bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
2 Timothy 3
2 Timothy 3
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 2
Jump to:
Chapter 1
Chapter 2
Chapter 3
Chapter 4
Chapter 4 →
1
ਇਹ ਜਾਣ ਲੈ ਕਿ: ਆਖਰੀ ਦਿਨਾਂ ਵਿੱਚ ਬਹੁਤ ਭਿਆਨਕ ਸਮੇਂ ਆਉਣਗੇ।
2
ਲੋਕ ਆਪਣੇ ਆਪ ਨੂੰ ਪਿਆਰ ਕਰਨ ਵਾਲੇ, ਪੈਸਿਆਂ ਦੇ ਪ੍ਰੇਮੀ, ਸ਼ੇਖੀ ਮਾਰਨ ਵਾਲੇ, ਹੰਕਾਰੀ, ਬਦਸਲੂਕੀ, ਆਪਣੇ ਮਾਤਾ-ਪਿਤਾ ਦੇ ਅਣ-ਆਗਿਆਕਾਰੀ, ਨਾਸ਼ੁਕਰੇ, ਅਪਵਿੱਤਰ,
3
ਬਿਨ੍ਹਾਂ ਪਿਆਰ, ਮਾਫ ਨਾ ਕਰਨ ਵਾਲੇ, ਬਦਨਾਮੀ ਕਰਨ ਵਾਲੇ, ਸੰਜਮ ਤੋਂ ਬਿਨ੍ਹਾਂ, ਸਖ਼ਤ ਸੁਭਾਅ, ਨੇਕੀ ਦੇ ਵੈਰੀ,
4
ਧੋਖੇਬਾਜ਼, ਹਠੀ, ਹੰਕਾਰੀ, ਪਰਮੇਸ਼ਵਰ ਦੇ ਪ੍ਰੇਮੀ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ।
5
ਭਗਤੀ ਦਾ ਇੱਕ ਰੂਪ ਰੱਖਦੇ ਹੋਏ ਵੀ, ਉਸਦੀ ਸ਼ਕਤੀ ਨੂੰ ਇਨਕਾਰ ਕਰਨਗੇ। ਅਜਿਹੇ ਲੋਕਾਂ ਨਾਲ ਕੁਝ ਲੈਣਾ-ਦੇਣਾ ਨਾ ਰੱਖਣਾ।
6
ਇਹ ਅਜਿਹੀ ਕਿਸਮ ਦੇ ਲੋਕ ਹਨ ਜੋ ਘਰਾਂ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਉਹਨਾਂ ਦੁਰਬੱਲ ਔਰਤਾਂ ਨੂੰ ਮੋਹ ਲੈਂਦੇ ਹਨ ਜਿਹੜੀਆਂ ਪਾਪਾਂ ਨਾਲ ਲੱਦੀਆਂ ਹੋਈਆਂ ਹਨ ਅਤੇ ਹਰ ਕਿਸਮ ਦੀਆਂ ਭੈੜੀਆਂ ਇੱਛਾਵਾਂ ਪਿੱਛੇ ਚੱਲਦੀਆਂ ਹਨ,
7
ਹਮੇਸ਼ਾ ਸਿੱਖਦੀਆਂ ਹਨ ਪਰ ਕਦੇ ਵੀ ਸੱਚ ਦੇ ਗਿਆਨ ਤੱਕ ਨਹੀਂ ਪਹੁੰਚ ਦਿਆਂ।
8
ਜਿਵੇਂ ਯਾਨੇਸ ਅਤੇ ਜੈਂਬਰੇਸ ਨੇ ਮੋਸ਼ੇਹ ਦਾ ਵਿਰੋਧ ਕੀਤਾ ਸੀ, ਉਸੇ ਤਰ੍ਹਾਂ ਇਹ ਝੂਠੇ ਉਪਦੇਸ਼ਕ ਵੀ ਸੱਚਾਈ ਦਾ ਵਿਰੋਧ ਕਰਦੇ ਹਨ। ਇਹਨਾਂ ਦੀ ਬੁੱਧ ਭ੍ਰਿਸ਼ਟ ਹੋ ਗਈ ਹੈ, ਇਹ ਵਿਸ਼ਵਾਸ ਵਿੱਚ ਨਿਕੰਮੇ ਹਨ।
