bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2002 ERV (ਪਵਿੱਤਰ ਬਾਈਬਲ)
/
1 Kings 7
1 Kings 7
Punjabi 2002 ERV (ਪਵਿੱਤਰ ਬਾਈਬਲ)
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 8 →
1
ਸੁਲੇਮਾਨ ਪਾਤਸ਼ਾਹ ਨੇ ਆਪਣੇ ਲਈ ਵੀ ਇੱਕ ਮਹਿਲ ਬਣਵਾਇਆ। ਉਸ ਦੇ ਮਹਿਲ ਨੂੰ ਪੂਰੇ ਹੋਣ ਵਿੱਚ ਤੇਰ੍ਹਾਂ ਵਰ੍ਹੇ ਲੱਗੇ।
2
ਉਸ ਨੇ ਇੱਕ ਹੋਰ ਵੀ ਇਮਾਰਤ ਬਣਵਾਈ ਜਿਸ ਨੂੰ “ਲਬਾਨੋਨ ਜੰਗਲ ਦਾ ਮਹਿਲ” ਆਖਿਆ ਜਾਂਦਾ ਸੀ। ਇਹ ਇਮਾਰਤ 100 ਹੱਥ ਮੀਟਰ ਲੰਬੀ ਅਤੇ 50 ਹੱਥ ਮੀਟਰ ਚੌੜੀ ਅਤੇ 30 ਹੱਥ ਮੀਟਰ ਉਚਾਈ ਦੀ ਸੀ। ਇਸ ਤੇ ਦਿਆਰ ਦੇ ਰੁੱਖਾਂ ਤੋਂ ਬਣੇ ਥੰਮਾਂ ਦੀਆਂ ਚਾਰ ਪਾਲਾਂ ਸਨ। ਹਰ ਥੰਮ ਦੇ ਉਪਰਲੇ ਪਾਸੇ ਇੱਕ ਦਿਆਰ ਦਾ ਤਾਜ ਸੀ।
3
ਉਨ੍ਹਾਂ ਬਾਲਿਆਂ ਨੂੰ ਉੱਪਰਲੀ ਵੱਲੋਂ ਦਿਆਰ ਨਾਲ ਕੱਜਿਆ ਗਿਆ ਜਿਹੜੇ ਪਤਲੀਆਂ ਥੰਮਾਂ ਉੱਪਰ ਸਨ ਅਤੇ ਇੱਕ-ਇੱਕ ਲਾਈਨ ਵਿੱਚ ਪੰਦਰ੍ਹਾਂ-ਪੰਦਰ੍ਹਾਂ ਸਨ। ਇਉਂ ਕੁੱਲ ਮਿਲਾ ਕੇ ਇਹ 45 ਸਨ।
4
ਤਿੰਨ ਪਾਲਾਂ ਚੁਗਾਠਾਂ ਦੀਆਂ ਸਨ ਅਤੇ ਖਿੜਕੀਆਂ ਆਹਮੋ-ਸਾਹਮਣੇ ਤਿੰਨ ਲਾਈਨਾਂ ਵਿੱਚ ਸਨ।
5
ਹਰ ਇੱਕ ਦੇ ਅਖੀਰ ਵਿੱਚ ਇਉਂ ਕੁੱਲ ਤਿੰਨ ਦਰਵਾਜ਼ੇ ਸਨ ਅਤੇ ਸਾਰੇ ਦਰਵਾਜ਼ੇ ਅਤੇ ਚੁਗਾਠਾਂ ਚੌਰਸ ਸਨ।
6
ਸੁਲੇਮਾਨ ਨੇ “ਥੰਮਾਂ ਦਾ ਵਿਹੜਾ” ਵੀ ਬਣਵਾਇਆ। ਇਹ 50 ਹੱਥ ਮੀਟਰ ਲੰਬਾ ਅਤੇ 30 ਹੱਥ ਮੀਟਰ ਚੌੜਾ ਸੀ ਅਤੇ ਇਨ੍ਹਾਂ ਥੰਮਾਂ ਉੱਪਰ ਇੱਕ ਛੱਤ ਸੀ।
