bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2002 ERV (ਪਵਿੱਤਰ ਬਾਈਬਲ)
/
2 Kings 19
2 Kings 19
Punjabi 2002 ERV (ਪਵਿੱਤਰ ਬਾਈਬਲ)
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 20 →
1
ਜਦੋਂ ਹਿਜ਼ਕੀਯਾਹ ਪਾਤਸ਼ਾਹ ਨੇ ਇਹ ਸਭ ਸੁਣਿਆ, ਤਾਂ ਉਸ ਨੇ ਆਪਣੇ ਕੱਪੜੇ ਪਾੜੇ ਅਤੇ ਆਪਣੇ ਦੁਆਲੇ ਇੱਕ ਖੱਦਰ ਜਿਹਾ ਕੱਪੜਾ ਲਪੇਟ ਲਿਆ। (ਜੋ ਇਹ ਦਰਸਾਉਂਦਾ ਸੀ ਕਿ ਪਾਤਸ਼ਾਹ ਬੜਾ ਉਦਾਸ ਅਤੇ ਪਰੇਸ਼ਾਨ ਹੈ।) ਫ਼ਿਰ ਉਹ ਯਹੋਵਾਹ ਦੇ ਮੰਦਰ ਵਿੱਚ ਗਿਆ।
2
ਹਿਜ਼ਕੀਯਾਹ ਨੇ ਅਲਯਾਕੀਮ ਨੂੰ (ਜੋ ਮਹਿਲ ਦਾ ਮੁਖਤਿਆਰ ਸੀ,) ਸ਼ਬਨਾ (ਸਕੱਤਰ), ਅਤੇ ਜਾਜਕਾਂ ਦੇ ਬਜ਼ੁਰਗਾਂ ਨੂੰ ਮੋਟਾ ਕੱਪੜਾ ਪੁਆ ਕੇ (ਜੋ ਇਹ ਦਰਸਾਉਂਦਾ ਸੀ ਕਿ ਉਹ ਬੜੇ ਪਰੇਸ਼ਾਨ ਅਤੇ ਦੁੱਖੀ ਹਨ) ਆਮੋਸ ਦੇ ਪੁੱਤਰ ਯਸਾਯਾਹ ਨਬੀ ਦੇ ਕੋਲ ਭੇਜਿਆ।
3
ਉਨ੍ਹਾਂ ਨੇ ਜਾਕੇ ਯਸਾਯਾਹ ਨੂੰ ਆਖਿਆ, “ਹਿਜ਼ਕੀਯਾਹ ਨੇ ਆਖਿਆ ਹੈ, ਇਹ ਦੁੱਖ ਦਾ ਦਿਨ ਹੈ ਅਤੇ ਇਹ ਦਿਨ ਉਹ ਦਰਸਾਅ ਰਿਹਾ ਹੈ ਕਿ ਅਸੀਂ ਗ਼ਲਤ ਹਾਂ। ਇਹ ਸਮਾਂ ਬੱਚਿਆਂ ਦੇ ਜਨਣ ਦਾ ਹੈ ਪਰ ਵੇਖੋ ਜੰਮਣ ਦੀ ਸ਼ਕਤੀ ਨਹੀਂ ਹੈ।
4
