bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Ephesians 5
Ephesians 5
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 6 →
1
ਕਿਉਂਕਿ ਤੁਸੀਂ ਪਰਮੇਸ਼ਰ ਦੀ ਪਿਆਰੀ ਸੰਤਾਨ ਹੋ ਇਸ ਲਈ ਤੁਸੀਂ ਉਹਨਾਂ ਦੀ ਤਰ੍ਹਾਂ ਬਣਨ ਦੀ ਕੋਸ਼ਿਸ਼ ਕਰੋ ।
2
ਪਿਆਰ ਵਾਲਾ ਜੀਵਨ ਗੁਜ਼ਾਰੋ, ਜਿਸ ਤਰ੍ਹਾਂ ਮਸੀਹ ਨੇ ਸਾਨੂੰ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਇੱਕ ਸੁਗੰਧ ਬਲੀ ਦੀ ਤਰ੍ਹਾਂ ਸਾਡੇ ਲਈ ਪਰਮੇਸ਼ਰ ਦੇ ਸਾਹਮਣੇ ਚੜ੍ਹਾ ਦਿੱਤਾ ।
3
ਕਿਉਂਕਿ ਤੁਸੀਂ ਪਰਮੇਸ਼ਰ ਦੇ ਲੋਕ ਹੋ ਇਸ ਲਈ ਤੁਹਾਡੇ ਵਿੱਚ ਵਿਭਚਾਰ, ਕਿਸੇ ਤਰ੍ਹਾਂ ਦੀ ਅਸ਼ਲੀਲਤਾ ਅਤੇ ਲੋਭ ਦੀ ਚਰਚਾ ਵੀ ਨਹੀਂ ਹੋਣੀ ਚਾਹੀਦੀ ।
4
ਨਾ ਹੀ ਤੁਹਾਡੇ ਵਿੱਚ ਕਿਸੇ ਤਰ੍ਹਾਂ ਦੀ ਬੇਸ਼ਰਮੀ, ਮੂਰਖਤਾ ਦੀਆਂ ਗੱਲਾਂ ਅਤੇ ਗੰਦੀ ਭਾਸ਼ਾ ਦੀ ਵਰਤੋਂ ਹੋਵੇ ਸਗੋਂ ਤੁਸੀਂ ਪਰਮੇਸ਼ਰ ਦਾ ਧੰਨਵਾਦ ਕਰੋ ।
5
ਤੁਸੀਂ ਇਹ ਜਾਣਦੇ ਅਤੇ ਸਮਝਦੇ ਹੋ ਕਿ ਇਹੋ ਜਿਹਾ ਕੋਈ ਵੀ ਮਨੁੱਖ ਜੋ ਕਿਸੇ ਤਰ੍ਹਾਂ ਦਾ ਵਿਭਚਾਰ, ਅਸ਼ੁੱਧਤਾ ਜਾਂ ਲੋਭ ਨੂੰ ਜੋ ਮੂਰਤੀ ਪੂਜਾ ਹੈ, ਆਪਣੇ ਜੀਵਨ ਵਿੱਚ ਥਾਂ ਦਿੰਦਾ ਹੈ, ਉਹ ਮਸੀਹ ਅਤੇ ਪਰਮੇਸ਼ਰ ਦੇ ਰਾਜ ਵਿੱਚ ਕਿਸੇ ਤਰ੍ਹਾਂ ਵੀ ਭਾਗੀ ਨਹੀਂ ਹੋਵੇਗਾ ।
6
ਕੋਈ ਤੁਹਾਨੂੰ ਵਿਅਰਥ ਗੱਲਾਂ ਨਾਲ ਧੋਖਾ ਨਾ ਦੇਵੇ ਕਿਉਂਕਿ ਅਜਿਹੀਆਂ ਚੀਜ਼ਾਂ ਦੇ ਰਾਹੀਂ ਪਰਮੇਸ਼ਰ ਦਾ ਕ੍ਰੋਧ ਹੁਕਮ ਨਾ ਮੰਨਣ ਵਾਲਿਆਂ ਉੱਤੇ ਪ੍ਰਗਟ ਹੁੰਦਾ ਹੈ ।