7
ਉਸ ਨੇ ਸਿੰਘਾਸਣ ਲਈ ਇੱਕ ਕਮਰਾ ਬਣਵਾਇਆ ਜਿੱਥੇ ਉਸ ਨੇ ਲੋਕਾਂ ਨੂੰ ਨਿਆਂ ਦਿੱਤਾ ਅਤੇ ਇਸ ਨੂੰ “ਨਿਆਂ ਦਾ ਕਮਰਾ” ਸੱਦਿਆ। ਇਹ ਕਮਰਾ ਥੱਲਿਓਂ ਲੈ ਕੇ ਛੱਤ ਤੀਕ ਦਿਆਰ ਨਾਲ ਬਣਿਆ ਹੋਇਆ ਸੀ।
8
ਜਿਸ ਮਹਿਲ ਵਿੱਚ ਸੁਲੇਮਾਨ ਰਹਿੰਦਾ ਸੀ, ਨਿਆਂ ਦੇ ਕਮਰੇ ਦੇ ਪਿੱਛੇ ਦੂਸਰੇ ਵਿਹੜੇ ਵਿੱਚ ਸੀ। ਇਸ ਨੂੰ ਅਦਾਲਤ ਵਾਂਗ ਬਣਾਇਆ ਗਿਆ ਸੀ। ਉਸ ਨੇ ਅਜਿਹਾ ਹੀ ਮਹਿਲ ਆਪਣੀ ਪਤਨੀ, ਮਿਸਰ ਦੇ ਰਾਜੇ ਦੀ ਧੀ ਲਈ ਵੀ ਬਣਵਾਇਆ।
9
ਇਹ ਸਾਰੀਆਂ ਇਮਾਰਤਾਂ, ਅੰਦਰੋਂ ਅਤੇ ਬਾਹਰੋ ਸਮਤਲ ਕਰਕੇ, ਸਭ ਤੋਂ ਵੱਧੀਆਂ ਕਿਸਮ ਦੇ ਪੱਥਰ ਤੋਂ ਬਣਾਈਆਂ ਗਈਆਂ ਸਨ। ਇਹ ਪੱਥਰ ਅੰਦਰੋਂ ਅਤੇ ਬਾਹਰੋ ਆਰਾ ਵਰਤ ਕੇ ਸਹੀ ਮਾਪ ਅਨੁਸਾਰ ਚੀਰੇ ਗਏ ਸਨ ਇਹ ਨੀਂਹਾਂ ਤੋਂ ਲੈ ਕੇ ਕੰਧਾਂ ਦੀ ਟੀਸੀ ਤੀਕ ਇਸਤੇਮਾਲ ਕੀਤੇ ਗਏ ਸਨ। ਵਿਹੜੇ ਦੇ ਦੁਆਲੇ ਦੀ ਕੰਧ ਵੀ ਸਭ ਤੋਂ ਵੱਧੀਆ ਕਿਸਮ ਦੇ ਪੱਥਰ ਤੋਂ ਬਣੀ ਹੋਈ ਸੀ।
10
ਭਵਨ ਦੀ ਬੁਨਿਆਦ ਤੇ ਨੀਹਾਂ ਨੂੰ ਵੱਡੇ ਵੱਡੇ ਅਤੇ ਕੀਮਤੀ ਪੱਥਰਾਂ ਨਾਲ ਬਣਾਇਆ ਗਿਆ ਜਿਹੜੇ ਕਿ ਸਵਾ 10 ਹੱਥ ਲੰਬੇ ਤੇ ਕੁਝ 8 ਹੱਥ ਲੰਬੇ ਸਨ।
11
ਉਨ੍ਹਾਂ ਪੱਥਰ ਦੇ ਉੱਪਰ ਸਹੀ ਮਾਪ ਦੇ ਚੀਰੇ ਹੋਏ ਕੁਝ ਹੋਰ ਸਭ ਤੋਂ ਵੱਧੀਆ ਕਿਸਮ ਦੇ ਪੱਥਰ ਅਤੇ ਦਿਆਰ ਦੀਆਂ ਸ਼ਤੀਰੀਆਂ ਵੀ ਸਨ।
12
