bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Galatians 4
Galatians 4
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 5 →
1
ਮੈਂ ਜੋ ਕਹਿ ਰਿਹਾ ਹਾਂ ਉਹ ਇਹ ਹੈ ਕਿ ਜਦੋਂ ਤੱਕ ਇੱਕ ਵਾਰਸ ਨਾਬਾਲਗ ਹੈ, ਉਸ ਅਤੇ ਗੁਲਾਮ ਵਿੱਚ ਕੁਝ ਭਿੰਨ ਭੇਤ ਨਹੀਂ, ਭਾਵੇਂ ਉਹ ਸਾਰੀ ਜਾਇਦਾਦ ਦਾ ਮਾਲਕ ਹੈ।
2
ਵਾਰਸ ਉਸਦੇ ਪਿਤਾ ਦੁਆਰਾ ਨਿਰਧਾਰਤ ਸਮੇਂ ਤੱਕ ਰਖਵਾਲਿਆਂ ਅਤੇ ਭੰਡਾਰੀਆਂ ਦੀ ਦੇਖਭਾਲ ਵਿੱਚ ਰਹਿੰਦਾ ਹੈ।
3
ਇਸੇ ਤਰ੍ਹਾਂ, ਇਸ ਤੋਂ ਪਹਿਲਾਂ ਕਿ ਅਸੀਂ ਪੂਰੀ ਤਰ੍ਹਾਂ ਸਮਝ ਸਕਦੇ, ਅਸੀਂ ਸੰਸਾਰ ਦੀਆਂ ਮੁੱਢਲੀਆਂ ਬ੍ਰਹਿਮੰਡ ਦੀਆਂ ਸ਼ਾਸਕ ਆਤਮਾਵਾਂ ਦੀਆਂ ਗੁਲਾਮ ਸੀ।
4
ਪਰ ਜਦੋਂ ਸਹੀ ਸਮਾਂ ਪੂਰਾ ਹੋ ਗਿਆ ਸੀ, ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਭੇਜਿਆ, ਜੋ ਕਿ ਇੱਕ ਔਰਤ ਤੋਂ ਪੈਦਾ ਹੋਇਆ, ਅਤੇ ਬਿਵਸਥਾ ਦੇ ਅਧੀਨ ਪੈਦਾ ਹੋਇਆ,
5
ਬਿਵਸਥਾ ਦੇ ਅਧੀਨ ਉਨ੍ਹਾਂ ਨੂੰ ਛੁਡਾਵੇ ਲਵੇ, ਤਾਂ ਜੋ ਅਸੀਂ ਲੇਪਾਲਕ ਪੁੱਤਰ ਹੋਣ ਲਈ ਗੋਦ ਲਏ ਜਾ ਸਕੀਏ।
6
ਕਿਉਂਕਿ ਤੁਸੀਂ ਉਸਦੇ ਪੁੱਤਰ ਹੋ, ਪਰਮੇਸ਼ਵਰ ਨੇ ਆਪਣੇ ਪੁੱਤਰ ਦੀ ਆਤਮਾ ਨੂੰ ਸਾਡੇ ਦਿਲਾਂ ਵਿੱਚ ਭੇਜਿਆ, ਉਹ ਆਤਮਾ ਜਿਹੜਾ, “ਅੱਬਾ, ਹੇ ਪਿਤਾ” ਪੁਕਾਰਦਾ ਹੈ।
7
ਇਸ ਲਈ ਤੁਸੀਂ ਹੁਣ ਗੁਲਾਮ ਨਹੀਂ ਹੋ, ਪਰ ਪਰਮੇਸ਼ਵਰ ਦੇ ਬੱਚੇ ਹੋ; ਅਤੇ ਕਿਉਂਕਿ ਤੁਸੀਂ ਉਸਦੇ ਬੱਚੇ ਹੋ, ਪਰਮੇਸ਼ਵਰ ਨੇ ਤੁਹਾਨੂੰ ਇੱਕ ਵਾਰਸ ਵੀ ਬਣਾਇਆ ਹੈ।
8
ਪਹਿਲਾਂ, ਜਦੋਂ ਤੁਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਨਹੀਂ ਕਰਦੇ ਸੀ, ਤੁਸੀਂ ਉਨ੍ਹਾਂ ਦੇ ਗੁਲਾਮ ਸੀ ਜੋ ਕੁਦਰਤ ਦੁਆਰਾ ਦੇਵਤੇ ਨਹੀਂ ਹਨ।
9
ਪਰ ਹੁਣ ਜਦੋਂ ਤੁਸੀਂ ਪਰਮੇਸ਼ਵਰ ਨੂੰ ਜਾਣਦੇ ਹੋ ਜਾਂ ਸਗੋਂ ਪਰਮੇਸ਼ਵਰ ਨੇ ਤੁਹਾਨੂੰ ਜਾਣ ਲਿਆ ਹੈ ਇਹ ਕਿਵੇਂ ਹੈ ਤਾਂ ਕਿਉਂ ਤੁਸੀਂ ਫਿਰ ਉਨ੍ਹਾਂ ਨਿਰਬਲ ਅਤੇ ਨਿਕੰਮੀਆਂ ਮੂਲ ਗੱਲਾਂ ਦੀ ਵੱਲ ਮੁੜ ਰਹੇ ਹੋ? ਕੀ ਤੁਸੀਂ ਉਨ੍ਹਾਂ ਵਿੱਚ ਫਿਰ ਦੁਬਾਰਾ ਗੁਲਾਮ ਬਣਨਾ ਚਾਹੁੰਦੇ ਹੋ?
