bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Colossians 4
Colossians 4
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 3
Jump to:
Chapter 1
Chapter 2
Chapter 3
Chapter 4
1
ਮਾਲਕੋ, ਆਪਣੇ ਗ਼ੁਲਾਮਾਂ ਨਾਲ ਉਚਿਤ ਅਤੇ ਨਿਰਪੱਖ ਵਰਤਾਅ ਕਰੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡਾ ਵੀ ਸਵਰਗ ਵਿੱਚ ਇੱਕ ਮਾਲਕ ਹੈ ।
2
ਲਗਾਤਾਰ ਪ੍ਰਾਰਥਨਾ ਕਰਦੇ ਰਹੋ, ਪ੍ਰਾਰਥਨਾ ਵਿੱਚ ਸੁਚੇਤ ਰਹੋ ਅਤੇ ਧੰਨਵਾਦ ਕਰੋ ।
3
ਸਾਡੇ ਲਈ ਵੀ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਸਾਡੇ ਲਈ ਮਸੀਹ ਦੇ ਸੰਦੇਸ਼ ਦੇ ਭੇਤ ਨੂੰ ਸੁਣਾਉਣ ਦੇ ਲਈ ਦਰਵਾਜ਼ਾ ਖੋਲ੍ਹਣ ਜਿਸ ਦੇ ਲਈ ਮੈਂ ਕੈਦ ਵਿੱਚ ਹਾਂ ।
4
ਪ੍ਰਾਰਥਨਾ ਕਰੋ ਕਿ ਮੈਂ ਇਸ ਨੂੰ ਸਫ਼ਾਈ ਨਾਲ ਪੇਸ਼ ਕਰਾਂ ਜਿਸ ਤਰ੍ਹਾਂ ਮੈਨੂੰ ਕਰਨਾ ਚਾਹੀਦਾ ਹੈ ।
5
ਅਵਿਸ਼ਵਾਸੀਆਂ ਦੇ ਨਾਲ ਸਮਝਦਾਰੀ ਵਾਲਾ ਵਰਤਾਅ ਕਰੋ ਅਤੇ ਜੋ ਸਮਾਂ ਤੁਹਾਨੂੰ ਮਿਲਿਆ ਹੈ ਉਸ ਦਾ ਸਹੀ ਉਪਯੋਗ ਕਰੋ ।
6
ਤੁਹਾਡਾ ਬੋਲ-ਚਾਲ ਹਰ ਸਮੇਂ ਸੁਹਾਵਣਾ ਅਤੇ ਦਿਲਚਸਪ ਹੋਵੇ ਤਾਂ ਜੋ ਤੁਹਾਨੂੰ ਹਰ ਕਿਸੇ ਨੂੰ ਉੱਤਰ ਦੇਣ ਦਾ ਢੰਗ ਆਵੇ ।
7
ਤੁਖਿਕੁਸ ਤੁਹਾਨੂੰ ਮੇਰੇ ਬਾਰੇ ਸਭ ਸਮਾਚਾਰ ਦੇਵੇਗਾ । ਉਹ ਪ੍ਰਭੂ ਦੇ ਕੰਮ ਵਿੱਚ ਸਾਡਾ ਪਿਆਰਾ ਭਰਾ, ਵਿਸ਼ਵਾਸ ਯੋਗ ਸਹਾਇਕ ਅਤੇ ਸਾਡਾ ਸਾਥੀ ਸੇਵਕ ਹੈ ।