ਓੱਥੇ ਮਹਿਲ ਦੇ ਵਿਹੜੇ ਦੇ ਦੁਆਲੇ, ਮੰਦਰ ਦੇ ਵਿਹੜੇ ਅਤੇ ਮੰਦਰ ਦੇ ਪ੍ਰਵੇਸ਼ ਵਾਲੇ ਕਮਰੇ ਦੇ ਦੁਆਲੇ ਕੰਧਾਂ ਸਨ। ਇਹ ਕੰਧਾਂ ਪੱਥਰਾਂ ਦੀਆਂ ਤਿੰਨਾਂ ਕਤਾਰਾਂ ਅਤੇ ਦਿਆਰ ਦੀ ਲੱਕੜ ਤੋਂ ਬਣੀ ਇੱਕ ਕਤਾਰ ਦੀਆਂ ਬਣੀਆਂ ਹੋਈਆਂ ਸਨ।
13
ਸੁਲੇਮਾਨ ਨੇ ਸੂਰ ਦੇ ਹੀਰਾਮ ਨਾਮੀ ਆਦਮੀ ਨੂੰ ਇੱਕ ਸੁਨੇਹਾ ਭੇਜਿਆ ਅਤੇ ਉਸ ਨੂੰ ਯਰੂਸ਼ਲਮ ਵਿੱਚ ਲੈ ਆਂਦਾ।
14
ਉਹ ਨਫ਼ਤਾਲੀ ਪਰਿਵਾਰ-ਸਮੂਹ ਵਿੱਚੋਂ ਇੱਕ ਵਿਧਵਾ ਦਾ ਪੁੱਤਰ ਸੀ, ਅਤੇ ਉਸਦਾ ਪਿਤਾ ਸੂਰ ਤੋਂ, ਇੱਕ ਠਠਿਆਰ ਸੀ। ਉਹ ਇੱਕ ਬਹੁਤ ਚੰਗਾ ਕਾਰੀਗਰ ਸੀ ਜੋ ਕਾਂਸੇ ਦੀਆਂ ਚੀਜ਼ਾ ਬਣਾਉਂਦਾ ਸੀ। ਇਸੇ ਲਈ ਪਾਤਸ਼ਾਹ ਸੁਲੇਮਾਨ ਨੇ ਉਸ ਨੂੰ ਸੱਦਾ ਦਿੱਤਾ ਅਤੇ ਹੀਰਾਮ ਨੇ ਸੱਦਾ ਕਬੂਲ ਲਿਆ। ਸੁਲੇਮਾਨ ਨੇ ਉਸ ਨੂੰ ਕਾਂਸੇ ਦਾ ਕੰਮ ਕਰਨ ਵਾਲੇ ਸਾਰੇ ਆਦਮੀਆਂ ਦਾ ਇੰਚਾਰਜ ਬਣਾ ਦਿੱਤਾ।
15
ਹੀਰਾਮ ਨੇ ਕਾਂਸੇ ਦੇ ਦੋ ਥੰਮ ਬਣਾਏ। ਦੋਨੋ ਥੰਮ 18 ਹੱਥ ਉੱਚੇ ਅਤੇ ਘੇਰ ਵਿੱਚ 12 ਹੱਥ ਸਨ। ਥੰਮ ਖੋਖਲੇ ਸਨ ਅਤੇ ਧਾਤ ਦੀ ਮੋਟਾਈ 3 ਇੰਚ ਸੀ।
16
ਹੀਰਾਮ ਨੇ ਥੰਮਾਂ ਦੇ ਉੱਪਰ ਪਾਉਣ ਲਈ ਦੋ ਕਾਂਸੇ ਦੇ ਗੁੰਬਦ ਬਣਾਏ। ਹਰ ਇੱਕ ਦੀ ਉੱਚਾਈ 5 ਹੱਥ ਸੀ।
17
ਫ਼ੇਰ ਉਸ ਨੇ ਥੰਮਾਂ ਉੱਪਰ ਗੁੰਬਦਾਂ ਨੂੰ ਢੱਕਣ ਲਈ ਜੰਜੀਰੀਆਂ ਦੇ ਦੋ ਜਾਲ ਬਣਾਏ। ਓੱਥੇ ਹਰ ਇੱਕ ਗੁੰਬਦ ਲਈ ਸੱਤ ਜੰਜੀਰੀਆਂ ਸਨ।
18
