bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Thessalonians 4
1 Thessalonians 4
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 5 →
1
ਇਸ ਲਈ, ਅੰਤ ਵਿੱਚ, ਹੇ ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਹਿਦਾਇਤ ਦਿੱਤੀ ਸੀ ਕਿ ਤੁਸੀਂ ਕਿਸ ਤਰ੍ਹਾਂ ਪਰਮੇਸ਼ਰ ਨੂੰ ਪ੍ਰਸੰਨ ਕਰਨ ਵਾਲਾ ਜੀਵਨ ਜੀਅ ਸਕਦੇ ਹੋ, ਜੋ ਤੁਸੀਂ ਜੀਅ ਵੀ ਰਹੇ ਹੋ । ਹੁਣ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਅਤੇ ਤੁਹਾਨੂੰ ਉਤਸ਼ਾਹ ਦਿੰਦੇ ਹਾਂ ਕਿ ਤੁਸੀਂ ਪ੍ਰਭੂ ਯਿਸੂ ਵਿੱਚ ਇਸੇ ਤਰ੍ਹਾਂ ਹੋਰ ਵੀ ਜ਼ਿਆਦਾ ਭਰਪੂਰ ਹੁੰਦੇ ਜਾਓ ।
2
ਤੁਸੀਂ ਪਹਿਲਾਂ ਹੀ ਜਾਣਦੇ ਹੋ ਜਿਹੜੀਆਂ ਹਿਦਾਇਤਾਂ ਅਸੀਂ ਤੁਹਾਨੂੰ ਪ੍ਰਭੂ ਯਿਸੂ ਦੇ ਨਾਮ ਵਿੱਚ ਦਿੱਤੀਆਂ ਸਨ ।
3
ਪਰਮੇਸ਼ਰ ਦੀ ਇੱਛਾ ਇਹ ਹੈ ਕਿ ਤੁਸੀਂ ਪਵਿੱਤਰ ਬਣੋ ਤਾਂ ਜੋ ਤੁਸੀਂ ਵਿਭਚਾਰ ਤੋਂ ਦੂਰ ਰਹੋ ।
4
ਤੁਹਾਡੇ ਵਿੱਚੋਂ ਹਰ ਕੋਈ ਆਪਣੇ ਸਰੀਰ ਉੱਤੇ ਕਾਬੂ ਪਾਉਣਾ ਸਿੱਖੇ । ਇਸ ਨੂੰ ਪਵਿੱਤਰ ਰੱਖੇ ਅਤੇ ਇਸ ਦਾ ਆਦਰ ਕਰੋ,
5
ਤੁਸੀਂ ਇਸ ਨੂੰ ਪਰਾਈਆਂ ਕੌਮਾਂ ਦੀ ਤਰ੍ਹਾਂ ਜੋ ਪਰਮੇਸ਼ਰ ਨੂੰ ਨਹੀਂ ਜਾਣਦੀਆਂ, ਕਾਮਵਾਸ਼ਨਾਵਾਂ ਦੇ ਹਵਾਲੇ ਨਾ ਕਰੋ ।
6
ਤੁਹਾਡੇ ਵਿੱਚੋਂ ਕੋਈ ਮਨੁੱਖ ਇਸ ਮਾਮਲੇ ਵਿੱਚ ਆਪਣੇ ਵਿਸ਼ਵਾਸੀ ਭਰਾ ਅਤੇ ਭੈਣ ਨੂੰ ਧੋਖਾ ਨਾ ਦੇਵੇ ਅਤੇ ਨਾ ਹੀ ਉਹਨਾਂ ਦਾ ਹੱਕ ਮਾਰੇ । ਜਿਵੇਂ ਅਸੀਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਅਤੇ ਚਿਤਾਵਨੀ ਦਿੱਤੀ ਸੀ ਕਿ ਪਰਮੇਸ਼ਰ ਅਜਿਹੇ ਅਪਰਾਧਾਂ ਦੇ ਲਈ ਸਜ਼ਾ ਦੇਣਗੇ ।
