bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Colossians 3
Colossians 3
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 2
Jump to:
Chapter 1
Chapter 2
Chapter 3
Chapter 4
Chapter 4 →
1
ਤੁਸੀਂ ਮਸੀਹ ਦੇ ਨਾਲ ਜਿਊਂਦੇ ਕੀਤੇ ਗਏ ਹੋ ਇਸ ਲਈ ਤੁਸੀਂ ਆਪਣੇ ਮਨਾਂ ਨੂੰ ਸਵਰਗੀ ਚੀਜ਼ਾਂ ਉੱਤੇ ਲਾਵੋ ਜਿੱਥੇ ਮਸੀਹ ਪਰਮੇਸ਼ਰ ਦੇ ਸੱਜੇ ਹੱਥ ਵਿਰਾਜਮਾਨ ਹਨ ।
2
ਆਪਣੇ ਮਨ ਸਵਰਗੀ ਚੀਜ਼ਾਂ ਉੱਤੇ ਲਾਵੋ ਨਾ ਕਿ ਧਰਤੀ ਦੀਆਂ ਚੀਜ਼ਾਂ ਉੱਤੇ ।
3
ਕਿਉਂਕਿ ਤੁਸੀਂ ਮਰ ਚੁੱਕੇ ਹੋ ਅਤੇ ਹੁਣ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਰ ਵਿੱਚ ਛੁਪਿਆ ਹੋਇਆ ਹੈ ।
4
ਮਸੀਹ ਹੀ ਤੁਹਾਡਾ ਅਸਲ ਜੀਵਨ ਹਨ ਇਸ ਲਈ ਜਦੋਂ ਉਹ ਦੁਬਾਰਾ ਆਉਣਗੇ ਤਾਂ ਤੁਸੀਂ ਵੀ ਉਹਨਾਂ ਦੇ ਨਾਲ ਆਵੋਗੇ ਅਤੇ ਉਹਨਾਂ ਦੀ ਮਹਿਮਾ ਦੇ ਹਿੱਸੇਦਾਰ ਬਣੋਗੇ ।
5
ਇਸ ਲਈ ਤੁਸੀਂ ਆਪਣੀਆਂ ਸੰਸਾਰਕ ਵਾਸ਼ਨਾਵਾਂ ਨੂੰ ਮਾਰ ਦੇਵੋ, ਭਾਵ ਵਿਭਚਾਰ, ਅਨੈਤਿਕਤਾ, ਕਾਮਨਾ, ਬੁਰੀ ਲਾਲਸਾ ਅਤੇ ਲੋਭ, ਜੋ ਕਿ ਮੂਰਤੀ ਪੂਜਾ ਦੇ ਬਰਾਬਰ ਹੈ ।
6
ਕਿਉਂਕਿ ਇਹਨਾਂ ਦੇ ਕਾਰਨ ਹੀ ਪਰਮੇਸ਼ਰ ਦੀ ਸਜ਼ਾ ਉਹਨਾਂ ਨੂੰ ਨਾ ਮੰਨਣ ਵਾਲਿਆਂ ਦੇ ਉੱਤੇ ਆਉਂਦੀ ਹੈ ।
7
ਇੱਕ ਸਮਾਂ ਸੀ ਜਦੋਂ ਤੁਸੀਂ ਇਹਨਾਂ ਲਾਲਸਾਵਾਂ ਦੇ ਅਨੁਸਾਰ ਜੀਵਨ ਗੁਜ਼ਾਰਦੇ ਸੀ ।
8
ਪਰ ਹੁਣ ਗੁੱਸਾ, ਕ੍ਰੋਧ, ਈਰਖਾ, ਨਿੰਦਾ ਅਤੇ ਮੂੰਹ ਵਿੱਚੋਂ ਗੰਦੇ ਬੋਲ ਬੋਲਣੇ, ਇਹ ਸਭ ਚੀਜ਼ਾਂ ਤਿਆਗ ਦੇਵੋ ।
9
ਇੱਕ ਦੂਜੇ ਨਾਲ ਝੂਠ ਨਾ ਬੋਲੋ ਕਿਉਂਕਿ ਤੁਸੀਂ ਆਪਣੀ ਪੁਰਾਣੀ ਮਨੁੱਖਤਾ ਉਸ ਦੇ ਕੰਮਾਂ ਸਮੇਤ ਲਾਹ ਦਿੱਤੀ ਹੈ
