bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2002 ERV (ਪਵਿੱਤਰ ਬਾਈਬਲ)
/
2 Kings 18
2 Kings 18
Punjabi 2002 ERV (ਪਵਿੱਤਰ ਬਾਈਬਲ)
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 19 →
1
ਯਹੂਦਾਹ ਦੇ ਪਾਤਸ਼ਾਹ ਆਹਾਜ਼ ਦਾ ਪੁੱਤਰ ਹਿਜ਼ਕੀਯਾਹ ਨਵਾਂ ਪਾਤਸ਼ਾਹ ਹੋਇਆ। ਹਿਜ਼ਕੀਯਾਹ ਨੇ ਇਸਰਾਏਲ ਦੇ ਪਾਤਸ਼ਾਹ ਏਲਾਹ ਦੇ ਪੁੱਤਰ ਹੋਸ਼ੇਆ ਦੇ ਤੀਜੇ ਸਾਲ ਵਿੱਚ ਰਾਜ ਕਰਨ ਲੱਗਾ।
2
ਜਦੋਂ ਉਹ ਰਾਜ ਕਰਨ ਲੱਗਾ ਉਹ 25ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ 29ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਅਬੀ ਸੀ ਜੋ ਕਿ ਜ਼ਕਰਯਾਹ ਦੀ ਧੀ ਸੀ।
3
ਹਿਜ਼ਕੀਯਾਹ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਉਸ ਦੇ ਪੁਰਖੇ ਦਾਊਦ ਨੇ ਕੀਤਾ ਸੀ ਅਤੇ ਉਸ ਨੇ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸਨ।
4
ਉਸ ਨੇ ਉੱਚੀਆਂ ਥਾਵਾਂ ਨੂੰ ਢਾਹ ਦਿੱਤਾ ਅਤੇ ਉਸ ਨੇ ਯਾਦਗਾਰੀ ਪੱਥਰ ਅਤੇ ਅਸ਼ੀਰਾ ਦੇ ਥੰਮ ਨੂੰ ਵੀ ਟੁਕੜੇ-ਟੁਕੜੇ ਕਰਵਾ ਦਿੱਤਾ। ਉਸ ਨੇ ਪਿੱਤਲ ਦੇ ਸੱਪ ਨੂੰ ਜੋ ਮੂਸਾ ਨੇ ਬਣਵਾਇਆ ਸੀ ਉਸ ਨੂੰ ਚਕਨਾ ਚੂਰ ਕਰ ਦਿੱਤਾ ਕਿਉਂ ਕਿ ਉਨ੍ਹਾਂ ਦਿਨਾਂ ਵਿੱਚ ਇਸਰਾਏਲ ਉਸ ਦੇ ਅੱਗੇ ਧੂਫ਼ ਧੁਖਾਉਂਦੇ ਸਨ ਸੋ ਉਸ ਨੇ ਉਸਦਾ ਨਾਂ “ਨਹੁਸ਼ਤਾਨ” ਰੱਖਿਆ।
5
