bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
2 Timothy 4
2 Timothy 4
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 3
Jump to:
Chapter 1
Chapter 2
Chapter 3
Chapter 4
1
ਮੈਂ ਪਰਮੇਸ਼ਵਰ ਅਤੇ ਮਸੀਹ ਯਿਸ਼ੂ ਦੀ ਹਜ਼ੂਰੀ ਵਿੱਚ ਹਾਂ, ਜਿਹੜਾ ਜੀਉਂਦੇ ਅਤੇ ਮੁਰਦਿਆਂ ਦਾ ਨਿਆਂ ਕਰੇਗਾ, ਅਤੇ ਉਸਦੇ ਪ੍ਰਗਟ ਹੋਣ ਅਤੇ ਉਸਦੇ ਰਾਜ ਦੇ ਕਾਰਣ, ਮੈਂ ਤੈਨੂੰ ਇਹ ਹੁਕਮ ਦਿੰਦਾ ਹਾਂ:
2
ਬਚਨ ਦਾ ਪ੍ਰਚਾਰ ਕਰ; ਸਮੇਂ-ਅਸਮੇਂ ਤਿਆਰ ਰਹਿ; ਬਹੁਤ ਹੀ ਸਬਰ ਅਤੇ ਸਾਵਧਾਨੀ ਨਾਲ ਨਿਰਦੇਸ਼ ਦੇ ਕੇ ਸੁਧਾਰ, ਝਿੜਕਣ ਅਤੇ ਉਤਸ਼ਾਹਿਤ ਕਰ।
3
ਉਹ ਸਮਾਂ ਆਵੇਗਾ ਜਦੋਂ ਲੋਕ ਸਹੀ ਸਿੱਖਿਆ ਨੂੰ ਨਾ ਸਹਿਣਗੇ। ਇਸ ਦੀ ਬਜਾਏ, ਆਪਣੀਆਂ ਇੱਛਾਵਾਂ ਦੇ ਅਨੁਸਾਰ ਹੋਣ ਲਈ, ਉਹ ਆਪਣੇ ਆਲੇ-ਦੁਆਲੇ ਬਹੁਤ ਸਾਰੇ ਸਿੱਖਿਅਕ ਇਕੱਠੇ ਕਰਨਗੇ ਕਿ ਜੋ ਉਹਨਾਂ ਦੇ ਕੰਨਾ ਨੂੰ ਸੁਣਨਾ ਚੰਗਾ ਲਗਦਾ ਹੈ ਅਜਿਹਾ ਉਪਦੇਸ਼ ਉਹਨਾਂ ਨੂੰ ਸੁਣਾਉਣ।
4
ਉਹ ਆਪਣੇ ਕੰਨ ਨੂੰ ਸੱਚ ਤੋਂ ਹਟਾ ਕੇ ਅਤੇ ਕਲਪਿਤ ਕਥਾਵਾਂ ਵੱਲ ਆਪਣਾ ਮਨ ਲਗਾਉਣਗੇ।
5
ਪਰ ਤੂੰ, ਸਾਰੀਆਂ ਗੱਲਾਂ ਵਿੱਚ ਸੁਚੇਤ ਰਹੀਂ, ਦੁੱਖ ਸਹਿਣ ਕਰੀ, ਪ੍ਰਚਾਰਕ ਦਾ ਕੰਮ ਕਰੀਂ, ਆਪਣੀ ਸੇਵਕਾਈ ਦੇ ਸਾਰੇ ਫਰਜ਼ ਨਿਭਾਈਂ।
6
ਕਿਉਂਕਿ ਮੈਨੂੰ ਪਹਿਲਾਂ ਹੀ ਇੱਕ ਪਿਆਲੇ ਦੀ ਭੇਟ ਵਾਂਗ ਡੋਲ੍ਹਿਆ ਗਿਆ ਹੈ, ਅਤੇ ਮੇਰੇ ਜਾਣ ਦਾ ਸਮਾਂ ਨੇੜੇ ਹੈ।
