bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Thessalonians 5
1 Thessalonians 5
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 4
Jump to:
Chapter 1
Chapter 2
Chapter 3
Chapter 4
Chapter 5
1
ਹੁਣ ਭਰਾਵੋ ਅਤੇ ਭੈਣੋ, ਉਸ ਸਮੇਂ ਅਤੇ ਮੌਕੇ ਦੇ ਬਾਰੇ ਤੁਹਾਨੂੰ ਲਿਖਣ ਦੀ ਕੋਈ ਲੋੜ ਨਹੀਂ ਹੈ ।
2
ਇਸ ਦੇ ਬਾਰੇ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਪ੍ਰਭੂ ਦਾ ਦਿਨ ਚੋਰ ਦੀ ਤਰ੍ਹਾਂ ਆਵੇਗਾ, ਜੋ ਰਾਤ ਦੇ ਸਮੇਂ ਆਉਂਦਾ ਹੈ ।
3
ਜਦੋਂ ਲੋਕ ਆਪਸ ਵਿੱਚ ਕਹਿੰਦੇ ਹੋਣਗੇ ਕਿ ਹਰ ਪਾਸੇ ਕਿੰਨਾ ਅਮਨ ਚੈਨ ਅਤੇ ਖ਼ੁਸ਼ਹਾਲੀ ਹੈ ਉਸੇ ਸਮੇਂ ਉਹਨਾਂ ਉੱਤੇ ਅਚਾਨਕ ਤਬਾਹੀ ਆ ਜਾਵੇਗੀ ਜਿਵੇਂ ਇੱਕ ਗਰਭਵਤੀ ਔਰਤ ਦੀਆਂ ਪ੍ਰਸੂਤਕ ਪੀੜਾਂ ਹੁੰਦੀਆਂ ਹਨ ਅਤੇ ਉਹ ਉਸ ਤੋਂ ਨਹੀਂ ਬਚਣਗੇ ।
4
ਪਰ ਭਰਾਵੋ ਅਤੇ ਭੈਣੋ, ਤੁਸੀਂ ਇਸ ਬਾਰੇ ਹਨੇਰੇ ਵਿੱਚ ਨਹੀਂ ਹੋ ਕਿ ਉਹ ਦਿਨ ਤੁਹਾਡੇ ਉੱਤੇ ਚੋਰ ਵਾਂਗ ਅਚਾਨਕ ਆ ਪਵੇ ।
5
ਤੁਸੀਂ ਸਾਰੇ ਚਾਨਣ ਦੀ ਸੰਤਾਨ ਹੋ ਅਤੇ ਤੁਸੀਂ ਦਿਨ ਦੀ ਸੰਤਾਨ ਹੋ । ਅਸੀਂ ਰਾਤ ਜਾਂ ਹਨੇਰੇ ਦੇ ਨਹੀਂ ਹਾਂ ।
6
ਇਸ ਲਈ ਸਾਨੂੰ ਦੂਜਿਆਂ ਦੀ ਤਰ੍ਹਾਂ ਸੌਣਾ ਨਹੀਂ ਚਾਹੀਦਾ ਸਗੋਂ ਸਾਨੂੰ ਹਰ ਸਮੇਂ ਚੌਕਸ ਅਤੇ ਹੋਸ਼ ਵਿੱਚ ਰਹਿਣਾ ਚਾਹੀਦਾ ਹੈ ।
7
ਸੌਣ ਵਾਲੇ ਰਾਤ ਦੇ ਵੇਲੇ ਸੌਂਦੇ ਅਤੇ ਸ਼ਰਾਬ ਪੀਣ ਵਾਲੇ ਰਾਤ ਨੂੰ ਹੀ ਮਤਵਾਲੇ ਹੁੰਦੇ ਹਨ ।
8
