bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2002 ERV (ਪਵਿੱਤਰ ਬਾਈਬਲ)
/
1 Kings 10
1 Kings 10
Punjabi 2002 ERV (ਪਵਿੱਤਰ ਬਾਈਬਲ)
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 11 →
1
ਜਦੋਂ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਕੀਰਤੀ ਬਾਰੇ ਸੁਣਿਆ, ਉਹ ਉਸ ਨੂੰ ਔਖੇ ਸਵਾਲਾਂ ਨਾਲ ਪਰਖਣ ਲਈ ਆਈ।
2
ਉਹ ਬਹੁਤ ਸਾਰੇ ਸੇਵਕਾਂ, ਬਹੁਤ ਸਾਰੇ ਮਸਾਲਿਆਂ, ਸੋਨੇ ਅਤੇ ਕੀਮਤੀ ਪੱਥਰਾਂ ਨਾਲ ਲੱਦੇ ਹੋਏ ਊਠਾਂ ਨਾਲ ਯਰੂਸ਼ਲਮ ਨੂੰ ਆਈ। ਜਦ ਉਹ ਸੁਲੇਮਾਨ ਨੂੰ ਮਿਲੀ ਉਸ ਨੇ ਆਪਣੇ ਮਨ ਵਿੱਚਲੇ ਸਾਰੇ ਸਵਾਲ ਉਸ ਨੂੰ ਪੁੱਛੇ।
3
ਸੁਲੇਮਾਨ ਨੇ ਉਸਦੀਆਂ ਸਾਰੀਆਂ ਗੱਲਾਂ ਦਾ ਉਸ ਨੂੰ ਉੱਤਰ ਦਿੱਤਾ ਅਤੇ ਪਾਤਸ਼ਾਹ ਤੋਂ ਕੋਈ ਵੀ ਗੱਲ ਗੁੱਝੀ ਨਹੀਂ ਸੀ ਜਿਸ ਦਾ ਉਸ ਨੇ ਜਵਾਬ ਨਾ ਦਿੱਤਾ ਹੋਵੇ।
4
ਸ਼ਬਾ ਦੀ ਰਾਣੀ ਨੇ ਵੇਖਿਆ ਕਿ ਸੁਲੇਮਾਨ ਪਾਤਸ਼ਾਹ ਬਹੁਤ ਸਿਆਣਾ ਸੀ ਅਤੇ ਉਸ ਨੇ ਉਸ ਮਹਿਲ ਨੂੰ ਜਿਹੜਾ ਉਸ ਨੇ ਬਣਾਇਆ ਸੀ ਵੇਖਿਆ।
5
ਉਸ ਨੇ ਉਸ ਦੇ ਮੇਜ਼ ਤੇ ਪਰੋਸਿਆ ਭੋਜਨ, ਉਸ ਦੇ ਅਫ਼ਸਰਾਂ ਦੀ ਸਭਾ, ਮਹਿਲ ਦੇ ਨੌਕਰਾਂ ਅਤੇ ਉਨ੍ਹਾਂ ਦੇ ਕੱਪੜਿਆਂ, ਮੰਦਰ ਵਿੱਚ ਉਸਦੀਆਂ ਭੇਟ ਕੀਤੀਆਂ ਬਲੀਆਂ ਅਤੇ ਉਸ ਦੀਆਂ ਦਿੱਤੀਆਂ ਦਾਅਵਤਾਂ ਨੂੰ ਵੇਖਿਆ। “ਇਨ੍ਹਾਂ ਸਭਨਾਂ ਚੀਜ਼ਾਂ ਨੇ ਉਸ ਦੇ ਹੋਸ਼ ਉਡਾ ਦਿੱਤੇ।”
6