7
ਮੈਂ ਚੰਗੀ ਲੜਾਈ ਲੜੀ ਹੈ, ਮੈਂ ਦੌੜ ਖ਼ਤਮ ਕਰ ਲਈ ਹੈ, ਮੈਂ ਵਿਸ਼ਵਾਸ ਕਾਇਮ ਰੱਖਿਆ ਹੈ।
8
ਮੇਰੇ ਲਈ ਧਾਰਮਿਕਤਾ ਦਾ ਤਾਜ ਰੱਖਿਆ ਹੋਇਆ ਹੈ, ਜਿਹੜਾ ਕਿ ਧਰਮੀ ਨਿਆਂਕਾਰ, ਪ੍ਰਭੂ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ, ਬਲਕਿ ਉਹਨਾਂ ਸਾਰਿਆਂ ਨੂੰ ਵੀ, ਜੋ ਉਸਦੇ ਪ੍ਰਗਟ ਹੋਣ ਨੂੰ ਪਿਆਰਾ ਜਾਣਿਆ।
9
ਮੇਰੇ ਕੋਲ ਜਲਦੀ ਆਉਣ ਦੀ ਪੂਰੀ ਕੋਸ਼ਿਸ਼ ਕਰ,
10
ਦੇਮਾਸ ਲਈ, ਕਿਉਂਕਿ ਉਹ ਇਸ ਦੁਨੀਆਂ ਨੂੰ ਪਿਆਰ ਕਰਦਾ ਸੀ, ਮੈਨੂੰ ਛੱਡ ਕੇ ਥੱਸਲੁਨੀਕਾ ਸ਼ਹਿਰ ਚਲਾ ਗਿਆ ਹੈ। ਕ੍ਰੇਸੈਂਸ ਗਲਾਤੀਆਂ ਦੇ ਇਲਾਕੇ, ਅਤੇ ਤੀਤੁਸ ਡਾਲਮਤੀਆ ਨਗਰ ਵਿੱਚ ਚਲਾ ਗਿਆ।
11
ਕੇਵਲ ਲੂਕਸ ਹੀ ਮੇਰੇ ਨਾਲ ਹੈ। ਮਾਰਕਸ ਨੂੰ ਆਪਣੇ ਨਾਲ ਲੈ ਕੇ ਆ ਵੀਂ, ਕਿਉਂਕਿ ਉਹ ਮੇਰੀ ਸੇਵਕਾਈ ਵਿੱਚ ਮੇਰੇ ਲਈ ਮਦਦਗਾਰ ਹੈ।
12
ਮੈਂ ਤੁਖਿਕੁਸ ਨੂੰ ਅਫ਼ਸੁਸ ਸ਼ਹਿਰ ਭੇਜਿਆ।
13
ਜਦੋਂ ਤੁਸੀਂ ਆਉਂਦੇ ਹੋ, ਤਾਂ ਉਹ ਚੋਲਾ ਜੋ ਮੈਂ ਕਾਰਪੁਸ ਨਾਲ ਤ੍ਰੋਆਸ ਸ਼ਹਿਰ ਵਿੱਚ ਛੱਡਿਆ ਸੀ, ਅਤੇ ਮੇਰੀਆਂ ਪੋਥੀਆਂ, ਖ਼ਾਸ ਕਰਕੇ ਉਹ ਚਮੜੇ ਦੇ ਪੱਤਰੇ ਲਿਆਓ।
14
ਅਲੇਕਜ਼ੈਂਡਰ ਠਠੇਰੇ ਨੇ ਮੈਨੂੰ ਬਹੁਤ ਨੁਕਸਾਨ ਪਹੁੰਚਾਇਆ। ਪ੍ਰਭੂ ਉਸ ਨੂੰ ਉਸਦੇ ਕੀਤੇ ਕੰਮਾਂ ਦਾ ਫਲ ਦੇਵੇਗਾ।
15
ਤੁਹਾਨੂੰ ਵੀ ਉਸ ਦੇ ਵਿਰੁੱਧ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਉਸਨੇ ਸਾਡੇ ਸੰਦੇਸ਼ ਦਾ ਸਖ਼ਤ ਵਿਰੋਧ ਕੀਤਾ ਸੀ।