10
ਤੁਸੀਂ ਦਿਨਾਂ, ਮਹੀਨਿਆਂ, ਸਮਿਆਂ ਅਤੇ ਸਾਲਾਂ ਨੂੰ ਮੰਨਦੇ ਹੋ!
11
ਮੈਂ ਤੁਹਾਡੇ ਲਈ ਡਰਦਾ ਹਾਂ ਭਈ ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਮੈਂ ਤੁਹਾਡੇ ਲਈ ਐਂਵੇਂ ਹੀ ਮਿਹਨਤ ਕੀਤੀ ਹੋਵੇ।
12
ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਮੇਰੇ ਵਰਗੇ ਬਣੋ, ਕਿਉਂਕਿ ਮੈਂ ਤੁਹਾਡੇ ਵਰਗਾ ਬਣ ਗਿਆ ਹਾਂ। ਤੁਸੀਂ ਮੇਰੇ ਨਾਲ ਕੋਈ ਗਲਤ ਨਹੀਂ ਕੀਤਾ।
13
ਜਿਵੇਂ ਕਿ ਤੁਸੀਂ ਜਾਣਦੇ ਹੋ, ਜੋ ਮੈਂ ਸਰੀਰ ਦੀ ਕਮਜ਼ੋਰੀ ਹੋਣ ਕਰਕੇ ਵੀ, ਮੈਂ ਪਹਿਲੀ ਵਾਰ ਤੁਹਾਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ,
14
ਅਤੇ ਭਾਵੇਂ ਮੇਰੇ ਸਰੀਰ ਵਿੱਚ ਤੁਹਾਡੇ ਲਈ ਇੱਕ ਅਜ਼ਮਾਇਸ਼ ਸੀ, ਤੁਸੀਂ ਮੇਰੇ ਨਾਲ ਨਫ਼ਰਤ ਜਾਂ ਘਿਣਾਉਣਾ ਵਿਹਾਰ ਨਹੀਂ ਕੀਤਾ। ਇਸਦੀ ਬਜਾਏ, ਤੁਸੀਂ ਮੇਰਾ ਸਵਾਗਤ ਕੀਤਾ ਜਿਵੇਂ ਮੈਂ ਪਰਮੇਸ਼ਵਰ ਦਾ ਇੱਕ ਸਵਰਗਦੂਤ ਹਾਂ, ਜਿਵੇਂ ਕਿ ਮੈਂ ਖੁਦ ਮਸੀਹ ਯਿਸ਼ੂ ਹਾਂ।
15
ਤਾਂ ਫਿਰ, ਹੁਣ ਮੇਰੇ ਤੇ ਤੁਹਾਡਾ ਆਸ਼ੀਰਵਾਦ ਕਿੱਥੇ ਹੈ? ਮੈਂ ਇਸ ਗੱਲ ਦੀ ਗਵਾਹੀ ਦੇ ਸਕਦਾ ਹਾਂ ਕਿ, ਜੇ ਹੋ ਸਕਦਾ ਤਾਂ ਤੁਸੀਂ ਆਪਣੀਆਂ ਅੱਖਾਂ ਵੀ ਕੱਢ ਕੇ ਮੈਨੂੰ ਦੇ ਦਿੰਦੇ।
16
ਕੀ ਮੈਂ ਹੁਣ ਤੁਹਾਨੂੰ ਸੱਚ ਦੱਸ ਕੇ ਤੁਹਾਡਾ ਦੁਸ਼ਮਣ ਬਣ ਗਿਆ ਹਾਂ?