ਫ਼ੇਰ ਉਸ ਨੇ ਸਜਾਵਟ ਦੀਆਂ ਦੋ ਕਤਾਰਾਂ ਬਣਾਈਆਂ ਜਿਹੜੀਆਂ ਅਨਾਰਾਂ ਵਰਗੀਆਂ ਦਿਖਦੀਆਂ ਸਨ। ਉਸ ਨੇ ਕਾਂਸੇ ਦੇ ਇਨ੍ਹਾਂ ਅਨਾਰਾਂ ਨੂੰ ਥੰਮਾਂ ਉੱਪਰ ਗੁਂਬਦਾਂ ਨੂੰ ਢੱਕਦੀਆਂ, ਜਾਲੀਆਂ ਉੱਤੇ ਪਾ ਦਿੱਤਾ।
19
ਪੰਜ ਹੱਥ ਉੱਚੇ ਥੰਮਾਂ ਉੱਪਰ ਪਾਏ ਗੁਂਬਦ, ਫੁੱਲਾਂ ਦੇ ਅਕਾਰ ਦੇ ਸਨ।
20
ਥੰਮਾਂ ਦੇ ਗੁੰਬਦ ਉੱਪਰ ਵੱਲ ਉਭਾਰ ਤਾਈਂ ਵੱਧਾਏ ਗਏ ਸਨ ਜੋ ਕਿ ਜੰਜੀਰੀਆਂ ਦੀ ਜਾਲੀ ਦੇ ਪਾਸੇ ਤੇ ਸੀ। ਦੋ ਗੁੰਬਦਾਂ ਦੇ ਆਲੇ-ਦੁਆਲੇ ਦੀਆਂ ਕਤਾਰਾਂ ਵਿੱਚ 200 ਅਨਾਰ ਸਨ।
21
ਹੀਰਾਮ ਨੇ ਇਨ੍ਹਾਂ ਥੰਮਾਂ ਨੂੰ ਮੰਦਰ ਦੇ ਵਰਾਂਡੇ ਕੋਲ ਟਿਕਾ ਦਿੱਤਾ। ਇੱਕ ਥੰਮ ਸੱਜੇ ਪਾਸੇ ਟਿਕਾਇਆ ਅਤੇ ਉਸਦਾ ਨਾਉਂ ਯਾਕੀਨ ਰੱਖਿਆ ਅਤੇ ਦੂਜਾ ਥੰਮ ਖੱਬੇ ਪਾਸੇ ਟਿਕਾਇਆ ਅਤੇ ਉਸਦਾ ਨਾਉਂ ਬੋਅਜ਼ ਰੱਖਿਆ।
22
ਉੱਸਨੇ ਫੁੱਲਾਂ ਦੇ ਅਕਾਰ ਦੇ ਗੁੰਬਦ ਥੰਮਾਂ ਦੇ ਉੱਪਰ ਪਾ ਦਿੱਤੇ। ਇਉ, ਦੋ ਥੰਮਾਂ ਦਾ ਕੰਮ ਸੰਪੂਰਨ ਹੋਇਆ।
23
ਫ਼ੇਰ ਹੀਰਾਮ ਨੇ ਕਾਂਸੇ ਦਾ ਇੱਕ ਗੋਲ ਹੌਦ ਬਣਾਇਆ ਜੋ “ਸਾਗਰ” ਕਹਾਉਂਦਾ ਸੀ। ਇਹ ਹੌਦ ਘੇਰੇ ਵਿੱਚ 30 ਹੱਥ, ਵਿਆਸ ਵਿੱਚ 10 ਹੱਥ ਅਤੇ 5 ਹੱਥ ਡੂੰਘਾ ਸੀ।
24
ਹੌਁਦ ਦੇ ਦੁਆਲੇ, ਇਸਦੇ ਰਿਂਮ ਦੇ ਹੇਠਾਂ ਕਾਂਸੇ ਦੇ ਗੋਲੇ ਸਨ। ਗੋਲੇ ਇੱਕੋ ਜਿਹੇ ਬਣਾਕੇ ਹੌਦ ਦੇ ਆਲੇ- ਦੁਆਲੇ ਵਿਛਾਏ ਹੋਏ ਸਨ ਅਤੇ ਦੋ ਕਤਾਰਾਂ ਵਿੱਚ ਸਨ।
25
