bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Colossians 2
Colossians 2
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 1
Jump to:
Chapter 1
Chapter 2
Chapter 3
Chapter 4
Chapter 3 →
1
ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿੰਨੀ ਮਿਹਨਤ ਨਾਲ ਤੁਹਾਡੇ, ਲਾਉਦਿਕੀਆ ਨਿਵਾਸੀਆਂ ਅਤੇ ਉਹਨਾਂ ਸਾਰਿਆਂ ਦੇ ਲਈ ਜਿਹਨਾਂ ਨੂੰ ਮੈਂ ਕਦੀ ਵੀ ਨਹੀਂ ਮਿਲਿਆ, ਸੰਘਰਸ਼ ਕਰ ਰਿਹਾ ਹਾਂ ।
2
ਮੈਂ ਉਹਨਾਂ ਨੂੰ ਉਤਸ਼ਾਹ ਦੇਣਾ ਚਾਹੁੰਦਾ ਹਾਂ ਕਿ ਉਹ ਪਿਆਰ ਵਿੱਚ ਬਣੇ ਰਹਿਣ, ਤਾਂ ਜੋ ਉਹ ਪੂਰੇ ਵਿਸ਼ਵਾਸ ਦੇ ਧਨ ਦੀ ਸੰਪੂਰਨ ਸਮਝ ਦੇ ਨਾਲ, ਪਰਮੇਸ਼ਰ ਦੇ ਉਸ ਭੇਤ ਨੂੰ ਜਾਨਣ ਜੋ ਮਸੀਹ ਆਪ ਹੀ ਹਨ ।
3
ਮਸੀਹ ਵਿੱਚ ਹੀ ਪਰਮੇਸ਼ਰ ਦੇ ਸਭ ਬੁੱਧ ਅਤੇ ਗਿਆਨ ਦੇ ਖ਼ਜਾਨੇ ਛੁਪੇ ਹਨ ।
4
ਮੈਂ ਤੁਹਾਨੂੰ ਇਹ ਇਸ ਲਈ ਦੱਸ ਰਿਹਾ ਹਾਂ ਕਿ ਕੋਈ ਤੁਹਾਨੂੰ ਝੂਠੀਆਂ ਦਲੀਲਾਂ ਨਾਲ ਧੋਖਾ ਨਾ ਦੇਵੇ ।
5
ਭਾਵੇਂ ਮੈਂ ਸਰੀਰਕ ਤੌਰ ਤੇ ਤੁਹਾਡੇ ਤੋਂ ਦੂਰ ਹਾਂ ਪਰ ਆਤਮਿਕ ਤੌਰ ਤੇ ਮੈਂ ਤੁਹਾਡੇ ਕੋਲ ਹਾਂ । ਮੈਂ ਬਹੁਤ ਖ਼ੁਸ਼ ਹਾਂ ਕਿ ਤੁਸੀਂ ਪੂਰੇ ਅਨੁਸ਼ਾਸਨ ਨਾਲ ਰਹਿ ਰਹੇ ਹੋ ਅਤੇ ਤੁਹਾਡਾ ਵਿਸ਼ਵਾਸ ਵੀ ਮਸੀਹ ਵਿੱਚ ਅਟੱਲ ਹੈ ।
6