8
ਮੈਂ ਉਸ ਨੂੰ ਤੁਹਾਡੇ ਕੋਲ ਇਸੇ ਲਈ ਭੇਜ ਰਿਹਾ ਹਾਂ ਕਿ ਉਹ ਤੁਹਾਨੂੰ ਸਾਡੇ ਬਾਰੇ ਦੱਸੇ ਅਤੇ ਤੁਹਾਨੂੰ ਹੌਸਲਾ ਦੇਵੇ ।
9
ਉਸ ਦੇ ਨਾਲ ਉਨੇਸਿਮੁਸ ਵੀ ਆ ਰਿਹਾ ਹੈ ਜੋ ਕਿ ਸਾਡਾ ਵਿਸ਼ਵਾਸ ਯੋਗ ਅਤੇ ਪਿਆਰਾ ਭਰਾ ਹੈ ਅਤੇ ਜੋ ਤੁਹਾਡੇ ਵਿੱਚੋਂ ਇੱਕ ਹੈ । ਉਹ ਦੋਵੇਂ ਤੁਹਾਨੂੰ ਇੱਥੋਂ ਦਾ ਸਾਰਾ ਹਾਲ ਦੱਸਣਗੇ ।
10
ਅਰਿਸਤਰਖੁਸ, ਜੋ ਮੇਰੇ ਨਾਲ ਕੈਦ ਵਿੱਚ ਹੈ, ਤੁਹਾਨੂੰ ਨਮਸਕਾਰ ਕਹਿੰਦਾ ਹੈ ਅਤੇ ਇਸੇ ਤਰ੍ਹਾਂ ਬਰਨਾਬਾਸ ਦਾ ਰਿਸ਼ਤੇ ਵਿੱਚੋਂ ਭਰਾ ਮਰਕੁਸ ਵੀ ਨਮਸਕਾਰ ਕਹਿੰਦਾ ਹੈ । ਉਸ ਦੇ ਬਾਰੇ ਤੁਸੀਂ ਪਹਿਲਾਂ ਹੀ ਹਿਦਾਇਤ ਪ੍ਰਾਪਤ ਕਰ ਚੁੱਕੇ ਹੋ ਕਿ ਜਦੋਂ ਉਹ ਤੁਹਾਡੇ ਕੋਲ ਆਵੇ, ਤਾਂ ਉਸ ਦਾ ਚੰਗੀ ਤਰ੍ਹਾਂ ਸੁਆਗਤ ਕਰੋ ।
11
ਇਹਨਾਂ ਦੇ ਨਾਲ ਯਹੋਸ਼ੁਆ ਵੀ ਜੋ ਯੂਸਤੁਸ ਵੀ ਅਖਵਾਉਂਦਾ ਹੈ, ਤੁਹਾਨੂੰ ਨਮਸਕਾਰ ਕਹਿੰਦਾ ਹੈ । ਕੇਵਲ ਇਹ ਹੀ ਉਹ ਯਹੂਦੀ ਸੇਵਕ ਹਨ ਜੋ ਮੇਰੇ ਨਾਲ ਪਰਮੇਸ਼ਰ ਦੇ ਰਾਜ ਦੇ ਲਈ ਕੰਮ ਕਰ ਰਹੇ ਹਨ । ਇਹਨਾਂ ਤੋਂ ਮੈਨੂੰ ਬਹੁਤ ਤਸੱਲੀ ਮਿਲੀ ਹੈ ।
12
ਇਪਫ਼ਰਾਸ ਜੋ ਤੁਹਾਡੇ ਵਿੱਚੋਂ ਇੱਕ ਹੈ ਅਤੇ ਮਸੀਹ ਯਿਸੂ ਦਾ ਦਾਸ ਹੈ, ਤੁਹਾਨੂੰ ਨਮਸਕਾਰ ਕਹਿੰਦਾ ਹੈ । ਉਹ ਹਮੇਸ਼ਾ ਪੂਰੇ ਦਿਲ ਨਾਲ ਤੁਹਾਡੇ ਲਈ ਪ੍ਰਾਰਥਨਾ ਕਰਦਾ ਹੈ ਕਿ ਤੁਸੀਂ ਪੱਕੇ ਅਤੇ ਸੰਪੂਰਨ ਵਿਸ਼ਵਾਸੀਆਂ ਦੀ ਤਰ੍ਹਾਂ ਅਟੱਲ ਰਹੋ ਅਤੇ ਪਰਮੇਸ਼ਰ ਦੀ ਇੱਛਾ ਦੇ ਆਗਿਆਕਾਰੀ ਰਹੋ ।