ਹੌਦ ਕਾਂਸੇ ਦੇ 12 ਬਲਦਾਂ ਉੱਤੇ ਟਿਕਿਆ ਹੋਇਆ ਸੀ। ਤਿੰਨਾਂ ਬਲਦਾਂ ਦੇ ਚਿਹਰੇ ਉੱਤਰ ਵੱਲ, ਤਿੰਨਾਂ ਦੇ ਚਿਹਰੇ ਪੂਰਬ ਵੱਲ, ਤਿਨਾਂ ਦੇ ਚਿਹਰੇ ਦੱਖਣ ਵੱਲ ਅਤੇ ਤਿੰਨਾਂ ਦੇ ਚਿਹਰੇ ਪੱਛਮ ਵੱਲ ਸਨ, ਇਨ੍ਹਾਂ ਦੇ ਲੱਕ ਅੰਦਰਲੇ ਪਾਸੇ ਨੂੰ ਮੁੜੇ ਹੋਏ ਸਨ।
26
ਹੌਦ ਦੀ ਚਾਦਰ ਦੀ ਮੋਟਾਈ 3 ਇੰਚ ਸੀ ਅਤੇ ਉਸ ਦੇ ਕੰਢੇ ਕਟੋਰੇ ਦੇ ਕੰਢਿਆਂ ਵਰਗੇ ਜਾਂ ਫੁੱਲਾਂ ਦੀ ਪੱਤੀਆਂ ਦੇ ਆਕਾਰ ਦੇ ਘੜੇ ਹੋਏ ਸਨ ਅਤੇ ਇਸ ਹੌਦ ਵਿੱਚ 11,000 ਗੇਲਣ ਪਾਣੀ ਸਮਾ ਜਾਂਦਾ ਸੀ।
27
ਫ਼ੇਰ ਹੀਰਾਮ ਨੇ 10 ਕਾਂਸੇ ਦੇ ਗੱਡੇ ਬਣਾਏ। ਹਰ ਗੱਡਾ 4 ਹੱਥ ਲੰਬਾ, 4 ਹੱਥ ਚੌੜਾ ਅਤੇ 3 ਹੱਥ ਉੱਚਾ ਸੀ।
28
ਇਹ ਗੱਡੇ ਫ਼ਰੇਮਾਂ ’ਚ ਜੜੇ ਫੱਟਿਆਂ ਤੋਂ ਬਣੇ ਹੋਏ ਸਨ।
29
ਇਨ੍ਹਾਂ ਫ਼ਰੇਮਾਂ ਉੱਪਰ ਸ਼ੇਰ, ਬਲਦ ਅਤੇ ਕਰੂਬੀ ਫ਼ਰਿਸ਼ਤੇ ਬਣੇ ਹੋਏ ਸਨ। ਇਨ੍ਹਾਂ ਸ਼ੇਰਾਂ ਤੇ ਬਲਦਾਂ ਦੇ ਉੱਪਰ ਤੇ ਥੱਲੇ, ਕਾਂਸੇ ਦੇ ਫ਼ੁੱਲ ਠੋਕ ਕੇ ਲਗਾਏ ਗਏ ਸਨ।
30
ਹਰ ਗੱਡੇ ਦੇ ਕਾਂਸੇ ਦੇ ਧੁਰਾਂ ਉੱਤੇ ਕਾਂਸੇ ਦੇ 4 ਪਹੀਏ ਸਨ ਕਿਨਾਰਿਆਂ ਤੇ ਕਟੋਰੇ ਲਈ ਸਹਾਰੇ ਸਨ। ਇਨ੍ਹਾਂ ਸਾਰਿਆਂ ਉੱਪਰ ਫੁੱਲ ਕਾਂਸੇ ਵਿੱਚ ਠੋਕੇ ਹੋਏ ਸਨ।
31
ਕਟੋਰੇ ਲਈ, ਇੱਕ ਫ਼ਰੇਮ ਬਣਾਇਆ ਗਿਆ ਸੀ। ਇਹ ਕਟੋਰੇ ਉੱਤੇ 1 ਹੱਥ ਤਾਈਂ ਸੀ। ਕਟੋਰੇ ਦਾ ਪ੍ਰਵੇਸ਼ ਗੋਲ ਸੀ, ਅਤੇ ਇਸਦਾ ਵਿਆਸ ਡੇਢ ਹੱਥ ਸੀ ਅਤੇ ਫ਼ਰੇਮ ਉੱਪਰ ਕਾਂਸੇ ਦੇ ਫੁੱਲ ਉਕਰੇ ਹੋਏ ਸਨ। ਇਹ ਫ਼ਰੇਮ ਗੋਲ ਨਾ ਹੋਕੇ ਚੌਰਸ ਸੀ।
32
