉਠਾਉਂਦੇ ਹੋਏ ਬਾਹਰ ਵਾਲਿਆਂ ਨਾਲ ਸਮਝਦਾਰੀ ਨਾਲ ਵਿਹਾਰ ਕਰੋ।
6
ਤੁਹਾਡੀ ਬੋਲੀ ਹਮੇਸ਼ਾ ਕਿਰਪਾਮਈ ਅਤੇ ਨਮਕੀਨ ਹੋਵੇ ਤਾਂਕਿ ਤੁਹਾਨੂੰ ਪਤਾ ਹੋਵੇ ਕਿ ਕਿਸ ਵਿਅਕਤੀ ਨੂੰ ਕਿਵੇਂ ਉੱਤਰ ਦੇਣਾ ਹੈ।
7
ਤੁਖਿਕੁਸ, ਜੋ ਪਿਆਰਾ ਭਾਈ ਅਤੇ ਵਿਸ਼ਵਾਸਯੋਗ ਸੇਵਕ ਤੇ ਪ੍ਰਭੂ ਵਿੱਚ ਸੰਗੀ ਦਾਸ ਹੈ, ਤੁਹਾਨੂੰ ਮੇਰੇ ਵਿਖੇ ਸਾਰੀਆਂ ਗੱਲਾਂ ਦੱਸੇਗਾ।
8
ਮੈਂ ਉਸ ਨੂੰ ਇਸੇ ਕੰਮ ਲਈ ਤੁਹਾਡੇ ਕੋਲ ਭੇਜਿਆ ਤਾਂਕਿ ਤੁਸੀਂ ਸਾਡੇ ਵਿਖੇ ਜਾਣ ਸਕੋ ਕਿ ਅਸੀਂ ਕਿਵੇਂ ਹਾਂ ਅਤੇ ਉਹ ਤੁਹਾਡੇ ਦਿਲਾਂ ਨੂੰ ਤਸੱਲੀ ਦੇਵੇ।
9
ਉਸ ਦੇ ਨਾਲ ਵਿਸ਼ਵਾਸਯੋਗ ਅਤੇ ਪਿਆਰਾ ਭਾਈ ਉਨੇਸਿਮੁਸ ਵੀ ਹੈ ਜਿਹੜਾ ਤੁਹਾਡੇ ਵਿੱਚੋਂ ਹੀ ਹੈ। ਉਹ ਤੁਹਾਨੂੰ ਇੱਥੋਂ ਦੀਆਂ ਸਭ ਗੱਲਾਂ ਦੱਸਣਗੇ।
10
ਮੇਰਾ ਸੰਗੀ ਕੈਦੀ ਅਰਿਸਤਰਖੁਸ ਅਤੇ ਮਰਕੁਸ ਜੋ ਬਰਨਬਾਸ ਦਾ ਸੰਬੰਧੀ ਹੈ (ਜਿਸ ਦੇ ਵਿਖੇ ਤੁਹਾਨੂੰ ਹਿਦਾਇਤਾਂ ਮਿਲੀਆਂ ਕਿ ਜੇ ਉਹ ਤੁਹਾਡੇ ਕੋਲ ਆਵੇ ਤਾਂ ਉਸ ਦਾ ਸੁਆਗਤ ਕਰਨਾ)
11
ਅਤੇ ਯਿਸੂ ਵੀ ਜਿਹੜਾ ਯੂਸਤੁਸ ਕਹਾਉਂਦਾ ਹੈ, ਤੁਹਾਨੂੰ ਸਲਾਮ ਕਹਿੰਦੇ ਹਨ। ਜਿਹੜੇ ਸੁੰਨਤੀ ਹਨ ਉਨ੍ਹਾਂ ਵਿੱਚੋਂ ਕੇਵਲ ਇਹੋ ਪਰਮੇਸ਼ਰ ਦੇ ਰਾਜ ਲਈ ਮੇਰੇ ਸਹਿਕਰਮੀ ਹਨ ਅਤੇ ਇਹੋ ਮੇਰੇ ਲਈ ਹੌਸਲੇ ਦਾ ਕਾਰਨ ਬਣੇ ਹਨ।
12