7
ਇਸ ਲਈ ਇਹੋ ਜਿਹੇ ਲੋਕਾਂ ਨਾਲ ਸਾਂਝ ਨਾ ਰੱਖੋ ।
8
ਪਹਿਲਾਂ ਤੁਸੀਂ ਹਨੇਰੇ ਵਿੱਚ ਸੀ ਪਰ ਹੁਣ ਤੁਸੀਂ ਪ੍ਰਭੂ ਵਿੱਚ ਆ ਕੇ ਚਾਨਣ ਵਿੱਚ ਆ ਗਏ ਹੋ । ਇਸ ਲਈ ਹੁਣ ਤੁਸੀਂ ਚਾਨਣ ਦੀ ਸੰਤਾਨ ਦੀ ਤਰ੍ਹਾਂ ਜੀਵਨ ਗੁਜ਼ਾਰੋ ।
9
ਇਹ ਚਾਨਣ ਹੀ ਹੈ ਜਿਸ ਦਾ ਫਲ ਭਲਾਈ, ਨੇਕੀ ਅਤੇ ਸੱਚ ਹੈ ।
10
ਅਤੇ ਇਹ ਪਰਖੋ ਕਿ ਪ੍ਰਭੂ ਕਿਸ ਤੋਂ ਖ਼ੁਸ਼ ਹੁੰਦੇ ਹਨ ।
11
ਹਨੇਰੇ ਦੇ ਵਾਸੀਆਂ ਦੇ ਕੰਮਾਂ ਨਾਲ ਕੋਈ ਸਾਂਝ ਨਾ ਰੱਖੋ ਸਗੋਂ ਉਹਨਾਂ ਦੇ ਕੰਮਾਂ ਨੂੰ ਪ੍ਰਗਟ ਕਰੋ ।
12
ਜੋ ਕੁਝ ਉਹ ਗੁਪਤ ਵਿੱਚ ਕਰਦੇ ਹਨ ਉਸ ਨੂੰ ਮੂੰਹ ਉੱਤੇ ਲਿਆਉਣਾ ਵੀ ਸ਼ਰਮ ਵਾਲੀ ਗੱਲ ਹੈ ।
13
ਜਦੋਂ ਹਰ ਚੀਜ਼ ਚਾਨਣ ਵਿੱਚ ਲਿਆਈ ਜਾਂਦੀ ਹੈ, ਤਦ ਉਸ ਦੀ ਅਸਲੀਅਤ ਪ੍ਰਗਟ ਹੋ ਜਾਂਦੀ ਹੈ ।
14
ਕਿਉਂਕਿ ਚਾਨਣ ਹੀ ਹੈ ਜੋ ਸਭ ਕੁਝ ਪ੍ਰਗਟ ਕਰਦਾ ਹੈ । ਇਸ ਲਈ ਇਹ ਕਿਹਾ ਗਿਆ ਹੈ: “ਸੌਣ ਵਾਲੇ ਜਾਗ ਮੁਰਦਿਆਂ ਵਿੱਚੋਂ ਉੱਠ ਖੜਾ ਹੋ, ਅਤੇ ਮਸੀਹ ਤੇਰੇ ਉੱਤੇ ਚਾਨਣ ਕਰਨਗੇ ।”
15
ਇਸ ਲਈ ਆਪਣੇ ਵਿਵਹਾਰ ਵਿੱਚ ਸੁਚੇਤ ਰਹੋ । ਮੂਰਖਾਂ ਵਰਗਾ ਨਹੀਂ ਸਗੋਂ ਬੁੱਧੀਮਾਨਾਂ ਵਰਗਾ ਵਰਤਾਅ ਕਰੋ ।
16
ਸਮੇਂ ਦਾ ਸਹੀ ਉਪਯੋਗ ਕਰੋ ਕਿਉਂਕਿ ਇਹ ਦਿਨ ਬੁਰੇ ਹਨ ।
17
ਇਸ ਲਈ ਮੂਰਖ ਨਾ ਬਣੋ ਸਗੋਂ ਪ੍ਰਭੂ ਦੀ ਇੱਛਾ ਨੂੰ ਜਾਨਣ ਦੀ ਕੋਸ਼ਿਸ਼ ਕਰੋ ।
