bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Ephesians 6
Ephesians 6
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
1
ਬੱਚਿਓ, ਪ੍ਰਭੂ ਵਿੱਚ ਆਪਣੇ ਮਾਤਾ-ਪਿਤਾ ਦੇ ਆਗਿਆਕਾਰ ਬਣੋ ਕਿਉਂਕਿ ਅਜਿਹਾ ਕਰਨਾ ਸਹੀ ਹੈ ।
2
“ਆਪਣੇ ਮਾਤਾ-ਪਿਤਾ ਦਾ ਆਦਰ ਕਰ,” ਇਹ ਪਹਿਲਾ ਹੁਕਮ ਹੈ ਜਿਸ ਦੇ ਨਾਲ ਵਾਅਦਾ ਵੀ ਹੈ ।
3
ਇਸ ਨੂੰ ਪੂਰਾ ਕਰਨ ਦੇ ਨਾਲ “ਤੇਰਾ ਭਲਾ ਹੋਵੇਗਾ ਅਤੇ ਤੂੰ ਧਰਤੀ ਉੱਤੇ ਲੰਮੀ ਉਮਰ ਗੁਜ਼ਾਰੇਂਗਾ ।”
4
ਤੁਸੀਂ ਜੋ ਪਿਤਾ ਹੋ, ਆਪਣੇ ਬੱਚਿਆਂ ਦਾ ਗੁੱਸਾ ਨਾ ਭੜਕਾਓ ਸਗੋਂ ਉਹਨਾਂ ਦਾ ਪਾਲਣ-ਪੋਸ਼ਣ ਪ੍ਰਭੂ ਦੇ ਅਨੁਸ਼ਾਸਨ ਅਤੇ ਸਿੱਖਿਆ ਅਨੁਸਾਰ ਕਰੋ ।
5
ਗ਼ੁਲਾਮੋ, ਆਪਣੇ ਪੂਰੇ ਦਿਲ ਨਾਲ ਡਰਦੇ ਅਤੇ ਕੰਬਦੇ ਹੋਏ ਆਪਣੇ ਸੰਸਾਰਕ ਮਾਲਕਾਂ ਦੇ ਇਸ ਤਰ੍ਹਾਂ ਆਗਿਆਕਾਰ ਬਣੋ ਜਿਸ ਤਰ੍ਹਾਂ ਕਿ ਤੁਸੀਂ ਮਸੀਹ ਦੇ ਆਗਿਆਕਾਰ ਹੋ ।
6
ਕੇਵਲ ਉਹਨਾਂ ਨੂੰ ਖ਼ੁਸ਼ ਕਰਨ ਅਤੇ ਦਿਖਾਵੇ ਦੇ ਲਈ ਹੀ ਸੇਵਾ ਨਾ ਕਰੋ ਸਗੋਂ ਮਸੀਹ ਦੇ ਗ਼ੁਲਾਮ ਹੋਣ ਕਾਰਨ ਪੂਰੇ ਦਿਲ ਨਾਲ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰੋ ।
7
ਗ਼ੁਲਾਮ ਹੁੰਦੇ ਹੋਏ ਖ਼ੁਸ਼ੀ ਨਾਲ ਸੇਵਾ ਕਰੋ, ਇਹ ਸਮਝ ਕੇ ਕਿ ਤੁਹਾਡੀ ਸੇਵਾ ਪ੍ਰਭੂ ਦੇ ਲਈ ਹੈ ਨਾ ਕਿ ਮਨੁੱਖਾਂ ਦੇ ਲਈ ।
8
ਤੁਸੀਂ ਜਾਣਦੇ ਹੋ ਕਿ ਹਰ ਭਲਾ ਕੰਮ ਕਰਨ ਵਾਲੇ ਨੂੰ ਪ੍ਰਭੂ ਕੋਲੋਂ ਫਲ ਮਿਲੇਗਾ, ਭਾਵੇਂ ਉਹ ਦਾਸ ਹੋਵੇ ਜਾਂ ਆਜ਼ਾਦ ਹੋਵੇ ।
9