16
ਮੇਰੇ ਪਹਿਲੀ ਸੁਣਵਾਈ ਦੇ ਵੇਲੇ, ਕੋਈ ਵੀ ਮੇਰੇ ਨਾਲ ਨਹੀਂ ਸੀ, ਪਰ ਸਾਰਿਆਂ ਨੇ ਮੈਨੂੰ ਛੱਡ ਦਿੱਤਾ। ਇਹ ਉਹਨਾਂ ਦੇ ਖਿਲਾਫ ਨਾ ਹੋਵੇ।
17
ਪਰ ਪਰਮੇਸ਼ਵਰ ਮੇਰੇ ਨਾਲ ਖੜ੍ਹੇ ਅਤੇ ਮੈਨੂੰ ਤਾਕਤ ਦਿੱਤੀ, ਤਾਂ ਜੋ ਮੇਰੇ ਰਾਹੀਂ ਪ੍ਰਚਾਰ ਦਾ ਪੂਰਾ ਐਲਾਨ ਹੋ ਸਕੇ ਅਤੇ ਪਰਾਈਆਂ ਕੌਮਾਂ ਇਸ ਨੂੰ ਸੁਣ ਸਕਣ। ਅਤੇ ਮੈ ਸ਼ੇਰ ਦੇ ਮੂੰਹ ਤੋਂ ਛੁਡਾਇਆ ਗਿਆ ਸੀ।
18
ਪਰਮੇਸ਼ਵਰ ਮੈਨੂੰ ਹਰ ਬੁਰੇ ਹਮਲੇ ਤੋਂ ਬਚਾਉਣਗੇ ਅਤੇ ਮੈਨੂੰ ਉਸ ਦੇ ਸਵਰਗੀ ਰਾਜ ਵਿੱਚ ਸੁਰੱਖਿਅਕ ਢੰਗ ਨਾਲ ਲਿਜਾਉਣਗੇ। ਉਸਦੀ ਮਹਿਮਾ ਸਦਾ ਅਤੇ ਸਦਾ ਲਈ ਹੋਵੇ। ਆਮੀਨ।
19
ਪਰਿਸਕਾ ਅਤੇ ਅਕੂਲਾ ਅਤੇ ਓਨੇਸਿਫੋਰਸ ਦੇ ਘਰ ਨੂੰ ਸਲਾਮ।
20
ਇਰਾਸਤੁਸ ਕੁਰਿੰਥੁਸ ਸ਼ਹਿਰ ਵਿੱਚ ਰਿਹਾ ਅਤੇ ਮੈਂ ਟ੍ਰੋਫਿਮਸ ਨੂੰ ਮਿਲੇਟਸ ਸ਼ਹਿਰ ਵਿੱਚ ਬਿਮਾਰ ਛੱਡ ਆਇਆ।
21
ਸਰਦੀਆਂ ਤੋਂ ਪਹਿਲਾਂ ਇੱਥੇ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰਨਾ। ਯੂਬੁਲਸ ਤੈਨੂੰ ਸ਼ੁਭਕਾਮਨਾਵਾਂ ਦਿੰਦਾ ਹੈ, ਅਤੇ ਇਸੇ ਤਰ੍ਹਾਂ ਪੁਦੇਂਸ, ਲੀਨੋਸ, ਕਲੌਦਿਆ ਅਤੇ ਸਾਰੇ ਭੈਣ-ਭਰਾਵਾਂ।
22
ਪਰਮੇਸ਼ਵਰ ਤੁਹਾਡੀ ਆਤਮਾ ਦੇ ਨਾਲ ਹੋਵੇ। ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।
← Chapter 3
Jump to:
Chapter 1
Chapter 2
Chapter 3
Chapter 4
All chapters:
1
2
3
4