ਕੀ ਪਤਾ ਤੇਰਾ ਪਰਮੇਸ਼ੁਰ, ਰਬਸ਼ਾਕੇਹ ਦੀਆਂ ਸਾਰੀਆਂ ਗੱਲਾਂ ਸੁਣੇ ਜਿਸ ਨੂੰ ਉਸ ਦੇ ਸੁਆਮੀ ਅੱਸ਼ੂਰ ਦੇ ਪਾਤਸ਼ਾਹ ਨੇ ਭੇਜਿਆ ਹੈ ਕਿ ਜਿਉਂਦੇ ਪਰਮੇਸ਼ੁਰ ਨੂੰ ਬੋਲੀਆਂ-ਤਾਅਨੇ ਮਾਰੇ ਅਤੇ ਜਿਹੜੀਆਂ ਗੱਲਾਂ ਯਹੋਵਾਹ, ਤੇਰੇ ਪਰਮੇਸ਼ੁਰ ਨੇ ਸੁਣੀਆਂ ਹਨ, ਸ਼ਾਇਦ ਉਹ ਉਨ੍ਹਾਂ ਗੱਲਾਂ ਤੇ ਝਿੜਕੇ। ਇਸ ਲਈ ਜੋ ਲੋਕ ਜਿਉਂਦੇ ਬਚ ਗਏ ਹਨ ਤੂੰ ਉਨ੍ਹਾਂ ਲਈ ਪ੍ਰਾਰਥਨਾ ਕਰ।”
5
ਹਿਜ਼ਕੀਯਾਹ ਪਾਤਸ਼ਾਹ ਦੇ ਸੇਵਕ ਯਸਾਯਾਹ ਦੇ ਕੋਲ ਗਏ।
6
ਯਸਾਯਾਹ ਨੇ ਉਨ੍ਹਾਂ ਨੂੰ ਆਖਿਆ, “ਆਪਣੇ ਸੁਆਮੀ ਹਿਜ਼ਕੀਯਾਹ ਨੂੰ ਇਹ ਸੰਦੇਸ਼ ਦੇ ਦੇਣਾ: ‘ਯਹੋਵਾਹ ਕਹਿੰਦਾ ਹੈ: ਤੂੰ ਉਨ੍ਹਾਂ ਗੱਲਾਂ ਨੂੰ ਜੋ ਅੱਸ਼ੂਰ ਦੇ ਪਾਤਸ਼ਾਹ ਦੇ ਕਮਾਂਡਰਾਂ ਨੇ ਆਖੀਆਂ ਹਨ ਅਤੇ ਜੋ ਮੇਰੇ ਤੇ ਕੁਫ਼ਰ ਬੋਲਿਆ ਹੈ, ਉਨ੍ਹਾਂ ਤੋਂ ਨਾ ਘਬਰਾਵੀਂ।
7
ਮੈਂ ਉਸ ਵਿੱਚ ਇੱਕ ਅਜਿਹੀ ਰੂਹ ਫ਼ੂਕਾਂਗਾ ਕਿ ਉਹ ਅਫ਼ਵਾਹ ਸੁਣੇਗਾ ਤੇ ਸੁਣਕੇ ਆਪਣੇ ਦੇਸ ਨੂੰ ਭੱਜ ਜਾਵੇਗਾ। ਤੇ ਮੈਂ ਉਸ ਨੂੰ ਉਸ ਦੇ ਆਪਣੇ ਹੀ ਦੇਸ਼ ਵਿੱਚ ਤਲਵਾਰ ਨਾਲ ਵੱਢਣ ਦਾ ਕਾਰਣ ਪੈਦਾ ਕਰ ਦੇਵਾਂਗਾ।’”
8
ਤਦ ਕਮਾਂਡਰ ਨੂੰ ਪਤਾ ਲੱਗਾ ਕਿ ਅੱਸ਼ੂਰ ਦਾ ਪਾਤਸ਼ਾਹ ਲਾਕੀਸ਼ ਨੂੰ ਛੱਡ ਗਿਆ ਹੈ ਤੇ ਉਸ ਨੇ ਵੇਖਿਆ ਕਿ ਉਸਦਾ ਪਾਤਸ਼ਾਹ ਲਿਬਨਾਹ ਦੇ ਵਿਰੁੱਧ ਯੁੱਧ ਕਰ ਰਿਹਾ ਹੈ।