18
ਮੈਅ ਨਾਲ ਮਸਤ ਨਾ ਹੋਵੋ ਕਿਉਂਕਿ ਇਸ ਨਾਲ ਬਦਕਾਰੀ ਪੈਦਾ ਹੁੰਦੀ ਹੈ ਸਗੋਂ ਪਵਿੱਤਰ ਆਤਮਾ ਨਾਲ ਭਰਪੂਰ ਹੋ ਜਾਓ ।
19
ਇੱਕ ਦੂਜੇ ਦੇ ਨਾਲ ਭਜਨਾਂ, ਗੀਤਾਂ ਅਤੇ ਭਗਤੀ ਸੰਗੀਤ ਦੇ ਰਾਹੀਂ ਆਪਣੇ ਭਾਵ ਪ੍ਰਗਟ ਕਰੋ । ਆਪਣੇ ਦਿਲਾਂ ਵਿੱਚ ਪ੍ਰਭੂ ਦੇ ਲਈ ਭਜਨ ਗਾਓ ਅਤੇ ਉਸਤਤ ਕਰੋ ।
20
ਪਰਮੇਸ਼ਰ ਪਿਤਾ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਸਭ ਚੀਜ਼ਾਂ ਦੇ ਲਈ ਧੰਨਵਾਦ ਕਰੋ ।
21
ਮਸੀਹ ਦਾ ਡਰ ਮੰਨਦੇ ਹੋਏ, ਇੱਕ ਦੂਜੇ ਦੇ ਅਧੀਨ ਰਹੋ ।
22
ਪਤਨੀਓ, ਆਪਣੇ ਆਪ ਨੂੰ ਆਪਣੇ ਪਤੀਆਂ ਦੇ ਅਧੀਨ ਕਰ ਦੇਵੋ, ਜਿਵੇਂ ਪ੍ਰਭੂ ਦੇ ਅਧੀਨ ਹੋ
23
ਕਿਉਂਕਿ ਪਤੀ, ਪਤਨੀ ਦਾ ਸਿਰ ਹੈ । ਜਿਸ ਤਰ੍ਹਾਂ ਮਸੀਹ ਕਲੀਸਿਯਾ ਦੇ ਸਿਰ ਅਤੇ ਮੁਕਤੀਦਾਤਾ ਹਨ, ਕਲੀਸਿਯਾ ਮਸੀਹ ਦਾ ਸਰੀਰ ਹੈ ।
24
ਇਸ ਲਈ ਪਤਨੀਆਂ ਉਸੇ ਤਰ੍ਹਾਂ ਆਪਣੇ ਪਤੀਆਂ ਦੇ ਅਧੀਨ ਰਹਿਣ, ਜਿਸ ਤਰ੍ਹਾਂ ਕਲੀਸਿਯਾ ਮਸੀਹ ਦੇ ਅਧੀਨ ਹੈ ।
25
ਪਤੀਓ, ਤੁਸੀਂ ਵੀ ਆਪਣੀਆਂ ਪਤਨੀਆਂ ਨਾਲ ਉਸੇ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਮਸੀਹ ਨੇ ਕਲੀਸਿਯਾ ਦੇ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਬਲੀਦਾਨ ਕਰ ਦਿੱਤਾ ।
26
ਉਹਨਾਂ ਨੇ ਇਹ ਇਸ ਲਈ ਕੀਤਾ ਕਿ ਉਹ ਕਲੀਸਿਯਾ ਨੂੰ ਪਾਣੀ ਅਤੇ ਪਵਿੱਤਰ ਵਚਨ ਦੇ ਨਾਲ ਸ਼ੁੱਧ ਅਤੇ ਪਵਿੱਤਰ ਕਰਨ
27
