bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Ephesians 3
Ephesians 3
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 4 →
1
ਇਸ ਕਾਰਨ ਮੈਂ ਪੌਲੂਸ, ਤੁਹਾਡੇ ਲਈ ਜੋ ਪਰਾਈਆਂ ਕੌਮਾਂ ਹੋ, ਮਸੀਹ ਯਿਸੂ ਦਾ ਕੈਦੀ ਹਾਂ । ਇਸੇ ਲਈ ਮੈਂ ਪਰਮੇਸ਼ਰ ਦੇ ਅੱਗੇ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ ।
2
ਤੁਸੀਂ ਜ਼ਰੂਰ ਸੁਣ ਚੁੱਕੇ ਹੋ ਕਿ ਪਰਮੇਸ਼ਰ ਨੇ ਆਪਣੀ ਕਿਰਪਾ ਨਾਲ ਮੈਨੂੰ ਇਹ ਜ਼ਿੰਮੇਵਾਰੀ ਤੁਹਾਡੇ ਭਲੇ ਲਈ ਸੌਂਪੀ ਹੈ ।
3
ਪਰਮੇਸ਼ਰ ਨੇ ਆਪਣਾ ਭੇਤ ਮੇਰੇ ਉੱਤੇ ਪ੍ਰਗਟ ਕੀਤਾ ਹੈ । ਇਸ ਬਾਰੇ ਮੈਂ ਪਹਿਲਾਂ ਹੀ ਤੁਹਾਨੂੰ ਲਿਖ ਚੁੱਕਾ ਹਾਂ
4
ਅਤੇ ਜੇਕਰ ਤੁਸੀਂ ਉਹ ਸਭ ਪੜ੍ਹੋਗੇ ਤਾਂ ਤੁਸੀਂ ਮਸੀਹ ਦੇ ਭੇਤ ਦੇ ਬਾਰੇ ਮੇਰੇ ਵਿਚਾਰ ਜਾਣ ਜਾਵੋਗੇ ।
5
ਪਿਛਲੀਆਂ ਪੀੜ੍ਹੀਆਂ ਦੇ ਲੋਕਾਂ ਉੱਤੇ ਇਹ ਭੇਤ ਪ੍ਰਗਟ ਨਹੀਂ ਕੀਤਾ ਗਿਆ ਸੀ । ਪਰ ਪਰਮੇਸ਼ਰ ਨੇ ਆਪਣੇ ਆਤਮਾ ਦੇ ਦੁਆਰਾ ਹੁਣ ਇਹ ਭੇਤ ਆਪਣੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਪ੍ਰਗਟ ਕੀਤਾ ਹੈ ।
6
ਉਹ ਭੇਤ ਇਹ ਹੈ ਕਿ ਸ਼ੁਭ ਸਮਾਚਾਰ ਦੇ ਦੁਆਰਾ ਪਰਾਈਆਂ ਕੌਮਾਂ ਵੀ ਯਹੂਦੀਆਂ ਦੇ ਨਾਲ ਪਰਮੇਸ਼ਰ ਦੀ ਮਸੀਹ ਯਿਸੂ ਵਿੱਚ ਵਾਅਦਾ ਕੀਤੀ ਹੋਈ ਵਿਰਾਸਤ ਵਿੱਚ ਭਾਗੀ ਹਨ ਅਤੇ ਉਹਨਾਂ ਦੇ ਨਾਲ ਇੱਕ ਸਰੀਰ ਦੇ ਅੰਗ ਹਨ ।
7