10
ਅਤੇ ਨਵੀਂ ਮਨੁੱਖਤਾ ਪਹਿਨ ਲਈ ਹੈ ਜੋ ਲਗਾਤਾਰ ਆਪਣੇ ਸਿਰਜਨਹਾਰ ਦੇ ਸਰੂਪ ਦੇ ਅਨੁਸਾਰ ਨਵੀਂ ਹੁੰਦੀ ਅਤੇ ਉਹਨਾਂ ਦੀ ਪਛਾਣ ਵਿੱਚ ਵੱਧਦੀ ਜਾਂਦੀ ਹੈ ।
11
ਹੁਣ ਨਾ ਕੋਈ ਯੂਨਾਨੀ ਜਾਂ ਯਹੂਦੀ, ਸੁੰਨਤੀ ਜਾਂ ਅਸੁੰਨਤੀ, ਗ਼ੈਰ ਯੂਨਾਨੀ ਜਾਂ ਸਕੂਥੀ, ਆਜ਼ਾਦ ਜਾਂ ਗ਼ੁਲਾਮ ਪਰ ਮਸੀਹ ਹੀ ਸਭ ਕੁਝ ਹਨ ਅਤੇ ਉਹ ਸਭ ਵਿੱਚ ਹਨ ।
12
ਇਸ ਲਈ ਪਰਮੇਸ਼ਰ ਦੇ ਚੁਣੇ ਹੋਏ ਪਵਿੱਤਰ ਅਤੇ ਪਿਆਰੇ ਲੋਕਾਂ ਵਰਗਾ ਜੀਵਨ ਗੁਜ਼ਾਰੋ । ਤੁਸੀਂ ਤਰਸ, ਦਇਆ, ਨਿਮਰਤਾ, ਸ਼ੀਲ ਸੁਭਾਅ ਅਤੇ ਧੀਰਜ ਨੂੰ ਪਹਿਨ ਲਵੋ ।
13
ਇੱਕ ਦੂਜੇ ਨੂੰ ਸਹਿਣ ਕਰੋ । ਜੇਕਰ ਕਿਸੇ ਦੇ ਵਿਰੁੱਧ ਕੋਈ ਸ਼ਿਕਾਇਤ ਹੈ ਤਾਂ ਇੱਕ ਦੂਜੇ ਨੂੰ ਮਾਫ਼ ਕਰ ਦੇਵੋ । ਜਿਸ ਤਰ੍ਹਾਂ ਪ੍ਰਭੂ ਨੇ ਤੁਹਾਨੂੰ ਮਾਫ਼ ਕੀਤਾ ਹੈ, ਉਸੇ ਤਰ੍ਹਾਂ ਤੁਸੀਂ ਵੀ ਮਾਫ਼ ਕਰੋ ।
14
ਸਭ ਤੋਂ ਉੱਤਮ ਇਹ ਕਿ ਤੁਹਾਡੇ ਵਿੱਚ ਪਿਆਰ ਹੋਣਾ ਚਾਹੀਦਾ ਹੈ ਕਿਉਂਕਿ ਪਿਆਰ ਹੀ ਸੰਪੂਰਨ ਏਕਤਾ ਨੂੰ ਜੋੜਦਾ ਹੈ ।
15
ਮਸੀਹ ਦੀ ਸ਼ਾਂਤੀ ਨੂੰ ਆਪਣੇ ਦਿਲਾਂ ਉੱਤੇ ਰਾਜ ਕਰਨ ਦਿਓ, ਕਿਉਂਕਿ ਇਸੇ ਦੇ ਲਈ ਤੁਸੀਂ ਉਹਨਾਂ ਦੇ ਸਰੀਰ ਦਾ ਅੰਗ ਹੋਣ ਦੇ ਲਈ ਸੱਦੇ ਗਏ ਹੋ । ਅਤੇ ਧੰਨਵਾਦ ਕਰਦੇ ਰਹੋ ।
16
ਆਪਣੇ ਮਨਾਂ ਵਿੱਚ ਮਸੀਹ ਦੇ ਵਚਨ ਨੂੰ ਭਰਪੂਰੀ ਨਾਲ ਵਾਸ ਕਰਨ ਦਿਓ । ਇੱਕ ਦੂਜੇ ਨੂੰ ਪੂਰਨ ਗਿਆਨ ਨਾਲ ਸਿਖਾਓ ਅਤੇ ਸਲਾਹ ਦੇਵੋ । ਹਰ ਸਮੇਂ ਆਪਣੇ ਧੰਨਵਾਦੀ ਮਨਾਂ ਨਾਲ ਪਰਮੇਸ਼ਰ ਦੀ ਉਸਤਤ ਜ਼ਬੂਰਾਂ, ਭਜਨਾਂ ਅਤੇ ਆਤਮਿਕ ਗੀਤਾਂ ਦੁਆਰਾ ਕਰਦੇ ਰਹੋ ।
17
