bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Thessalonians 1
1 Thessalonians 1
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
Jump to:
Chapter 1
Chapter 2
Chapter 3
Chapter 4
Chapter 5
Chapter 2 →
1
ਪੌਲੂਸ, ਸਿਲਵਾਨੁਸ ਅਤੇ ਤਿਮੋਥਿਉਸ ਦੇ ਵੱਲੋਂ, ਥੱਸਲੁਨੀਕਾ ਦੀ ਕਲੀਸਿਯਾ ਨੂੰ ਜੋ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੈ, ਕਿਰਪਾ ਅਤੇ ਸ਼ਾਂਤੀ ਮਿਲੇ!
2
ਅਸੀਂ ਹਮੇਸ਼ਾ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦੇ ਹਾਂ ਅਤੇ ਲਗਾਤਾਰ ਤੁਹਾਡੇ ਲਈ ਧੰਨਵਾਦ ਕਰਦੇ ਹਾਂ ।
3
ਅਸੀਂ ਹਮੇਸ਼ਾ ਆਪਣੇ ਪਿਤਾ ਪਰਮੇਸ਼ਰ ਦੇ ਸਾਹਮਣੇ ਤੁਹਾਨੂੰ ਯਾਦ ਕਰਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਵਿਸ਼ਵਾਸ ਦੇ ਕੰਮ, ਪਿਆਰ ਦੀ ਮਿਹਨਤ ਅਤੇ ਉਮੀਦ ਦੇ ਦੁਆਰਾ ਸਹਿਣਸ਼ੀਲਤਾ ਦਾ ਪ੍ਰਗਟਾਵਾ ਕਰਦੇ ਹੋ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੈ ।
4
ਭਰਾਵੋ ਅਤੇ ਭੈਣੋ, ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਤੁਹਾਨੂੰ ਪਿਆਰ ਕਰਦੇ ਹਨ ਅਤੇ ਜਿਹਨਾਂ ਨੇ ਤੁਹਾਨੂੰ ਚੁਣ ਕੇ ਆਪਣਾ ਬਣਾਇਆ ਹੈ ।
5
ਕਿਉਂਕਿ ਸਾਡਾ ਸ਼ੁਭ ਸਮਾਚਾਰ ਤੁਹਾਡੇ ਕੋਲ ਕੇਵਲ ਸ਼ਬਦਾਂ ਵਿੱਚ ਹੀ ਨਹੀਂ ਸਗੋਂ ਸਮਰੱਥਾ ਅਤੇ ਪਵਿੱਤਰ ਆਤਮਾ ਦੇ ਨਾਲ ਪੂਰਨ ਭਰੋਸੇ ਦੇ ਨਾਲ ਆਇਆ ਸੀ । ਕਿਉਂਕਿ ਤੁਸੀਂ ਇਹ ਵੀ ਜਾਣਦੇ ਹੋ ਕਿ ਅਸੀਂ ਤੁਹਾਡੇ ਵਿਚਕਾਰ ਕਿਸ ਤਰ੍ਹਾਂ ਰਹੇ, ਇਹ ਸਭ ਤੁਹਾਡੇ ਭਲੇ ਦੇ ਲਈ ਸੀ ।
6
ਤੁਸੀਂ ਸਾਡੇ ਅਤੇ ਪ੍ਰਭੂ ਦੇ ਅਨੁਸਾਰ ਬਣ ਗਏ ਭਾਵੇਂ ਤੁਹਾਡੇ ਉੱਤੇ ਦੁੱਖ ਆਏ ਪਰ ਫਿਰ ਵੀ ਤੁਸੀਂ ਸੰਦੇਸ਼ ਦਾ ਸੁਆਗਤ ਪਵਿੱਤਰ ਆਤਮਾ ਦੇ ਦੁਆਰਾ ਮਿਲੇ ਅਨੰਦ ਨਾਲ ਕੀਤਾ ।
7
ਇਸ ਤਰ੍ਹਾਂ ਤੁਸੀਂ ਮਕਦੂਨਿਯਾ ਅਤੇ ਅਖਾਯਾ ਦੇ ਸਾਰੇ ਵਿਸ਼ਵਾਸੀਆਂ ਦੇ ਲਈ ਉਦਾਹਰਨ ਬਣੇ ।
8
ਤੁਹਾਡੇ ਦੁਆਰਾ ਨਾ ਕੇਵਲ ਮਕਦੂਨਿਯਾ ਅਤੇ ਅਖਾਯਾ ਵਿੱਚ ਪ੍ਰਭੂ ਦਾ ਸੰਦੇਸ਼ ਪਹੁੰਚਿਆ ਸਗੋਂ ਪਰਮੇਸ਼ਰ ਵਿੱਚ ਤੁਹਾਡੇ ਵਿਸ਼ਵਾਸ ਦਾ ਸਮਾਚਾਰ ਹਰ ਜਗ੍ਹਾ ਫੈਲ ਗਿਆ ਹੈ । ਇਸ ਸੰਬੰਧ ਵਿੱਚ ਸਾਨੂੰ ਕੁਝ ਹੋਰ ਕਹਿਣ ਦੀ ਲੋੜ ਨਹੀਂ ।
9
ਉਹ ਸਾਰੇ ਲੋਕ ਆਪ ਹੀ ਦੱਸ ਰਹੇ ਹਨ ਕਿ ਜਦੋਂ ਅਸੀਂ ਤੁਹਾਡੇ ਕੋਲ ਆਏ ਤੁਸੀਂ ਸਾਡਾ ਕਿਸ ਤਰ੍ਹਾਂ ਸੁਆਗਤ ਕੀਤਾ ਅਤੇ ਕਿਸ ਤਰ੍ਹਾਂ ਤੁਸੀਂ ਮੂਰਤੀਆਂ ਨੂੰ ਛੱਡ ਕੇ ਪਰਮੇਸ਼ਰ ਦੇ ਵੱਲ ਮੁੜੇ ਅਤੇ ਉਸ ਸੱਚੇ ਅਤੇ ਜਿਊਂਦੇ ਪਰਮੇਸ਼ਰ ਦੇ ਸੇਵਕ ਬਣੇ
10
ਅਤੇ ਕਿਸ ਤਰ੍ਹਾਂ ਤੁਸੀਂ ਹੁਣ ਉਹਨਾਂ ਦੇ ਪੁੱਤਰ ਯਿਸੂ ਦੀ ਸਵਰਗ ਤੋਂ ਵਾਪਸ ਆਉਣ ਦੀ ਉਡੀਕ ਕਰ ਰਹੇ ਹੋ ਜਿਹਨਾਂ ਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਅਤੇ ਜਿਹੜੇ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾਉਂਦੇ ਹਨ ।
Jump to:
Chapter 1
Chapter 2
Chapter 3
Chapter 4
Chapter 5
Chapter 2 →
All chapters:
1
2
3
4
5