bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Galatians 3
Galatians 3
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 4 →
1
ਹੇ ਮੂਰਖ ਗਲਾਤੀਓ! ਕਿਸ ਨੇ ਤੁਹਾਨੂੰ ਭਰਮਾ ਲਿਆ? ਤੁਹਾਡੀਆਂ ਅੱਖਾਂ ਦੇ ਸਾਹਮਣੇ ਯਿਸ਼ੂ ਮਸੀਹ ਨੂੰ ਸਪਸ਼ਟ ਤੌਰ ਤੇ ਸਲੀਬ ਉੱਤੇ ਚੜ੍ਹਾਇਆ ਗਿਆ ਸੀ।
2
ਮੈਂ ਤੁਹਾਡੇ ਤੋਂ ਸਿਰਫ ਇੱਕ ਗੱਲ ਸਿੱਖਣਾ ਚਾਹੁੰਦਾ ਹਾਂ: ਕੀ ਤੁਸੀਂ ਪਰਮੇਸ਼ਵਰ ਦੀ ਆਤਮਾ ਨੂੰ ਬਿਵਸਥਾ ਦੇ ਕੰਮਾਂ ਦੁਆਰਾ ਪ੍ਰਾਪਤ ਕੀਤਾ, ਜਾਂ ਜੋ ਤੁਸੀਂ ਸੁਣਿਆ ਉਸ ਉੱਤੇ ਵਿਸ਼ਵਾਸ ਕਰਕੇ?
3
ਕੀ ਤੁਸੀਂ ਇੰਨੇ ਮੂਰਖ ਹੋ? ਪਰਮੇਸ਼ਵਰ ਦੀ ਆਤਮਾ ਤੋਂ ਸ਼ੁਰੂਆਤ ਕਰਕੇ, ਤੁਸੀਂ ਹੁਣ ਸਰੀਰ ਦੁਆਰਾ ਅੰਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ?
4
ਕੀ ਤੁਸੀਂ ਵਿਅਰਥ ਵਿੱਚ ਹੀ ਬਹੁਤ ਸਾਰੇ ਦੁੱਖਾਂ ਨੂੰ ਝੱਲਿਆ, ਜੇ ਉਹ ਸੱਚ-ਮੁੱਚ ਵਿਅਰਥ ਹੀ ਸੀ?
5
ਇਸ ਲਈ ਮੈਂ ਫਿਰ ਪੁੱਛਦਾ ਹਾਂ, ਕੀ ਪਰਮੇਸ਼ਵਰ ਨੇ ਤੁਹਾਨੂੰ ਆਪਣਾ ਪਵਿੱਤਰ ਆਤਮਾ ਦਿੱਤਾ ਹੈ ਅਤੇ ਬਿਵਸਥਾ ਦੇ ਕੰਮਾਂ ਦੁਆਰਾ ਤੁਹਾਡੇ ਵਿੱਚ ਚਮਤਕਾਰ ਕਰਦਾ ਹੈ, ਜਾਂ ਤੁਹਾਡੇ ਵਿਸ਼ਵਾਸ ਦੁਆਰਾ ਜੋ ਤੁਸੀਂ ਸੁਣਿਆ ਹੈ?
6
ਇਸੇ ਤਰ੍ਹਾਂ ਅਬਰਾਹਾਮ ਨੇ “ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ, ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ।”
7
ਤਾਂ ਸਮਝ ਲਵੋ ਕਿ ਜਿਹੜੇ ਵਿਸ਼ਵਾਸ ਕਰਦੇ ਹਨ ਉਹ ਅਬਰਾਹਾਮ ਦੀ ਸੰਤਾਨ ਹਨ।
8