ਜੋ ਕੁਝ ਤੁਸੀਂ ਕਹੋ ਜਾਂ ਕਰੋ, ਉਹ ਸਭ ਕੁਝ ਪ੍ਰਭੂ ਯਿਸੂ ਦੇ ਨਾਮ ਵਿੱਚ ਕਰੋ ਅਤੇ ਉਹਨਾਂ ਦੇ ਰਾਹੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰੋ ।
18
ਪਤਨੀਓ, ਤੁਸੀਂ ਆਪਣੇ ਪਤੀਆਂ ਦੇ ਅਧੀਨ ਰਹੋ, ਜਿਵੇਂ ਪ੍ਰਭੂ ਵਿੱਚ ਉਚਿਤ ਹੈ ।
19
ਪਤੀਓ, ਤੁਸੀਂ ਵੀ ਆਪਣੀਆਂ ਪਤਨੀਆਂ ਨੂੰ ਪਿਆਰ ਕਰੋ । ਉਹਨਾਂ ਦੇ ਨਾਲ ਸਖ਼ਤ ਵਰਤਾਅ ਨਾ ਕਰੋ ।
20
ਬੱਚਿਓ, ਹਰ ਗੱਲ ਵਿੱਚ ਆਪਣੇ ਮਾਤਾ-ਪਿਤਾ ਦੀ ਆਗਿਆ ਮੰਨੋ ਕਿਉਂਕਿ ਪ੍ਰਭੂ ਇਸ ਤੋਂ ਪ੍ਰਸੰਨ ਹੁੰਦੇ ਹਨ ।
21
ਤੁਸੀਂ ਜੋ ਪਿਤਾ ਹੋ, ਇਸੇ ਤਰ੍ਹਾਂ ਤੁਸੀਂ ਵੀ ਆਪਣੇ ਬੱਚਿਆਂ ਦਾ ਗੁੱਸਾ ਨਾ ਭੜਕਾਓ ਤਾਂ ਜੋ ਉਹ ਨਿਰਾਸ਼ ਨਾ ਹੋ ਜਾਣ ।
22
ਗ਼ੁਲਾਮੋ, ਹਰ ਕੰਮ ਵਿੱਚ ਆਪਣੇ ਮਨੁੱਖੀ ਮਾਲਕਾਂ ਦੇ ਆਗਿਆਕਾਰ ਬਣ ਕੇ ਰਹੋ । ਕੇਵਲ ਉਸੇ ਸਮੇਂ ਹੀ ਨਹੀਂ ਜਦੋਂ ਮਾਲਕ ਤੁਹਾਨੂੰ ਦੇਖ ਰਹੇ ਹੋਣ ਅਤੇ ਉਹਨਾਂ ਨੂੰ ਖ਼ੁਸ਼ ਕਰਨ ਦੇ ਲਈ ਹੀ ਨਹੀਂ ਪਰ ਸੱਚੇ ਦਿਲ ਦੇ ਨਾਲ ਪ੍ਰਭੂ ਦੇ ਡਰ ਵਿੱਚ ਕੰਮ ਕਰੋ ।
23
ਜੋ ਕੁਝ ਵੀ ਤੁਸੀਂ ਕਰੋ, ਪੂਰਾ ਦਿਲ ਲਾ ਕੇ ਇਸ ਤਰ੍ਹਾਂ ਕਰੋ, ਜਿਵੇਂ ਤੁਸੀਂ ਪ੍ਰਭੂ ਦੇ ਲਈ ਕਰ ਰਹੇ ਹੋ ਨਾ ਕਿ ਮਨੁੱਖਾਂ ਦੇ ਲਈ ।
24
ਜਾਣ ਲਵੋ ਕਿ ਤੁਸੀਂ ਪ੍ਰਭੂ ਦੇ ਕੋਲੋਂ ਵਿਰਸੇ ਦਾ ਇਨਾਮ ਪ੍ਰਾਪਤ ਕਰੋਗੇ ਕਿਉਂਕਿ ਤੁਸੀਂ ਪ੍ਰਭੂ ਮਸੀਹ ਦੀ ਹੀ ਸੇਵਾ ਕਰਦੇ ਹੋ ।
25
ਜਿਹੜਾ ਕੋਈ ਬੁਰਾ ਕੰਮ ਕਰਦਾ ਹੈ ਉਸ ਨੂੰ ਉਸ ਦੇ ਬੁਰੇ ਕੰਮ ਦਾ ਫਲ ਮਿਲੇਗਾ ਕਿਉਂਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦੇ ।
← Chapter 2
Jump to:
Chapter 1
Chapter 2
Chapter 3
Chapter 4
Chapter 4 →
All chapters:
1
2
3
4