7
ਕਿਉਂਕਿ ਪਰਮੇਸ਼ਰ ਨੇ ਸਾਨੂੰ ਅਸ਼ੁੱਧ ਜੀਵਨ ਦੇ ਲਈ ਨਹੀਂ ਸਗੋਂ ਪਵਿੱਤਰ ਜੀਵਨ ਬਤੀਤ ਕਰਨ ਦੇ ਲਈ ਸੱਦਿਆ ਹੈ ।
8
ਇਸ ਲਈ ਜੋ ਕੋਈ ਵੀ ਇਹਨਾਂ ਹਿਦਾਇਤਾਂ ਦੀ ਉਲੰਘਣਾ ਕਰਦਾ ਹੈ, ਉਹ ਮਨੁੱਖ ਦੀ ਨਹੀਂ ਸਗੋਂ ਪਰਮੇਸ਼ਰ ਦੀ ਉਲੰਘਣਾ ਕਰਦਾ ਹੈ ਜਿਹੜੇ ਤੁਹਾਨੂੰ ਆਪਣਾ ਪਵਿੱਤਰ ਆਤਮਾ ਦਿੰਦੇ ਹਨ ।
9
ਮਸੀਹੀ ਵਿਸ਼ਵਾਸੀਆਂ ਨੂੰ ਆਪਸੀ ਪਿਆਰ ਦੇ ਸੰਬੰਧ ਵਿੱਚ ਸਾਨੂੰ ਲਿਖਣ ਦੀ ਕੋਈ ਲੋੜ ਨਹੀਂ ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਸਿਖਾਇਆ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ।
10
ਤੁਸੀਂ ਸਾਰੇ ਮਕਦੂਨਿਯਾ ਦੇ ਸਾਰੇ ਵਿਸ਼ਵਾਸੀਆਂ ਦੇ ਨਾਲ ਪਿਆਰ ਕਰਦੇ ਹੀ ਹੋ ਪਰ ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਉਹਨਾਂ ਦੇ ਨਾਲ ਹੋਰ ਵੀ ਜ਼ਿਆਦਾ ਪਿਆਰ ਕਰੋ ।
11
ਜਿਵੇਂ ਅਸੀਂ ਤੁਹਾਨੂੰ ਪਹਿਲਾਂ ਹੀ ਹੁਕਮ ਦਿੱਤਾ ਸੀ, ਸ਼ਾਂਤ ਜੀਵਨ ਬਤੀਤ ਕਰਨ ਦਾ ਯਤਨ ਕਰੋ, ਆਪਣੇ ਕੰਮ ਨਾਲ ਮਤਲਬ ਰੱਖੋ ਅਤੇ ਆਪਣੇ ਹੱਥਾਂ ਨਾਲ ਮਿਹਨਤ ਕਰੋ ।
12
ਅਜਿਹਾ ਕਰਨ ਨਾਲ ਤੁਸੀਂ ਬਾਹਰਲੇ ਲੋਕਾਂ ਦਾ ਆਦਰ ਪ੍ਰਾਪਤ ਕਰੋਗੇ ਅਤੇ ਕਿਸੇ ਦੂਜੇ ਉੱਤੇ ਕਿਸੇ ਚੀਜ਼ ਲਈ ਨਿਰਭਰ ਨਹੀਂ ਹੋਵੋਗੇ ।
13