ਪਵਿੱਤਰ ਸ਼ਾਸਤਰ ਨੇ ਪਹਿਲਾਂ ਹੀ ਵੇਖਿਆ ਸੀ ਕਿ ਪਰਮੇਸ਼ਵਰ ਗ਼ੈਰ-ਯਹੂਦੀਆਂ ਨੂੰ ਵਿਸ਼ਵਾਸ ਦੁਆਰਾ ਧਰਮੀ ਠਹਿਰਾਵੇਗਾ, ਅਤੇ ਅਬਰਾਹਾਮ ਨੂੰ ਪਹਿਲਾਂ ਹੀ ਖੁਸ਼ਖ਼ਬਰੀ ਦਾ ਐਲਾਨ ਕੀਤਾ: “ਸਾਰੀਆਂ ਕੌਮਾਂ ਤੇਰੇ ਦੁਆਰਾ ਮੁਬਾਰਕ ਹੋਣਗੀਆਂ।”
9
ਇਸ ਲਈ ਜਿਹੜੇ ਵਿਸ਼ਵਾਸ ਕਰਨ ਵਾਲੇ ਹਨ, ਉਹ ਅਬਰਾਹਾਮ, ਵਿਸ਼ਵਾਸ ਦੇ ਆਦਮੀ ਦੇ ਨਾਲ ਬਰਕਤ ਪਾਉਂਦੇ ਹਨ।
10
ਉਨ੍ਹਾਂ ਸਾਰਿਆਂ ਲਈ ਜੋ ਬਿਵਸਥਾ ਦੇ ਕੰਮਾਂ ਤੇ ਨਿਰਭਰ ਰਹਿਦੇ ਹਨ ਉਹ ਸਰਾਪ ਦੇ ਹੇਠਾਂ ਹਨ, ਜਿਵੇਂ ਕਿ ਲਿਖਿਆ ਹੋਇਆ ਹੈ: “ਸਰਾਪੀ ਹੈ ਉਹ ਹਰ ਕੋਈ ਜੋ ਬਿਵਸਥਾ ਦੀ ਕਿਤਾਬ ਵਿੱਚ ਲਿਖੀ ਹੋਈ ਹਰ ਗੱਲ ਦੀ ਪਾਲਣਾ ਨਹੀਂ ਕਰਦਾ।”
11
ਸਪੱਸ਼ਟ ਹੈ ਕਿ ਜੋ ਕੋਈ ਵੀ ਬਿਵਸਥਾ ਉੱਤੇ ਭਰੋਸਾ ਰੱਖਦਾ ਹੈ ਉਹ ਪਰਮੇਸ਼ਵਰ ਦੇ ਅੱਗੇ ਧਰਮੀ ਨਹੀਂ ਹੈ, ਕਿਉਂਕਿ “ਧਰਮੀ ਵਿਸ਼ਵਾਸ ਦੁਆਰਾ ਜੀਉਂਦਾ ਰਹੇਗਾ।” ਇਹ ਸ਼ਾਸਤਰਾਂ ਵਿੱਚ ਲਿਖਿਆ ਹੈ,
12
ਬਿਵਸਥਾ ਵਿਸ਼ਵਾਸ ਤੇ ਅਧਾਰਤ ਨਹੀਂ ਹੈ; ਇਸ ਦੇ ਉਲਟ, ਇਹ ਆਖਦੀ ਹੈ, “ਜਿਹੜਾ ਵਿਅਕਤੀ ਇਹ ਬਿਵਸਥਾ ਦੀਆ ਗੱਲਾਂ ਪੂਰਾ ਕਰਦਾ ਹੈ ਉਹ ਇਹਨਾਂ ਦੁਆਰਾ ਜੀਉਂਦਾ ਰਹੇਗਾ।”
13
ਮਸੀਹ ਨੇ ਸਾਨੂੰ ਮੁੱਲ ਲੈ ਕੇ ਬਿਵਸਥਾ ਦੇ ਸਰਾਪ ਤੋਂ ਛੁਡਾਇਆ ਇਸ ਕਰਕੇ ਜੋ ਉਹ ਸਾਡੇ ਲਈ ਸਰਾਪ ਬਣਿਆ, ਕਿਉਂ ਜੋ ਇਹ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ: “ਕਿ ਸਰਾਪੀ ਹੈ ਹਰੇਕ ਜਿਹੜਾ ਰੁੱਖ ਅਰਥਾਤ ਕਾਠ ਉੱਤੇ ਟੰਗਿਆ ਜਾਂਦਾ ਹੈ।”
14
ਉਸਨੇ ਸਾਨੂੰ ਛੁਟਕਾਰਾ ਦਿੱਤਾ ਤਾਂ ਜੋ ਅਬਰਾਹਾਮ ਨੂੰ ਦਿੱਤੀ ਗਈ ਬਰਕਤ ਮਸੀਹ ਯਿਸ਼ੂ ਦੁਆਰਾ ਗ਼ੈਰ-ਯਹੂਦੀਆਂ ਉੱਤੇ ਵੀ ਆਵੇ, ਤਾਂ ਜੋ ਵਿਸ਼ਵਾਸ ਦੁਆਰਾ ਅਸੀਂ ਆਤਮਾ ਦਾ ਵਾਇਦਾ ਪ੍ਰਾਪਤ ਕਰ ਸਕੀਏ।
