bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 John 5
1 John 5
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 4
Jump to:
Chapter 1
Chapter 2
Chapter 3
Chapter 4
Chapter 5
1
ਹਰ ਕੋਈ ਜੋ ਵਿਸ਼ਵਾਸ ਕਰਦਾ ਹੈ ਕਿ ਯਿਸ਼ੂ ਹੀ ਮਸੀਹ ਹੈ ਉਹ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ, ਅਤੇ ਹਰ ਕੋਈ ਜੋ ਪਿਤਾ ਨੂੰ ਪਿਆਰ ਕਰਦਾ ਹੈ ਆਪਣੇ ਬੱਚੇ ਨੂੰ ਵੀ ਪਿਆਰ ਕਰਦਾ ਹੈ।
2
ਜਦੋਂ ਅਸੀਂ ਪਰਮੇਸ਼ਵਰ ਨੂੰ ਪਿਆਰ ਕਰਦੇ ਅਤੇ ਉਹ ਦੇ ਹੁਕਮਾਂ ਉੱਤੇ ਚੱਲਦੇ ਹਾਂ, ਤਾਂ ਇਸ ਤੋਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਬੱਚਿਆਂ ਨੂੰ ਪਿਆਰ ਕਰਦੇ ਹਾਂ।
3
ਦਰਅਸਲ, ਉਸਦੇ ਆਦੇਸ਼ਾਂ ਨੂੰ ਮੰਨਣਾ ਹੀ ਪਰਮੇਸ਼ਵਰ ਲਈ ਪਿਆਰ ਹੈ। ਅਤੇ ਉਸਦੇ ਆਦੇਸ਼ ਬੋਝ ਨਹੀਂ ਹਨ,
4
ਕਿਉਂਕਿ ਪਰਮੇਸ਼ਵਰ ਤੋਂ ਪੈਦਾ ਹੋਇਆ ਹਰ ਇੱਕ ਜਨ ਸੰਸਾਰ ਨੂੰ ਜਿੱਤ ਲੈਂਦਾ ਹੈ। ਇਹ ਉਹ ਜਿੱਤ ਹੈ ਜਿਸ ਨੇ ਸੰਸਾਰ ਉੱਤੇ ਜਿੱਤ ਪਾਈ ਅਰਥਾਤ ਸਾਡਾ ਵਿਸ਼ਵਾਸ।
5
ਕੌਣ ਹੈ ਉਹ ਜੋ ਸੰਸਾਰ ਉੱਤੇ ਜਿੱਤ ਪਾਉਂਦਾ ਹੈ? ਕੇਵਲ ਉਹੀ ਹੈ ਜੋ ਵਿਸ਼ਵਾਸ ਕਰਦਾ ਹੈ ਕਿ ਯਿਸ਼ੂ ਪਰਮੇਸ਼ਵਰ ਦਾ ਪੁੱਤਰ ਹੈ।
6
ਇਹ ਉਹੀ ਹੈ ਜੋ ਪਾਣੀ ਅਤੇ ਖੂਨ ਦੁਆਰਾ ਆਇਆ ਸੀ ਯਿਸ਼ੂ ਮਸੀਹ। ਉਹ ਸਿਰਫ ਪਾਣੀ ਨਾਲ ਨਹੀਂ ਆਇਆ, ਬਲਕਿ ਪਾਣੀ ਅਤੇ ਖੂਨ ਦੁਆਰਾ ਆਇਆ ਸੀ। ਅਤੇ ਇਹ ਪਵਿੱਤਰ ਆਤਮਾ ਹੈ ਜੋ ਗਵਾਹੀ ਦਿੰਦਾ ਹੈ, ਕਿਉਂਕਿ ਪਵਿੱਤਰ ਆਤਮਾ ਸੱਚ ਹੈ।
7
ਕਿਉਂਕਿ ਇੱਥੇ ਤਿੰਨ ਹਨ ਜੋ ਗਵਾਹੀ ਦਿੰਦੇ ਹਨ:
8
ਆਤਮਾ, ਪਾਣੀ ਅਤੇ ਖੂਨ; ਅਤੇ ਤਿੰਨ ਸਹਿਮਤੀ ਵਿੱਚ ਹਨ।
9
ਅਸੀਂ ਮਨੁੱਖੀ ਗਵਾਹੀ ਨੂੰ ਸਵੀਕਾਰ ਕਰਦੇ ਹਾਂ, ਪਰ ਪਰਮੇਸ਼ਵਰ ਦੀ ਗਵਾਹੀ ਵੱਡੀ ਹੈ ਕਿਉਂਕਿ ਇਹ ਪਰਮੇਸ਼ਵਰ ਦੀ ਗਵਾਹੀ ਹੈ, ਜੋ ਉਸਨੇ ਆਪਣੇ ਪੁੱਤਰ ਬਾਰੇ ਦਿੱਤੀ ਹੈ।
10
ਜੋ ਕੋਈ ਵੀ ਪਰਮੇਸ਼ਵਰ ਦੇ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ ਉਹ ਇਸ ਗਵਾਹੀ ਨੂੰ ਸਵੀਕਾਰ ਕਰਦਾ ਹੈ। ਜਿਹੜਾ ਵੀ ਪਰਮੇਸ਼ਵਰ ਨੂੰ ਨਹੀਂ ਮੰਨਦਾ ਉਸ ਨੇ ਪਰਮੇਸ਼ਵਰ ਨੂੰ ਝੂਠਾ ਕਰਾਰ ਦਿੱਤਾ ਹੈ, ਕਿਉਂਕਿ ਉਹਨਾਂ ਨੇ ਵਿਸ਼ਵਾਸ ਨਹੀਂ ਕੀਤਾ ਕਿ ਪਰਮੇਸ਼ਵਰ ਨੇ ਉਸਦੇ ਪੁੱਤਰ ਬਾਰੇ ਗਵਾਹੀ ਦਿੱਤੀ।