ਮੈਂ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਸ਼ੁਭ ਸਮਾਚਾਰ ਦਾ ਸੇਵਕ ਬਣਿਆ ਹਾਂ ਜੋ ਦਾਨ ਮੈਨੂੰ ਉਹਨਾਂ ਦੀ ਸਮਰੱਥਾ ਦੇ ਦੁਆਰਾ ਮਿਲਿਆ ਹੈ ।
8
ਮੈਂ ਪਰਮੇਸ਼ਰ ਦੇ ਸਭ ਲੋਕਾਂ ਵਿੱਚੋਂ ਛੋਟੇ ਤੋਂ ਛੋਟਾ ਹਾਂ ਪਰ ਫਿਰ ਵੀ ਪਰਮੇਸ਼ਰ ਨੇ ਮੈਨੂੰ ਆਪਣੀ ਕਿਰਪਾ ਦੇ ਨਾਲ ਇਸ ਯੋਗ ਸਮਝਿਆ ਕਿ ਮੈਂ ਮਸੀਹ ਦੀਆਂ ਬੇਅੰਤ ਅਸੀਸਾਂ ਦਾ ਸ਼ੁਭ ਸਮਾਚਾਰ ਪਰਾਈਆਂ ਕੌਮਾਂ ਨੂੰ ਸੁਣਾਵਾਂ
9
ਅਤੇ ਪਰਮੇਸ਼ਰ ਦਾ ਭੇਤ ਸਾਰੀ ਮਨੁੱਖਜਾਤੀ ਸਾਹਮਣੇ ਖੋਲ੍ਹਾਂ । ਪਰਮੇਸ਼ਰ ਨੇ ਜੋ ਸਭ ਚੀਜ਼ਾਂ ਦੇ ਸਿਰਜਣਹਾਰ ਹਨ, ਇਹ ਭੇਤ ਪਹਿਲੇ ਸਭ ਯੁੱਗਾਂ ਵਿੱਚ ਆਪਣੇ ਤੱਕ ਰੱਖਿਆ ਸੀ
10
ਤਾਂ ਜੋ ਇਸ ਯੁੱਗ ਵਿੱਚ ਕਲੀਸਿਯਾ ਦੇ ਦੁਆਰਾ ਪਰਮੇਸ਼ਰ ਦੀ ਬਹੁਗੁਣੀ ਬੁੱਧ, ਅਕਾਸ਼ੀ ਹਕੂਮਤਾਂ ਅਤੇ ਅਧਿਕਾਰੀਆਂ ਉੱਤੇ ਪ੍ਰਗਟ ਹੋਵੇ ।
11
ਇਹ ਉਸ ਅਨੰਤ ਉਦੇਸ਼ ਦੇ ਅਨੁਸਾਰ ਹੋਇਆ ਜੋ ਪਰਮੇਸ਼ਰ ਨੇ ਸਾਡੇ ਪ੍ਰਭੂ ਮਸੀਹ ਯਿਸੂ ਵਿੱਚ ਪੂਰਾ ਕੀਤਾ ।
12
ਮਸੀਹ ਵਿੱਚ ਅਤੇ ਉਹਨਾਂ ਵਿੱਚ ਆਪਣੇ ਵਿਸ਼ਵਾਸ ਦੇ ਰਾਹੀਂ ਹੁਣ ਅਸੀਂ ਨਿਡਰ ਹੋ ਕੇ ਪੂਰਨ ਭਰੋਸੇ ਦੇ ਨਾਲ ਪਰਮੇਸ਼ਰ ਦੇ ਕੋਲ ਜਾ ਸਕਦੇ ਹਾਂ ।
13
ਇਸ ਲਈ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਨਿਰਾਸ਼ ਨਾ ਹੋਵੋ ਕਿ ਮੈਂ ਤੁਹਾਡੇ ਲਈ ਦੁੱਖ ਸਹਿ ਰਿਹਾ ਹਾਂ । ਇਸ ਵਿੱਚ ਤੁਹਾਡੀ ਮਹਿਮਾ ਹੈ ।
14
ਇਸ ਕਾਰਨ ਮੈਂ ਪਿਤਾ ਦੇ ਸਾਹਮਣੇ ਆਪਣੇ ਗੋਡੇ ਟੇਕ ਕੇ ਪ੍ਰਾਰਥਨਾ ਕਰਦਾ ਹਾਂ