ਤਾਂ ਰਾਣੀ ਨੇ ਪਾਤਸ਼ਾਹ ਨੂੰ ਆਖਿਆ, “ਜੋ ਮੈਂ ਤੇਰੀਆਂ ਕਰਨੀਆਂ ਬਾਰੇ ਅਤੇ ਤੇਰੀ ਸਿਆਣਪ ਬਾਰੇ ਸੁਣਿਆ ਸੀ ਸੱਚ ਹੈ।
7
ਜਿੰਨਾ ਚਿਰ ਮੈਂ ਇੱਥੇ ਆਕੇ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਨਹੀਂ ਵੇਖ ਲਿਆ, ਮੈਂ ਇਸ ਸਭ ਕਾਸੇ ਨੂੰ ਨਹੀਂ ਮੰਨਿਆ। ਜੋ ਮੈਂ ਆਪਣੀ ਅੱਖੀਂ ਵੇਖਿਆ ਉਹ ਉਸ ਤੋਂ ਵੱਧੇਰੇ ਹੈ ਜੋ ਸੁਣਿਆ ਸੀ ਤੇਰੀ ਸ਼ਹੁਰਤ ਅਤੇ ਸਿਆਣਪ ਲੋਕਾਂ ਦੇ ਕਹਿਣ ਤੋਂ ਕਿਤੇ ਮਹਾਨ ਹੈ।
8
ਤੇਰੀਆਂ ਪਤਨੀਆਂ ਅਤੇ ਅਧਿਕਾਰੀ ਕਿੰਨੇ ਸੁਭਾਗੇ ਹਨ ਜੋ ਹਮੇਸ਼ਾ ਤੇਰੇ ਸਾਹਮਣੇ ਹੁੰਦੇ ਹਨ ਅਤੇ ਤੇਰੀ ਸਿਆਣਪ ਨੂੰ ਸੁਣ ਸੱਕਦੇ ਹਨ!
9
ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਉਸਤਤ ਹੋਵੇ ਜਿਹੜਾ ਤੇਰੇ ਨਾਲ ਪ੍ਰਸੰਨ ਹੈ ਅਤੇ ਜਿਸਨੇ ਤੈਨੂੰ ਇਸਰਾਏਲ ਦੇ ਸਿੰਘਾਸਣ ਤੇ ਬਿਠਾਇਆ ਹੈ! ਯਹੋਵਾਹ ਪਰਮੇਸ਼ੁਰ ਹਮੇਸ਼ਾ ਇਸਰਾਏਲ ਨੂੰ ਪਿਆਰ ਕਰਦਾ, ਇਸ ਲਈ ਉਸ ਨੇ ਸਹੀ ਨਿਆਂ ਅਤੇ ਇਨਸਾਫ਼ ਨੂੰ ਕਾਇਮ ਰੱਖਣ ਲਈ ਤੈਨੂੰ ਇਸਰਾਏਲ ਦਾ ਰਾਜਾ ਬਣਾਇਆ।”
10
ਤਾਂ ਸ਼ਬਾ ਦੀ ਰਾਣੀ ਨੇ 4,080 ਕਿਲੋ ਸੋਨਾ ਅਤੇ ਢੇਰ ਸਾਰੇ ਮਸਾਲੇ ਅਤੇ ਬਹੁਮੁੱਲੇ ਪੱਥਰ ਦਿੱਤੇ। ਜਿੰਨੀ ਤਦਾਦ ਵਿੱਚ ਮਸਾਲੇ ਸ਼ਬਾ ਦੀ ਰਾਣੀ ਨੇ ਸੁਲੇਮਾਨ ਪਾਤਸ਼ਾਹ ਨੂੰ ਦਿੱਤੇ, ਕਿ ਉਹ ਕਿਸੇ ਵੀ ਹੋਰ ਵਿਅਕਤੀ ਦੁਆਰਾ ਇਸਰਾਏਲ ਵਿੱਚ ਲਿਆਂਦੇ ਜਾਣ ਨਾਲੋਂ ਵੱਧੇਰੇ ਸਨ।
11