ਹਿਜ਼ਕੀਯਾਹ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਦਾ ਸੀ। ਯਹੂਦਾਹ ਵਿੱਚ ਹਿਜ਼ਕੀਯਾਹ ਤੋਂ ਪਹਿਲਾਂ ਅਤੇ ਉਸਤੋਂ ਬਾਅਦ ਵੀ ਅਜਿਹਾ ਕੋਈ ਵੀ ਅਜਿਹਾ ਪਾਤਸ਼ਾਹ ਨਹੀਂ ਪੈਦਾ ਹੋਇਆ।
6
ਹਿਜ਼ਕੀਯਾਹ ਯਹੋਵਾਹ ਨਾਲ ਬੜਾ ਧਰਮੀ ਸੀ ਅਤੇ ਉਸ ਨੇ ਯਹੋਵਾਹ ਦੀ ਹਰ ਗੱਲ ਮੰਨੀ। ਉਹ ਉਸ ਦੇ ਪਿੱਛੇ ਚੱਲਣੋ ਨਾ ਹਟਿਆ ਅਤੇ ਉਸ ਦੇ ਹੁਕਮਾਂ ਨੂੰ ਮੰਨਦਾ ਰਿਹਾ ਜਿਹੜੇ ਯਹੋਵਾਹ ਨੇ ਮੂਸਾ ਨੂੰ ਦਿਤੇ ਸਨ।
7
ਯਹੋਵਾਹ ਹਿਜ਼ਕੀਯਾਹ ਦੇ ਅੰਗ-ਸੰਗ ਰਿਹਾ। ਅਤੇ ਉਹ ਹਰ ਕਾਰਜ ਵਿੱਚ ਕਾਮਯਾਬ ਰਿਹਾ ਕਿਉਂ ਕਿ ਯਹੋਵਾਹ ਉਸ ਦੇ ਨਾਲ ਸੀ। ਹਿਜ਼ਕੀਯਾਹ ਅੱਸ਼ੂਰ ਦੇ ਪਾਤਸ਼ਾਹ ਤੋਂ ਬੇਮੁੱਖ ਹੋ ਗਿਆ ਉਸ ਨੇ ਪਾਤਸ਼ਾਹ ਨਾਲੋਂ ਤੋੜ ਲਈ।
8
ਉਸ ਨੇ ਫ਼ਲਿਸਤੀਆਂ ਨੂੰ ਅੱਜ਼ਾਹ ਅਤੇ ਉਸਦੀਆਂ ਹੱਦਾਂ ਤੀਕ ਪਹਿਰੇਦਾਰਾਂ ਦੇ ਬੁਰਜ ਤੋਂ ਗੜ੍ਹ ਵਾਲੇ ਸ਼ਹਿਰ ਤੀਕ ਹਰਾਇਆ।
9
ਅੱਸ਼ੂਰ ਦੇ ਪਾਤਸ਼ਾਹ ਸ਼ਲਮਨਸਰ ਨੇ ਸਾਮਰਿਯਾ ਦੇ ਵਿਰੁੱਧ ਲੜਾਈ ਕੀਤੀ। ਉਸਦੀ ਫ਼ੌਜ ਨੇ ਸ਼ਹਿਰ ਨੂੰ ਘੇਰ ਲਿਆ। ਇਹ ਘਟਨਾ ਹਿਜ਼ਕੀਯਾਹ ਪਾਤਸ਼ਾਹ ਦੇ ਚੌਥੇ ਵਰ੍ਹੇ ਜਦ ਇਸਰਾਏਲ ਦੇ ਪਾਤਸ਼ਾਹ ਏਲਾਹ ਦੇ ਪੁੱਤਰ ਹੋਸ਼ੇਆ ਦਾ ਸੱਤਵਾਂ ਵਰ੍ਹਾ ਸੀ, ਉਸ ਵਕਤ ਵਾਪਰੀ।
10
ਕਿਲ੍ਹਾ ਬੰਦੀ ਦੇ ਤੀਜੇ ਵਰ੍ਹੇ ਵਿੱਚ ਸ਼ਲਮਨਸਰ ਨੇ ਸਾਮਰਿਆ ਤੇ ਚੜ੍ਹਾਈ ਕਰ ਦਿੱਤਾ ਅਤੇ ਇਸ ਨੂੰ ਹਿਜ਼ਕੀਯਾਹ ਦੇ ਯਹੂਦਾਹ ਉੱਪਰ ਛੇਵੇਂ ਵਰ੍ਹੇ ਦੌਰਾਨ ਜਿੱਤ ਲਿਆਇਹ ਹੋਸ਼ੇਆ ਦੇ ਇਸਰਾਏਲ ਦੇ ਉੱਪਰ ਰਾਜ ਦੇ ਨੌਵੇਂ ਵਰ੍ਹੇ ਵਿੱਚ ਹੋਇਆ।
