bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Galatians 6
Galatians 6
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
1
ਹੇ ਭਰਾਵੋ ਅਤੇ ਭੈਣੋ, ਜੇ ਕੋਈ ਪਾਪ ਵਿੱਚ ਫੜਿਆ ਵੀ ਜਾਵੇ, ਤੁਸੀਂ ਜਿਹੜੇ ਆਤਮਿਕ ਹੋ ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਓ ਨਾਲ ਉਸਦਾ ਸੁਧਾਰ ਕਰੋ। ਪਰ ਆਪਣੇ ਆਪ ਨੂੰ ਵੇਖੋ, ਜਾਂ ਤੁਸੀਂ ਵੀ ਅਜਿਹਾ ਕਰਨ ਲਈ ਪਰਤਾਏ ਗਏ।
2
ਇੱਕ-ਦੂਜੇ ਦਾ ਬੋਝ ਚੁੱਕਣ ਵਿੱਚ ਮਦਦ ਕਰੋ, ਅਤੇ ਇਸ ਤਰ੍ਹਾਂ ਤੁਸੀਂ ਮਸੀਹ ਦੇ ਬਿਵਸਥਾ ਨੂੰ ਪੂਰਾ ਕਰੋਗੇ।
3
ਕਿਉਂਕਿ ਜੇ ਕੋਈ ਆਪਣੇ ਆਪ ਨੂੰ ਕੁਝ ਸਮਝੇ ਅਤੇ ਹੋਵੇ ਕੁਝ ਵੀ ਨਾ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ।
4
ਹਰ ਇੱਕ ਨੂੰ ਆਪਣੇ ਕੰਮਾਂ ਦੀ ਪਰਖ ਕਰਨੀ ਚਾਹੀਦੀ ਹੈ। ਫਿਰ ਉਹ ਕਿਸੇ ਹੋਰ ਨਾਲ ਆਪਣੀ ਤੁਲਨਾ ਕੀਤੇ ਬਗੈਰ, ਇਕੱਲੇ ਆਪਣੇ ਆਪ ਤੇ ਮਾਣ ਕਰ ਸਕਦੇ ਹਨ,
5
ਕਿਉਂਕਿ ਹਰੇਕ ਨੂੰ ਆਪਣਾ ਭਾਰ ਚੁੱਕਣਾ ਚਾਹੀਦਾ ਹੈ।
6
ਪਰ ਜਿਹੜਾ ਪਰਮੇਸ਼ਵਰ ਦੇ ਬਚਨ ਦੀ ਸਿੱਖਿਆ ਲੈਂਦਾ ਹੈ ਉਹ ਸਿਖਾਉਣ ਵਾਲੇ ਨੂੰ ਸਾਰੇ ਚੰਗੇ ਪਦਾਰਥਾਂ ਵਿੱਚ ਸਾਂਝੀ ਕਰੇ।
7
ਧੋਖਾ ਨਾ ਖਾਓ: ਪਰਮੇਸ਼ਵਰ ਦਾ ਮਜ਼ਾਕ ਨਹੀਂ ਉਡਾਇਆ ਜਾਂਦਾ। ਮਨੁੱਖ ਜੋ ਬੀਜਦਾ ਹੈ ਉਹੀ ਵੱਢਦਾ ਹੈ।
8
ਜੋ ਕੋਈ ਵੀ ਆਪਣੇ ਸਰੀਰ ਨੂੰ ਖੁਸ਼ ਕਰਨ ਲਈ ਬੀਜਦਾ ਹੈ, ਉਹ ਸਰੀਰ ਤੋਂ ਵਿਨਾਸ਼ ਦੀ ਵਾਢੀ ਵੱਢੇਗਾ; ਜਿਹੜਾ ਵੀ ਪਵਿੱਤਰ ਆਤਮਾ ਨੂੰ ਖੁਸ਼ ਕਰਨ ਲਈ ਬੀਜਦਾ ਹੈ, ਉਹ ਪਵਿੱਤਰ ਆਤਮਾ ਤੋਂ ਸਦੀਵੀ ਜੀਵਨ ਵਾਢੀ ਵੱਢੇਗਾ।
9
ਆਓ ਅਸੀਂ ਚੰਗੇ ਕੰਮ ਕਰਨ ਵਿੱਚ ਥੱਕ ਨਾ ਜਾਈਏ, ਕਿਉਂਕਿ ਜੇ ਅਸੀਂ ਹਾਰ ਨਾ ਮੰਨੀਏ ਤਾਂ ਸਹੀ ਸਮੇਂ ਤੇ ਅਸੀਂ ਵਾਢੀ ਵੱਢਾਗੇ।
10
ਇਸ ਲਈ, ਜਿਵੇਂ ਕਿ ਸਾਡੇ ਕੋਲ ਮੌਕਾ ਹੈ, ਆਓ ਅਸੀਂ ਸਾਰੇ ਲੋਕਾਂ ਦਾ ਭਲਾ ਕਰੀਏ, ਖ਼ਾਸ ਕਰ ਉਨ੍ਹਾਂ ਲਈ ਜੋ ਵਿਸ਼ਵਾਸੀਆਂ ਦੇ ਪਰਿਵਾਰ ਨਾਲ ਸਬੰਧਤ ਹਨ।
11
ਵੇਖੋ, ਮੈਂ ਆਪਣੇ ਹੱਥੀਂ ਕਿੱਡੇ ਮੋਟੇ ਅੱਖਰਾਂ ਨਾਲ ਤੁਹਾਨੂੰ ਲਿਖਿਆ ਹੈ!