ਫ਼ਰੇਮ ਦੇ ਥੱਲੇ ਚਾਰ ਪਹੀਏ ਸਨ। ਇਹ ਪਹੀਏ ਵਿਆਸ ਵਿੱਚ ਡੇਢ ਹੱਥ ਸਨ। ਪਹੀਆਂ ਦੇ ਧੁਰੇ ਗੱਡੇ ਵਿੱਚ ਲੱਗੇ ਹੋਏ ਸਨ।
33
ਪਹੀਏ ਰੱਥ ਦੇ ਪਹੀਆਂ ਵਰਗੇ ਸਨ। ਪਹੀਆਂ ਦਾ ਹਰ ਹਿੱਸਾ, ਉਨ੍ਹਾਂ ਦੇ ਧੁਰੇ, ਤਾਰਾਂ, ਚੱਕੇ ਅਤੇ ਹੱਥਾਂ ਕਾਂਸੇ ਦੀਆਂ ਬਣੀਆਂ ਹੋਈਆਂ ਸਨ।
34
ਹਰ ਗੱਡੇ ਦੇ ਚਾਰੇ ਕੋਨਿਆਂ ਤੇ ਚਾਰ ਆਸਰੇ ਸਨ ਜੋ ਕਿ ਗੱਡੇ ਨਾਲ ਇੱਕੋ ਹੀ ਟੁਕੜੇ ਵਿੱਚ ਬਣੇ ਹੋਏ ਸਨ।
35
ਹਰ ਗੱਡੇ ਦੇ ਉੱਪਰਲੇ ਪਾਸੇ ਇੱਕ ਕਾਂਸੇ ਦੀ ਅੱਧ ਹੱਥ ਉੱਚੀ ਪੱਟੀ ਸੀ।
36
ਗੱਡੇ ਦੀ ਬਾਡੀ ਅਤੇ ਫ਼ਰੇਮ ਤੇ ਕਰੂਬੀ ਫ਼ਰਿਸ਼ਤੇ, ਸ਼ੇਰ ਅਤੇ ਖਜੂਰ ਦੇ ਰੁੱਖ ਕਾਂਸੇ ਵਿੱਚ ਉਕਰੇ ਹੋਏ ਸਨ। ਇਹ ਮੀਨਾਕਾਰੀ ਜਿੱਥੇ ਵੀ ਗੱਡੇ ਤੇ ਜਗ੍ਹਾ ਸੀ ਕੀਤੀ ਗਈ ਸੀ ਅਤੇ ਗੱਡੇ ਦੇ ਦੁਆਲੇ ਫ਼ੁੱਲ ਉਕਰੇ ਹੋਏ ਸਨ।
37
ਹੀਰਾਮ ਨੇ ਦਸ ਗੱਡੇ ਬਣਾਏ, ਉਹ ਸਾਰੇ ਕਾਂਸੇ ਵਿੱਚ ਢਾਲੇ ਗਏ ਸਨ। ਇਹ ਦਸੇ ਗੱਡੇ ਇੱਕੋ ਅਕਾਰ ਅਤੇ ਨਾਪ ਦੇ ਸਨ।
38
ਹੀਰਾਮ ਨੇ ਕਾਂਸੇ ਦੇ ਦਸ ਕਟੋਰੇ ਬਣਾਏ। ਹਰ ਕਟੋਰਾ ਵਿਆਸ ਵਿੱਚ 4 ਹੱਥ ਸੀ ਅਤੇ 230 ਗੇਲਿਨਾਂ ਦੀ ਸਮਰੱਥਾ ਸੀ।
39
ਹੀਰਾਮ ਨੇ ਪੰਜ ਗੱਡੇ ਮੰਦਰ ਦੇ ਦੱਖਣੀ ਪਾਸੇ ਵੱਲ ਰੱਖੇ ਅਤੇ ਦੂਜੇ ਪੰਜ ਗੱਡੇ ਮੰਦਰ ਦੀ ਉੱਤਰ ਦਿਸ਼ਾ ਵੱਲ। ਉਸ ਨੇ ਵੱਡਾ ਤਲਾਅ ਮੰਦਰ ਦੇ ਦੱਖਣੀ ਪੂਰਬੀ ਕੰਢੇ ਵੱਲ ਰੱਖਿਆ।
40