17
ਉਹ ਲੋਕ ਜਿਹੜੇ ਅਲੱਗ ਖੁਸ਼ਖ਼ਬਰੀ ਸੁਣ ਕੇ ਤੁਹਾਨੂੰ ਜਿੱਤਣ ਲਈ ਜੋਸ਼ੀਲੇ ਹਨ, ਪਰ ਕਿਸੇ ਭਲੇ ਲਈ ਨਹੀਂ। ਉਹ ਜੋ ਚਾਹੁੰਦੇ ਹਨ ਕਿ ਉਹ ਤੁਹਾਨੂੰ ਸਾਡੇ ਤੋਂ ਦੂਰ ਕਰਨ, ਤਾਂ ਜੋ ਤੁਸੀਂ ਉਹਨਾਂ ਨੂੰ ਹੀ ਆਪਣੇ ਮਿੱਤਰ ਬਣਾ ਲਓ।
18
ਪਰ ਜੋਸ਼ੀਲੇ ਰਹਿਣਾ, ਹਰ ਸਮੇਂ ਚੰਗੀਆਂ ਗੱਲਾਂ ਲਈ ਸਮਰਪਿਤ ਹੋਣਾ ਚੰਗਾ ਹੈ, ਅਤੇ ਸਿਰਫ ਉਦੋਂ ਨਹੀਂ ਜਦੋਂ ਮੈਂ ਤੁਹਾਡੇ ਨਾਲ ਹਾਂ।
19
ਮੇਰੇ ਪਿਆਰੇ ਬੱਚਿਓ, ਜਿਨ੍ਹਾਂ ਦੇ ਲਈ ਮੈਂ ਦੁਬਾਰਾ ਜਣੇਪੇ ਦੇ ਦੁੱਖਾਂ ਵਿੱਚ ਹਾਂ ਜਦੋਂ ਤੱਕ ਤੁਹਾਡੇ ਵਿੱਚ ਮਸੀਹ ਦੀ ਸੂਰਤ ਨਾ ਬਣ ਜਾਵੇ,
20
ਮੈਂ ਕਿਵੇਂ ਚਾਹੁੰਦਾ ਹਾਂ ਕਿ ਮੈਂ ਹੁਣ ਤੁਹਾਡੇ ਨਾਲ ਹੋਵਾਂ ਅਤੇ ਆਪਣੀ ਸੁਰ ਬਦਲ ਲਵਾਂ, ਕਿਉਂਕਿ ਮੈਂ ਤੁਹਾਡੇ ਬਾਰੇ ਪਰੇਸ਼ਾਨ ਹਾਂ!
21
ਮੈਨੂੰ ਦੱਸੋ, ਤੁਸੀਂ ਜੋ ਬਿਵਸਥਾ ਦੇ ਅਧੀਨ ਰਹਿਣਾ ਚਾਹੁੰਦੇ ਹੋ, ਕੀ ਤੁਹਾਨੂੰ ਪਤਾ ਨਹੀਂ ਹੈ ਕਿ ਬਿਵਸਥਾ ਕੀ ਕਹਿੰਦਾ ਹੈ?
22
ਕਿਉਂਕਿ ਇਹ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਕਿ ਅਬਰਾਹਾਮ ਦੇ ਦੋ ਪੁੱਤਰ ਸਨ, ਇੱਕ ਦਾਸੀ ਦੁਆਰਾ ਅਤੇ ਦੂਜਾ ਅਜ਼ਾਦ ਔਰਤ ਦੁਆਰਾ।
23
ਦਾਸੀ ਦੁਆਰਾ ਉਸਦੇ ਪੁੱਤਰ ਦਾ ਜਨਮ ਸਰੀਰ ਅਨੁਸਾਰ ਹੋਇਆ ਸੀ, ਪਰ ਅਜ਼ਾਦ ਔਰਤ ਦੁਆਰਾ ਉਸਦੇ ਪੁੱਤਰ ਦਾ ਜਨਮ ਇੱਕ ਬ੍ਰਹਮ ਵਾਇਦੇ ਦੇ ਨਤੀਜੇ ਵਜੋਂ ਹੋਇਆ ਸੀ।
24
ਇਹ ਗੱਲਾਂ ਅਲੰਕਾਰਿਕ ਤੌਰ ਤੇ ਲਈਆਂ ਜਾ ਰਹੀਆਂ ਹਨ: ਔਰਤਾਂ ਦੋ ਇਕਰਾਰਨਾਮੇ ਦੀ ਪ੍ਰਤੀਨਿਧਤਾ ਕਰਦੀਆਂ ਹਨ। ਇੱਕ ਇਕਰਾਰਨਾਮਾ ਸੀਨਈ ਦੇ ਪਹਾੜ ਤੋਂ ਹੈ ਅਤੇ ਉਨ੍ਹਾਂ ਬੱਚਿਆਂ ਨੂੰ ਜਨਮ ਦਿੰਦਾ ਹੈ ਜਿਨ੍ਹਾਂ ਨੂੰ ਗੁਲਾਮ ਹੋਣਾ ਚਾਹੀਦਾ ਹੈ: ਇਹ ਹਾਗਾਰ ਹੈ।
