bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Ephesians 2
Ephesians 2
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 3 →
1
ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਆਤਮਿਕ ਤੌਰ ਤੇ ਮੁਰਦਾ ਸੀ ।
2
ਉਸ ਸਮੇਂ ਤੁਸੀਂ ਇਸ ਸੰਸਾਰ ਦੇ ਬੁਰੇ ਰਾਹਾਂ ਉੱਤੇ ਚੱਲਦੇ ਸੀ ਅਤੇ ਉਸ ਆਤਮਾ ਦੇ ਅਧੀਨ ਸੀ ਜੋ ਅਕਾਸ਼ੀ ਸ਼ਕਤੀਆਂ ਦੀ ਅਧਿਕਾਰੀ ਹੈ । ਇਹ ਆਤਮਾ ਇਸ ਸਮੇਂ ਉਹਨਾਂ ਲੋਕਾਂ ਦੇ ਵਿੱਚ ਕੰਮ ਕਰਦੀ ਹੈ ਜੋ ਪਰਮੇਸ਼ਰ ਦੇ ਹੁਕਮ ਨਹੀਂ ਮੰਨਦੇ ।
3
ਇੱਕ ਸਮਾਂ ਸੀ ਜਦੋਂ ਅਸੀਂ ਵੀ ਉਹਨਾਂ ਵਰਗੇ ਸੀ । ਅਸੀਂ ਵੀ ਆਪਣੀਆਂ ਸਰੀਰਕ ਕਾਮਨਾਵਾਂ ਦੇ ਵਿੱਚ ਫਸੇ ਹੋਏ ਸੀ ਅਤੇ ਆਪਣੇ ਸਰੀਰ ਅਤੇ ਮਨ ਦੀ ਇੱਛਾ ਦੇ ਅਨੁਸਾਰ ਚੱਲਦੇ ਸੀ । ਇਸ ਤਰ੍ਹਾਂ ਅਸੀਂ ਵੀ ਦੂਜਿਆਂ ਵਾਂਗ ਪਰਮੇਸ਼ਰ ਦੇ ਕ੍ਰੋਧ ਦੇ ਭਾਗੀ ਸੀ ।
4
ਪਰ ਪਰਮੇਸ਼ਰ ਦੀ ਦਇਆ ਕਿੰਨੀ ਵੱਡੀ ਹੈ ਅਤੇ ਉਹਨਾਂ ਦਾ ਪਿਆਰ ਕਿੰਨਾ ਮਹਾਨ ਹੈ ।
5
ਅਸੀਂ ਤਾਂ ਆਪਣੇ ਅਪਰਾਧਾਂ ਦੇ ਕਾਰਨ ਆਤਮਿਕ ਤੌਰ ਤੇ ਮਰ ਚੁੱਕੇ ਸੀ ਪਰ ਉਹਨਾਂ ਨੇ ਸਾਨੂੰ ਮਸੀਹ ਦੇ ਨਾਲ ਜਿਊਂਦਾ ਕਰ ਦਿੱਤਾ ਹੈ । ਤੁਸੀਂ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਮੁਕਤ ਕੀਤੇ ਗਏ ਹੋ ।
6
ਉਹਨਾਂ ਨੇ ਮਸੀਹ ਯਿਸੂ ਦੇ ਨਾਲ ਸਾਨੂੰ ਜਿਊਂਦਾ ਕੀਤਾ ਅਤੇ ਸਵਰਗ ਵਿੱਚ ਉਹਨਾਂ ਦੇ ਨਾਲ ਬਿਠਾਇਆ ।
7