11
ਸੋ ਅੱਸ਼ੂਰ ਦਾ ਪਾਤਸ਼ਾਹ ਇਸਰਾਏਲੀਆਂ ਨੂੰ ਕੈਦੀ ਬਣਾਕੇ ਅੱਸ਼ੂਰ ਵੱਲ ਲੈ ਗਿਆ। ਉਸ ਨੇ ਉਨ੍ਹਾਂ ਨੂੰ ਹਲਹ ਵਿੱਚ, ਹਾਬੋਰ, ਗੋਜ਼ਾਨ ਦੀ ਇੱਕ ਨਦੀ ਦੇ ਕੰਢੇ ਉੱਤੇ ਅਤੇ ਮਾਦੀਆਂ ਦੇ ਸ਼ਹਿਰਾਂ ਵਿੱਚ ਵਸਾ ਦਿੱਤਾ।
12
ਇਉਂ ਇਸ ਲਈ ਹੋਇਆ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਵਾਜ਼ ਨਾ ਸੁਣੀ ਸਗੋਂ ਉਸ ਦੇ ਇਕਰਾਰਨਾਮੇ ਦਾ ਉਲੰਘਣ ਕੀਤਾ।
13
ਹਿਜ਼ਕੀਯਾਹ ਦੇ 14ਵਰ੍ਹੇ ਵਿੱਚ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਨੇ ਅੱਸ਼ੂਰ ਉੱਪਰ ਹਮਲਾ ਕਰ ਦਿੱਤਾ ਅਤੇ ਯਹੂਦਾਹ ਦੇ ਸਾਰੇ ਮਜ਼ਬੂਤ ਸ਼ਹਿਰਾਂ ਨੂੰ ਜਿੱਤ ਲਿਆ।
14
ਤਦ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਨੇ ਅੱਸ਼ੂਰ ਦੇ ਪਾਤਸ਼ਾਹ ਨੂੰ ਲਾਕੀਸ਼ ਵਿੱਚ ਸੁਨੇਹਾ ਭੇਜਿਆ ਅਤੇ ਆਖਿਆ, “ਮੇਰੇ ਕੋਲ ਭੁੱਲ ਹੋ ਗਈ। ਤੂੰ ਮੇਰੇ ਕੋਲੋਂ ਵਾਪਸ ਮੁੜ ਜਾ। ਜੋ ਕੁਝ ਤੂੰ ਮੇਰੇ ਤੋਂ ਚਾਹੇ ਮੈਂ ਭਰਨ ਨੂੰ ਤਿਆਰ ਹਾਂ।” ਤਦ ਅੱਸ਼ੂਰ ਦੇ ਪਾਤਸ਼ਾਹ ਨੇ 10,200 ਕਿੱਲੋ ਚਾਂਦੀ ਅਤੇ 1,020 ਕਿੱਲੋ ਸੋਨਾ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਨੂੰ ਦੇਣ ਲਈ ਕਿਹਾ।
15
ਤਦ ਹਿਜ਼ਕੀਯਾਹ ਨੇ ਯਹੋਵਾਹ ਦੇ ਮੰਦਰ ਦੇ ਦਰਵਾਜ਼ਿਆਂ ਅਤੇ ਥੰਮਾਂ ਉੱਪਰ ਜੋ ਸੋਨਾ ਲੱਗਾ ਹੋਇਆ ਸੀ ਉਹ ਸਾਰਾ ਉਤਰਵਾਇਆ ਅਤੇ ਅੱਸ਼ੂਰ ਦੇ ਪਾਤਸ਼ਾਹ ਨੂੰ ਦੇ ਦਿੱਤਾ।
16