ਇਸ ਲਈ ਜਿਸ ਤਰ੍ਹਾਂ ਤੁਸੀਂ ਮਸੀਹ ਯਿਸੂ ਨੂੰ ਪ੍ਰਭੂ ਸਵੀਕਾਰ ਕੀਤਾ ਹੈ, ਹੁਣ ਉਹਨਾਂ ਵਿੱਚ ਜੀਵਨ ਗੁਜ਼ਾਰੋ ।
7
ਉਹਨਾਂ ਵਿੱਚ ਆਪਣੇ ਆਪ ਨੂੰ ਪੱਕਾ ਕਰੋ ਅਤੇ ਵੱਧਦੇ ਜਾਓ ਅਤੇ ਉਸ ਵਿਸ਼ਵਾਸ ਵਿੱਚ ਅਟੱਲ ਰਹੋ ਜਿਸ ਦੀ ਸਿੱਖਿਆ ਤੁਹਾਨੂੰ ਦਿੱਤੀ ਗਈ ਹੈ ਅਤੇ ਧੰਨਵਾਦ ਨਾਲ ਭਰਪੂਰ ਰਹੋ ।
8
ਇਸ ਦਾ ਧਿਆਨ ਰੱਖੋ ਕਿ ਕੋਈ ਤੁਹਾਨੂੰ ਖੋਖਲੇ ਅਤੇ ਝੂਠੇ ਦਾਰਸ਼ਨਿਕ ਵਿਚਾਰਾਂ ਦੇ ਆਧਾਰ ਤੇ ਕੈਦੀ ਨਾ ਬਣਾ ਲਵੇ ਕਿਉਂਕਿ ਅਜਿਹੇ ਵਿਚਾਰ ਮਸੀਹ ਤੋਂ ਨਹੀਂ ਸਗੋਂ ਮਨੁੱਖੀ ਰੀਤ ਅਤੇ ਸੰਸਾਰ ਦੀਆਂ ਝੂਠੀਆਂ ਆਤਮਾਵਾਂ ਦੇ ਅਨੁਸਾਰ ਹਨ ।
9
ਮਸੀਹ ਵਿੱਚ ਪਰਮੇਸ਼ਰ ਦੀ ਸਾਰੀ ਪੂਰਨਤਾ ਸਰੀਰਕ ਰੂਪ ਵਿੱਚ ਵਾਸ ਕਰਦੀ ਹੈ
10
ਅਤੇ ਮਸੀਹ ਵਿੱਚ ਹੀ ਤੁਸੀਂ ਪੂਰਨਤਾ ਪ੍ਰਾਪਤ ਕਰਦੇ ਹੋ ਜਿਹੜੇ ਸੰਸਾਰ ਦੀਆਂ ਸਾਰੀਆਂ ਸ਼ਕਤੀਆਂ ਅਤੇ ਅਧਿਕਾਰੀਆਂ ਦੇ ਸਿਰ ਹਨ ।
11
ਉਹਨਾਂ ਵਿੱਚ ਹੀ ਤੁਹਾਡੀ ਸੁੰਨਤ ਹੋਈ ਹੈ । ਇਹ ਸੁੰਨਤ ਮਨੁੱਖੀ ਹੱਥਾਂ ਦੇ ਦੁਆਰਾ ਨਹੀਂ ਸਗੋਂ ਮਸੀਹ ਦੇ ਦੁਆਰਾ ਹੋਈ ਹੈ ਜਿਸ ਦੇ ਨਾਲ ਪਾਪੀ ਸੁਭਾਅ ਖ਼ਤਮ ਹੋ ਜਾਂਦਾ ਹੈ ।
12
ਤੁਸੀਂ ਬਪਤਿਸਮੇ ਦੇ ਰਾਹੀਂ ਮਸੀਹ ਦੇ ਨਾਲ ਦਫ਼ਨਾਏ ਗਏ ਹੋ ਅਤੇ ਉਹਨਾਂ ਦੇ ਵਿੱਚ ਜਿਊਂਦੇ ਵੀ ਕੀਤੇ ਗਏ ਹੋ । ਕਿਉਂਕਿ ਤੁਸੀਂ ਪਰਮੇਸ਼ਰ ਦੀ ਉਸ ਸਮਰੱਥਾ ਵਿੱਚ ਵਿਸ਼ਵਾਸ ਕੀਤਾ ਹੈ ਜਿਸ ਦੇ ਨਾਲ ਉਹਨਾਂ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ।
