bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
2 Timothy 1
2 Timothy 1
Punjabi 2022 (ਪੰਜਾਬੀ ਮੌਜੂਦਾ ਤਰਜਮਾ)
Jump to:
Chapter 1
Chapter 2
Chapter 3
Chapter 4
Chapter 2 →
1
ਪੌਲੁਸ, ਜਿਹੜਾ ਉਸ ਜੀਵਨ ਦੇ ਵਾਅਦੇ ਅਨੁਸਾਰ ਜੋ ਮਸੀਹ ਯਿਸ਼ੂ ਵਿੱਚ ਹੈ, ਪਰਮੇਸ਼ਵਰ ਦੀ ਇੱਛਾ ਨਾਲ ਯਿਸ਼ੂ ਮਸੀਹ ਦਾ ਇੱਕ ਰਸੂਲ ਹੈ,
2
ਤਿਮੋਥਿਉਸ ਨੂੰ ਜਿਹੜਾ ਮੇਰਾ ਪਿਆਰਾ ਪੁੱਤਰ ਹੈ: ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਮਸੀਹ ਯਿਸ਼ੂ ਦੀ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ ਮਿਲੇ।
3
ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ, ਜਿਸਦੀ ਮੈਂ ਸੇਵਾ ਕਰਦਾ ਹਾਂ, ਜਿਵੇਂ ਕਿ ਮੇਰੇ ਪੁਰਖਿਆਂ ਨੇ ਵੀ ਇੱਕ ਸ਼ੁੱਧ ਜ਼ਮੀਰ ਨਾਲ ਕੀਤਾ ਸੀ, ਜਿਵੇਂ ਕਿ ਦਿਨ-ਰਾਤ ਮੈਂ ਆਪਣਿਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦਾ ਹਾਂ।
4
ਤੇਰਿਆਂ ਹੰਝੂਆਂ ਨੂੰ ਯਾਦ ਕਰਦਿਆਂ, ਮੈ ਤੈਨੂੰ ਵੇਖਣ ਨੂੰ ਤਰਸਦਾ ਹਾਂ, ਤਾਂ ਜੋ ਮੈ ਆਨੰਦ ਨਾਲ ਭਰ ਜਾਵਾਂ।
5
ਮੈਨੂੰ ਤੇਰੇ ਨਿਸ਼ਕਪਟ ਵਿਸ਼ਵਾਸ ਦੀ ਯਾਦ ਆਉਂਦੀ ਹੈ, ਜੋ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਂ ਯੂਨਿਸ ਵਿੱਚ ਸੀ ਅਤੇ ਮੈਨੂੰ ਯਕੀਨ ਹੈ ਜੋ ਹੁਣ ਤੇਰੇ ਵਿੱਚ ਵੀ ਹੈ।
6
ਇਸ ਕਾਰਨ ਮੈਂ ਤੈਨੂੰ ਯਾਦ ਕਰਾਉਂਦਾ ਹਾਂ ਕਿ ਪਰਮੇਸ਼ਵਰ ਦੇ ਉਸ ਵਰਦਾਨ ਨੂੰ ਜੋ ਤੇਰੇ ਉੱਤੇ ਮੇਰੇ ਹੱਥ ਰੱਖਣ ਦੁਆਰਾ ਤੈਨੂੰ ਮਿਲਿਆ ਸੀ ਉਸ ਵਰਦਾਨ ਨੂੰ ਚਮਕਾ।
7
ਕਿਉਂਕਿ ਪਰਮੇਸ਼ਵਰ ਨੇ ਸਾਨੂੰ ਡਰ ਦਾ ਆਤਮਾ ਨਹੀਂ, ਬਲਕਿ ਸ਼ਕਤੀ, ਪਿਆਰ ਅਤੇ ਸਵੈ-ਅਨੁਸ਼ਾਸਨ ਦਾ ਆਤਮਾ ਦਿੱਤਾ ਹੈ।
8
ਇਸ ਲਈ ਸਾਡੇ ਪ੍ਰਭੂ ਦੀ ਗਵਾਹੀ ਬਾਰੇ ਜਾਂ ਮੇਰੇ ਬਾਰੇ ਜੋ ਮਸੀਹ ਦਾ ਕੈਦੀ ਹਾਂ ਦੱਸਣ ਤੋਂ ਸ਼ਰਮਿੰਦਾ ਨਾ ਹੋਵੀਂ। ਸਗੋਂ ਪਰਮੇਸ਼ਵਰ ਦੀ ਸ਼ਕਤੀ ਦੁਆਰਾ ਖੁਸ਼ਖ਼ਬਰੀ ਲਈ ਦੁੱਖ ਵਿੱਚ ਮੇਰੇ ਨਾਲ ਸਾਂਝੀ ਹੋਵੀਂ।
9