ਇਸ ਵਾਰ, ਹਿਜ਼ਕੀਯਾਹ ਨੇ ਸੋਨੇ ਨੂੰ ਕੱਟ ਕੇ ਯਹੋਵਾਹ ਦੇ ਮੰਦਰ ਦੇ ਦਰਵਾਜ਼ਿਆਂ, ਅਤੇ ਡਿਓਢੀਆਂ ਨੂੰ ਢੱਕ ਦਿੱਤਾ। ਪਾਤਸ਼ਾਹ ਹਿਜ਼ਕੀਯਾਹ ਨੇ ਇਹ ਸੋਨਾ ਦਰਵਾਜ਼ਿਆਂ ਅਤੇ ਡਿਓਢੀਆਂ ਉੱਤੇ ਪਾਇਆ ਹੋਇਆ ਸੀ। ਹਿਜ਼ਕੀਯਾਹ ਨੇ ਇਹ ਸੋਨਾ ਅੱਸ਼ੂਰ ਦੇ ਪਾਤਸ਼ਾਹ ਨੂੰ ਦੇ ਦਿੱਤਾ।
17
ਤਦ ਅੱਸ਼ੂਰ ਦੇ ਪਾਤਸ਼ਾਹ ਨੇ ਆਪਣੇ ਤਿੰਨ ਖਾਸ ਕਮਾਂਡਰਾਂ ਤਰਤਾਨ, ਰਬਸਾਰੀਸ ਅਤੇ ਰਬਸ਼ਾਕੇਹ ਨੂੰ ਲਾਕੀਸ਼ ਤੋਂ ਵੱਡੀ ਫ਼ੌਜ ਦੇ ਨਾਲ ਭੇਜਿਆ। ਉਹ ਵੱਡੇ ਕਪਤਾਨ ਲਾਕੀਸ਼ ਤੋਂ ਯਰੂਸ਼ਲਮ ਨੂੰ ਗਏ ਤੇ ਉਹ ਵੱਡੇ ਤਲਾਬ ਦੀ ਪਾਣੀ ਦੀ ਟੈਂਕੀ ਕੋਲ ਖੜ੍ਹੇ ਹੋ ਗਏ। ਜੋ ਕਿ ਧੋਬੀਆਂ ਦੇ ਮਦਾਨ ਦੇ ਰਾਹ ਵਿੱਚ ਹੈ।
18
ਤਦ ਉਨ੍ਹਾਂ ਨੇ ਪਾਤਸ਼ਾਹ ਨੂੰ ਬੁਲਵਾਇਆ ਤੇ ਹਿਜ਼ਕੀਯਾਹ ਦਾ ਪੁੱਤਰ ਅਲਯਾਕੀਮ (ਜੋ ਮਹਿਲ ਦਾ ਮੁਖਤਿਆਰ ਸੀ) ਅਤੇ ਸ਼ਬਨਾਹ (ਸਕੱਤਰ) ਅਤੇ ਆਸ਼ਾਫ਼ ਦਾ ਪੁੱਤਰ ਯੋਆਹ (ਮੁੰਸ਼ੀ) ਉਨ੍ਹਾਂ ਕੋਲ ਨਿਕਲ ਕੇ ਆਏ।
19
ਉਨ੍ਹਾਂ ਕਮਾਂਡਰਾਂ ਵਿੱਚੋਂ ਇੱਕ ਨੇ ਉਨ੍ਹਾਂ ਨੂੰ ਕਿਹਾ, “ਹਿਜ਼ਕੀਯਾਹ ਨੂੰ ਆਖੋ, ਅੱਸ਼ੂਰ ਦਾ ਪਾਤਸ਼ਾਹ ਇਵੇਂ ਫ਼ਰਮਾਉਂਦਾ ਹੈ: ‘ਤੂੰ ਕਿਹੜੀ ਸ਼ਰਧਾ ਉੱਪਰ ਭਰੋਸਾ ਕੀਤਾ ਹੈ?
20
ਤੇਰੀ ਜ਼ਬਾਨ ਦੀ ਕੋਈ ਕੀਮਤ ਨਹੀਂ ਇਹ ਸਿਰਫ਼ ਮੂੰਹ ਰੱਖਣੀਆਂ ਗੱਲਾਂ ਹਨ। ਤੂੰ ਆਖਿਆ, “ਯੁੱਧ ਲਈ ਮੇਰੇ ਕੋਲ ਬੁੱਧੀ ਅਤੇ ਬਲ ਹੈ ਤੇਰੀ ਮਦਦ ਕਰਨ ਲਈ।” ਪਰ ਜਦੋਂ ਦਾ ਤੂੰ ਮੇਰੇ ਰਾਜ ਤੋਂ ਬੇਮੁੱਖ ਹੋਇਆ ਹੈਂ, ਕੌਣ ਤੇਰੇ ਤੇ ਭਰੋਸਾ ਕਰੇ?