15
ਹੇ ਭਰਾਵੋ ਅਤੇ ਭੈਣੋ, ਮੈਨੂੰ ਰੋਜ਼ਾਨਾ ਜ਼ਿੰਦਗੀ ਤੋਂ ਇੱਕ ਉਦਾਹਰਣ ਲੈਣ ਦਿਓ। ਜਿਵੇਂ ਕਿ ਕੋਈ ਵੀ ਮਨੁੱਖ ਦਾ ਇਕਰਾਰਨਾਮਾ ਹੋਵੇ ਜਦੋਂ ਉਹ ਪੱਕਾ ਹੋ ਜਾਵੇ ਤਾਂ ਕੋਈ ਵੀ ਉਸ ਨੂੰ ਟਾਲ ਨਹੀਂ ਸਕਦਾ, ਅਤੇ ਨਾ ਉਸ ਵਿੱਚ ਕੁਝ ਵਾਧਾ ਕਰਦਾ ਹੈ। ਇਹ ਗੱਲ ਵੀ ਇਸੇ ਤਰ੍ਹਾਂ ਹੈ।
16
ਵਾਇਦੇ ਅਬਰਾਹਾਮ ਅਤੇ ਉਸਦੀ ਸੰਤਾਨ ਨਾਲ ਕੀਤੇ ਗਏ ਸਨ। ਪਵਿੱਤਰ ਸ਼ਾਸਤਰ ਇਹ ਨਹੀਂ ਕਹਿੰਦਾ, “ਅੰਸਾਂ ਨੂੰ,” ਜਿਸਦਾ ਅਰਥ ਬਹੁਤ ਸਾਰੇ ਲੋਕ ਹਨ, ਪਰ ਅਰਥਾਤ “ਤੇਰੀ ਅੰਸ ਨੂੰ,” ਭਾਵ ਇੱਕ ਵਿਅਕਤੀ, ਜੋ ਮਸੀਹ ਹੈ।
17
ਪਰ ਮੈਂ ਇਹ ਆਖਦਾ ਹਾਂ: ਕਿ ਬਿਵਸਥਾ ਉਸ ਨੇਮ ਨੂੰ ਟਾਲ ਨਹੀਂ ਸਕਦੀ ਜੋ ਪਰਮੇਸ਼ਵਰ ਨੇ ਪਹਿਲਾਂ ਤੋਂ ਚਾਰ ਸੌ ਤੀਹ ਸਾਲਾਂ ਬਾਅਦ ਬੰਨ੍ਹਿਆ ਸੀ, ਤਾਂ ਜੋ ਉਹ ਵਾਇਦਾ ਕਿਤੇ ਵਿਅਰਥ ਹੋ ਜਾਵੇ।
18
ਕਿਉਂਕਿ ਜੇ ਵਿਰਾਸਤ ਬਿਵਸਥਾ ਦੁਆਰਾ ਹੈ, ਤਾਂ ਵਾਅਦੇ ਦੁਆਰਾ ਨਹੀਂ, ਪਰ ਪਰਮੇਸ਼ਵਰ ਨੇ ਆਪਣੀ ਕਿਰਪਾ ਨਾਲ ਅਬਰਾਹਾਮ ਨੂੰ ਇੱਕ ਵਾਇਦੇ ਰਾਹੀਂ ਦਿੱਤਾ।
19
ਤਾਂ ਫਿਰ, ਬਿਵਸਥਾ ਹੀ ਕਿਉਂ ਦਿੱਤੀ ਗਈ? ਇਹ ਅਪਰਾਧਾਂ ਦੇ ਕਾਰਨ ਬਾਅਦ ਵਿੱਚ ਦਿੱਤੀ ਗਈ ਸੀ ਜਦੋਂ ਤੱਕ ਉਹ ਅੰਸ ਜਿਹ ਨੂੰ ਵਾਅਦਾ ਦਿੱਤਾ ਹੋਇਆ ਹੈ ਨਾ ਆਵੇ। ਬਿਵਸਥਾ ਦੂਤਾਂ ਰਾਹੀਂ ਦਿੱਤੀ ਗਈ ਅਤੇ ਇੱਕ ਵਿਚੋਲੇ ਨੂੰ ਸੌਂਪੀ ਗਈ ਸੀ।
20
ਹਾਲਾਂਕਿ, ਵਿਚੋਲਾ ਇੱਕ ਧਿਰ ਦਾ ਨਹੀਂ ਹੁੰਦਾ ਹੈ; ਪਰ ਪਰਮੇਸ਼ਵਰ ਇੱਕ ਹੈ।
21
ਇਸ ਲਈ, ਕੀ ਬਿਵਸਥਾ, ਪਰਮੇਸ਼ਵਰ ਦੇ ਵਾਅਦਿਆਂ ਦੇ ਵਿਰੁੱਧ ਹੈ? ਬਿਲਕੁਲ ਨਹੀਂ! ਕਿਉਂਕਿ ਜੇ ਅਜਿਹੀ ਬਿਵਸਥਾ ਦਿੱਤੀ ਜਾਂਦੀ ਜੋ ਜੀਵਨ ਦੇ ਸਕਦੀ ਹੁੰਦੀ, ਤਾਂ ਨਿਸ਼ਚਤ ਤੌਰ ਤੇ ਬਿਵਸਥਾ ਦੁਆਰਾ ਧਾਰਮਿਕਤਾ ਆਉਂਦੀ।