13
ਤੁਸੀਂ ਆਪਣੇ ਪਾਪਾਂ ਦੇ ਕਾਰਨ ਅਤੇ ਸਰੀਰ ਵੱਲੋਂ ਅਸੁੰਨਤੀ ਹੋਣ ਦੇ ਕਾਰਨ ਮੁਰਦਾ ਸੀ ਪਰ ਫਿਰ ਵੀ ਪਰਮੇਸ਼ਰ ਨੇ ਤੁਹਾਨੂੰ ਮਸੀਹ ਦੇ ਨਾਲ ਜਿਊਂਦਾ ਕੀਤਾ ਹੈ । ਉਹਨਾਂ ਨੇ ਸਾਡੇ ਸਾਰੇ ਪਾਪ ਮਾਫ਼ ਕਰ ਦਿੱਤੇ ਹਨ ।
14
ਉਹਨਾਂ ਨੇ ਉਸ ਕਰਜ਼ੇ ਦੇ ਖਾਤੇ ਨੂੰ ਰੱਦ ਕਰ ਦਿੱਤਾ ਹੈ ਜੋ ਸਾਡੇ ਕੋਲੋਂ ਵਿਵਸਥਾ ਦੀ ਪੂਰਤੀ ਦੀ ਮੰਗ ਕਰਦਾ ਸੀ । ਉਹ ਸਾਡਾ ਵਿਰੋਧੀ ਸੀ ਪਰ ਪਰਮੇਸ਼ਰ ਨੇ ਸਲੀਬ ਉੱਤੇ ਕਿੱਲਾਂ ਨਾਲ ਟੰਗ ਕੇ ਉਸ ਕਰਜ਼ੇ ਨੂੰ ਮਿਟਾ ਦਿੱਤਾ ।
15
ਉਹਨਾਂ ਨੇ ਸਭ ਆਤਮਿਕ ਸ਼ਾਸਕਾਂ ਅਤੇ ਅਧਿਕਾਰੀਆਂ ਨੂੰ ਖ਼ਤਮ ਕਰ ਦਿੱਤਾ ਅਤੇ ਖੁੱਲ੍ਹੇਆਮ ਉਹਨਾਂ ਦਾ ਤਮਾਸ਼ਾ ਬਣਾਇਆ ਅਤੇ ਸਲੀਬ ਦੇ ਰਾਹੀਂ ਉਹਨਾਂ ਉੱਤੇ ਜਿੱਤ ਪ੍ਰਾਪਤ ਕੀਤੀ ।
16
ਇਸ ਲਈ ਹੁਣ ਕੋਈ ਤੁਹਾਡੇ ਉੱਤੇ ਖਾਣ-ਪੀਣ, ਕਿਸੇ ਤਿਉਹਾਰ ਦੇ ਮਨਾਉਣ, ਨਵੇਂ ਚੰਦ ਅਤੇ ਸਬਤ ਨੂੰ ਮੰਨਣ ਦੇ ਸੰਬੰਧ ਵਿੱਚ ਦੋਸ਼ ਨਾ ਲਾਵੇ ।
17
ਕਿਉਂਕਿ ਇਹ ਸਭ ਅੱਗੇ ਆਉਣ ਵਾਲੀਆਂ ਚੀਜ਼ਾਂ ਦਾ ਚਿੰਨ੍ਹ ਹਨ, ਅਸਲੀਅਤ ਤਾਂ ਮਸੀਹ ਵਿੱਚ ਹੀ ਹੈ ।
18
ਕੋਈ ਵੀ ਜੋ ਝੂਠੀ ਨਿਮਰਤਾ ਵਿੱਚ ਅਨੰਦ ਮਾਣਦਾ ਅਤੇ ਸਵਰਗਦੂਤਾਂ ਦੀ ਪੂਜਾ ਕਰਦਾ ਹੈ, ਅਜਿਹਾ ਮਨੁੱਖ ਆਪਣੇ ਸੰਸਾਰਕ ਅਨੁਭਵਾਂ ਉੱਤੇ ਸ਼ੇਖੀ ਮਾਰਦਾ ਹੈ ਅਤੇ ਉਸ ਦਾ ਸੰਸਾਰਕ ਮਨ ਵਿਅਰਥ ਵਿਚਾਰਾਂ ਉੱਤੇ ਘਮੰਡ ਕਰਦਾ ਹੈ, ਉਹ ਤੁਹਾਨੂੰ ਇਨਾਮ ਤੋਂ ਵਾਂਝਾ ਨਾ ਕਰੇ ।