21
ਹੁਣ ਤੂੰ ਟੁੱਟੀ ਹੋਈ ਸੋਟੀ ਦੇ ਸਹਾਰੇ ਚੱਲ ਰਿਹਾ ਹੈ ਭਾਵ ਹੁਣ ਤੈਨੂੰ ਮਿਸਰ ਦੇ ਸਹਾਰੇ ਦਾ ਭਰੋਸਾ ਹੈ। ਤੇ ਜੇਕਰ ਕੋਈ ਮਨੁੱਖ ਇਸ ਟੁੱਟੀ ਹੋਈ ਛੜ ਨਾਲ ਢਾਸਣਾ ਲਾਵੇਗਾ ਤਾਂ ਇਹ ਟੁੱਟ ਜਾਵੇਗੀ ਅਤੇ ਮਨੁੱਖ ਦੇ ਹੱਥ ਵਿੱਚ ਖੁੱਭ ਕੇ ਉਸ ਨੂੰ ਪਾੜ ਸੁੱਟੇਗੀ। ਮਿਸਰ ਦਾ ਪਾਤਸ਼ਾਹ ਫ਼ਿਰਊਨ ਉਨ੍ਹਾਂ ਸਭਨਾਂ ਲਈ ਜਿਹੜੇ ਉਸਤੇ ਭਰੋਸਾ ਕਰਦੇ ਹਨ, ਇਹੋ ਜਿਹਾ ਹੀ ਹੈ।
22
ਭਾਵੇਂ ਤੂੰ ਇਹ ਕਹੇਂ ਕਿ, “ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੇ ਭਰੋਸਾ ਕਰਦੇ ਹਾਂ।” ਪਰ ਮੈਂ ਜਾਣਦਾ ਕਿ ਹਿਜ਼ਕੀਯਾਹ ਨੇ ਉਹ ਸਾਰੀਆਂ ਜਗਵੇਦੀਆਂ ਤੇ ਉੱਚੀਆਂ ਥਾਵਾਂ ਨੂੰ ਹਟਾਅ ਦਿੱਤਾ ਜਿੱਥੇ ਲੋਕ ਯਹੋਵਾਹ ਦੀ ਉਪਾਸਨਾ ਕਰਦੇ ਸਨ। ਅਤੇ ਪਾਤਸ਼ਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਆਖਿਆ, “ਤੁਸੀਂ ਯਰੂਸ਼ਲਮ ਵਿੱਚ ਸਿਰਫ਼ ਇਸ ਜਗਵੇਦੀ ਤੇ ਮੱਥਾ ਟੇਕਿਆ ਕਰੋ।”
23
‘ਇਸ ਲਈ ਹੁਣ ਮੇਰੇ ਸੁਆਮੀ, ਅੱਸ਼ੂਰ ਦੇ ਪਾਤਸ਼ਾਹ ਦੇ ਨਾਲ ਇਹ ਇਕਰਾਰ ਕਰ ਕਿ ਮੈਂ ਵਚਨ ਕਰਦਾ ਹਾਂ ਕਿ ਮੈਂ ਤੈਨੂੰ 2,000 ਘੋੜੇ ਦਿੰਦਾ ਹਾਂ ਜੇ ਤੂੰ ਉਨ੍ਹਾਂ ਉੱਪਰ ਆਪਣੇ ਵੱਲੋਂ ਸਵਾਰ ਬਿਠਾ ਸੱਕੇਂ।
24