22
ਪਰ ਪਵਿੱਤਰ ਸ਼ਾਸਤਰ ਨੇ ਹਰ ਕਿਸੇ ਨੂੰ ਪਾਪ ਦੇ ਅਧੀਨ ਕੀਤਾ, ਤਾਂ ਉਹ ਜੋ ਵਾਇਦਾ ਕੀਤਾ ਗਿਆ ਸੀ, ਜੋ ਯਿਸ਼ੂ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਮਿਲਦਾ ਹੈ ਵਿਸ਼ਵਾਸ ਕਰਨ ਵਾਲਿਆਂ ਨੂੰ ਦਿੱਤਾ ਜਾਵੇ।
23
ਇਸ ਵਿਸ਼ਵਾਸ ਦੇ ਆਉਣ ਤੋਂ ਪਹਿਲਾਂ, ਸਾਨੂੰ ਬਿਵਸਥਾ ਦੇ ਅਧੀਨ ਹਿਰਾਸਤ ਵਿੱਚ ਰੱਖਿਆ ਗਿਆ ਸੀ, ਜਦੋਂ ਤੱਕ ਆਉਣ ਵਾਲਾ ਵਿਸ਼ਵਾਸ ਪ੍ਰਗਟ ਨਹੀਂ ਹੋ ਜਾਂਦਾ, ਉਦੋਂ ਤੱਕ ਬੰਦ ਕਰ ਦਿੱਤਾ ਗਿਆ ਸੀ।
24
ਇਸ ਲਈ ਬਿਵਸਥਾ ਮਸੀਹ ਦੇ ਆਉਣ ਤੱਕ ਸਾਡੇ ਲਈ ਨਿਗਾਹਬਾਨ ਬਣੀ ਕਿ ਅਸੀਂ ਵਿਸ਼ਵਾਸ ਤੋਂ ਧਰਮੀ ਠਹਿਰਾਏ ਜਾਈਏ।
25
ਹੁਣ ਜਦੋਂ ਇਹ ਵਿਸ਼ਵਾਸ ਆ ਚੁੱਕਿਆ, ਤਾਂ ਅਸੀਂ ਹੁਣ ਕਿਸੇ ਨਿਗਾਹਬਾਨ ਦੇ ਅਧੀਨ ਨਹੀਂ ਹਾਂ।
26
ਇਸ ਲਈ ਮਸੀਹ ਯਿਸ਼ੂ ਵਿੱਚ ਤੁਸੀਂ ਵਿਸ਼ਵਾਸ ਦੁਆਰਾ ਸਾਰੇ ਪਰਮੇਸ਼ਵਰ ਦੇ ਬੱਚੇ ਹੋ,
27
ਕਿਉਂਕਿ ਤੁਹਾਡੇ ਵਿੱਚੋਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਉਨ੍ਹਾਂ ਨੇ ਮਸੀਹ ਨੂੰ ਪਹਿਨ ਲਿਆ।
28
ਇੱਥੇ ਨਾ ਤਾਂ ਕੋਈ ਯਹੂਦੀ ਹੈ ਅਤੇ ਨਾ ਹੀ ਗ਼ੈਰ-ਯਹੂਦੀ, ਨਾ ਹੀ ਗੁਲਾਮ ਅਤੇ ਨਾ ਹੀ ਅਜ਼ਾਦ, ਅਤੇ ਨਾ ਹੀ ਕੋਈ ਮਰਦ ਅਤੇ ਨਾ ਹੀ ਔਰਤ ਹੈ, ਕਿਉਂਕਿ ਤੁਸੀਂ ਸਾਰੇ ਮਸੀਹ ਯਿਸ਼ੂ ਵਿੱਚ ਇੱਕ ਹੋ।
29
ਜੇ ਤੁਸੀਂ ਮਸੀਹ ਦੇ ਹੋ, ਤਾਂ ਤੁਸੀਂ ਅਬਰਾਹਾਮ ਦੀ ਅੰਸ ਹੋ, ਅਤੇ ਵਾਇਦੇ ਦੇ ਅਨੁਸਾਰ ਵਾਰਿਸ ਵੀ ਹੋ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 4 →
All chapters:
1
2
3
4
5
6