bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2002 ERV (ਪਵਿੱਤਰ ਬਾਈਬਲ)
/
2 Kings 11
2 Kings 11
Punjabi 2002 ERV (ਪਵਿੱਤਰ ਬਾਈਬਲ)
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 12 →
1
ਅਥਲਯਾਹ, ਅਹਜ਼ਯਾਹ ਦੀ ਮਾਤਾ ਨੇ ਵੇਖਿਆ ਕਿ ਉਸਦਾ ਪੁੱਤਰ ਮਰ ਗਿਆ ਹੈ, ਤਾਂ ਉਹ ਉੱਠੀ ਅਤੇ ਸਾਰੇ ਸ਼ਾਹੀ ਘਰਾਣੇ ਨੂੰ ਮਾਰ ਦਿੱਤਾ।
2
ਪਰ ਯੋਰਾਮ ਪਾਤਸ਼ਾਹ ਦੀ ਧੀ ਯਹੋਸ਼ਬਾ ਨੇ ਜੋ ਅਹਜ਼ਯਾਹ ਦੀ ਭੈਣ ਸੀ, ਉਸ ਨੇ ਅਹਜ਼ਯਾਹ ਦੇ ਪੁੱਤਰ ਯੋਆਸ਼ ਨੂੰ ਲਿਆ ਅਤੇ ਉਸ ਨੂੰ ਪਾਤਸ਼ਾਹ ਦੇ ਪੁੱਤਰਾਂ ਵਿੱਚੋਂ ਜੋ ਵੱਢੇ ਜਾ ਰਹੇ ਸਨ ਚੁਰਾ ਲਿਆ। ਉਸ ਨੇ ਯੋਆਸ਼ ਦੀ ਦਾਈ ਸਮੇਤ ਉਸ ਨੂੰ ਸੌਣ ਵਾਲੇ ਕਮਰੇ ਵਿੱਚ ਅਬਲਯਾਹ ਦੇ ਅੱਗੋ ਅਜਿਹਾ ਛੁਪਾਇਆ ਕਿ ਉਹ ਮਾਰਿਆ ਨਾ ਗਿਆ ਅਤੇ ਬਚ ਗਿਆ।
3
ਯੋਆਸ਼ ਅਤੇ ਯਹੋਸ਼ਬਾ ਯਹੋਵਾਹ ਦੇ ਮੰਦਰ ਵਿੱਚ ਛੇ ਸਾਲ ਤੀਕ ਛੁੱਪੇ ਰਹੇ ਅਤੇ ਅਥਲਯਾਹ ਦੇਸ਼ ਉੱਪਰ ਰਾਜ ਕਰਦੀ ਰਹੀ।
4
ਸੱਤਵੇਂ ਸਾਲ ਪਰਧਾਨ ਜਾਜਕ ਯੋਹਯਾਦਾ ਨੇ ਕਰੇਬੀਆਂ ਤੇ ਪਹਿਰੇਦਾਰਾਂ ਤੇ ਸਰਦਾਰਾਂ ਨੂੰ ਸੱਦਾ ਭੇਜਿਆ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਮੰਦਰ ਵਿੱਚ ਮਿਲਣ ਲਈ ਸਦਿਅ। ਫ਼ੇਰ ਉਸ ਨੇ ਉਨ੍ਹਾਂ ਨਾਲ ਇੱਕ ਇਕਰਾਰਨਾਮਾ ਕੀਤਾ, ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਮੰਦਰ ਵਿੱਚ ਸੌਂਹ ਖੁਆਈ ਫੇਰ ਉਸ ਨੇ ਉਨ੍ਹਾਂ ਨੂੰ ਰਾਜੇ ਦਾ ਪੁੱਤਰ, ਯੋਆਸ ਦਿਖਾਇਆ।