9
ਜਦੋਂ ਅੱਸ਼ੂਰ ਦੇ ਪਾਤਸ਼ਾਹ ਨੇ ਕੂਸ਼ ਦੇ ਰਾਜੇ ਤਿਰਹਾਕਾਹ ਦੇ ਬਾਰੇ ਇਹ ਅਫ਼ਵਾਹ ਸੁਣੀ ਜਿਸ ’ਚ ਇਹ ਕਿਹਾ ਗਿਆ, “ਤਿਰਹਾਕਾਹ ਤੇਰੇ ਵਿਰੁੱਧ ਲੜਨ ਲਈ ਆਇਆ ਹੈ।” ਤਾਂ ਅੱਸ਼ੂਰ ਦੇ ਪਾਤਸ਼ਾਹ ਨੇ ਹਿਜ਼ਕੀਯਾਹ ਕੋਲ ਦੁਬਾਰਾ ਸੰਦੇਸ਼ਵਾਹਕ ਭੇਜੇ। ਉਸ ਨੇ ਇਹ ਕੁਝ ਆਖਿਆ:
10
ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਨੂੰ ਇਹ ਦੱਸੋ: “ਆਪਣੇ ਪਰਮੇਸ਼ੁਰ ਦੁਆਰਾ ਧੋਖਾ ਨਾ ਖਾ, ਜਿਸ ਵਿੱਚ ਤੂੰ ਭਰੋਸਾ ਕਰਦਾ ਹੈਂ। ਉਹ ਕਹਿੰਦਾ ਹੈ, ਅੱਸ਼ੂਰ ਦਾ ਪਾਤਸ਼ਾਹ ਯਰੂਸ਼ਲਮ ਨੂੰ ਨਹੀਂ ਹਰਾਵੇਗਾ।
11
ਵੇਖ! ਤੂੰ ਆਪ ਸੁਣਿਆ ਹੈ ਕਿ ਅੱਸ਼ੂਰ ਦਿਆਂ ਰਾਜਿਆਂ ਨੇ ਸਾਰਿਆਂ ਦੇਸਾਂ ਨੂੰ ਨਾਸ ਕਰਕੇ ਉਨ੍ਹਾਂ ਨਾਲ ਕੀ ਕੀਤਾ! ਤਾਂ ਕੀ ਤੂੰ ਬਚ ਜਾਵੇਂਗਾ? ਨਹੀਂ!
12
ਉਨ੍ਹਾਂ ਦੇਸਾਂ ਦੇ ਦੇਵਤੇ ਵੀ ਆਪਣੇ ਰਾਜਾਂ ਤੇ ਆਪਣੇ ਲੋਕਾਂ ਨੂੰ ਨਾ ਬਚਾਅ ਸੱਕੇ। ਮੇਰੇ ਪੁਰਖਿਆਂ ਨੇ ਸਭ ਦਾ ਨਾਸ ਕਰ ਦਿੱਤਾ। ਉਨ੍ਹਾਂ ਨੇ ਗੋਜ਼ਾਨ ਅਤੇ ਹਾਰਾਨ, ਰਸ਼ਫ਼ ਅਤੇ ਅਦਨ ਦਿਆਂ ਪੁੱਤਰਾਂ ਨੂੰ ਜੋ ਤੱਲਾਸਾਰ ਵਿੱਚ ਸਨ, ਜਿਨ੍ਹਾਂ ਨੂੰ ਮੇਰੇ ਵੱਡੇਰਿਆਂ ਨੇ ਨਾਸ ਕੀਤਾ ਸੀ, ਛੁਡਾਇਆ ਸੀ?