ਇਸ ਦੇ ਇਲਾਵਾ ਹੀਰਾਮ ਨੇ ਹੌਦੀਆਂ, ਬਾਟੀਆਂ ਅਤੇ ਕੜਛੇ ਬਣਾਏ ਅਤੇ ਹੀਰਾਮ ਨੇ ਉਹ ਸਾਰਾ ਕੰਮ ਕੀਤਾ ਜਿਹੜਾ ਉਸ ਨੇ ਯਹੋਵਾਹ ਦੇ ਭਵਨ ਉੱਤੇ ਸੁਲੇਮਾਨ ਪਾਤਸ਼ਾਹ ਲਈ ਬਣਾਇਆ ਸੀ ਸੰਪੂਰਨ ਕੀਤਾ। ਥੰਮਾਂ ਦੇ ਉੱਪਰ ਰੱਖਣ ਲਈ ਕੌਲਿਆਂ ਦੇ ਅਕਾਰ ਦੇ ਦੋ ਗੁੰਬਦ ਅਤੇ ਦੋ ਥੰਮ, ਗੁੰਬਦਾਂ ਦੇ ਦੁਆਲੇ ਪਾਉਣ ਲਈ ਦੋ ਜਾਲੀਆਂ। ਦੋ ਜਾਲੀਆਂ ਲਈ 400 ਅਨਾਰ। ਥੰਮਾਂ ਦੇ ਉੱਪਰ ਗੁੰਬਦਾਂ ਲਈ ਦੋ ਕੌਲਿਆਂ ਨੂੰ ਢੱਕਣ ਲਈ ਉੱਥੇ ਅਨਾਰਾਂ ਦੀਆਂ ਦੋ ਕਤਾਰਾਂ ਸਨ। ਦਸ ਗੱਡੇ ਅਤੇ ਹਰ ਗੱਡੇ ਦੇ ਉੱਪਰ ਪਾਸੇ ਇੱਕ ਹੌਦ। ਇੱਕ ਵੱਡਾ ਤਲਾਅ ਅਤੇ ਉਸ ਦੇ ਥੱਲੇ 12 ਬਲਦ। ਭਾਂਡੇ, ਛੋਟੇ ਕੜਛੇ, ਛੋਟੇ ਕੌਲੇ ਅਤੇ ਯਹੋਵਾਹ ਦੇ ਮੰਦਰ ਲਈ ਬਾਕੀ ਸਾਰੇ ਭਾਂਡੇ। ਇਹ ਸਾਰੇ ਮਾਂਜੇ ਹੋਏ ਕਾਂਸੇ ਤੋਂ ਬਣੇ ਸਨ।
46
ਸੁਲੇਮਾਨ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਨਾਉਣ ਲਈ ਵਰਤੇ ਗਏ ਕਾਂਸੇ ਦਾ ਵਜਨ ਨਾ ਕੀਤਾ ਕਿਉਂ ਕਿ ਇਹ ਇੰਨੀ ਵੱਡੀ ਮਾਤਰਾ ਵਿੱਚ ਸੀ ਕਿ ਇਸਦਾ ਵਜਨ ਕਰਨਾ ਅਸੰਭਵ ਸੀ। ਇਸ ਲਈ ਇਹ ਕਦੇ ਨਾ ਪਤਾ ਲੱਗ ਸੱਕਿਆ ਕਿ ਕਿੰਨਾਂ ਕਾਂਸਾ ਇਸਤੇਮਾਲ ਕੀਤਾ ਗਿਆ ਸੀ। ਰਾਜੇ ਨੇ ਇਨ੍ਹਾਂ ਚੀਜ਼ਾਂ ਨੂੰ ਕਿਤੇ ਸੁੱਕੋਥ ਅਤੇ ਸਾਰਥਾਨ ਦੇ ਮੱਧ ਵਿੱਚ ਯਰਦਨ ਦਰਿਆ ਦੇ ਨੇੜੇ ਬਨਾਉਣ ਦਾ ਆਦੇਸ਼ ਦਿੱਤਾ ਸੀ। ਇਹ ਸਾਰੀਆਂ ਚੀਜ਼ਾਂ ਕਾਂਸੇ ਨੂੰ ਢਾਲ ਕੇ ਮਿੱਟੀ ਦੇ ਸਾਂਚਿਆਂ ਵਿੱਚ ਪਾਕੇ ਬਣਾਈਆਂ ਗਈਆਂ ਸਨ।
48