5
ਤਦ ਯਹੋਯਾਦਾ ਨੇ ਉਨ੍ਹਾਂ ਨੂੰ ਇਹ ਹੁਕਮ ਦਿੱਤਾ ਅਤੇ ਕਿਹਾ, “ਤੁਸੀਂ ਇਹ ਕੰਮ ਹਨ ਜੋ ਜ਼ਰੂਰੀ ਕਰਨੇ ਹਨ। ਤੁਹਾਡੇ ਵਿੱਚ ਇੱਕ ਤਿਹਾਈ ਸਬਤ ਦੇ ਦਿਨ ਨੂੰ ਆਕੇ ਪਾਤਸ਼ਾਹ ਦੇ ਮਹਿਲ ਉੱਪਰ ਪਹਿਰਾ ਦੇਣਗੇ।
6
ਅਤੇ ਇੱਕ ਤਿਹਾਈ, ਸੂਰ ਨਾਮੀ ਫ਼ਾਟਕ ਉੱਪਰ ਪਹਿਰਾ ਦੇਣਗੇ ਅਤੇ ਬਾਕੀ ਦੇ ਇੱਕ ਤਿਹਾਈ ਪਹਿਰੇਦਾਰਾਂ ਦੇ ਪਿੱਛਵਾੜੇ ਦੇ ਫ਼ਾਟਕ ਉੱਪਰ ਪਹਿਰਾ ਦੇਣਗੇ। ਇਸ ਤਰ੍ਹਾਂ ਤੁਸੀਂ ਯੋਆਸ਼ ਨੂੰ ਬਚਾਉਣ ਲਈ ਪਹਿਰੇਦਾਰੀ ਕਰਦੇ ਇੱਕ ਦੀਵਾਰ ਵਾਂਗੂ ਕਾਰਜ ਕਰੋਂਗੇ।
7
ਹਰ ਸਬਤ ਦੇ ਦਿਨ ਦੇ ਅੰਤ ਤੇ ਤੁਹਾਡੇ ਦੋ ਜੱਥੇ ਪਾਤਸ਼ਾਹ ਦੇ ਨੇੜੇ ਰਹਿ ਕੇ ਯਹੋਵਾਹ ਦੇ ਮੰਦਰ ਦੀ ਰੱਖਵਾਲੀ ਕਰਨਗੇ।
8
ਇਸ ਤਰ੍ਹਾਂ ਤੁਸੀਂ ਆਪਣੇ-ਆਪਣੇ ਹਥਿਆਰ ਹੱਥ ਵਿੱਚ ਲੈ ਕੇ ਪਾਤਸ਼ਾਹ ਨੂੰ ਚਾਰ ਚੁਫ਼ੇਰਿਉਂ ਘੇਰੀ ਰੱਖਣਾ ਅਤੇ ਜੋ ਕੋਈ ਲਾਈਨਾਂ ਦੇ ਅੰਦਰ ਤੁਹਾਡੇ ਨਜ਼ਦੀਕ ਆਵੇ ਉਹ ਮਾਰਿਆ ਜਾਵੇ। ਸੋ ਤੁਸੀਂ ਪਾਤਸ਼ਾਹ ਦੇ ਅੰਦਰ-ਬਾਹਰ ਆਉਂਦੇ-ਜਾਂਦੇ ਉਸ ਦੇ ਨਾਲ ਹੀ ਰਹਿਣਾ।”
9