ਪਰ ਅਸੀਂ ਜੋ ਦਿਨ ਦੀ ਸੰਤਾਨ ਹਾਂ, ਹੋਸ਼ ਵਿੱਚ ਰਹੀਏ । ਅਸੀਂ ਵਿਸ਼ਵਾਸ ਅਤੇ ਪਿਆਰ ਨੂੰ ਸੀਨਾਬੰਦ ਦੀ ਤਰ੍ਹਾਂ ਅਤੇ ਮੁਕਤੀ ਦੀ ਉਮੀਦ ਨੂੰ ਲੋਹ ਟੋਪ ਦੀ ਤਰ੍ਹਾਂ ਪਹਿਨ ਲਈਏ ।
9
ਕਿਉਂਕਿ ਪਰਮੇਸ਼ਰ ਨੇ ਸਾਨੂੰ ਆਪਣੇ ਕ੍ਰੋਧ ਦੇ ਲਈ ਨਹੀਂ ਚੁਣਿਆ ਸਗੋਂ ਇਸ ਲਈ ਕਿ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੁਕਤੀ ਪ੍ਰਾਪਤ ਕਰੀਏ ।
10
ਉਹ ਸਾਡੇ ਲਈ ਇਸ ਲਈ ਮਰੇ ਕਿ ਭਾਵੇਂ ਅਸੀਂ ਜਾਗੀਏ ਜਾਂ ਸੌਂਈਏ, ਅਸੀਂ ਹਰ ਹਾਲਤ ਵਿੱਚ ਉਹਨਾਂ ਦੇ ਨਾਲ ਜਿਊਂਦੇ ਰਹੀਏ ।
11
ਇਸ ਲਈ ਇੱਕ ਦੂਜੇ ਨੂੰ ਉਤਸ਼ਾਹ ਦੇਵੋ ਅਤੇ ਇੱਕ ਦੂਜੇ ਦੀ ਉਸਾਰੀ ਕਰੋ ਜਿਸ ਤਰ੍ਹਾਂ ਤੁਸੀਂ ਕਰ ਵੀ ਰਹੇ ਹੋ ।
12
ਭਰਾਵੋ ਅਤੇ ਭੈਣੋ, ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਉਹਨਾਂ ਸਾਰਿਆਂ ਦਾ ਆਦਰ ਕਰੋ ਜੋ ਤੁਹਾਡੇ ਵਿਚਕਾਰ ਸਖ਼ਤ ਮਿਹਨਤ ਕਰਦੇ ਹਨ ਅਤੇ ਪ੍ਰਭੂ ਵਿੱਚ ਤੁਹਾਡੇ ਆਗੂ ਅਤੇ ਸਲਾਹਕਾਰ ਹਨ ।
13
ਉਹਨਾਂ ਦੀ ਸੇਵਾ ਦੇ ਲਈ ਉਹਨਾਂ ਨੂੰ ਬਹੁਤ ਆਦਰ ਅਤੇ ਪਿਆਰ ਦੇਵੋ । ਆਪਸ ਵਿੱਚ ਸ਼ਾਂਤੀ ਨਾਲ ਰਹੋ ।
14
ਭਰਾਵੋ ਅਤੇ ਭੈਣੋ, ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਆਲਸੀਆਂ ਨੂੰ ਚਿਤਾਵਨੀ ਦੇਵੋ, ਜੋ ਨਿਰਾਸ਼ ਹਨ ਉਹਨਾਂ ਨੂੰ ਉਤਸ਼ਾਹ ਦੇਵੋ, ਕਮਜ਼ੋਰਾਂ ਦੀ ਮਦਦ ਕਰੋ ਅਤੇ ਹਰ ਇੱਕ ਦੇ ਨਾਲ ਧੀਰਜ ਰੱਖੋ ।
15
ਧਿਆਨ ਦੇਵੋ ਕਿ ਕੋਈ ਵੀ ਬੁਰਾਈ ਦਾ ਬਦਲਾ ਬੁਰਾਈ ਦੇ ਨਾਲ ਨਾ ਦੇਵੇ ਪਰ ਹਰ ਸਮੇਂ ਇੱਕ ਦੂਜੇ ਨਾਲ ਸਗੋਂ ਸਾਰਿਆਂ ਦੇ ਨਾਲ ਭਲਾਈ ਕਰਨ ਦੀ ਕੋਸ਼ਿਸ਼ ਕਰੇ ।