ਹੀਰਾਮ ਦੇ ਜਹਾਜ਼ ਓਫੀਰ ਤੋਂ ਸੋਨਾ ਅਤੇ ਖਾਸ ਲੱਕੜ ਅਤੇ ਬਹੁਮੁੱਲੇ ਪੱਥਰ ਵੀ ਲਿਆਏ।
12
ਰਾਜੇ ਸੁਲੇਮਾਨ ਨੇ ਮੰਦਰ ਵਿੱਚ ਥੰਮਾਂ ਲਈ ਅਤੇ ਮਹਿਲ ਲਈ ਇਹ ਖਾਸ ਲੱਕੜ ਇਸਤੇਮਾਲ ਕੀਤੀ। ਉਸ ਨੇ ਇਹ ਲੱਕੜ ਰਾਗੀਆਂ ਲਈ ਬਰਬਤਾਂ ਅਤੇ ਸਿਤਾਰਾਂ ਬਨਾਉਣ ਲਈ ਵੀ ਇਸਤੇਮਾਲ ਕੀਤੀ। ਕਿਸੇ ਨੇ ਕਦੇ ਵੀ ਇਹ ਖਾਸ ਲੱਕੜੀ ਇੰਨੀ ਜਿਆਦੇ ਨਹੀਂ ਲਿਆਂਦੀ ਸੀ ਅਤੇ ਇਹ ਦੋਬਾਰਾ ਨਹੀਂ ਵੇਖੀ ਗਈ।
13
ਉਸ ਤੋਂ ਬਾਅਦ ਸੁਲੇਮਾਨ ਪਾਤਸ਼ਾਹ ਨੇ ਸ਼ਬਾ ਦੀ ਰਾਣੀ ਨੂੰ ਉਸਦੀ ਇੱਛਾ ਮੁਤਾਬਕ ਜੋ ਉਸ ਨੇ ਮੰਗਿਆ ਸੋ ਦਿੱਤਾ ਉਸ ਤੋਂ ਇਲਾਵਾ ਜੋ ਇੱਕ ਰਾਜਾ ਦੂਸਰੇ ਦੇਸ਼ ਦੇ ਸ਼ਾਸਕ ਨੂੰ ਦਿੰਦਾ। ਫ਼ੇਰ ਰਾਣੀ ਅਤੇ ਉਸ ਦੇ ਸੇਵਕ ਉਸ ਦੇ ਦੇਸ ਨੂੰ ਪਰਤ ਗਏ।
14
ਹਰ ਸਾਲ 22,644 ਕਿਲੋ ਸੋਨਾ ਸੁਲੇਮਾਨ ਨੂੰ ਮਿਲਿਆ।
15
ਇਸ ਸਭ ਕਾਸੇ ਤੋਂ ਇਲਾਵਾ, ਉਸ ਨੂੰ ਵਿਉਪਾਰੀਆਂ, ਸੌਦਾਗਰਾਂ, ਅਰਬ ਦੇ ਰਾਜਿਆਂ ਅਤੇ ਦੇਸ਼ ਦੇ ਰਾਜਪਾਲਾਂ ਕੋਲੋਂ ਵੀ ਸੋਨਾ ਮਿਲਿਆ।
16
ਸੁਲੇਮਾਨ ਪਾਤਸ਼ਾਹ ਨੇ ਕੁੱਟੇ ਹੋਏ ਸੋਨੇ ਤੋਂ 200 ਵੱਡੀਆਂ ਢਾਲਾਂ ਬਣਾਈਆਂ ਅਤੇ ਇੱਕ-ਇੱਕ ਢਾਲ ਨੂੰ 6.9 ਕਿਲੋ ਸੋਨਾ ਲੱਗਾ ਹੋਇਆ ਸੀ।
17
ਉਸ ਨੇ ਕੁੱਟੇ ਹੋਏ ਸੋਨੇ ਦੀਆਂ 300 ਛੋਟੀਆਂ ਢਾਲਾਂ ਬਣਾਈਆਂ, ਅਤੇ ਹਰ ਇੱਕ ਢਾਲ ਨੂੰ 1.8 ਕਿਲੋ ਸੋਨਾ ਲੱਗਾ ਹੋਇਆ ਸੀ। ਉਸ ਨੇ ਉਨ੍ਹਾਂ ਨੂੰ “ਲਬਾਨੋਨ ਦਾ ਜੰਗਲ” ਕਹਿਲਾਉਂਦੇ ਮਹਿਲ ਵਿੱਚ ਰੱਖਿਆ।
18