13
ਕਿੱਥੇ ਹੈ ਹਮਾਥ ਦਾ ਪਾਤਸ਼ਾਹ? ਤੇ ਕਿੱਥੇ ਹੈ ਅਰਪਾਦ ਦਾ ਰਾਜਾ ਅਤੇ ਸਫ਼ਰਵਇਮ ਸ਼ਹਿਰ ਦਾ ਪਾਤਸ਼ਾਹ? ਹੇਨਾ ਅਤੇ ਇੱਵਾਹ ਦੇ ਪਾਤਸ਼ਾਹ ਕਿੱਥੇ ਗਏ? ਉਹ ਸਭ ਨਸ਼ਟ ਹੋ ਗਏ ਸਨ।”
14
ਹਿਜ਼ਕੀਯਾਹ ਨੂੰ ਸੰਦੇਸ਼ਵਾਹਕਾਂ ਕੋਲੋਂ ਚਿੱਠੀਆਂ ਮਿਲੀਆਂ ਤੇ ਉਸ ਨੇ ਉਨ੍ਹਾਂ ਨੂੰ ਪੜ੍ਹਿਆ ਤੇ ਫ਼ਿਰ ਉਹ ਯਹੋਵਾਹ ਦੇ ਮੰਦਰ ਨੂੰ ਗਿਆ ਅਤੇ ਉਹ ਚਿੱਠੀਆਂ ਯਹੋਵਾਹ ਦੇ ਅੱਗੇ ਧਰ ਦਿੱਤੀਆਂ।
15
ਫਿਰ ਹਿਜ਼ਕੀਯਾਹ ਨੇ ਯਹੋਵਾਹ ਦੇ ਅੱਗੇ ਪ੍ਰਾਰਥਨਾਂ ਕੀਤੀ ਅਤੇ ਆਖਿਆਂ, “ਹੇ ਯਹੋਵਾਹ, ਇਸਰਾਏਲ ਦੇ ਪਰਮੇਸ਼ਰ, ਕਰੂਬੀ ਫਰਿਸ਼ਤਿਆਂ ਉਪਰ ਬਿਰਾਜਨ ਵਾਲੇ ਧਰਤੀ ਦੀਆਂ ਸਾਰੀਆਂ ਪਾਤਸ਼ਹੀਆਂ ਦਾ ਤੂੰ ਆਪ ਹੀ ਇੱਕਲਾਂ ਪਰਮੇਸਰ ਹੈ। ਤੂੰ ਆਪ ਹੀ ਅਕਾਸ਼ਾਂ ਅਤੇ ਧਰਤੀ ਨੂੰ ਸਿਰਜਿਆਂ।
16
ਹੇ ਯਹੋਵਾਹ! ਕਿਰਪਾ ਕਰਕੇ ਮੇਰੀ ਪ੍ਰਾਰਥਨਾ ਸੁਣ। ਹੇ ਯਹੋਵਾਹ! ਆਪਣੀਆਂ ਅੱਖਾਂ ਖੋਲ ਵੇਖ ਅਤੇ ਇਹ ਚਿੱਠੀਆਂ ਪੜ੍ਹ ਤੂੰ ਸਨਹੇਰੀਬ ਦੀਆਂ ਗੱਲਾਂ ਨੂੰ ਸੁਣ, ਜਿਹੜੀਆਂ ਉਸ ਨੇ ਜਿਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰਨ ਲਈ ਆਖ ਭੇਜੀਆਂ ਹਨ।
17
ਇਹ ਸੱਚ ਹੈ ਕਿ ਅੱਸ਼ੂਰ ਦੇ ਪਾਤਸ਼ਾਹਾਂ ਨੇ ਕੌਮਾਂ ਅਤੇ ਉਨ੍ਹਾਂ ਦੇ ਦੇਸ਼ਾਂ ਨੂੰ ਨਾਸ ਕੀਤਾ ਹੈ।
18