19
ਉਹ ਆਪਣੇ ਸਿਰ ਭਾਵ ਮਸੀਹ ਨਾਲ ਜੁੜਿਆ ਨਹੀਂ ਰਹਿੰਦਾ ਜਿਸ ਤੋਂ ਸਾਰਾ ਸਰੀਰ ਜੋੜਾਂ ਅਤੇ ਪੱਠਿਆਂ ਸਮੇਤ ਭੋਜਨ ਪ੍ਰਾਪਤ ਕਰਦਾ ਅਤੇ ਜੁੜਿਆ ਰਹਿੰਦਾ ਹੈ ਅਤੇ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਵੱਧਦਾ ਫੁੱਲਦਾ ਹੈ ।
20
ਤੁਸੀਂ ਮਸੀਹ ਦੇ ਨਾਲ ਮਰ ਚੁੱਕੇ ਹੋ ਅਤੇ ਝੂਠੀਆਂ ਆਤਮਾਵਾਂ ਤੋਂ ਆਜ਼ਾਦ ਹੋ ਚੁੱਕੇ ਹੋ । ਫਿਰ ਤੁਸੀਂ ਅਜੇ ਵੀ ਸੰਸਾਰਕ ਰੀਤਾਂ ਦੇ ਅਨੁਸਾਰ ਜੀਵਨ ਕਿਉਂ ਗੁਜ਼ਾਰ ਰਹੇ ਹੋ
21
ਜਿਵੇਂ, “ਇਹ ਨਾ ਕਰ, ਉਹ ਨਾ ਖਾ, ਇਸ ਨੂੰ ਨਾ ਛੂਹ”?
22
ਇਹਨਾਂ ਸਾਰੇ ਸਿਧਾਂਤਾਂ ਦਾ ਸੰਬੰਧ ਤਾਂ ਕੇਵਲ ਉਹਨਾਂ ਚੀਜ਼ਾਂ ਦੇ ਨਾਲ ਹੈ, ਜੋ ਵਰਤਣ ਦੇ ਬਾਅਦ ਖ਼ਤਮ ਹੋ ਜਾਂਦੀਆਂ ਹਨ । ਇਹ ਸਭ ਕੇਵਲ ਮਨੁੱਖੀ ਹੁਕਮ ਅਤੇ ਸਿੱਖਿਆਵਾਂ ਹਨ ।
23
ਭਾਵੇਂ ਇਹ ਸੰਸਾਰਕ ਰੀਤਾਂ ਦੇਖਣ ਵਿੱਚ ਬੁੱਧ ਨਾਲ ਭਰਪੂਰ ਲਗਦੀਆਂ ਹਨ ਪਰ ਇਹ ਸਭ ਆਪਣੇ ਆਪ ਸਥਾਪਿਤ ਕੀਤੇ ਹੋਏ ਪੂਜਾ-ਪਾਠ, ਨਿਮਰਤਾ ਦਾ ਦਿਖਾਵਾ, ਸਰੀਰ ਨੂੰ ਕਸ਼ਟ ਦੇਣ ਵਾਲੀਆਂ ਸੰਸਾਰਕ ਰੀਤਾਂ ਹਨ, ਜਿਹਨਾਂ ਤੋਂ ਸਰੀਰਕ ਵਾਸ਼ਨਾਵਾਂ ਉੱਤੇ ਕਾਬੂ ਪਾਉਣ ਵਿੱਚ ਕੋਈ ਮਦਦ ਨਹੀਂ ਮਿਲਦੀ ।
← Chapter 1
Jump to:
Chapter 1
Chapter 2
Chapter 3
Chapter 4
Chapter 3 →
All chapters:
1
2
3
4