ਇਪਫ੍ਰਾਸ, ਜੋ ਤੁਹਾਡੇ ਹੀ ਵਿੱਚੋਂ ਹੈ ਅਤੇ ਮਸੀਹ ਯਿਸੂ ਦਾ ਦਾਸ ਹੈ, ਤੁਹਾਨੂੰ ਸਲਾਮ ਕਹਿੰਦਾ ਹੈ ਅਤੇ ਆਪਣੀਆਂ ਪ੍ਰਾਰਥਨਾਵਾਂ ਵਿੱਚ ਹਮੇਸ਼ਾ ਤੁਹਾਡੇ ਲਈ ਯਤਨ ਕਰਦਾ ਹੈ ਕਿ ਤੁਸੀਂ ਸੰਪੂਰਨ ਹੋਵੋ ਅਤੇ ਪੂਰੇ ਭਰੋਸੇ ਨਾਲ ਪਰਮੇਸ਼ਰ ਦੀ ਇੱਛਾ 'ਤੇ ਕਾਇਮ ਰਹੋ।
13
ਕਿਉਂਕਿ ਮੈਂ ਉਸ ਦੇ ਵਿਖੇ ਗਵਾਹੀ ਦਿੰਦਾ ਹਾਂ ਕਿ ਉਹ ਤੁਹਾਡੇ ਲਈ ਅਤੇ ਉਨ੍ਹਾਂ ਲਈ ਜਿਹੜੇ ਲਾਉਦਿਕੀਆ ਅਤੇ ਹੀਏਰਪੁਲਿਸ ਵਿੱਚ ਹਨ, ਬਹੁਤ ਮਿਹਨਤ ਕਰਦਾ ਹੈ।
14
ਪਿਆਰਾ ਵੈਦ ਲੂਕਾ ਅਤੇ ਦੇਮਾਸ ਤੁਹਾਨੂੰ ਸਲਾਮ ਕਹਿੰਦੇ ਹਨ।
15
ਲਾਉਦਿਕੀਆ ਦੇ ਭਾਈਆਂ ਨੂੰ, ਨੁਮਫ਼ਾਸ ਨੂੰ ਅਤੇ ਉਸ ਕਲੀਸਿਯਾ ਨੂੰ ਜੋ ਉਸ ਦੇ ਘਰ ਵਿੱਚ ਇਕੱਠੀ ਹੁੰਦੀ ਹੈ, ਸਲਾਮ ਕਹਿਣਾ।
16
ਜਦੋਂ ਇਹ ਪੱਤ੍ਰੀ ਤੁਹਾਡੇ ਵਿਚਕਾਰ ਪੜ੍ਹ ਲਈ ਜਾਵੇ ਤਾਂ ਨਿਸ਼ਚਿਤ ਕਰਨਾ ਕਿ ਇਹ ਲਾਉਦਿਕੀਆਂ ਦੀ ਕਲੀਸਿਯਾ ਵਿੱਚ ਵੀ ਪੜ੍ਹੀ ਜਾਵੇ ਅਤੇ ਤੁਸੀਂ ਵੀ ਲਾਉਦਿਕੀਆ ਦੀ ਪੱਤ੍ਰੀ ਨੂੰ ਜ਼ਰੂਰ ਪੜ੍ਹਨਾ।
17
ਅਰਖਿੱਪੁਸ ਨੂੰ ਕਹਿਣਾ ਕਿ ਜੋ ਸੇਵਾ ਤੈਨੂੰ ਪ੍ਰਭੂ ਵਿੱਚ ਸੌਂਪੀ ਗਈ ਹੈ ਉਸ 'ਤੇ ਧਿਆਨ ਦੇ ਕਿ ਤੂੰ ਉਸ ਨੂੰ ਪੂਰਾ ਕਰੇਂ।
18
ਮੇਰਾ ਪੌਲੁਸ ਦਾ ਆਪਣੇ ਹੱਥੀਂ ਲਿਖਿਆ ਸਲਾਮ। ਮੇਰੇ ਬੰਧਨਾਂ ਨੂੰ ਯਾਦ ਰੱਖਿਓ। ਤੁਹਾਡੇ ਉੱਤੇ ਕਿਰਪਾ ਬਣੀ ਰਹੇ। ਆਮੀਨ।
← Chapter 3
Jump to:
Chapter 1
Chapter 2
Chapter 3
Chapter 4
All chapters:
1
2
3
4