ਅਤੇ ਇਸ ਤਰ੍ਹਾਂ ਉਹ ਉਸ ਨੂੰ ਆਪਣੇ ਲਈ ਪੂਰਨ ਮਹਿਮਾ ਭਰੀ ਸੁੰਦਰਤਾ ਸਮੇਤ ਬਿਨਾਂ ਕਿਸੇ ਧੱਬੇ ਅਤੇ ਝੁਰੜੀ ਦੇ ਹਾਜ਼ਰ ਕਰਨ ।
28
ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਆਪਣੇ ਸਰੀਰਾਂ ਨਾਲ ਪਿਆਰ ਕਰਦੇ ਹਨ । ਕਿਉਂਕਿ ਜੋ ਕੋਈ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ, ਉਹ ਅਸਲ ਵਿੱਚ ਆਪਣੇ ਆਪ ਨਾਲ ਪਿਆਰ ਕਰਦਾ ਹੈ ।
29
ਕੋਈ ਮਨੁੱਖ ਆਪਣੇ ਸਰੀਰ ਨੂੰ ਨਫ਼ਰਤ ਨਹੀਂ ਕਰਦਾ ਸਗੋਂ ਉਹ ਉਸ ਦਾ ਇਸ ਤਰ੍ਹਾਂ ਪਾਲਣ-ਪੋਸ਼ਣ ਕਰਦਾ ਹੈ, ਜਿਸ ਤਰ੍ਹਾਂ ਮਸੀਹ ਕਲੀਸਿਯਾ ਦਾ ਪਾਲਣ-ਪੋਸ਼ਣ ਕਰਦੇ ਹਨ
30
ਕਿਉਂਕਿ ਅਸੀਂ ਵੀ ਉਹਨਾਂ ਦੇ ਸਰੀਰ ਦੇ ਅੰਗ ਹਾਂ ।
31
ਇਸੇ ਲਈ ਪਵਿੱਤਰ-ਗ੍ਰੰਥ ਕਹਿੰਦਾ ਹੈ: “ਆਦਮੀ ਇਸੇ ਕਾਰਨ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਜੁੜਿਆ ਰਹੇਗਾ ਅਤੇ ਇਸ ਤਰ੍ਹਾਂ ਉਹ ਦੋਵੇਂ ਇੱਕ ਸਰੀਰ ਹੋਣਗੇ ।”
32
ਇਹਨਾਂ ਸ਼ਬਦਾਂ ਵਿੱਚ ਇੱਕ ਵੱਡਾ ਭੇਤ ਪ੍ਰਗਟ ਕੀਤਾ ਗਿਆ ਹੈ ਜੋ ਮੈਂ ਸਮਝਦਾ ਹਾਂ ਕਿ ਮਸੀਹ ਅਤੇ ਕਲੀਸਿਯਾ ਉੱਤੇ ਲਾਗੂ ਹੁੰਦਾ ਹੈ ।
33
ਪਰ ਇਹ ਤੁਹਾਡੇ ਉੱਤੇ ਵੀ ਲਾਗੂ ਹੁੰਦਾ ਹੈ: ਹਰ ਪਤੀ ਆਪਣੀ ਪਤਨੀ ਨੂੰ ਆਪਣੇ ਵਾਂਗ ਪਿਆਰ ਕਰੇ ਅਤੇ ਹਰ ਪਤਨੀ ਆਪਣੇ ਪਤੀ ਦਾ ਆਦਰ ਕਰੇ ।
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 6 →
All chapters:
1
2
3
4
5
6