ਤੂੰ ਮੇਰੇ ਸੁਆਮੀ ਦੇ ਤੁੱਛ ਤੋਂ ਤੁੱਛ ਸੇਵਕ ਨੂੰ ਵੀ ਨਹੀਂ ਹਰਾ ਸੱਕਦਾ। ਤੂੰ ਮਿਸਰ ਉੱਪਰ ਭਰੋਸਾ ਕੀਤਾ ਹੈ ਕਿ ਉਹ ਤੈਨੂੰ ਰੱਥ ਘੋੜੇ ਤੇ ਸਵਾਰ ਸਿਪਾਹੀ ਦੇਵੇਗਾ।
25
‘ਮੈਂ ਯਹੋਵਾਹ ਦੇ ਸਹਿਯੋਗ ਤੋਂ ਬਿਨਾ ਇਸ ਜਗ੍ਹਾ ਤੇ ਹਮਲਾ ਕਰਨ ਲਈ ਨਹੀਂ ਆਇਆ। ਯਹੋਵਾਹ ਨੇ ਖੁਦ ਮੈਨੂੰ ਕਿਹਾ, “ਇਸ ਦੇਸ਼ ਉੱਪਰ ਹਮਲਾ ਕਰਕੇ ਇਸ ਨੂੰ ਤਬਾਹ ਕਰ ਦੇ।”’”
26
ਤਦ ਹਿਲਕੀਯਾਹ ਦੇ ਪੁੱਤਰ ਅਲਯਾਕੀਮ, ਸ਼ਬਨਾ ਅਤੇ ਯੋਆਹ ਨੇ ਕਮਾਂਡਰ ਨੂੰ ਕਿਹਾ, “ਕਿਰਪਾ ਕਰਕੇ ਸਾਡੇ ਨਾਲ ਅਰਾਮੀ ਬੋਲੀ ਵਿੱਚ ਗੱਲ ਕਰੋ, ਅਸੀਂ ਉਹ ਭਾਸ਼ਾ ਸਮਝਦੇ ਹਾਂ। ਇਨ੍ਹਾਂ ਲੋਕਾਂ ਦੇ ਸੁਣਦਿਆਂ ਹੋਇਆਂ ਜੋ ਕੰਧ ਉੱਤੇ ਬੈਠੇ ਹਨ ਸਾਡੇ ਨਾਲ ਯਹੂਦਾਹ ਦੀ ਭਾਸਾ ਵਿੱਚ ਗੱਲ ਨਾ ਕਰੋ।”
27
ਪਰ ਰਬਸ਼ਾਕੇਹ ਨੇ ਉਨ੍ਹਾਂ ਨੂੰ ਆਖਿਆ, “ਮੇਰੇ ਮਹਾਰਾਜ ਨੇ ਮੈਨੂੰ ਤੇਰੇ ਅਤੇ ਤੇਰੇ ਪਾਤਸ਼ਾਹ ਨੂੰ ਸਿਰਫ਼ ਸੁਨਾਉਣ ਲਈ ਨਹੀਂ ਭੇਜਿਆ ਸਗੋਂ ਮੈਂ ਤਾਂ ਉਨ੍ਹਾਂ ਲੋਕਾਂ ਨੂੰ ਵੀ ਮੁਖਾਤਿਬ ਹੋਣਾ ਚਾਹੁੰਦਾ ਹਾਂ ਜੋ ਕੰਧ ਉੱਤੇ ਬੈਠੇ ਹਨ। ਉਹ ਵੀ ਤੁਹਾਡੇ ਨਾਲ ਹੀ ਆਪਣਾ ਬਿਸ਼ਟਾ ਖਾਣ ਅਤੇ ਮੂਤ ਪੀਣ।”
28
ਤਦ ਕਮਾਂਡਰ ਉੱਚੀ ਆਵਾਜ਼ ਵਿੱਚ ਯਹੂਦੀਆਂ ਦੀ ਬੋਲੀ ਵਿੱਚ ਬੋਲਿਆ, ਤੁਸੀਂ ਅੱਸ਼ੂਰ ਦੇ ਮਹਾਨ ਪਾਤਸ਼ਾਹ ਦੀ ਇਹ ਖਬਰ ਸੰਦੇਸ਼ ਸੁਣ ਲਵੋ!
