bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 John 2
1 John 2
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 3 →
1
ਮੇਰੇ ਪਿਆਰੇ ਬੱਚਿਓ, ਮੈਂ ਤੁਹਾਨੂੰ ਇਹ ਇਸ ਲਈ ਲਿਖ ਰਿਹਾ ਹਾਂ ਤਾਂ ਜੋ ਤੁਸੀਂ ਪਾਪ ਨਾ ਕਰੋ। ਪਰ ਜੇ ਕੋਈ ਪਾਪ ਕਰਦਾ ਹੈ, ਤਾਂ ਪਿਤਾ ਦੇ ਕੋਲ ਸਾਡੇ ਲਈ ਇੱਕ ਵਕੀਲ ਹੈ ਯਿਸ਼ੂ ਮਸੀਹ, ਜੋ ਧਰਮੀ ਹੈ।
2
ਉਹ ਸਾਡੇ ਪਾਪਾਂ ਲਈ ਪ੍ਰਾਸਚਿਤ ਬਲੀਦਾਨ ਹੈ ਅਤੇ ਨਾ ਸਿਰਫ ਸਾਡੇ ਲਈ ਬਲਕਿ ਸਾਰੇ ਸੰਸਾਰ ਦੇ ਪਾਪਾਂ ਲਈ ਵੀ।
3
ਅਤੇ ਜੇਕਰ ਅਸੀਂ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਨਾ ਕਰੀਏ ਤਾਂ ਇਸ ਤੋਂ ਜਾਣਦੇ ਹਾਂ ਜੋ ਅਸੀਂ ਉਹ ਨੂੰ ਜਾਣਿਆ ਹੈ।
4
ਜੋ ਕੋਈ ਕਹਿੰਦਾ ਹੈ, “ਮੈਂ ਉਸਨੂੰ ਜਾਣਦਾ ਹਾਂ,” ਪਰ ਉਹਨਾਂ ਦੇ ਆਦੇਸ਼ਾਂ ਨੂੰ ਨਹੀਂ ਮੰਨਦਾ ਉਹ ਝੂਠਾ ਹੈ ਅਤੇ ਸੱਚਾਈ ਉਸ ਵਿਅਕਤੀ ਵਿੱਚ ਨਹੀਂ ਹੈ।
5
ਪਰ ਜੇ ਕੋਈ ਉਸ ਦੇ ਬਚਨ ਦੀ ਪਾਲਨਾ ਕਰਦਾ ਹੈ, ਤਾਂ ਉਸ ਵਿੱਚ ਪਰਮੇਸ਼ਵਰ ਦਾ ਪਿਆਰ ਸੱਚ-ਮੁੱਚ ਸੰਪੂਰਨ ਹੋਇਆ ਹੈ। ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਹ ਦੇ ਵਿੱਚ ਹਾਂ:
6
ਜਿਹੜਾ ਵੀ ਉਸ ਵਿੱਚ ਰਹਿਣ ਦਾ ਦਾਅਵਾ ਕਰਦਾ ਹੈ ਉਸਨੂੰ ਯਿਸ਼ੂ ਵਾਂਗ ਜੀਉਣਾ ਚਾਹੀਦਾ ਹੈ।
7
ਪਿਆਰੇ ਦੋਸਤੋ, ਮੈਂ ਤੁਹਾਨੂੰ ਕੋਈ ਨਵਾਂ ਆਦੇਸ਼ ਨਹੀਂ ਲਿਖ ਰਿਹਾ ਸਗੋਂ ਇੱਕ ਪੁਰਾਣੀ ਆਗਿਆ ਲਿਖ ਰਿਹਾ ਹਾਂ, ਜੋ ਕਿ ਤੁਹਾਨੂੰ ਸ਼ੁਰੂ ਤੋਂ ਹੀ ਮਿਲੀ ਹੈ। ਇਹ ਪੁਰਾਣੀ ਆਗਿਆ ਉਹ ਸੁਨੇਹਾ ਹੈ ਜੋ ਤੁਸੀਂ ਸੁਣਿਆ ਹੈ।
8