ਉਨ੍ਹਾਂ ਨੇ ਰਾਜ ਦਿਆਂ ਦੇਵਤਿਆਂ ਨੂੰ ਅੱਗ ਵਿੱਚ ਸੁੱਟਿਆ ਪਰ ਉਹ ਝੂਠੇ ਦੇਵਤੇ ਸਨ, ਉਹ ਤਾਂ ਮਨੁੱਖ ਰਚਿਤ ਲੱਕੜ ਅਤੇ ਪੱਥਰ ਦੇ ਬੁੱਤ ਸਨ। ਇਸੇ ਲਈ ਅੱਸ਼ੂਰ ਦੇ ਪਾਤਸ਼ਾਹ ਉਨ੍ਹਾਂ ਨੂੰ ਸਾੜਨ ਵਿੱਚ ਸਫ਼ਲ ਰਹੇ।
19
ਇਸ ਲਈ ਹੁਣ ਯਹੋਵਾਹ ਸਾਡੇ ਪਰਮੇਸ਼ੁਰ, ਹੁਣ ਸਾਨੂੰ ਅੱਸ਼ੂਰ ਦੇ ਪਾਤਸ਼ਾਹ ਤੋਂ ਬਚਾਅ, ਸਾਡੀ ਰੱਖਿਆ ਕਰ। ਫ਼ਿਰ ਧਰਤੀ ਦੇ ਸਾਰੇ ਰਾਜ ਇਹ ਜਾਣ ਜਾਣਗੇ ਕਿ ਤੂੰ ਯਹੋਵਾਹ ਹੀ ਸਿਰਫ਼ ਇੱਕ ਪਰਮੇਸ਼ੁਰ ਹੈ।”
20
ਤਦ ਆਮੋਸ ਦੇ ਪੁੱਤਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਇਹ ਸੰਦੇਸ਼ ਅਖਵਾ ਭੇਜਿਆ, “ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਇਹ ਆਖਦਾ ਹੈ ਕਿ ਤੂੰ ਜੋ ਪ੍ਰਾਰਥਨਾ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਦੇ ਬਾਬਤ ਮੇਰੇ ਅੱਗੇ ਕੀਤੀ ਹੈ ਉਹ ਮੈਂ ਸੁਣ ਲਈ ਹੈ।
21
“ਸਨਹੇਰੀਬ ਲਈ ਯਹੋਵਾਹ ਦੇ ਜੋ ਬਚਨ ਹਨ ਉਹ ਇਵੇਂ ਹਨ: ‘ਸੀਯੋਨ ਦੀ ਕੰਨਿਆ ਕੁਆਰੀ ਤੈਨੂੰ ਤੁੱਛ ਜਾਣਦੀ, ਤੈਨੂੰ ਮਖੌਲ ਕਰਦੀ ਯਰੂਸ਼ਲਮ ਦੀ ਧੀ ਤੇਰੀ ਪਿੱਠ ਪਿੱਛੇ ਸਿਰ ਹਿਲਾਉਂਦੀ ਹੈ।
22
ਤੂੰ ਕਿਸਨੂੰ ਤਾਅਨੇ ਮਾਰੇ ਅਤੇ ਕਿਸਨੂੰ ਕੁਫ਼ਰ ਬੋਲਿਆ? ਕਿਸ ਦੇ ਵਿਰੁੱਧ ਤੂੰ ਆਪਣੀ ਆਵਾਜ਼ ਉੱਚੀ ਕੀਤੀ? ਤੂੰ ਇਸਰਾਏਲ ਦੇ ਪਵਿੱਤਰ ਪੁਰਖ ਵਿਰੁੱਧ ਆਪਣੇ-ਆਪਨੂੰ ਉੱਚਾ ਕਰਨਾ ਚਾਹਿਆ।
23