ਪਰਮੇਸ਼ਵਰ ਨੇ ਸਾਨੂੰ ਬਚਾਇਆ ਹੈ ਅਤੇ ਸਾਨੂੰ ਇੱਕ ਪਵਿੱਤਰ ਜੀਵਨ ਲਈ ਬੁਲਾਇਆ ਹੈ, ਇਹ ਸਾਡੀ ਕਿਸੇ ਕਰਨੀ ਦੇ ਨਾਲ ਨਹੀਂ ਸਗੋਂ ਉਸਦੇ ਆਪਣੇ ਮਕਸਦ ਅਤੇ ਕਿਰਪਾ ਕਰਕੇ ਜਿਹੜੀ ਮਸੀਹ ਯਿਸ਼ੂ ਵਿੱਚ ਸਦੀਪਕ ਸਮਿਆਂ ਤੋਂ ਪਹਿਲਾਂ ਹੀ ਦਿੱਤੀ ਗਈ ਸੀ।
10
ਪਰ ਹੁਣ ਇਹ ਸਾਡੇ ਮੁਕਤੀਦਾਤਾ, ਮਸੀਹ ਯਿਸ਼ੂ ਦੇ ਪ੍ਰਕਾਸ਼ ਹੋਣ ਦੁਆਰਾ ਪ੍ਰਗਟ ਹੋਇਆ ਹੈ, ਜਿਸਨੇ ਮੌਤ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਖੁਸ਼ਖ਼ਬਰੀ ਰਾਹੀਂ ਜੀਵਨ ਅਤੇ ਅਮਰਤਾ ਨੂੰ ਪ੍ਰਕਾਸ਼ ਕੀਤਾ ਹੈ।
11
ਅਤੇ ਇਸ ਖੁਸ਼ਖ਼ਬਰੀ ਦਾ ਮੈਨੂੰ ਇੱਕ ਪ੍ਰਚਾਰਕ ਅਤੇ ਇੱਕ ਰਸੂਲ ਅਤੇ ਇੱਕ ਉਪਦੇਸ਼ਕ ਨਿਯੁਕਤ ਕੀਤਾ ਗਿਆ ਸੀ।
12
ਇਹੀ ਕਾਰਨ ਹੈ ਕਿ ਮੈਂ ਜਿਵੇਂ ਦੁੱਖ ਝੱਲਦਾ ਹਾਂ। ਫਿਰ ਵੀ ਇਹ ਸ਼ਰਮਿੰਦਾ ਹੋਣ ਦਾ ਕਾਰਨ ਨਹੀਂ ਹੈ, ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿਸ ਉੱਤੇ ਵਿਸ਼ਵਾਸ ਕੀਤਾ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਉਸ ਦਿਨ ਦੀ ਰੱਖਿਆ ਕਰ ਸਕਦਾ ਹੈ ਜੋ ਮੈਂ ਉਸ ਨੂੰ ਸੌਂਪਿਆ ਹੈ।
13
ਜੋ ਤੁਸੀਂ ਮੇਰੇ ਕੋਲੋਂ ਸੁਣਿਆ ਹੈ, ਚੰਗੇ ਉਪਦੇਸ਼ ਦੇ ਨਮੂਨੇ ਵਜੋਂ ਆਪਣੇ ਆਪ ਨੂੰ ਮਸੀਹ ਯਿਸ਼ੂ ਵਿੱਚ ਵਿਸ਼ਵਾਸ ਅਤੇ ਪਿਆਰ ਨਾਲ ਰੱਖੋ।
14
ਪਵਿੱਤਰ ਆਤਮਾ ਦੁਆਰਾ ਜੋ ਸਾਡੇ ਵਿੱਚ ਵੱਸਦਾ ਹੈ, ਉਸ ਚੰਗੀ ਅਮਾਨਤ ਦੀ ਰਾਖੀ ਕਰ ਜੋ ਤੈਨੂੰ ਸੌਂਪੀ ਗਈ ਹੈ।
15
ਤੁਸੀਂ ਜਾਣਦੇ ਹੋ ਕਿ ਏਸ਼ੀਆ ਪ੍ਰਦੇਸ਼ ਦੇ ਹਰ ਵਿਅਕਤੀ ਨੇ ਮੈਨੂੰ ਤਿਆਗ ਦਿੱਤਾ ਹੈ, ਫਿਗੇਲਸ ਅਤੇ ਹਰਮੋਗੇਨੇਸ ਸਮੇਤ।
16
ਪ੍ਰਭੂ ਓਨੇਸਿਫੋਰਸ ਦੇ ਘਰ ਵਾਲਿਆਂ ਤੇ ਮਿਹਰ ਕਰੇ, ਕਿਉਂਕਿ ਉਹ ਅਕਸਰ ਮੈਨੂੰ ਤਾਜ਼ਗੀ ਦਿੰਦਾ ਹੈ ਅਤੇ ਮੇਰੀ ਜੰਜ਼ੀਰਾਂ ਤੋਂ ਸ਼ਰਮਿੰਦਾ ਨਹੀਂ ਸੀ।
17
ਇਸਦੇ ਉਲਟ, ਜਦੋਂ ਉਹ ਰੋਮ ਸ਼ਹਿਰ ਵਿੱਚ ਸੀ, ਉਸਨੇ ਮੇਰੀ ਸਖ਼ਤ ਤਲਾਸ਼ ਕੀਤੀ ਜਦੋਂ ਤੱਕ ਉਸਨੇ ਮੈਨੂੰ ਲੱਭ ਨਹੀਂ ਲਿਆ।
18
ਪ੍ਰਭੂ ਬਖ਼ਸ਼ੇ ਕਿ ਉਸ ਦਿਨ ਪ੍ਰਭੂ ਦੀ ਮਿਹਰ ਉਸ ਉੱਤੇ ਹੋਏ! ਤੁਸੀਂ ਜਾਣਦੇ ਹੋ ਕਿ ਅਫ਼ਸੁਸ ਸ਼ਹਿਰ ਵਿੱਚ ਉਸਨੇ ਕਿੰਨੇ ਤਰੀਕਿਆਂ ਨਾਲ ਮੇਰੀ ਸਹਾਇਤਾ ਕੀਤੀ ਸੀ।
Jump to:
Chapter 1
Chapter 2
Chapter 3
Chapter 4
Chapter 2 →
All chapters:
1
2
3
4