ਫਿਰ ਵੀ ਮੈਂ ਤੁਹਾਨੂੰ ਇੱਕ ਨਵਾਂ ਹੁਕਮ ਲਿਖ ਰਿਹਾ ਹਾਂ; ਇਸਦੀ ਸੱਚਾਈ ਮਸੀਹ ਵਿੱਚ ਅਤੇ ਤੁਹਾਡੇ ਵਿੱਚ ਦਿਖਾਈ ਦਿੰਦੀ ਹੈ, ਕਿਉਂਕਿ ਹਨੇਰਾ ਲੰਘ ਰਿਹਾ ਹੈ ਅਤੇ ਸੱਚੀ ਰੌਸ਼ਨੀ ਪਹਿਲਾਂ ਹੀ ਚਮਕ ਰਹੀ ਹੈ।
9
ਕੋਈ ਵੀ ਜੋ ਰੌਸ਼ਨੀ ਵਿੱਚ ਹੋਣ ਦਾ ਦਾਅਵਾ ਕਰਦਾ ਹੈ ਪਰ ਕਿਸੇ ਭਰਾ ਜਾਂ ਭੈਣ ਨੂੰ ਨਫ਼ਰਤ ਕਰਦਾ ਹੈ ਉਹ ਅਜੇ ਵੀ ਹਨੇਰੇ ਵਿੱਚ ਹੈ।
10
ਕੋਈ ਵੀ ਜੋ ਆਪਣੇ ਭਰਾ ਅਤੇ ਭੈਣ ਨੂੰ ਪਿਆਰ ਕਰਦਾ ਹੈ ਉਹ ਰੌਸ਼ਨੀ ਵਿੱਚ ਰਹਿੰਦਾ ਹੈ ਅਤੇ ਉਹਨਾਂ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਜਿਸ ਨਾਲ ਉਹ ਠੋਕਰ ਖਾਉਂਣ।
11
ਪਰ ਜਿਹੜਾ ਵੀ ਕਿਸੇ ਭਰਾ ਜਾਂ ਭੈਣ ਨੂੰ ਨਫ਼ਰਤ ਕਰਦਾ ਹੈ ਉਹ ਹਨੇਰੇ ਵਿੱਚ ਹੈ ਅਤੇ ਹਨੇਰੇ ਵਿੱਚ ਚੱਲਦਾ ਹੈ। ਉਹ ਨਹੀਂ ਜਾਣਦੇ ਕਿ ਉਹ ਕਿੱਥੇ ਜਾ ਰਹੇ ਹਨ, ਕਿਉਂਕਿ ਹਨੇਰੇ ਨੇ ਉਹਨਾਂ ਨੂੰ ਅੰਨ੍ਹਾ ਕਰ ਦਿੱਤਾ ਹੈ।
12
ਪਿਆਰੇ ਬੱਚਿਓ, ਮੈਂ ਤੁਹਾਨੂੰ ਲਿਖ ਰਿਹਾ ਹਾਂ ਕਿਉਂਕਿ ਮਸੀਹ ਯਿਸ਼ੂ ਦੇ ਨਾਮ ਦੇ ਕਾਰਨ ਤੁਹਾਡੇ ਪਾਪ ਮਾਫ਼ ਕੀਤੇ ਗਏ ਹਨ।
13
ਪਿਤਾਓ, ਮੈਂ ਤੁਹਾਨੂੰ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਉਸਨੂੰ ਜਾਣਦੇ ਹੋ ਜੋ ਸ਼ੁਰੂ ਤੋਂ ਹੈ। ਨੌਜਵਾਨੋ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਦੁਸ਼ਟ ਨੂੰ ਹਰਾ ਦਿੱਤਾ ਹੈ।
14
ਪਿਆਰੇ ਬੱਚਿਓ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਪਿਤਾ ਨੂੰ ਜਾਣਦੇ ਹੋ। ਪਿਤਾਓ, ਮੈਂ ਤੁਹਾਨੂੰ ਲਿਖਦਾ ਹਾਂ ਕਿਉਂਕਿ ਤੁਸੀਂ ਉਸਨੂੰ ਜਾਣਦੇ ਹੋ ਜੋ ਸ਼ੁਰੂ ਤੋਂ ਹੈ। ਨੌਜਵਾਨੋ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਤਾਕਤਵਰ ਹੋ, ਅਤੇ ਪਰਮੇਸ਼ਵਰ ਦਾ ਬਚਨ ਤੁਹਾਡੇ ਵਿੱਚ ਰਹਿੰਦਾ ਹੈ, ਅਤੇ ਤੁਸੀਂ ਦੁਸ਼ਟ ਨੂੰ ਹਰਾ ਦਿੱਤਾ ਹੈ।