ਪਰਮੇਸ਼ਰ ਨੇ ਇਹ ਇਸ ਲਈ ਕੀਤਾ ਕਿ ਉਹ ਅੱਗੇ ਆਉਣ ਵਾਲੇ ਯੁੱਗਾਂ ਵਿੱਚ ਮਸੀਹ ਯਿਸੂ ਦੇ ਦੁਆਰਾ ਸਾਡੇ ਉੱਤੇ ਹੋਈ ਅਤਿ ਮਹਾਨ ਕਿਰਪਾ ਨੂੰ ਪ੍ਰਗਟ ਕਰਨ ।
8
ਕਿਉਂਕਿ ਤੁਸੀਂ ਪਰਮੇਸ਼ਰ ਦੀ ਕਿਰਪਾ ਦੇ ਰਾਹੀਂ ਵਿਸ਼ਵਾਸ ਦੇ ਦੁਆਰਾ ਮੁਕਤ ਕੀਤੇ ਗਏ ਹੋ । ਇਹ ਤੁਹਾਡੇ ਵੱਲੋਂ ਨਹੀਂ ਸਗੋਂ ਪਰਮੇਸ਼ਰ ਦਾ ਵਰਦਾਨ ਹੈ ।
9
ਇਹ ਕਰਮਾਂ ਦਾ ਨਤੀਜਾ ਨਹੀਂ ਹੈ ਇਸ ਲਈ ਇਸ ਉੱਤੇ ਹੰਕਾਰ ਨਹੀਂ ਕੀਤਾ ਜਾ ਸਕਦਾ ।
10
ਅਸੀਂ ਪਰਮੇਸ਼ਰ ਦੀ ਰਚਨਾ ਹਾਂ, ਉਹਨਾਂ ਨੇ ਸਾਨੂੰ ਮਸੀਹ ਯਿਸੂ ਵਿੱਚ ਭਲੇ ਕੰਮਾਂ ਵਾਲਾ ਜੀਵਨ ਗੁਜ਼ਾਰਨ ਦੇ ਲਈ ਰਚਿਆ, ਜਿਹੜੇ ਉਹਨਾਂ ਨੇ ਪਹਿਲਾਂ ਹੀ ਸਾਡੇ ਕਰਨ ਦੇ ਲਈ ਤਿਆਰ ਕੀਤੇ ਹਨ ।
11
ਇਸ ਲਈ ਯਾਦ ਰੱਖੋ ਕਿ ਪਹਿਲਾਂ ਤੁਸੀਂ ਜੋ ਜਨਮ ਤੋਂ ਪਰਾਈ ਕੌਮ ਹੋ ਅਤੇ ‘ਸੁੰਨਤੀਆਂ’ ਦੁਆਰਾ ਹੱਥਾਂ ਨਾਲ ਕੀਤੀ ਰਸਮ ਕਾਰਨ ‘ਅਸੁੰਨਤੀ’ ਅਖਵਾਉਂਦੇ ਹੋ ।
12
ਉਸ ਸਮੇਂ ਤੁਸੀਂ ਮਸੀਹ ਤੋਂ ਅਲੱਗ ਸੀ । ਤੁਸੀਂ ਇਸਰਾਏਲ ਕੌਮ ਦੀ ਨਾਗਰਿਕਤਾ ਤੋਂ ਵੱਖ ਅਤੇ ਵਾਅਦੇ ਵਾਲੇ ਨੇਮ ਤੋਂ ਦੂਰ ਸੀ । ਉਸ ਸਮੇਂ ਤੁਸੀਂ ਇਸ ਸੰਸਾਰ ਵਿੱਚ ਆਸ ਤੋਂ ਬਿਨਾਂ ਅਤੇ ਪਰਮੇਸ਼ਰ ਤੋਂ ਵਾਂਝੇ ਸੀ ।
13
ਪਰ ਹੁਣ ਮਸੀਹ ਯਿਸੂ ਦੇ ਵਿੱਚ ਤੁਸੀਂ ਜੋ ਉਸ ਸਮੇਂ ਦੂਰ ਸੀ, ਮਸੀਹ ਦੇ ਖ਼ੂਨ ਦੁਆਰਾ ਨੇੜੇ ਲਿਆਂਦੇ ਗਏ ਹੋ ।
14
ਮਸੀਹ ਆਪ ਸਾਡਾ ਮਿਲਾਪ ਹਨ । ਉਹਨਾਂ ਨੇ ਯਹੂਦੀਆਂ ਅਤੇ ਪਰਾਈਆਂ ਕੌਮਾਂ ਨੂੰ ਇੱਕ ਕੀਤਾ ਹੈ । ਉਹਨਾਂ ਨੇ ਆਪਣੇ ਸਰੀਰ ਦੁਆਰਾ ਜੁਦਾਈ ਅਤੇ ਵੈਰ-ਭਾਵ ਦੀ ਕੰਧ ਨੂੰ ਢਾਹ ਦਿੱਤਾ ਹੈ ।
15