ਪਾਤਸ਼ਾਹ ਨੇ ਹਾਥੀ ਦੰਦ ਦੀ ਇੱਕ ਵੱਡੀ ਰਾਜ ਗੱਦੀ ਬਣਵਾਈ ਅਤੇ ਉਸ ਉੱਪਰ ਕੁੰਦਨ ਸੋਨਾ ਚੜ੍ਹਾਇਆ।
19
ਉਸ ਰਾਜ ਗੱਦੀ ਤੇ ਬੈਠਣ ਲਈ ਛੇ ਕਦਮਾਂ ਦੀ ਪੌੜੀ ਸੀ ਅਤੇ ਪਿੱਛਲੇ ਪਾਸਿਓ ਉਸ ਸਿੰਘਾਸਣ ਦੀ ਚੋਟੀ ਗੋਲ ਅਕਾਰ ਦੀ ਸੀ ਅਤੇ ਉਸ ਰਾਜ ਕੁਰਸੀ ਦੇ ਦੋਨੋ ਪਾਸੇ ਬਾਹੀਆਂ ਅਰਾਮ ਨਾਲ ਬੈਠਣ ਵਾਸਤੇ ਬਣੀਆਂ ਹੋਈਆਂ ਸਨ ਅਤੇ ਉਸ ਰਾਜ ਕੁਰਸੀ ਦੀਆਂ ਬਾਹੀਆਂ ਦੇ ਥੱਲੇ ਦੋ ਸ਼ੇਰਾਂ ਦੀਆਂ ਤਸਵੀਰਾਂ ਸਨ।
20
ਅਤੇ ਛੇ ਪੌੜੀਆਂ ਉੱਤੇ ਬਾਰ੍ਹਾਂ ਸ਼ੇਰ ਖੜ੍ਹੇ ਹੋਏ ਸਨ, ਹਰ ਪਾਸੇ ਛੇ। ਹੋਰ ਕਿਸੇ ਰਾਜੇ ਕੋਲ ਇਹੋ ਜਿਹਾ ਸਿੰਘਾਸਣ ਨਹੀਂ ਸੀ।
21
ਸੁਲੇਮਾਨ ਪਾਤਸ਼ਾਹ ਦੇ ਗਲਾਸ ਅਤੇ ਪਿਆਲੇ ਸੋਨੇ ਦੇ ਬਣੇ ਹੋਏ ਸਨ “ਲਬਾਨੋਨ ਦਾ ਜੰਗਲ” ਕਹਾਉਂਦੇ ਮਹਿਲ ਦੇ ਸਾਰੇ ਭਾਂਡੇ ਸ਼ੁੱਧ ਸੋਨੇ ਦੇ ਬਣੇ ਹੋਏ ਸਨ। ਸੁਲੇਮਾਨ ਦੇ ਦਿਨਾਂ ਵਿੱਚ, ਚਾਂਦੀ ਇੰਨੀ ਕੀਮਤੀ ਨਹੀਂ ਸੀ।
22
ਸੁਲੇਮਾਨ ਪਾਤਸ਼ਾਹ ਦੇ ਸਮੁੰਦਰ ਵਿੱਚ ਜਹਾਜ ਸਨ ਜਿਹੜੇ ਹੀਰਾਮ ਦੇ ਜਹਾਜਾਂ ਦੇ ਨਾਲ ਹੀ ਚਲਦੇ ਸਨ। ਹਰ ਤਿੰਨੀ ਸਾਲੀਂ ਇਹ ਜਹਾਜ਼ ਸੋਨਾ, ਚਾਂਦੀ, ਹਾਥੀ ਦੰਦ ਅਤੇ ਜਾਨਵਰ ਲਿਆਉਂਦੇ ਸਨ।
23
ਸੁਲੇਮਾਨ ਪਾਤਸ਼ਾਹ ਧਰਤੀ ਤੇ ਸਾਰਿਆਂ ਰਾਜਿਆਂ ਨਾਲੋਂ ਧੰਨ ਅਤੇ ਬੁੱਧ ਵਿੱਚ ਬਹੁਤ ਵੱਡਾ ਸੀ।
24
ਸਾਰੀ ਧਰਤੀ ਦੇ ਲੋਕ ਸੁਲੇਮਾਨ ਦੇ ਮੂੰਹ ਵੱਲ ਵੇਖਦੇ ਹੁੰਦੇ ਸਨ ਇਸ ਲਈ ਕਿ ਉਸ ਨੂੰ ਪਰਮੇਸ਼ੁਰ ਨੇ ਕਿਹੀ ਬੁੱਧ ਅਤੇ ਸਿਆਣਪ ਬਖਸ਼ੀ ਹੋਈ ਸੀ।
25