ਤਾਂ ਕਪਤਾਨਾਂ ਨੇ ਉਵੇਂ ਹੀ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਆਗਿਆ ਦਿੱਤੀ। ਹਰ ਕਪਤਾਨ ਨੇ ਆਪਣੇ ਆਦਮੀ ਲਏ ਅਤੇ ਇੱਕ ਜੱਥੇ ਨੇ ਪਾਤਸ਼ਾਹ ਦੀ ਸ਼ਨੀਵਾਰ ਦੇ ਦਿਨ ਰੱਖਵਾਲੀ ਕਰਨੀ ਸੀ ਅਤੇ ਦੂਜੇ ਜੱਥਿਆਂ ਨੇ ਹਫ਼ਤੇ ਦੇ ਬਾਕੀ ਦਿਨਾਂ ਵਿੱਚ ਪਾਤਸ਼ਾਹ ਦੀ ਰੱਖਵਾਲੀ ਕਰਨੀ ਸੀ। ਅਤੇ ਉਹ ਸਾਰੇ ਆਦਮੀ ਯਹੋਯਾਦਾ ਜਾਜਕ ਕੋਲ ਆਏ।
10
ਜਾਜਕ ਨੇ ਉਨ੍ਹਾਂ ਆਦਮੀਆਂ ਦੇ (ਸਰਦਾਰਾਂ) ਕਪਤਾਨਾਂ ਨੂੰ ਯਹੋਵਾਹ ਦੇ ਮੰਦਰ ਵਿੱਚੋਂ ਬਰਛੇ ਤੇ ਢਾਲਾਂ ਦਿੱਤੀਆਂ।
11
ਅਤੇ ਇਹ ਪਹਿਰੇਦਾਰ ਆਪਣੇ ਹਥਿਆਰਾਂ ਸਮੇਤ ਮੰਦਰ ਦੇ ਸੱਜੇ ਕੋਨੇ ਤੋਂ ਲੈ ਕੇ ਖੱਬੀ ਨੁਕਰ ਤੱਕ ਤੈਨਾਤ ਹੋ ਗਏ। ਉਹ ਜਗਵੇਦੀ ਅਤੇ ਮੰਦਰ ਦੇ ਆਲੇ-ਦੁਆਲੇ ਤੈਨਾਤ ਹੋਏ ਅਤੇ ਜਦ ਪਾਤਸ਼ਾਹ ਮੰਦਰ ਅੰਦਰ ਜਾਂਦਾ ਉਸ ਦੇ ਇਰਦ-ਗਿਰਦ ਹੁੰਦੇ।
12
ਤਦ ਉਨ੍ਹਾਂ ਨੇ ਪਾਤਸ਼ਾਹ ਦੇ ਪੁੱਤਰ ਨੂੰ ਬਾਹਰ ਲਿਆਕੇ ਉਸ ਦੇ ਉੱਪਰ ਮੁਕਟ ਰੱਖਿਆ ਅਤੇ ਇਕਰਾਰਨਾਮਾ ਵੀ ਦਿੱਤਾ। ਇਉਂ ਉਨ੍ਹਾਂ ਨੇ ਉਸ ਨੂੰ ਪਾਤਸ਼ਾਹ ਬਣਾਇਆ ਅਤੇ ਉਸ ਨੂੰ ਮਸਹ ਕੀਤਾ ਅਤੇ ਤਾਲੀਆਂ ਵਜਾਈਆਂ ਅਤੇ ਆਖਿਆ, “ਪਾਤਸ਼ਾਹ ਜਿਉਂਦਾ ਰਹੇ।”
13
ਰਾਣੀ ਅਥਲਯਾਹ ਨੇ ਜਦੋਂ ਪਹਿਰੇਦਾਰਾਂ ਅਤੇ ਲੋਕਾਂ ਦਾ ਰੌਲਾ ਸੁਣਿਆ ਤਾਂ ਉਹ ਲੋਕਾਂ ਕੋਲ ਯਹੋਵਾਹ ਦੇ ਮੰਦਰ ਵਿੱਚ ਆਈ।
14