ਤੂੰ ਆਪਣੇ ਸੰਦੇਸ਼ਵਾਹਕਾਂ ਰਾਹੀਂ ਯਹੋਵਾਹ ਦਾ ਅਪਮਾਨ ਕਰਨਾ ਚਾਹਿਆ ਤੂੰ ਆਖਿਆ, “ਮੈਂ ਪਹਾੜਾਂ ਦੀਆਂ ਟੀਸੀਆਂ ਉੱਪਰ ਆਪਣੇ ਬਹੁਤੇ ਰੱਥਾਂ ਸੰਗ ਆਇਆ ਮੈਂ ਲਬਾਨੋਨ ਦੇ ਧੁਰ ਅੰਦਰ ਤੀਕ ਆਇਆ ਲਬਾਨੋਨ ਦੇ ਉੱਚੇ ਦਿਆਰ ਤੇ ਸਰੂਆਂ ਨੂੰ ਵਢਵਾਇਆ ਉਸਦੀ ਟੀਸੀ ਦੇ ਟਿਕਾਣਿਆਂ ਵਿੱਚ ਉਸ ਦੀ ਬਨਵਾੜੀ ਵਿੱਚ ਜਾ ਪਾਇਆ।
24
ਨਿੱਤ ਨਵੀਆਂ ਥਾਵਾਂ ਤੇ, ਪੁੱਟ ਕੇ ਖੂਹ, ਪਾਣੀ ਪੀਤਾ। ਮਿਸਰ ਦੇ ਮੈਂ ਦਰਿਆ ਮੁਕਾਏ ਤੇ ਉਸ ਧਰਤੀ ਤੇ ਚਲਿਆ।”
25
ਅਤੇ ਇਹ ਵੀ ਤੂੰ ਆਖਿਆ: ਕੀ ਤੂੰ ਨਹੀਂ ਸੁਣਿਆ ਪਰਮੇਸ਼ੁਰ ਨੇ ਕੀ ਕਿਹਾ ਸੀ? “ਬਹੁਤ ਚਿਰ ਤੋਂ ਮੈਂ (ਪਰਮੇਸ਼ੁਰ) ਇਹ ਠਾਨ ਲਈ ਸੀ, ਪ੍ਰਾਚੀਨ ਸਮੇਂ ਤੋਂ ਮੈਂ ਇਹ ਵਿੱਚਾਰ ਕੀਤਾ ਸੀ। ਤੇ ਹੁਣ ਮੈਂ ਉਸ ਨੂੰ ਪੂਰਾ ਕੀਤਾ ਕਿ ਤੂੰ ਮਜ਼ਬੂਤ ਸ਼ਹਿਰਾਂ ਨੂੰ ਖੇਹ ਕਰ ਛੱਡੇਂ। ਸਾਰੀ ਧਰਤੀ ਚਟਾਵਾਂ ਦੀ ਢੇਰੀ ਕਰ ਛੱਡੇਂ।
26
ਉਸ ਸ਼ਹਿਰ ਦੇ ਲੋਕਾਂ ਕੋਲ ਨਹੀਂ ਸੀ ਤਾਕਤ ਉਹ ਸਨ ਭੈਭੀਤ ਤੇ ਵਿੱਚ ਘਬਰਾਹਟ। ਉਹ ਹੋ ਗਏ ਵਾਂਗ, ਖੇਤਾਂ ਵਿੱਚਲੇ ਘਾਹ ਅਤੇ ਅੰਗੂਰੀ ਪੌਦੇ ਛੱਤ ਉੱਪਰ ਘਾਹ ਤੇ ਅੰਨ ਵਾਂਗੂ ਦੇ ਹੋ ਗਏ ਜੋ ਸੁੱਕ ਜਾਵਣ, ਉਗਣੋ ਪਹਿਲਾਂ ਹੀ ਮੁਕ ਜਾਵਣ।
27
ਮੈਂ ਜਾਣਦਾ ਤੇਰਾ ਬੈਠਣਾ, ਮੈਂ ਜਾਣਦਾ ਤੇਰਾ ਜੰਗ ਵਿੱਚ ਜਾਣਾ ਤੇ ਜਾਣਾ ਫ਼ਿਰ ਤੇਰਾ ਘਰ ਵਾਪਸ ਆਉਣਾ। ਮੈਂ ਜਾਣਾ ਤੇਰਾ ਮੇਰੇ ਉੱਪਰ ਚਿੜ ਜਾਣਾ।
28