ਭੈਣੋ ਅਤੇ ਭਰਾਵੋ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਉਹਨਾਂ ਦੇ ਬਾਰੇ ਅਣਜਾਣ ਰਹੋ ਜੋ ਮੌਤ ਦੀ ਨੀਂਦ ਸੌਂ ਗਏ ਹਨ ਤਾਂ ਜੋ ਤੁਸੀਂ ਬਾਕੀ ਲੋਕਾਂ ਦੇ ਵਾਂਗ ਸੋਗ ਨਾ ਕਰੋ ਜਿਹਨਾਂ ਦੇ ਕੋਲ ਕੋਈ ਆਸ ਨਹੀਂ ।
14
ਕਿਉਂਕਿ ਸਾਡਾ ਵਿਸ਼ਵਾਸ ਹੈ ਕਿ ਯਿਸੂ ਮਰ ਗਏ ਅਤੇ ਫਿਰ ਜੀਅ ਉੱਠੇ ਅਤੇ ਸਾਡਾ ਇਹ ਵੀ ਵਿਸ਼ਵਾਸ ਹੈ ਕਿ ਉਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਹੋਵੇਗਾ ਜਿਹੜੇ ਯਿਸੂ ਵਿੱਚ ਸੌਂ ਗਏ ਹਨ ਅਤੇ ਪਰਮੇਸ਼ਰ ਉਹਨਾਂ ਨੂੰ ਵੀ ਯਿਸੂ ਦੇ ਨਾਲ ਲਿਆਉਣਗੇ ।
15
ਇਸ ਲਈ ਇਹ ਜੋ ਕੁਝ ਅਸੀਂ ਕਹਿ ਰਹੇ ਹਾਂ, ਇਹ ਪ੍ਰਭੂ ਦੇ ਆਪਣੇ ਸ਼ਬਦ ਹਨ ਕਿ ਅਸੀਂ ਜਿਹੜੇ ਉਸ ਸਮੇਂ ਤੱਕ ਜਿਉੂਂਦੇ ਰਹਾਂਗੇ ਜਦੋਂ ਤੱਕ ਪ੍ਰਭੂ ਦੁਬਾਰਾ ਆਉਣਗੇ, ਤਾਂ ਅਸੀਂ ਪਹਿਲਾਂ ਮਰ ਚੁਕੇ ਲੋਕਾਂ ਤੋਂ ਅੱਗੇ ਨਹੀਂ ਹੋਵਾਂਗੇ ।
16
ਉਸ ਸਮੇਂ ਇੱਕ ਉੱਚੀ ਆਵਾਜ਼ ਦੇ ਨਾਲ ਹੁਕਮ ਹੋਵੇਗਾ ਜਿਸ ਦੇ ਨਾਲ ਹੀ ਪ੍ਰਮੁੱਖ ਸਵਰਗਦੂਤ ਦੀ ਆਵਾਜ਼ ਸੁਣਾਈ ਦੇਵੇਗੀ ਅਤੇ ਪਰਮੇਸ਼ਰ ਦਾ ਬਿਗਲ ਵਜਾਇਆ ਜਾਵੇਗਾ, ਤਦ ਪ੍ਰਭੂ ਆਪ ਸਵਰਗ ਤੋਂ ਉਤਰਨਗੇ । ਉਸ ਸਮੇਂ ਜੋ ਮਸੀਹ ਵਿੱਚ ਮਰੇ ਸਨ, ਉਹ ਪਹਿਲਾਂ ਜੀਅ ਉੱਠਣਗੇ ।
17
ਫਿਰ ਅਸੀਂ ਵੀ ਉਹਨਾਂ ਦੇ ਨਾਲ ਬੱਦਲਾਂ ਵਿੱਚ ਪ੍ਰਭੂ ਨੂੰ ਮਿਲਣ ਦੇ ਲਈ ਹਵਾ ਵਿੱਚ ਚੁੱਕ ਲਏ ਜਾਵਾਂਗੇ । ਇਸ ਤਰ੍ਹਾਂ ਅਸੀਂ ਹਮੇਸ਼ਾ ਤੱਕ ਪ੍ਰਭੂ ਦੇ ਨਾਲ ਰਹਾਂਗੇ ।
18
ਇਸ ਲਈ ਤੁਸੀਂ ਸਾਰੇ ਇੱਕ ਦੂਜੇ ਨੂੰ ਇਹਨਾਂ ਸ਼ਬਦਾਂ ਦੇ ਨਾਲ ਉਤਸ਼ਾਹ ਦੇਵੋ ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 5 →
All chapters:
1
2
3
4
5