bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 John 1
1 John 1
Punjabi 2022 (ਪੰਜਾਬੀ ਮੌਜੂਦਾ ਤਰਜਮਾ)
Jump to:
Chapter 1
Chapter 2
Chapter 3
Chapter 4
Chapter 5
Chapter 2 →
1
ਉਹ ਜੋ ਰਚਨਾ ਦੇ ਮੁੱਢ ਤੋਂ ਸੀ, ਜਿਸਨੂੰ ਅਸੀਂ ਸੁਣਿਆ ਹੈ, ਜਿਸਨੂੰ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਜਿਸਨੂੰ ਅਸੀਂ ਵੇਖਿਆ ਹੈ ਅਤੇ ਆਪਣਿਆਂ ਹੱਥਾਂ ਨਾਲ ਛੋਹਿਆ ਹੈ ਇਹ ਅਸੀਂ ਜੀਵਨ ਦੇ ਬਚਨ ਦੇ ਬਾਰੇ ਐਲਾਨ ਕਰਦੇ ਹਾਂ।
2
ਜੀਵਨ ਪ੍ਰਗਟ ਹੋਇਆ; ਅਸੀਂ ਇਸਨੂੰ ਵੇਖਿਆ ਹੈ ਅਤੇ ਇਸਦੀ ਗਵਾਹੀ ਦਿੰਦੇ ਹਾਂ ਅਤੇ ਅਸੀਂ ਤੁਹਾਨੂੰ ਸਦੀਵੀ ਜੀਵਨ ਦੀ ਘੋਸ਼ਣਾ ਕਰਦੇ ਹਾਂ, ਜੋ ਪਿਤਾ ਦੇ ਨਾਲ ਸੀ ਅਤੇ ਸਾਨੂੰ ਪ੍ਰਗਟ ਹੋਇਆ ਹੈ।
3
ਅਸੀਂ ਤੁਹਾਨੂੰ ਉਹ ਕੁਝ ਦੱਸਦੇ ਹਾਂ ਜੋ ਅਸੀਂ ਵੇਖਿਆ ਅਤੇ ਸੁਣਿਆ ਹੈ, ਤਾਂ ਜੋ ਤੁਸੀਂ ਵੀ ਸਾਡੇ ਨਾਲ ਸੰਗਤੀ ਕਰ ਸਕੋ ਅਤੇ ਸਾਡੀ ਸੰਗਤੀ ਪਿਤਾ ਅਤੇ ਉਸਦੇ ਪੁੱਤਰ, ਯਿਸ਼ੂ ਮਸੀਹ ਦੇ ਨਾਲ ਹੈ।
4
ਅਸੀਂ ਇਸਨੂੰ ਸਾਡੀ ਖੁਸ਼ੀ ਨੂੰ ਸੰਪੂਰਨ ਬਣਾਉਣ ਲਈ ਲਿਖਦੇ ਹਾਂ।
5
ਇਹ ਉਹ ਸੰਦੇਸ਼ ਹੈ ਜੋ ਅਸੀਂ ਪਰਮੇਸ਼ਵਰ ਦੇ ਪੁੱਤਰ ਯਿਸ਼ੂ ਮਸੀਹ ਤੋਂ ਸੁਣਿਆ ਹੈ ਅਤੇ ਤੁਹਾਨੂੰ ਦੱਸਦੇ ਹਾਂ: ਪਰਮੇਸ਼ਵਰ ਚਾਨਣ ਹੈ; ਉਸ ਵਿੱਚ ਬਿਲਕੁਲ ਹਨੇਰਾ ਨਹੀਂ ਹੈ।
6
ਜੇ ਅਸੀਂ ਉਸ ਨਾਲ ਸੰਗਤੀ ਰੱਖਣ ਦਾ ਦਾਅਵਾ ਕਰਦੇ ਹਾਂ ਅਤੇ ਫਿਰ ਵੀ ਹਨੇਰੇ ਵਿੱਚ ਚੱਲਦੇ ਹਾਂ, ਅਸੀਂ ਝੂਠ ਬੋਲਦੇ ਹਾਂ ਅਤੇ ਸੱਚਾਈ ਤੋਂ ਬਾਹਰ ਨਹੀਂ ਰਹਿੰਦੇ।
7
ਪਰ ਜੇ ਅਸੀਂ ਚਾਨਣ ਵਿੱਚ ਚੱਲਦੇ ਹਾਂ, ਜਿਵੇਂ ਉਹ ਚਾਨਣ ਵਿੱਚ ਹੈ, ਸਾਡੀ ਇੱਕ-ਦੂਜੇ ਨਾਲ ਸੰਗਤੀ ਹੈ, ਅਤੇ ਯਿਸ਼ੂ, ਉਸਦੇ ਪੁੱਤਰ, ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ।
8
ਜੇ ਅਸੀਂ ਪਾਪ ਤੋਂ ਰਹਿਤ ਹੋਣ ਦਾ ਦਾਅਵਾ ਕਰਦੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸੱਚਾਈ ਸਾਡੇ ਵਿੱਚ ਨਹੀਂ ਹੈ।
9
ਜੇ ਅਸੀਂ ਆਪਣੇ ਪਾਪਾਂ ਦਾ ਪਰਮੇਸ਼ਵਰ ਅੱਗੇ ਇਕਰਾਰ ਕਰਦੇ ਹਾਂ, ਉਹ ਵਫ਼ਾਦਾਰ ਅਤੇ ਧਰਮੀ ਹੈ ਅਤੇ ਸਾਡੇ ਪਾਪਾਂ ਨੂੰ ਮਾਫ਼ ਕਰ ਦੇਵੇਗਾ ਅਤੇ ਸਾਨੂੰ ਸਾਰੇ ਅਧਾਰਮਿਕਤਾ ਤੋਂ ਸ਼ੁੱਧ ਕਰੇਗਾ।
10
ਜੇ ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਕੋਈ ਪਾਪ ਨਹੀਂ ਕੀਤਾ ਹੈ, ਤਾਂ ਅਸੀਂ ਪਰਮੇਸ਼ਵਰ ਨੂੰ ਝੂਠਾ ਬਣਾਉਂਦੇ ਹਾਂ ਅਤੇ ਉਸਦਾ ਬਚਨ ਸਾਡੇ ਵਿੱਚ ਨਹੀਂ ਹੈ।
Jump to:
Chapter 1
Chapter 2
Chapter 3
Chapter 4
Chapter 5
Chapter 2 →
All chapters:
1
2
3
4
5