15
ਜਿਹਨਾਂ ਤੋਂ ਅਕਾਸ਼ ਅਤੇ ਧਰਤੀ ਦਾ ਹਰ ਪਰਿਵਾਰ ਆਪਣਾ ਨਾਂ ਪ੍ਰਾਪਤ ਕਰਦਾ ਹੈ ।
16
ਮੇਰੀ ਪਰਮੇਸ਼ਰ ਅੱਗੇ ਪ੍ਰਾਰਥਨਾ ਹੈ ਕਿ ਉਹ ਆਪਣੀ ਮਹਿਮਾ ਦੇ ਭੰਡਾਰ ਵਿੱਚੋਂ ਆਪਣੇ ਆਤਮਾ ਦੇ ਦੁਆਰਾ ਤੁਹਾਨੂੰ ਸਮਰੱਥਾ ਦੇਣ ਕਿ ਤੁਸੀਂ ਆਪਣੀ ਅੰਦਰੂਨੀ ਮਨੁੱਖਤਾ ਵਿੱਚ ਸਮਰੱਥਾ ਪ੍ਰਾਪਤ ਕਰੋ
17
ਤਾਂ ਜੋ ਮਸੀਹ ਤੁਹਾਡੇ ਦਿਲਾਂ ਵਿੱਚ ਵਿਸ਼ਵਾਸ ਦੇ ਦੁਆਰਾ ਵਾਸ ਕਰਨ । ਮੇਰੀ ਪ੍ਰਾਰਥਨਾ ਹੈ ਕਿ ਪਿਆਰ ਵਿੱਚ ਤੁਹਾਡੀਆਂ ਜੜ੍ਹਾਂ ਅਤੇ ਨੀਹਾਂ ਪੱਕੀਆਂ ਹੋਣ ।
18
ਤੁਹਾਡੇ ਵਿੱਚ ਇੰਨੀ ਸਮਰੱਥਾ ਹੋਵੇ ਕਿ ਤੁਸੀਂ ਪਰਮੇਸ਼ਰ ਦੇ ਸਾਰੇ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਦੇ ਪਿਆਰ ਦੀ ਚੌੜਾਈ, ਲੰਬਾਈ, ਉੱਚਾਈ ਅਤੇ ਡੂੰਘਾਈ ਨੂੰ ਜਾਣ ਸਕੋ
19
ਅਤੇ ਤੁਸੀਂ ਉਹਨਾਂ ਦੇ ਪਿਆਰ ਨੂੰ ਜਾਣੋ ਜੋ ਮਨੁੱਖੀ ਸਮਝ ਤੋਂ ਪਰੇ ਹੈ ਅਤੇ ਪਰਮੇਸ਼ਰ ਦੀ ਪੂਰਨਤਾ ਨਾਲ ਭਰਪੂਰ ਹੋ ਜਾਵੋ ।
20
ਹੁਣ ਉਹ ਪਰਮੇਸ਼ਰ ਜਿਹੜੇ ਆਪਣੀ ਉਸ ਸਮਰੱਥਾ ਨਾਲ ਜੋ ਸਾਡੇ ਵਿੱਚ ਕੰਮ ਕਰ ਰਹੀ ਹੈ ਸਾਡੇ ਮੰਗਣ ਅਤੇ ਸੋਚਣ ਤੋਂ ਵੀ ਵਧੇਰੇ ਕਰ ਸਕਦੇ ਹਨ,
21
ਉਸੇ ਪਰਮੇਸ਼ਰ ਦੀ ਵਡਿਆਈ ਕਲੀਸਿਯਾ ਦੇ ਵਿੱਚ ਅਤੇ ਮਸੀਹ ਯਿਸੂ ਦੇ ਵਿੱਚ, ਪੀੜ੍ਹੀ ਤੋਂ ਪੀੜ੍ਹੀ ਵਿੱਚ ਅਨੰਤਕਾਲ ਤੱਕ ਹੁੰਦੀ ਰਹੇ । ਆਮੀਨ!
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 4 →
All chapters:
1
2
3
4
5
6