ਅਤੇ ਉਹ ਉਸ ਲਈ ਤਰ੍ਹਾਂ-ਤਰ੍ਹਾਂ ਦੀਆਂ ਸੋਨੇ-ਚਾਂਦੀ ਦੀਆਂ ਵਸਤਾਂ, ਕੱਪੜੇ, ਹਥਿਆਰ, ਮਸਾਲੇ ਘੋੜੇ ਅਤੇ ਖੱਚਰਾਂ ਆਦਿ ਲਿਆਉਂਦੇ ਹੁੰਦੇ ਸਨ। ਹਰ ਸਾਲ ਉਹ ਅਜਿਹੀਆਂ ਭੇਟਾਂ ਉਸ ਲਈ ਲੈ ਕੇ ਉਸ ਨੂੰ ਮਿਲਣ-ਵੇਖਣ ਲਈ ਆਉਂਦੇ।
26
ਇਉਂ ਸੁਲੇਮਾਨ ਕੋਲ ਬਹੁਤ ਸਾਰੇ ਘੋੜੇ ਅਤੇ ਰੱਥ ਸਨ। ਉਸ ਕੋਲ 1,400 ਰੱਥ ਅਤੇ 12,000 ਘੋੜੇ ਸਨ। ਤੇ ਉਸ ਨੇ ਖਾਸ ਸ਼ਹਿਰ ਬਣਵਾਏ ਅਤੇ ਇਨ੍ਹਾਂ ਰੱਥਾਂ ਨੂੰ ਓੱਥੇ ਰੱਖਿਆ ਗਿਆ। ਕੱਝ ਰੱਥ ਸੁਲੇਮਾਨ ਨੇ ਆਪਣੇ ਕੋਲ ਯਰੂਸ਼ਲਮ ਵਿੱਚ ਵੀ ਰੱਖੇ।
27
ਪਾਤਸ਼ਾਹ ਨੇ ਇਸਰਾਏਲ ਨੂੰ ਬੜਾ ਅਮੀਰ ਬਣਾ ਦਿੱਤਾ। ਯਰੂਸ਼ਲਮ ਦੇ ਮੰਦਰ ਵਿੱਚ, ਚਾਂਦੀ ਪੱਥਰਾਂ ਵਾਂਗ ਆਮ ਰੁਲਦੀ, ਅਤੇ ਦਿਆਰ ਦੇ ਬਿਰਛਾਂ ਦੀ ਇੰਨੀ ਭਰਮਾਰ ਸੀ ਜਿਵੇਂ ਪਹਾੜੀ ਇਲਾਕਿਆਂ ਵਿੱਚ ਉੱਗੇ ਅੰਜੀਰ ਦੇ ਬਿਰਛ।
28
ਸੁਲੇਮਾਨ ਨੇ ਮਿਸਰ ਅਤੇ ਕਿਊ ਤੋਂ ਘੋੜੇ ਮੰਗਵਾਏ। ਉਸ ਦੇ ਵਿਉਪਾਰੀਆਂ ਨੇ ਇਨ੍ਹਾਂ ਨੂੰ ਕਿਊ ਤੋਂ ਖਰੀਦਿਆ ਅਤੇ ਇਨ੍ਹਾਂ ਨੂੰ ਇਸਰਾਏਲ ਨੂੰ ਲਿਆਂਦਾ।
29
ਮਿਸਰ ਤੋਂ ਹਰੇਕ ਰੱਥ 6.9 ਕਿਲੋ ਚਾਂਦੀ ਦੇਕੇ ਲਿਆਂਦਾ ਗਿਆ ਸੀ ਅਤੇ ਇੱਕ ਘੋੜਾ 1.75 ਕਿਲੋ ਚਾਂਦੀ ਦੇਕੇ। ਸੁਲੇਮਾਨ ਨੇ ਇਨ੍ਹਾਂ ਨੂੰ ਹਿੱਤੀਆਂ ਅਤੇ ਅਰਾਮੀਆਂ ਦੇ ਰਾਜਿਆਂ ਨੂੰ ਵੇਚ ਦਿੱਤਾ।
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 11 →
All chapters:
1
2
3
4
5
6
7
8
9
10
11
12
13
14
15
16
17
18
19
20
21
22