25
ਹੁਣ ਹਾਗਾਰ ਅਰਬ ਦੇ ਸੀਨਈ ਦੇ ਪਹਾੜ ਲਈ ਖੜ੍ਹੀ ਹੈ ਅਤੇ ਮੌਜੂਦਾ ਯੇਰੂਸ਼ਲੇਮ ਸ਼ਹਿਰ ਨਾਲ ਮੇਲ ਖਾਂਦੀ ਹੈ, ਕਿਉਂਕਿ ਉਹ ਆਪਣੇ ਬੱਚਿਆਂ ਨਾਲ ਗੁਲਾਮੀ ਵਿੱਚ ਹੈ।
26
ਪਰ ਯੇਰੂਸ਼ਲੇਮ ਜੋ ਉੱਪਰ ਹੈ ਉਹ ਅਜ਼ਾਦ ਹੈ, ਅਤੇ ਉਹ ਸਾਡੀ ਮਾਂ ਹੈ।
27
ਕਿਉਂ ਜੋ ਸ਼ਾਸਤਰਾਂ ਲਿਖਿਆ ਹੋਇਆ ਹੈ: “ਹੇ ਬਾਂਝ ਔਰਤ, ਖੁਸ਼ ਹੋ, ਤੂੰ ਜਿਸ ਨੇ ਕਦੇ ਬੱਚਾ ਨਹੀਂ ਜਣਿਆ; ਖੁਸ਼ੀ ਨਾਲ ਖੁੱਲ੍ਹ ਕੇ ਗਾ ਅਤੇ ਉੱਚੀ-ਉੱਚੀ ਕੁਰਲਾ, ਤੂੰ ਜਿਸ ਨੂੰ ਪੀੜਾਂ ਨਹੀਂ ਲੱਗੀਆਂ! ਕਿਉਂ ਜੋ ਤਿਆਗੀ ਹੋਈ ਦੇ ਬੱਚੇ ਵੱਧ ਹਨ ਸੁਹਾਗਣ ਨਾਲੋਂ ਜਿਸ ਦਾ ਪਤੀ ਹੈ।”
28
ਹੁਣ ਤੁਸੀਂ, ਹੇ ਭਰਾਵੋ ਅਤੇ ਭੈਣੋ, ਇਸਹਾਕ ਵਾਂਗ, ਵਾਇਦੇ ਦੇ ਬੱਚੇ ਹੋ।
29
ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜੰਮਿਆ ਉਹ ਨੂੰ ਸਤਾਉਂਦਾ ਸੀ ਜਿਹੜਾ ਪਰਮੇਸ਼ਵਰ ਦੇ ਆਤਮਾ ਅਨੁਸਾਰ ਜੰਮਿਆ ਸੀ, ਤਿਵੇਂ ਹੁਣ ਵੀ ਹੁੰਦਾ ਹੈ।
30
ਪਰ ਪਵਿੱਤਰ ਸ਼ਾਸਤਰ ਕੀ ਕਹਿੰਦਾ ਹੈ? “ਦਾਸੀ ਔਰਤ ਅਤੇ ਉਸ ਦੇ ਪੁੱਤਰ ਨੂੰ ਭੇਜ ਦੇ, ਕਿਉਂਕਿ ਦਾਸੀ ਔਰਤ ਦਾ ਪੁੱਤਰ ਕਦੇ ਵੀ ਅਜ਼ਾਦ ਔਰਤ ਦੇ ਪੁੱਤਰ ਨਾਲ ਵਿਰਾਸਤ ਵਿੱਚ ਹਿੱਸਾ ਨਹੀਂ ਲਵੇਗਾ।”
31
ਇਸ ਲਈ, ਹੇ ਭਰਾਵੋ ਅਤੇ ਭੈਣੋ, ਅਸੀਂ ਦਾਸੀ ਔਰਤ ਦੇ ਬੱਚੇ ਨਹੀਂ, ਬਲਕਿ ਅਜ਼ਾਦ ਔਰਤ ਦੇ ਬੱਚੇ ਹਾਂ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 5 →
All chapters:
1
2
3
4
5
6