ਉਸ ਨੇ ਵੇਖਿਆ ਕਿ ਪਾਤਸ਼ਾਹ ਉਸ ਥੰਮ ਕੋਲ ਖਲੋਤਾ ਸੀ। ਜਿੱਥੇ ਕਿ ਅਕਸਰ ਪਾਤਸ਼ਾਹ ਖਲੋਂਦੇ ਸਨ ਅਤੇ ਉਸ ਨੇ ਆਗੂਆਂ ਅਤੇ ਆਦਮੀਆਂ ਨੂੰ ਪਾਤਸ਼ਾਹ ਲਈ ਤੁਰ੍ਹੀਆਂ ਵਜਾਉਂਦਿਆਂ ਵੇਖਿਆ ਅਤੇ ਉਸ ਨੇ ਇਹ ਵੀ ਵੇਖਿਆ ਕਿ ਸਾਰੇ ਲੋਕ ਖੁਸ਼ੀ ਦਾ ਜਸ਼ਨ ਮਨਾ ਰਹੇ ਹਨ। ਜਦੋਂ ਉਸ ਨੇ ਇਹ ਸਭ ਵੇਖਿਆ ਅਤੇ ਤੁਰ੍ਹੀਆਂ ਵੱਜਣ ਦੀਆਂ ਆਵਾਜ਼ਾਂ ਸੁਣੀਆਂ ਤਾਂ ਅਥਲਯਾਹ ਨੇ ਆਪਣੇ ਕੱਪੜੇ ਫ਼ਾੜੇ ਤੇ ਉੱਚੀ ਆਵਾਜ਼ ਵਿੱਚ ਬੋਲੀ ਇਹ ਦਰਸਾਉਣ ਲਈ ਕਿ ਉਹ ਬਹੁਤ ਪਰੇਸ਼ਾਨ ਹੈ, “ਗ਼ਦਰ ਹੈ! ਗ਼ਦਰ ਹੈ!”
15
ਤਦ ਯਹੋਯਾਦਾ ਜਾਜਕ ਨੇ ਸੈਨਾ ਦੇ ਕਪਤਾਨਾਂ ਨੂੰ ਆਗਿਆ ਦਿੱਤੀ ਅਤੇ ਉਨ੍ਹਾਂ ਨੂੰ ਆਖਿਆ, “ਅਥਲਯਾਹ ਨੂੰ ਮੰਦਰ ਦੇ ਅਸਥਾਨ ਤੋਂ ਬਾਹਰ ਲੈ ਜਾਵੋ ਅਤੇ ਜਿਹੜਾ ਕੋਈ ਹਿਮਾਇਤੀ ਉਸ ਦੇ ਪਿੱਛੇ ਆਵੇ ਉਸ ਨੂੰ ਮਾਰ ਸੁੱਟੋ। ਪਰ ਕਿਸੇ ਨੂੰ ਵੀ ਮੰਦਰ ਦੇ ਇਲਾਕੇ ਵਿੱਚ ਨਾ ਵੱਢਿਆ ਜਾਵੇ।”
16
ਤਾਂ ਸਿਪਾਹੀਆਂ ਨੇ ਅਥਲਯਾਹ ਨੂੰ ਘੇਰ ਲਿਆ। ਜਿਉਂ ਹੀ ਉਹ ਉਸ ਰਾਹੇ ਗਈ ਜਿਸ ਥਾਵੋਂ ਘੋੜੇ ਪਾਤਸ਼ਾਹ ਦੇ ਮਹਿਲ ਨੂੰ ਜਾਂਦੇ ਹਨ ਤਾਂ ਸਿਪਾਹੀਆਂ ਨੇ ਉਸ ਨੂੰ ਉੱਥੇ ਵੱਢ ਸੁੱਟਿਆ। ਤੇਉਹ ਉੱਥੇ ਹੀ ਮਾਰੀ ਗਈ।
17
ਯਹੋਯਾਦਾ ਨੇ ਯਹੋਵਾਹ, ਪਾਤਸ਼ਾਹ ਅਤੇ ਲੋਕਾਂ ਦੇ ਵਿੱਚਕਾਰ ਇੱਕ ਨੇਮ ਬਨ੍ਹਿਆ ਕਿ ਉਹ ਯਹੋਵਾਹ ਦੀ ਪਰਜਾ ਹੋਣ ਅਤੇ ਪਾਤਸ਼ਾਹ ਅਤੇ ਲੋਕਾਂ ਦੇ ਵਿੱਚਕਾਰ ਵੀ ਨੇਮ ਬੰਨ੍ਹਿਆ। ਇਸ ਨੇਮ ਵਿੱਚ ਇਹ ਦਰਸਾਇਆ ਗਿਆ ਕਿ ਰਾਜਾ ਪਰਜਾ ਲਈ ਕੀ ਕਰੇਗਾ ਅਤੇ ਪਰਜਾ ਪਾਤਸ਼ਾਹ ਦਾ ਹੁਕਮ ਮੰਨੇਗੀ।