ਮਾਲਕੋ, ਤੁਸੀਂ ਵੀ ਆਪਣੇ ਦਾਸਾਂ ਨਾਲ ਉਸੇ ਤਰ੍ਹਾਂ ਦਾ ਵਰਤਾਅ ਕਰੋ ਅਤੇ ਉਹਨਾਂ ਨੂੰ ਨਾ ਧਮਕਾਓ ਕਿਉਂਕਿ ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਅਤੇ ਤੁਹਾਡੇ ਦੋਨਾਂ ਦੇ ਸਵਰਗ ਵਿੱਚ ਇੱਕ ਹੀ ਮਾਲਕ ਹਨ, ਜੋ ਕਿਸੇ ਦਾ ਪੱਖਪਾਤ ਨਹੀਂ ਕਰਦੇ ।
10
ਅੰਤ ਵਿੱਚ ਮੇਰਾ ਇਹ ਕਹਿਣਾ ਹੈ ਕਿ ਪ੍ਰਭੂ ਤੋਂ ਆਪਣਾ ਬਲ ਪ੍ਰਾਪਤ ਕਰੋ ਅਤੇ ਉਹਨਾਂ ਦੀ ਸਮਰੱਥਾ ਵਿੱਚ ਬਲਵਾਨ ਬਣੋ ।
11
ਪਰਮੇਸ਼ਰ ਦੇ ਸਾਰੇ ਸ਼ਸਤਰ-ਬਸਤਰ ਧਾਰ ਲਵੋ ਤਾਂ ਜੋ ਤੁਸੀਂ ਸ਼ੈਤਾਨ ਦੀਆਂ ਖ਼ਤਰਨਾਕ ਚਾਲਾਂ ਦਾ ਮੁਕਾਬਲਾ ਕਰ ਸਕੋ ।
12
ਸਾਡਾ ਯੁੱਧ ਮਨੁੱਖਾਂ ਦੇ ਵਿਰੁੱਧ ਨਹੀਂ ਸਗੋਂ ਇਸ ਹਨੇਰੇ ਸੰਸਾਰ ਦੇ ਹਾਕਮਾਂ, ਅਧਿਕਾਰੀਆਂ ਅਤੇ ਅਕਾਸ਼ੀ ਦੁਸ਼ਟ ਆਤਮਿਕ ਸ਼ਕਤੀਆਂ ਦੇ ਵਿਰੁੱਧ ਹੈ ।
13
ਇਸ ਲਈ ਪਰਮੇਸ਼ਰ ਦੇ ਸ਼ਸਤਰ-ਬਸਤਰ ਧਾਰ ਲਵੋ ਤਾਂ ਜੋ ਬੁਰੇ ਦਿਨਾਂ ਵਿੱਚ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ ਅਤੇ ਸਥਿਰ ਰਹਿ ਸਕੋ ।
14
ਇਸ ਲਈ ਸਾਵਧਾਨ ਰਹੋ: ਸੱਚ ਦਾ ਕਮਰਬੰਦ ਕੱਸ ਲਵੋ ਅਤੇ ਨੇਕੀ ਦਾ ਸੀਨਾਬੰਦ ਪਹਿਨ ਲਵੋ ।
15
ਪੈਰਾਂ ਵਿੱਚ ਸ਼ਾਂਤੀ ਦਾ ਸ਼ੁਭ ਸਮਾਚਾਰ ਸੁਣਾਉਣ ਦੀ ਜੁੱਤੀ ਪਾ ਕੇ
16
ਅਤੇ ਵਿਸ਼ਵਾਸ ਦੀ ਢਾਲ ਨੂੰ ਲੈ ਲਵੋ ਜਿਸ ਦੇ ਨਾਲ ਤੁਸੀਂ ਸ਼ੈਤਾਨ ਦੇ ਬਲਦੇ ਤੀਰਾਂ ਨੂੰ ਬੁਝਾ ਸਕੋਗੇ ।
17
ਇਸੇ ਤਰ੍ਹਾਂ ਮੁਕਤੀ ਦਾ ਲੋਹ-ਟੋਪ ਅਤੇ ਆਤਮਾ ਦੀ ਤਲਵਾਰ ਨੂੰ ਜੋ ਪਰਮੇਸ਼ਰ ਦਾ ਵਚਨ ਹੈ, ਲੈ ਲਵੋ ।
18