12
ਜਿਹੜੇ ਲੋਕ ਸਰੀਰ ਦੁਆਰਾ ਲੋਕਾਂ ਨੂੰ ਪ੍ਰਭਾਵਤ ਕਰਨਾ ਚਾਹੁੰਦੇ ਹਨ ਉਹ ਤੁਹਾਨੂੰ ਸੁੰਨਤ ਕਰਵਾਉਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਅਜਿਹਾ ਕਰਨ ਦਾ ਇੱਕੋ ਇੱਕ ਕਾਰਨ ਮਸੀਹ ਦੀ ਸਲੀਬ ਲਈ ਸਤਾਏ ਜਾਣ ਤੋਂ ਬਚਣਾ ਚਾਹੁੰਦੇ ਹਨ।
13
ਸੁੰਨਤ ਕੀਤੇ ਹੋਏ ਲੋਕ ਵੀ ਬਿਵਸਥਾ ਦੀ ਪਾਲਣਾ ਨਹੀਂ ਕਰਦੇ, ਫਿਰ ਵੀ ਉਹ ਚਾਹੁੰਦੇ ਹਨ ਕਿ ਤੁਹਾਡੀ ਸੁੰਨਤ ਕੀਤੀ ਜਾਵੇ ਤਾਂ ਜੋ ਉਹ ਸਰੀਰ ਵਿੱਚ ਤੁਹਾਡੀ ਸੁੰਨਤ ਬਾਰੇ ਸ਼ੇਖੀ ਮਾਰ ਸਕਣ।
14
ਪਰ ਮੇਰੇ ਤੋਂ ਇਹ ਨਾ ਹੋਵੇ ਜੋ ਮੈਂ ਕਿਸੇ ਹੋਰ ਗੱਲ ਉੱਤੇ ਘਮੰਡ ਕਰਾਂ ਬਿਨ੍ਹਾਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਸਲੀਬ ਦੇ ਜਿਹ ਦੇ ਰਾਹੀਂ ਸੰਸਾਰ ਮੇਰੀ ਵੱਲੋਂ ਅਤੇ ਮੈਂ ਸੰਸਾਰ ਦੀ ਵੱਲੋਂ ਸਲੀਬ ਉੱਤੇ ਚਾੜ੍ਹਿਆ ਗਿਆ।
15
ਨਾ ਤਾਂ ਸੁੰਨਤ ਅਤੇ ਨਾ ਹੀ ਅਸੁੰਨਤ ਦਾ ਕੁਝ ਮਤਲਬ ਵੀ ਹੈ; ਸਗੋਂ ਨਵੀਂ ਸ੍ਰਿਸ਼ਟੀ ਹੈ।
16
ਇਸ ਨਿਯਮ ਦੀ ਪਾਲਣਾ ਕਰਨ ਵਾਲੇ ਸਾਰਿਆਂ ਲਈ ਸ਼ਾਂਤੀ ਅਤੇ ਦਯਾ ਪ੍ਰਾਪਤ ਹੁੰਦੀ ਰਹੇ, ਨਾਲੇ ਪਰਮੇਸ਼ਵਰ ਦੇ ਇਸਰਾਏਲ ਨੂੰ।
17
ਅਗਾਹਾਂ ਨੂੰ ਕੋਈ ਮੈਨੂੰ ਦੁੱਖ ਨਾ ਦੇਵੇ ਕਿਉਂ ਜੋ ਮੈਂ ਆਪਣੀ ਸਰੀਰ ਉੱਤੇ ਯਿਸ਼ੂ ਦੇ ਨਿਸ਼ਾਨਾ ਨੂੰ ਲਈ ਫਿਰਦਾ ਹਾਂ।
18
ਹੇ ਭਰਾਵੋ ਅਤੇ ਭੈਣਾਂ, ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਦੇ ਨਾਲ ਹੋਵੇ। ਆਮੀਨ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
All chapters:
1
2
3
4
5
6