ਸੁਲੇਮਾਨ ਨੇ ਮੰਦਰ ਲਈ ਵੀ ਬਹੁਤ ਸਾਰੀਆਂ ਚੀਜ਼ਾ ਸੋਨੇ ਤੋਂ ਬਣਾਏ ਜਾਣ ਦਾ ਆਦੇਸ਼ ਦਿੱਤਾ। ਉਹ ਸਨ: ਸੁਨਿਹਰੀ ਜਗਵੇਦੀ, ਸੁਨਿਹਰੀ ਮੇਜ਼, (ਇਸ ਮੇਜ਼ ਉੱਪਰ ਪਰਮੇਸ਼ੁਰ ਨੂੰ ਭੇਟ ਕੀਤੀ ਰੋਟੀ ਰੱਖੀ ਜਾਂਦੀ ਸੀ।) ਸ਼ੁੱਧ ਸੋਨੇ ਦੇ ਸ਼ਮਾਦਾਨ (ਇਹ ਸ਼ਮਾਦਾਨ ਅੱਤ ਪਵਿੱਤਰ ਸਥਾਨ ਵਿੱਚ ਰੱਖੇ ਗਏ, ਪੰਜ ਦੱਖਣੀ ਪਾਸੇ ਵੱਲ ਅਤੇ ਪੰਜ ਉੱਤਰੀ ਪਾਸੇ ਵੱਲ।) ਸੁਨਿਹਰੀ ਫ਼ੁੱਲ, ਦੀਵੇ ਅਤੇ ਚਿਮਟੇ, ਭਾਂਡੇ, ਸ਼ੁੱਧ ਸੋਨੇ ਦੇ ਕਟੋਰੇ, ਗੁਲ ਤਰਾਸ਼, ਛੋਟੀਆਂ ਕੌਲੀਆਂ, ਕੜ੍ਹਾਹੀਆਂ, ਅਤੇ ਕੋਲੇ ਚੁੱਕਣ ਲਈ ਭਾਂਡੇ, ਅੰਦਰਲੇ ਕਮਰੇ (ਅੱਤ ਪਵਿੱਤਰ ਸਥਾਨ) ਦੇ ਦਰਵਾਜ਼ਿਆਂ ਅਤੇ ਮੰਦਰ ਦੇ ਵੱਡੇ ਕਮਰੇ ਦੇ ਦਰਵਾਜ਼ਿਆਂ ਲਈ ਕਬਜ਼ੇ।
51
ਇਉਂ ਯਹੋਵਾਹ ਦੇ ਮੰਦਰ ਦਾ ਸਾਰਾ ਕੰਮ ਜਿਹੜਾ ਸੁਲੇਮਾਨ ਪਾਤਸ਼ਾਹ ਨੇ ਬਣਵਾਇਆ ਮੁਕੰਮਲ ਹੋਇਆ ਤਾਂ ਸੁਲੇਮਾਨ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਵਸਤਾਂ ਅੰਦਰ ਲਿਆਇਆ ਜਿਹੜੀਆਂ ਕਿ ਉਸ ਨੇ ਇੱਕ ਖਾਸ ਮੌਕੇ ਲਈ ਇਕੱਠੀਆਂ ਕੀਤੀਆਂ ਹੋਈਆਂ ਸੀ। ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਮੰਦਰ ਦੇ ਖਜ਼ਾਨਿਆਂ ਵਿੱਚ ਰੱਖ ਦਿੱਤਾ।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 8 →
All chapters:
1
2
3
4
5
6
7
8
9
10
11
12
13
14
15
16
17
18
19
20
21
22