15
ਦੁਨੀਆਂ ਜਾਂ ਦੁਨੀਆਂ ਦੀ ਕਿਸੇ ਵੀ ਚੀਜ਼ ਨੂੰ ਪਿਆਰ ਨਾ ਕਰੋ। ਜੇ ਕੋਈ ਦੁਨੀਆਂ ਨੂੰ ਪਿਆਰ ਕਰਦਾ ਹੈ, ਤਾਂ ਪਿਤਾ ਲਈ ਉਹਨਾਂ ਵਿੱਚ ਪਿਆਰ ਨਹੀਂ ਹੈ।
16
ਸੰਸਾਰ ਦੀ ਹਰ ਚੀਜ਼ ਲਈ ਸਰੀਰ ਦੀ ਲਾਲਸਾ, ਅੱਖਾਂ ਦੀ ਲਾਲਸਾ, ਅਤੇ ਜੀਵਨ ਦਾ ਹੰਕਾਰ ਪਿਤਾ ਦੁਆਰਾ ਨਹੀਂ ਬਲਕਿ ਸੰਸਾਰ ਤੋਂ ਆਉਂਦਾ ਹੈ।
17
ਸੰਸਾਰ ਅਤੇ ਇਸ ਦੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਹਨ, ਪਰ ਜੋ ਵੀ ਪਰਮੇਸ਼ਵਰ ਦੀ ਇੱਛਾ ਕਰਦਾ ਹੈ ਉਹ ਸਦਾ ਲਈ ਜੀਉਂਦਾ ਹੈ।
18
ਹੇ ਪਿਆਰੇ ਬੱਚਿਓ, ਇਹ ਆਖਰੀ ਸਮਾਂ ਹੈ; ਅਤੇ ਜਿਵੇਂ ਕਿ ਤੁਸੀਂ ਸੁਣਿਆ ਹੈ ਕਿ ਮਸੀਹ ਵਿਰੋਧੀ ਆ ਰਿਹਾ ਹੈ, ਹੁਣ ਵੀ ਬਹੁਤ ਸਾਰੇ ਮਸੀਹ ਵਿਰੋਧੀ ਆ ਗਏ ਹਨ। ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਇਹ ਆਖਰੀ ਸਮਾਂ ਹੈ।
19
ਉਹ ਸਾਡੇ ਵਿੱਚੋਂ ਬਾਹਰ ਚਲੇ ਗਏ, ਪਰ ਉਹ ਅਸਲ ਵਿੱਚ ਸਾਡੇ ਨਹੀਂ ਸਨ। ਕਿਉਂਕਿ ਜੇ ਉਹ ਸਾਡੇ ਹੁੰਦੇ, ਤਾਂ ਉਹ ਸਾਡੇ ਨਾਲ ਰਹਿੰਦੇ; ਪਰ ਉਹਨਾਂ ਦੇ ਜਾਣ ਨੇ ਦਿਖਾਇਆ ਕਿ ਉਹਨਾਂ ਵਿੱਚੋਂ ਕੋਈ ਵੀ ਸਾਡਾ ਨਹੀਂ ਸੀ।
20
ਪਰ ਤੁਹਾਡੇ ਕੋਲ ਪਵਿੱਤਰ ਪੁਰਖ ਦੁਆਰਾ ਇੱਕ ਮਸਹ ਹੈ ਅਤੇ ਤੁਸੀਂ ਸਾਰੇ ਸੱਚ ਜਾਣਦੇ ਹੋ।
21
ਮੈਂ ਤੁਹਾਨੂੰ ਇਸ ਲਈ ਨਹੀਂ ਲਿਖ ਰਿਹਾ ਕਿਉਂਕਿ ਤੁਸੀਂ ਸੱਚ ਨੂੰ ਨਹੀਂ ਜਾਣਦੇ, ਪਰ ਕਿਉਂਕਿ ਤੁਸੀਂ ਇਸ ਨੂੰ ਜਾਣਦੇ ਹੋ ਅਤੇ ਕਿਉਂਕਿ ਕੋਈ ਝੂਠ ਸੱਚ ਤੋਂ ਨਹੀਂ ਆਉਂਦਾ।
22
ਝੂਠਾ ਕੌਣ ਹੈ? ਇਹ ਉਹ ਹੈ ਜੋ ਇਨਕਾਰ ਕਰਦਾ ਹੈ ਕਿ ਯਿਸ਼ੂ ਹੀ ਮਸੀਹ ਹੈ। ਅਜਿਹਾ ਵਿਅਕਤੀ ਮਸੀਹ ਵਿਰੋਧੀ ਹੈ ਪਿਤਾ ਅਤੇ ਪੁੱਤਰ ਦਾ ਇਨਕਾਰ ਕਰਦਾ ਹੈ।