ਹਾਂ, ਤੂੰ ਮੇਰੇ ਉੱਪਰ ਗੁੱਸੇ ਸੀ। ਤੇਰੀਆਂ ਹੰਕਾਰੀ ਬੇਇੱਜ਼ਤੀਆਂ ਮੇਰੇ ਕੋਲ ਪਹੁੰਚੀਆਂ, ਇਸ ਲਈ ਮੈਂ ਆਪਣੀ ਨੱਥ ਤੇਰੇ ਨੱਕ ਵਿੱਚ ਅਤੇ ਆਪਣੀ ਲਗਾਮ ਤੇਰੇ ਮੂੰਹ ਵਿੱਚ ਪਾਵਾਂਗਾ। ਮੈਂ ਤੁਹਾਨੂੰ ਉਸੇ ਰਾਹ ਤੇ ਵਾਪਸ ਭੇਜਾਂਗਾ ਜਿਸ ਤੋਂ ਤੁਸੀਂ ਆਏ ਸੀ।’”
29
“ਇਹ ਨਿਸ਼ਾਨ ਤੇਰੇ ਲਈ ਇਹ ਸਾਬਿਤ ਕਰਨ ਲਈ ਹੋਵੇਗਾ ਕਿ ਮੈਂ ਤੇਰੀ ਸਹਾਇਤਾ ਕਰਾਂਗਾ: ਇਸ ਸਾਲ ਤੂੰ ਉਹ ਅੰਨ ਖਾਵੇਂਗਾ ਜੋ ਆਪਣੇ-ਆਪ ਪੈਦਾ ਹੋਵੇ। ਦੂਜੇ ਵਰ੍ਹੇ ਜੋ ਕਿਰੇ ਹੋਏ ਬੀਜ ਤੋਂ ਉੱਗੇ ਉਹ ਅੰਨ ਖਾਵੇਂਗਾ। ਪਰ ਤੀਜੇ ਵਰ੍ਹੇ ਵਿੱਚ ਜੋ ਬੀਜ ਤੋਂ ਪੌਦੇ ਤੂੰ ਉਗਾਏ, ਉਨ੍ਹਾਂ ਬੀਜਾਂ ਤੋਂ ਜਿਹੜੇ ਦਾਨੇ ਇੱਕਤਰ ਹੋਣਗੇ ਉਹ ਲਵੇਂਗਾ। ਤੂੰ ਅੰਗੂਰੀ ਦੇ ਬਾਗ ਲਗਾਵੇਂਗਾ ਅਤੇ ਉਨ੍ਹਾਂ ਵਿੱਚੋਂ ਅੰਗੂਰੀ ਹੀ ਖਾਵੇਂਗਾ।
30
ਤਦ ਉਹ ਬਚੇ ਖੁਚੇ, ਜੋ ਯਹੂਦਾਹ ਦੇ ਘਰਾਣੇ ਵਿੱਚੋਂ ਬਚ ਗਏ ਹਨ, ਫ਼ਿਰ ਵੱਧਣੇ ਸ਼ੁਰੂ ਹੋ ਜਾਣਗੇ।
31
ਕਿਉਂ ਕਿ ਕੁਝ ਲੋਕ ਜਿਉਂਦੇ ਰਹਿ ਜਾਣਗੇ। ਉਹ ਯਹੋਵਹਾਹ ਦੇ ਜ਼ੋਸ਼ ਕਾਰਣ ਯਰੂਸ਼ਲਮ ਤੋਂ ਅਤੇ ਪਰਬਤ ਸੀਯੋਨ ਤੋਂ ਬਚਣਗੇ।
32
“ਅੱਸ਼ੂਰ ਦੇ ਰਾਜੇ ਬਾਰੇ ਯਹੋਵਾਹ ਇਹ ਆਖਦਾ ਹੈ: ‘ਉਹ ਇਸ ਸ਼ਹਿਰ ਵਿੱਚ ਨਹੀਂ ਆਵੇਗਾ ਨਾ ਹੀ ਉਹ ਇਸ ਸ਼ਹਿਰ ਉੱਤੇ ਤੀਰ ਚਲਾਵੇਗਾ। ਨਾ ਹੀ ਉਹ ਇਸ ਸ਼ਹਿਰ ਨੂੰ ਢਾਲ ਨਾਲ ਲੈ ਕੇਁ ਆਵੇਗਾ। ਉਹ ਇਸ ਸ਼ਹਿਰ ਦੀਆਂ ਕੰਧਾਂ ਤੇ ਚੜ੍ਹਾਈ ਕਰਨ ਲਈ ਕਿਲ੍ਹਾਬੰਦੀ ਕਰਕੇ ਹੁੱਲ੍ਹੜ ਹੁੱਲ੍ਹ ਨਹੀਂ ਮਚਾਵੇਗਾ।