29
ਪਾਤਸ਼ਾਹ ਦਾ ਕਹਿਣਾ ਹੈ, ‘ਹਿਜ਼ਕੀਯਾਹ ਤੁਹਾਨੂੰ ਮੂਰਖ ਨਾ ਬਣਾਵੇ! ਉਹ ਤੁਹਾਨੂੰ ਮੇਰੀ ਤਾਕਤ ਤੋਂ ਛੁਡਾਅ ਨਹੀਂ ਸੱਕਦਾ।’
30
ਨਾ ਹੀ ਹਿਜ਼ਕੀਯਾਹ ਇਹ ਆਖਕੇ ਯਹੋਵਾਹ ਉੱਪਰ ਤੁਹਾਡਾ ਭਰੋਸਾ ਕਰਾਵੇ ਕਿ “ਯਹੋਵਾਹ ਤਹਾਨੂੰ ਬਚਾਅ ਲਵੇਗਾ। ਅਤੇ ਅੱਸੂਰ ਦਾ ਪਾਤਸ਼ਾਹ ਇਸ ਸ਼ਹਿਰ ਨੂੰ ਜਿੱਤ ਨਹੀਂ ਪਾਵੇਗਾ!”
31
ਪਰ ਤੁਸੀਂ ਹਿਜ਼ਕੀਯਾਹ ਦੀਆਂ ਗੱਲਾਂ ਵਿੱਚ ਨਾ ਆਉਣਾ। ਅੱਸ਼ੂਰ ਦਾ ਪਾਤਸ਼ਾਹ ਇਹ ਆਖਦਾ ਹੈ: ਮੇਰੇ ਨਾਲ ਸੁਲਾਹ ਕਰੋ ਅਤੇ ਅਮਨ ਸ਼ਾਂਤੀ ਨਾਲ ਮੇਰੇ ਵੱਲ ਆ ਜਾਓ। ਤਦ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਅੰਗੂਰਾਂ ਦੇ ਵੇਲ ਤੋਂ ਅਤੇ ਆਪਣੇ ਹੀ ਹੰਜੀਰ ਦੇ ਰੁੱਖ ਤੋਂ ਖਾਵੇਗਾ ਅਤੇ ਆਪਣੇ ਹੀ ਖੂਹ ਦਾ ਪਾਣੀ ਪੀਵੇਗਾ।
32
ਜਦੋਂ ਤੀਕ ਮੈਂ ਆਕੇ ਤੁਹਾਨੂੰ ਇੱਕ ਅਜਿਹੇ ਦੇਸ਼ ਵਿੱਚ ਨਾ ਲੈ ਜਾਵਾਂ ਜੋ ਤੁਹਾਡੇ ਦੇਸ਼ ਵਾਂਗ ਅਨਾਜ ਅਤੇ ਨਵੀਂ ਸ਼ਰਾਬ ਦਾ ਦੇਸ਼, ਰੋਟੀ ਅਤੇ ਅੰਗੂਰੀ ਬਾਗ਼ਾਂ ਦੀ ਭੂਮੀ ਜ਼ੈਤੂਨ ਅਤੇ ਸ਼ਹਿਦ ਦਾ ਦੇਸ ਹੋਵੇ ਤਦ ਤੀਕ ਤੁਸੀਂ ਇਵੇਂ ਕਰ ਸੱਕਦੇ ਹੋ, ਫ਼ਿਰ ਤੁਸੀਂ ਜਿਉਂਦੇ ਰਹੋਂਗੇ ਮਰੋਗੇ ਨਹੀਂ ਜਦੋਂ ਮੈਂ ਤੁਹਾਨੂੰ ਅਜਿਹੇ ਦੇਸ ਲੈ ਜਾਵਾਂਗਾ। ਪਰ ਤੁਸੀਂ ਹਿਜ਼ਕੀਯਾਹ ਦੀਆਂ ਗੱਲਾਂ ਵਿੱਚ ਨਾ ਆਉਣਾ ਕਿਉਂ ਕਿ ਉਹ ਤੁਹਾਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਆਖਦਾ ਹੈ, “ਯਹੋਵਾਹ ਸਾਡੀ ਰੱਖਿਆ ਕਰੇਗਾ।”
33
ਕੀ ਕੌਮਾਂ ਦੇ ਦੇਵਤਿਆਂ ਵਿੱਚੋਂ ਕਿਸੇ ਨੇ ਵੀ ਆਪਣੇ ਦੇਸ਼ ਨੂੰ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਕਦੀ ਛੁੜਾਇਆ ਹੈ? ਨਹੀਂ!