ਆਤਮਾ ਵਿੱਚ ਹਰ ਸਮੇਂ ਪ੍ਰਾਰਥਨਾ ਅਤੇ ਹਰ ਤਰ੍ਹਾਂ ਦੀ ਬੇਨਤੀ ਕਰਦੇ ਰਹੋ । ਸੁਚੇਤ ਰਹੋ ਅਤੇ ਪਰਮੇਸ਼ਰ ਦੇ ਲੋਕਾਂ ਦੇ ਲਈ ਹਰ ਸਮੇਂ ਪ੍ਰਾਰਥਨਾ ਕਰਦੇ ਰਹੋ ।
19
ਮੇਰੇ ਲਈ ਵੀ ਪ੍ਰਾਰਥਨਾ ਕਰੋ ਕਿ ਜਦੋਂ ਮੈਂ ਮੂੰਹ ਖੋਲ੍ਹਾਂ ਤਦ ਪਰਮੇਸ਼ਰ ਮੈਨੂੰ ਅਜਿਹੇ ਸ਼ਬਦ ਦੇਣ ਜਿਹਨਾਂ ਦੇ ਰਾਹੀਂ ਮੈਂ ਦਲੇਰੀ ਦੇ ਨਾਲ ਸ਼ੁਭ ਸਮਾਚਾਰ ਦੇ ਭੇਤ ਲੋਕਾਂ ਦੇ ਸਾਹਮਣੇ ਪ੍ਰਗਟ ਕਰ ਸਕਾਂ
20
ਜਿਸ ਸ਼ੁਭ ਸਮਾਚਾਰ ਦਾ ਮੈਂ ਰਾਜਦੂਤ ਹਾਂ ਭਾਵੇਂ ਇਸ ਸਮੇਂ ਮੈਂ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹਾਂ, ਪ੍ਰਾਰਥਨਾ ਕਰੋ ਕਿ ਦਲੇਰੀ ਦੇ ਨਾਲ ਮੈਂ ਇਸ ਨੂੰ ਪ੍ਰਗਟ ਕਰਾਂ ਜਿਸ ਤਰ੍ਹਾਂ ਮੈਨੂੰ ਕਰਨਾ ਚਾਹੀਦਾ ਹੈ ।
21
ਸਾਡਾ ਪਿਆਰਾ ਭਰਾ ਤੁਖਿਕੁਸ ਜੋ ਪ੍ਰਭੂ ਦਾ ਇੱਕ ਆਗਿਆਕਾਰੀ ਸੇਵਕ ਹੈ, ਤੁਹਾਨੂੰ ਉਹ ਸਭ ਕੁਝ ਦੱਸੇਗਾ ਕਿ ਤੁਸੀਂ ਜਾਣੋ ਕਿ ਮੈਂ ਕਿਸ ਤਰ੍ਹਾਂ ਹਾਂ ਅਤੇ ਕੀ ਕਰ ਰਿਹਾ ਹਾਂ ।
22
ਮੈਂ ਉਸ ਨੂੰ ਇਸੇ ਲਈ ਤੁਹਾਡੇ ਕੋਲ ਭੇਜ ਰਿਹਾ ਹਾਂ ਕਿ ਉਹ ਤੁਹਾਨੂੰ ਸਾਡੇ ਬਾਰੇ ਦੱਸੇ ਅਤੇ ਤੁਹਾਨੂੰ ਉਤਸ਼ਾਹ ਦੇਵੇ ।
23
ਤੁਹਾਨੂੰ ਸਭ ਵਿਸ਼ਵਾਸੀਆਂ ਨੂੰ ਪਰਮੇਸ਼ਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਸ਼ਾਂਤੀ ਅਤੇ ਵਿਸ਼ਵਾਸ ਨਾਲ ਪਿਆਰ ਮਿਲੇ ।
24
ਉਹਨਾਂ ਸਾਰਿਆਂ ਉੱਤੇ ਜੋ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਅਨੰਤ ਪਿਆਰ ਕਰਦੇ ਹਨ, ਪਰਮੇਸ਼ਰ ਦੀ ਕਿਰਪਾ ਉਹਨਾਂ ਦੇ ਨਾਲ ਹੋਵੇ ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
All chapters:
1
2
3
4
5
6