13
ਉਸ ਦੇ ਲਈ ਮੈਂ ਆਪ ਵੀ ਗਵਾਹੀ ਦੇ ਸਕਦਾ ਹਾਂ ਕਿ ਉਹ ਕਿਸ ਤਰ੍ਹਾਂ ਤੁਹਾਡੇ, ਲਾਉਦਿਕੀਆ ਅਤੇ ਹੀਏਰਪੁਲਿਸ ਦੇ ਰਹਿਣ ਵਾਲਿਆਂ ਦੇ ਲਈ ਮਿਹਨਤ ਕਰ ਰਿਹਾ ਹੈ ।
14
ਸਾਡਾ ਪਿਆਰਾ ਡਾਕਟਰ ਲੂਕਾ ਅਤੇ ਦੇਮਾਸ ਵੀ ਤੁਹਾਨੂੰ ਨਮਸਕਾਰ ਕਹਿੰਦੇ ਹਨ ।
15
ਲਾਉਦਿਕੀਆ ਦੇ ਭਰਾਵਾਂ ਅਤੇ ਨੁਮਫ਼ਾਸ ਨੂੰ ਅਤੇ ਉਸ ਦੇ ਘਰ ਵਿੱਚ ਇਕੱਠੀ ਹੋਣ ਵਾਲੀ ਕਲੀਸਿਯਾ ਨੂੰ ਸਾਡਾ ਨਮਸਕਾਰ ਕਹਿਣਾ ।
16
ਇਸ ਪੱਤਰ ਨੂੰ ਆਪਣੇ ਵਿੱਚ ਪੜ੍ਹੇ ਜਾਣ ਦੇ ਬਾਅਦ ਨਿਸ਼ਚਿਤ ਕਰੋ ਕਿ ਇਹ ਪੱਤਰ ਲਾਉਦਿਕੀਆ ਦੀ ਕਲੀਸਿਯਾ ਵਿੱਚ ਵੀ ਪੜ੍ਹਿਆ ਜਾਵੇ । ਇਸੇ ਤਰ੍ਹਾਂ ਜੋ ਪੱਤਰ ਤੁਹਾਨੂੰ ਲਾਉਦਿਕੀਆ ਦੀ ਕਲੀਸਿਯਾ ਕੋਲੋਂ ਮਿਲੇ, ਉਹ ਪੱਤਰ ਆਪਣੀ ਕਲੀਸਿਯਾ ਵਿੱਚ ਵੀ ਪੜ੍ਹਨਾ ।
17
ਅਰਖਿੱਪੁਸ ਨੂੰ ਇਹ ਸੁਨੇਹਾ ਦੇਣਾ, “ਉਹ ਸੇਵਾ ਜੋ ਤੈਨੂੰ ਸੌਂਪੀ ਗਈ ਹੈ ਉਸ ਨੂੰ ਪ੍ਰਭੂ ਦੀ ਸੇਵਾ ਸਮਝਦੇ ਹੋਏ ਪੂਰੀ ਕਰਨਾ ।”
18
ਮੈਂ ਪੌਲੂਸ ਇਹ ਨਮਸਕਾਰ ਆਪਣੇ ਹੱਥ ਨਾਲ ਲਿਖ ਰਿਹਾ ਹਾਂ । ਮੇਰੀਆਂ ਜ਼ੰਜੀਰਾਂ ਨੂੰ ਯਾਦ ਰੱਖਣਾ । ਪਰਮੇਸ਼ਰ ਦੀ ਕਿਰਪਾ ਤੁਹਾਡੇ ਨਾਲ ਹੋਵੇ ।
← Chapter 3
Jump to:
Chapter 1
Chapter 2
Chapter 3
Chapter 4
All chapters:
1
2
3
4