9
ਪਰ ਇਹ ਵਥੇਰੇ ਅੱਗੇ ਨਾ ਵਥੇਰੇ ਉਹਨਾਂ ਦੋਵਾਂ ਦੇ ਸਮਾਨ, ਇਹਨਾਂ ਦੀ ਮੂਰਖਤਾ ਵੀ ਸਭ ਲੋਕਾਂ ਅੱਗੇ ਪ੍ਰਕਾਸ਼ ਹੋ ਜਾਵੇਗੀ।
10
ਹਾਲਾਂਕਿ, ਤੂੰ ਮੇਰੇ ਬਾਰੇ ਸਭ ਜਾਣਦਾ ਹੈ ਜਿਵੇਂ ਮੇਰਾ ਉਪਦੇਸ਼, ਮੇਰੇ ਜੀਵਨ ਬਾਰੇ, ਮੇਰੇ ਉਦੇਸ਼, ਵਿਸ਼ਵਾਸ, ਸਬਰ, ਪਿਆਰ, ਧੀਰਜ,
11
ਸਤਾਏ ਜਾਣ ਅਤੇ ਦੁੱਖ ਸਹਿਣ ਬਾਰੇ ਅਤੇ ਅੰਤਾਕਿਆ, ਇਕੋਨਿਯਮ ਅਤੇ ਲੁਸਤ੍ਰਾ ਦੇ ਸ਼ਹਿਰਾਂ ਵਿੱਚ ਮੇਰੇ ਨਾਲ ਕੀ ਘਟਨਾਵਾਂ ਵਾਪਰੀਆਂ, ਕਿਵੇਂ ਮੈਂ ਸਤਾਵ ਸਿਹਾ। ਫਿਰ ਵੀ ਪਰਮੇਸ਼ਵਰ ਨੇ ਮੈਨੂੰ ਉਹਨਾਂ ਸਾਰਿਆਂ ਤੋਂ ਬਚਾਇਆ।
12
ਅਸਲ ਵਿੱਚ, ਹਰ ਉਹ ਵਿਅਕਤੀ ਜਿਹੜਾ ਮਸੀਹ ਯਿਸ਼ੂ ਵਿੱਚ ਇੱਕ ਧਰਮੀ ਜੀਵਨ ਜਿਉਣਾ ਚਾਹੁੰਦਾ ਹੈ, ਸਤਾਇਆ ਜਾਏਗਾ,
13
ਜਦ ਕਿ ਦੁਸ਼ਟ ਅਤੇ ਧੋਖਾ ਦੇਣ ਵਾਲੇ ਭੈੜੇ ਤੋਂ ਬਦਤਰ ਹੁੰਦੇ ਜਾਣਗੇ, ਧੋਖਾ ਦਿੰਦੇ ਅਤੇ ਧੋਖਾ ਖਾਂਦੇ ਰਹਿਣਗੇ।
14
ਪਰ ਤੂੰ ਉਹਨਾਂ ਗੱਲਾਂ ਉੱਤੇ ਜਿਹੜੀਆਂ ਤੂੰ ਸਿੱਖਿਆਂ ਅਤੇ ਸੱਚ ਮੰਨਿਆ ਟਿਕਿਆਂ ਰਹਿ ਕਿਉਂਕਿ ਤੂੰ ਜਾਣਦਾ ਹੈ ਕਿ ਕਿੰਨ੍ਹਾ ਕੋਲੋ ਸਿੱਖੀਆਂ ਹਨ,
15
ਅਤੇ ਬਚਪਨ ਤੋਂ ਹੀ ਤੂੰ ਪਵਿੱਤਰ ਬਚਨਾਂ ਨੂੰ ਜਾਣਦਾ ਹੈ, ਜੋ ਤੈਨੂੰ ਮਸੀਹ ਯਿਸ਼ੂ ਵਿੱਚ ਵਿਸ਼ਵਾਸ ਦੁਆਰਾ ਮੁਕਤੀ ਲਈ ਬੁੱਧੀਮਾਨ ਬਣਾਉਣ ਦੇ ਯੋਗ ਹਨ,
16
ਸਾਰਾ ਪਵਿੱਤਰ ਸ਼ਾਸਤਰ ਪਰਮੇਸ਼ਵਰ ਦੇ ਆਤਮਾ ਦੁਆਰਾ ਰਚਿਆ ਗਿਆ ਹੈ ਅਤੇ ਧਾਰਮਿਕਤਾ ਦੀ ਸਿੱਖਿਆ, ਝਿੜਕਣ, ਸੁਧਾਰਨ ਅਤੇ ਸਿਖਲਾਈ ਲਈ ਲਾਭਦਾਇਕ ਹੈ,
17
ਤਾਂ ਕਿ ਪਰਮੇਸ਼ਵਰ ਦਾ ਸੇਵਕ ਹਰ ਚੰਗੇ ਕੰਮ ਲਈ ਚੰਗੀ ਤਰ੍ਹਾਂ ਤਿਆਰ ਹੋ ਸਕੇ।
← Chapter 2
Jump to:
Chapter 1
Chapter 2
Chapter 3
Chapter 4
Chapter 4 →
All chapters:
1
2
3
4