34
ਕਿੱਥੇ ਨੇ ਉਹ ਹਮਾਥ ਅਤੇ ਅਰਪਾਦ ਦੇ ਦੇਵਤੇ? ਕਿੱਥੇ ਹਨ ਉਹ ਸਫ਼ਰਵਇਮ, ਹੇਨਾ ਅਤੇ ਇੱਵਾਹ ਦੇ ਦੇਵਤੇ? ਕੀ ਉਹ ਸਾਮਰਿਯਾ ਨੂੰ ਮੇਰੇ ਹੱਥੋਂ ਬਚਾਅ ਸੱਕੇ? ਨਹੀ!
35
ਕੀ ਹੋਰਨਾਂ ਦੇਸਾਂ ਦੇ ਦੇਵਤੇ ਆਪਣੇ ਦੇਸ ਮੇਰੇ ਹੱਥੋਂ ਬਚਾਅ ਸੱਕੇ? ਨਹੀਂ! ਤੇ ਕੀ ਫ਼ਿਰ ਯਹੋਵਾਹ ਯਰੂਸ਼ਲਮ ਨੂੰ ਮੇਰੇ ਹੱਥੋਂ ਬਚਾਅ ਸੱਕੇਗਾ? ਨਹੀਂ!
36
ਪਰ ਲੋਕ ਚੁੱਪ ਸਨ। ਉਨ੍ਹਾਂ ਨੇ ਕਮਾਂਡਰ ਅੱਗੇ ਇੱਕ ਸ਼ਬਦ ਵੀ ਨਾ ਬੋਲਿਆ ਕਿਉਂ ਕਿ ਹਿਜ਼ਕੀਯਾਹ ਪਾਤਸ਼ਾਹ ਨੇ ਉਨ੍ਹਾਂ ਨੂੰ ਹੁਕਮ ਦੇ ਰੱਖਿਆ ਸੀ। ਉਸ ਨੇ ਕਿਹਾ, “ਉਸ ਨੂੰ ਇੱਕ ਸ਼ਬਦ ਵੀ ਨਾ ਆਖਣਾ।”
37
ਤਦ ਹਿਜ਼ਕੀਯਾਹ ਦਾ ਪੁੱਤਰ ਅਲਯਾਕੀਮ (ਜੋ ਮਹਿਲ ਦਾ ਮੁਖਤਿਆਰ ਸੀ।) ਸ਼ਬਨਾ (ਸਕੱਤਰ) ਅਤੇ ਆਸਾਫ਼ ਦਾ ਪੁੱਤਰ ਯੋਆਹ (ਮੁੰਸ਼ੀ) ਸਾਰੇ ਹਿਜ਼ਕੀਯਾਹ ਕੋਲ ਆਏ। ਉਨ੍ਹਾਂ ਦੇ ਕੱਪੜੇ ਫ਼ਟੇ ਹੋਏ ਸਨ ਇਹ ਦਰਸਾਉਣ ਲਈ ਕਿ ਉਹ ਬੜੇ ਪਰੇਸ਼ਾਨ ਹਨ। ਉਨ੍ਹਾਂ ਨੇ ਜਾਕੇ ਹਿਜ਼ਕੀਯਾਹ ਨੂੰ ਸਾਰਾ ਹਾਲ ਸੁਣਾਇਆ ਜਿਹੜੀਆਂ ਗੱਲਾਂ ਕਿ ਅੱਸ਼ੂਰੀ ਕਮਾਂਡਰ ਨੇ ਉਨ੍ਹਾਂ ਨੂੰ ਆਖੀਆਂ ਸਨ।
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 19 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25