18
ਤਦ ਸਾਰੇ ਲੋਕ ਬਆਲ ਦੇ ਮੰਦਰ ਵਿੱਚ ਵੜ ਗਏ, ਅਤੇ ਬਆਲ ਦੇ ਬੁੱਤ ਨੂੰ ਨਸ਼ਟ ਕਰ ਦਿੱਤਾ ਅਤੇ ਉਸਦੀ ਜਗਵੇਦੀ ਦੇ ਵੀ ਟੁਕੜੇ-ਟੁਕੜੇ ਕਰ ਦਿੱਤਾ। ਉਨ੍ਹਾਂ ਬਆਲ ਦੇ ਜਾਜਕ ਮੱਤਾਨ ਨੂੰ ਜਗਵੇਦੀਆਂ ਦੇ ਅੱਗੇ ਮਾਰ ਸੁੱਟਿਆ। ਤਦ ਯਹੋਯਾਦਾ ਜਾਜਕ ਨੇ ਯਹੋਵਾਹ ਦੇ ਮੰਦਰ ਦੀ ਦੇਖਭਾਲ ਕਰਨ ਲਈ, ਇੰਚਾਰਜ ਹੋਣ ਲਈ, ਆਦਮੀ ਚੁਣੇ।
19
ਜਾਜਕਾਂ ਨੇ ਸਭ ਲੋਕਾਂ ਦੀ ਅਗਵਾਈ ਕੀਤੀ ਅਤੇ ਉਹ ਸਭ ਯਹੋਵਾਹ ਦੇ ਮੰਦਰ ਤੋਂ ਪਾਤਸ਼ਾਹ ਦੇ ਭਵਨ ਵੱਲ ਗਏ। ਪਾਤਸ਼ਾਹ ਦੇ ਖਾਸ ਪਹਿਰੇਦਾਰ ਤੇ ਕਪਤਾਨ ਪਾਤਸ਼ਾਹ ਦੇ ਨਾਲ ਗਏ ਅਤੇ ਬਾਕੀ ਸਾਰੀ ਭੀੜ ਉਨ੍ਹਾਂ ਦੇ ਪਿੱਛੇ ਹੋ ਗਈ। ਉਹ ਪਾਤਸ਼ਾਹ ਦੇ ਮਹਿਲ ਦੇ ਪ੍ਰਵੇਸ਼ ਦੁਆਰ ਤੇ ਪਹੁੰਚੇ ਅਤੇ ਪਾਤਸ਼ਾਹ ਯੋਆਸ਼ ਸਿੰਘਾਸਣ ਤੇ ਬੈਠਾ।
20
ਸਾਰੇ ਲੋਕ ਬੜੇ ਖੁਸ਼ ਸਨ। ਸ਼ਹਿਰ ਵਿੱਚ ਅਮਨ-ਅਮਾਨ ਸੀ। ਅਤੇ ਮਹਾਰਾਣੀ ਅਥਲਯਾਹ ਨੂੰ ਪਾਤਸ਼ਾਹ ਦੇ ਮਹਿਲ ਦੇ ਕੋਲ ਤਲਵਾਰ ਨਾਲ ਉਹਨਾਂ ਵੱਢ ਸੁੱਟਿਆ।
21
ਜਦ ਯਹੋਆਸ਼ ਰਾਜ ਕਰਨ ਲੱਗਾ ਤਾਂ ਉਹ ਸਿਰਫ਼ ਸੱਤ ਸਾਲਾਂ ਦਾ ਸੀ।
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 12 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25