ਉਹਨਾਂ ਨੇ ਵਿਵਸਥਾ ਦੇ ਹੁਕਮਾਂ ਅਤੇ ਨਿਯਮਾਂ ਨੂੰ ਖ਼ਤਮ ਕਰ ਦਿੱਤਾ ਤਾਂ ਜੋ ਯਹੂਦੀਆਂ ਅਤੇ ਪਰਾਈਆਂ ਕੌਮਾਂ ਵਿੱਚੋਂ ਆਪਣੇ ਵਿੱਚ ਇੱਕ ਨਵੀਂ ਕੌਮ ਪੈਦਾ ਕਰ ਕੇ ਮਿਲਾਪ ਕਰਵਾ ਦੇਣ ।
16
ਅਤੇ ਉਹ ਸਲੀਬੀ ਮੌਤ ਦੇ ਦੁਆਰਾ ਦੋਨਾਂ ਕੌਮਾਂ ਦੇ ਵਿਚਕਾਰ ਵੈਰ ਨੂੰ ਖ਼ਤਮ ਕਰ ਕੇ, ਇੱਕ ਕੌਮ ਦੇ ਰੂਪ ਵਿੱਚ ਸਾਡਾ ਪਰਮੇਸ਼ਰ ਦੇ ਨਾਲ ਮੇਲ ਕਰਵਾਉਣ ।
17
ਮਸੀਹ ਨੇ ਆ ਕੇ ਤੁਹਾਡੇ ਲਈ ਜੋ ਪਰਮੇਸ਼ਰ ਤੋਂ ਬਹੁਤ ਦੂਰ ਸਨ ਅਤੇ ਯਹੂਦੀਆਂ ਲਈ ਵੀ ਜੋ ਉਹਨਾਂ ਦੇ ਨੇੜੇ ਸਨ, ਸ਼ਾਂਤੀ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਕੀਤਾ ।
18
ਇਸ ਲਈ ਮਸੀਹ ਦੇ ਦੁਆਰਾ ਦੋਵੇਂ ਕੌਮਾਂ ਦੀ ਇੱਕ ਆਤਮਾ ਦੇ ਦੁਆਰਾ ਪਿਤਾ ਪਰਮੇਸ਼ਰ ਦੇ ਸਾਹਮਣੇ ਪਹੁੰਚ ਹੈ ।
19
ਇਸ ਲਈ ਹੁਣ ਤੁਸੀਂ ਵਿਦੇਸ਼ੀ ਅਤੇ ਓਪਰੇ ਨਹੀਂ ਰਹੇ ਸਗੋਂ ਤੁਸੀਂ ਪਰਮੇਸ਼ਰ ਦੇ ਲੋਕਾਂ ਦੇ ਨਾਲ ਸਹਿ-ਨਾਗਰਿਕ ਅਤੇ ਪਰਮੇਸ਼ਰ ਦੇ ਪਰਿਵਾਰ ਦਾ ਹਿੱਸਾ ਹੋ ।
20
ਤੁਸੀਂ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣਾਏ ਗਏ ਹੋ ਜਿਸ ਦੇ ਕੋਨੇ ਦਾ ਪੱਥਰ ਮਸੀਹ ਯਿਸੂ ਆਪ ਹਨ ।
21
ਉਹਨਾਂ ਵਿੱਚ ਸਾਰੀ ਇਮਾਰਤ ਮਿਲ ਕੇ ਪ੍ਰਭੂ ਦਾ ਪਵਿੱਤਰ ਹੈਕਲ ਬਣਦਾ ਜਾਂਦਾ ਹੈ ।
22
ਪ੍ਰਭੂ ਵਿੱਚ ਤੁਹਾਡੀ ਵੀ ਆਤਮਾ ਦੇ ਨਾਲ ਪਰਮੇਸ਼ਰ ਦੇ ਨਿਵਾਸ ਸਥਾਨ ਦੀ ਉਸਾਰੀ ਹੋ ਰਹੀ ਹੈ ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 3 →
All chapters:
1
2
3
4
5
6