16
ਹਰ ਸਮੇਂ ਅਨੰਦਿਤ ਰਹੋ ।
17
ਲਗਾਤਾਰ ਪ੍ਰਾਰਥਨਾ ਕਰੋ ।
18
ਹਰ ਹਾਲਤ ਵਿੱਚ ਧੰਨਵਾਦ ਕਰੋ ਕਿਉਂਕਿ ਪਰਮੇਸ਼ਰ ਦੀ ਮਸੀਹ ਯਿਸੂ ਵਿੱਚ ਤੁਹਾਡੇ ਲਈ ਇਹ ਹੀ ਇੱਛਾ ਹੈ ।
19
ਪਵਿੱਤਰ ਆਤਮਾ ਦੇ ਕੰਮ ਵਿੱਚ ਰੁਕਾਵਟ ਨਾ ਬਣੋ,
20
ਭਵਿੱਖਬਾਣੀਆਂ ਨੂੰ ਤੁੱਛ ਨਾ ਜਾਣੋ ।
21
ਸਗੋਂ ਹਰ ਇੱਕ ਚੀਜ਼ ਨੂੰ ਪਰਖੋ ਅਤੇ ਜੋ ਕੁਝ ਭਲਾ ਹੋਵੇ ਉਸ ਨੂੰ ਰੱਖ ਲਵੋ ।
22
ਪਰ ਹਰ ਤਰ੍ਹਾਂ ਦੀ ਬੁਰਾਈ ਤੋਂ ਦੂਰ ਰਹੋ ।
23
ਹੁਣ ਪਰਮੇਸ਼ਰ ਆਪ, ਜੋ ਸ਼ਾਂਤੀ ਦੇ ਦਾਤਾ ਹਨ, ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰਨ ਅਤੇ ਤੁਹਾਡੀ ਸੰਪੂਰਨ ਆਤਮਾ, ਮਨ ਅਤੇ ਸਰੀਰ ਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਤੱਕ ਨਿਰਦੋਸ਼ ਰੱਖਣ ।
24
ਪਰਮੇਸ਼ਰ ਜਿਹਨਾਂ ਨੇ ਤੁਹਾਨੂੰ ਸੱਦਿਆ ਹੈ ਉਹ ਭਰੋਸੇਯੋਗ ਹਨ ਅਤੇ ਉਹ ਇਹ ਕਰਨਗੇ ।
25
ਭਰਾਵੋ ਅਤੇ ਭੈਣੋ, ਸਾਡੇ ਲਈ ਵੀ ਪ੍ਰਾਰਥਨਾ ਕਰੋ ।
26
ਸਾਰੇ ਭਰਾਵਾਂ ਅਤੇ ਭੈਣਾਂ ਨੂੰ ਪਿਆਰ ਨਾਲ ਨਮਸਕਾਰ ਕਹਿਣਾ ।
27
ਮੈਂ ਤੁਹਾਨੂੰ ਪ੍ਰਭੂ ਦੇ ਨਾਮ ਵਿੱਚ ਬੇਨਤੀ ਕਰਦਾ ਹਾਂ ਕਿ ਇਹ ਪੱਤਰ ਸਾਰੇ ਵਿਸ਼ਵਾਸੀਆਂ ਨੂੰ ਪੜ੍ਹ ਕੇ ਸੁਣਾਉਣਾ ।
28
ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ ।
← Chapter 4
Jump to:
Chapter 1
Chapter 2
Chapter 3
Chapter 4
Chapter 5
All chapters:
1
2
3
4
5