23
ਪੁੱਤਰ ਦਾ ਇਨਕਾਰ ਕਰਨ ਵਾਲਾ ਕੋਈ ਵੀ ਪਿਤਾ ਨਹੀਂ ਹੈ; ਜਿਹੜਾ ਵੀ ਪੁੱਤਰ ਨੂੰ ਸਵੀਕਾਰ ਕਰਦਾ ਹੈ ਉਸਦਾ ਪਿਤਾ ਵੀ ਹੁੰਦਾ ਹੈ।
24
ਜਿਵੇਂ ਕਿ ਤੁਹਾਡੇ ਲਈ, ਵੇਖੋ ਕਿ ਜੋ ਤੁਸੀਂ ਸ਼ੁਰੂ ਤੋਂ ਸੁਣਿਆ ਹੈ ਉਹ ਤੁਹਾਡੇ ਵਿੱਚ ਰਹਿੰਦਾ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਤੁਸੀਂ ਪੁੱਤਰ ਅਤੇ ਪਿਤਾ ਵਿੱਚ ਵੀ ਰਹੋਗੇ।
25
ਅਤੇ ਇਹੀ ਹੈ ਜੋ ਮਸੀਹ ਸਾਡੇ ਨਾਲ ਵਾਅਦਾ ਕੀਤਾ ਸੀ ਸਦੀਵੀ ਜੀਵਨ।
26
ਮੈਂ ਤੁਹਾਨੂੰ ਇਹ ਗੱਲਾਂ ਉਹਨਾਂ ਲੋਕਾਂ ਬਾਰੇ ਲਿਖ ਰਿਹਾ ਹਾਂ ਜੋ ਤੁਹਾਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
27
ਜਿਵੇਂ ਕਿ ਤੁਹਾਡੇ ਲਈ, ਉਸ ਦੁਆਰਾ ਪ੍ਰਾਪਤ ਕੀਤਾ ਗਿਆ ਮਸਹ ਤੁਹਾਡੇ ਵਿੱਚ ਰਹਿੰਦਾ ਹੈ, ਅਤੇ ਤੁਹਾਨੂੰ ਸਿਖਾਉਣ ਲਈ ਕਿਸੇ ਦੀ ਜ਼ਰੂਰਤ ਨਹੀਂ ਹੈ। ਪਰ ਜਿਵੇਂ ਕਿ ਉਸਦਾ ਮਸਹ ਕਰਨਾ ਤੁਹਾਨੂੰ ਸਾਰੀਆਂ ਚੀਜ਼ਾਂ ਬਾਰੇ ਸਿਖਾਉਂਦਾ ਹੈ ਅਤੇ ਜਿਵੇਂ ਕਿ ਇਹ ਮਸਹ ਕਰਨਾ ਅਸਲੀ ਹੈ, ਨਕਲੀ ਨਹੀਂ। ਜਿਵੇਂ ਕਿ ਇਸ ਨੇ ਤੁਹਾਨੂੰ ਸਿਖਾਇਆ ਹੈ, ਉਸੇ ਵਿੱਚ ਰਹੋ।
28
ਅਤੇ ਹੁਣ, ਪਿਆਰੇ ਬੱਚਿਓ, ਉਸ ਵਿੱਚ ਬਣੇ ਰਹੋ, ਤਾਂ ਜਦੋਂ ਉਹ ਪ੍ਰਗਟ ਹੁੰਦਾ ਹੈ ਤੁਸੀਂ ਦਿਲੇਰੀ ਨਾਲ ਅਤੇ ਬਿਨਾ ਨਿਰਾਸ਼ ਹੋਏ ਉਸਦੇ ਅੱਗੇ ਖਲੋ ਸਕੋ।
29
ਜੇ ਤੁਸੀਂ ਜਾਣਦੇ ਹੋ ਕਿ ਉਹ ਧਰਮੀ ਹੈ, ਤਾਂ ਤੁਸੀਂ ਜਾਣਦੇ ਹੋ ਕਿ ਹਰ ਕੋਈ ਜੋ ਸਹੀ ਕੰਮ ਕਰਦਾ ਹੈ ਉਸ ਤੋਂ ਪੈਦਾ ਹੋਇਆ ਹੈ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 3 →
All chapters:
1
2
3
4
5