33
ਉਹ ਉਸੇ ਰਾਹ ਵਾਪਸ ਜਾਵੇਗਾ ਜਿਸ ਤੋਂ ਦੀ ਉਹ ਆਇਆ ਸੀ। ਉਹ ਇਸ ਸ਼ਹਿਰ ਵੱਲ ਨਹੀਂ ਆਵੇਗਾ। ਯਹੋਵਾਹ ਇਹ ਆਖਦਾ ਹੈ:
34
ਮੈਂ ਇਸ ਸ਼ਹਿਰ ਦੀ ਰੱਖਿਆ ਕਰਾਂਗਾ ਤੇ ਇਸ ਨੂੰ ਜ਼ਰੂਰ ਬਚਾਵਾਂਗਾ, ਇਹ ਮੈਂ ਆਪਣੇ ਲਈ ਕਰਾਂਗਾ ਇਹ ਮੈਂ ਆਪਣੇ ਸੇਵਕ ਦਾਊਦ ਲਈ, ਕਰਾਂਗਾ।’”
35
ਉਸੇ ਰਾਤ ਯਹੋਵਾਹ ਦੇ ਦੂਤ ਨੇ ਨਿਕਲ ਕੇ ਅੱਸ਼ੂਰੀਆਂ ਦੇ ਡੇਰੇ ਵਿੱਚ 1,85,000 ਮਨੁੱਖ ਮਾਰ ਦਿੱਤੇ। ਜਦੋਂ ਲੋਕ ਸਵੇਰੇ ਉੱਠੇ ਤਾਂ ਉਨ੍ਹਾਂ ਨੇ ਡੇਰੇ ਨੂੰ ਲੋਥਾਂ ਨਾਲ ਭਰਿਆ ਵੇਖਿਆ।
36
ਤਾਂ ਅੱਸ਼ੂਰ ਦਾ ਪਾਤਸ਼ਾਹ ਸਨਹੇਰੀਬ ਉੱਥੋਂ ਤੁਰ ਪਿਆ ਅਤੇ ਮੁੜ ਨੀਨਵਾਹ ਵਿੱਚ ਜਾ ਟਿਕਿਆ।
37
ਜਦੋਂ ਉਹ ਆਪਣੇ ਦੇਵਤੇ ਨਿਸਰੋਕ ਦੇ ਮੰਦਰ ਵਿੱਚ ਪਹੁੰਚਿਆ ਤੇ ਉੱਥੇ ਉਪਾਸਨਾ ਕਰ ਰਿਹਾ ਸੀ ਤਾਂ ਅੰਦਰਮਲਕ ਅਤੇ ਸ਼ਰਸਰ ਨੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ। ਫ਼ਿਰ ਉਹ ਅਰਾਰਾਤ ਦੇ ਦੇਸ਼ ਨੂੰ ਭੱਜ ਗਏ। ਫ਼ਿਰ ਸਨਹੇਰੀਬ ਦੀ ਥਾਵੇਂ ਉਸਦਾ ਪੁੱਤਰ ਸਰਹਦੋਨ ਨਵਾਂ ਪਾਤਸ਼ਾਹ ਬਣਿਆ।
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 20 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25