11
ਅਤੇ ਇਹ ਗਵਾਹੀ ਹੈ: ਪਰਮੇਸ਼ਵਰ ਨੇ ਸਾਨੂੰ ਸਦੀਵੀ ਜੀਵਨ ਦਿੱਤਾ ਹੈ ਅਤੇ ਇਹ ਜੀਵਨ ਉਸਦੇ ਪੁੱਤਰ ਵਿੱਚ ਹੈ।
12
ਜਿਸ ਕੋਲ ਪੁੱਤਰ ਹੈ ਉਸ ਕੋਲ ਜੀਵਨ ਹੈ; ਜਿਸ ਕੋਲ ਪਰਮੇਸ਼ਵਰ ਦਾ ਪੁੱਤਰ ਨਹੀਂ ਹੈ ਉਸ ਕੋਲ ਜੀਵਨ ਨਹੀਂ ਹੈ।
13
ਮੈਂ ਇਹ ਗੱਲਾਂ ਤੁਹਾਡੇ ਲਈ ਲਿਖ ਰਿਹਾ ਹਾਂ ਜੋ ਪਰਮੇਸ਼ਵਰ ਦੇ ਪੁੱਤਰ ਦੇ ਨਾਮ ਤੇ ਵਿਸ਼ਵਾਸ ਕਰਦੇ ਹਨ ਤਾਂ ਜੋ ਤੁਸੀਂ ਜਾਣ ਸਕੋ ਕਿ ਸਦੀਵੀ ਜੀਵਨ ਤੁਹਾਡਾ ਹੈ।
14
ਇਹੀ ਭਰੋਸਾ ਹੈ ਕਿ ਅਸੀਂ ਪਰਮੇਸ਼ਵਰ ਦੇ ਨੇੜੇ ਆਉਂਦੇ ਹਾਂ: ਜੇ ਅਸੀਂ ਉਸਦੀ ਇੱਛਾ ਅਨੁਸਾਰ ਕੁਝ ਮੰਗਦੇ ਹਾਂ, ਤਾਂ ਉਹ ਸਾਡੀ ਸੁਣਦਾ ਹੈ।
15
ਅਤੇ ਜੇ ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਸਾਡੀ ਸੁਣਦਾ ਹੈ ਤਾਂ ਜੋ ਵੀ ਅਸੀਂ ਮੰਗਦੇ ਹਾਂ, ਅਸੀਂ ਜਾਣਦੇ ਹਾਂ ਕਿ ਸਾਡੇ ਕੋਲ ਉਹ ਹੈ ਜੋ ਅਸੀਂ ਉਸ ਤੋਂ ਮੰਗਿਆ ਹੈ।
16
ਜੇ ਤੁਸੀਂ ਕਿਸੇ ਭਰਾ ਜਾਂ ਭੈਣ ਨੂੰ ਅਜਿਹਾ ਪਾਪ ਕਰਦੇ ਵੇਖਦੇ ਹੋ ਜਿਸ ਨਾਲ ਮੌਤ ਨਹੀਂ ਹੁੰਦੀ, ਤਾਂ ਤੁਹਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਪਰਮੇਸ਼ਵਰ ਉਹਨਾਂ ਨੂੰ ਜੀਵਨ ਦੇਵੇਗਾ। ਮੈਂ ਉਹਨਾਂ ਦਾ ਹਵਾਲਾ ਦਿੰਦਾ ਹਾਂ ਜਿਨ੍ਹਾਂ ਦੇ ਪਾਪ ਕਾਰਨ ਮੌਤ ਨਹੀਂ ਹੁੰਦੀ। ਇੱਕ ਪਾਪ ਹੈ ਜੋ ਮੌਤ ਵੱਲ ਲੈ ਜਾਂਦਾ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਇਸ ਬਾਰੇ ਪਰਮੇਸ਼ਵਰ ਤੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ।
17
ਸਾਰੇ ਗਲਤ ਕੰਮ ਪਾਪ ਹਨ, ਅਤੇ ਅਜਿਹਾ ਪਾਪ ਹੈ ਜਿਸ ਨਾਲ ਮੌਤ ਨਹੀਂ ਹੁੰਦੀ।
18
ਅਸੀਂ ਜਾਣਦੇ ਹਾਂ ਕਿ ਜਿਹੜਾ ਵੀ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ, ਉਹ ਪਾਪ ਨਹੀਂ ਕਰਦਾ; ਸਗੋਂ ਜਿਹੜਾ ਪਰਮੇਸ਼ਵਰ ਤੋਂ ਪੈਦਾ ਹੋਇਆ ਉਹ ਉਹਨਾਂ ਨੂੰ ਸੁਰੱਖਿਅਤ ਰੱਖਦਾ ਹੈ, ਅਤੇ ਦੁਸ਼ਟ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ।
19
ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ, ਅਤੇ ਇਹ ਕਿ ਸਾਰਾ ਸੰਸਾਰ ਦੁਸ਼ਟ ਦੇ ਅਧੀਨ ਹੈ।
20
ਅਸੀਂ ਇਹ ਵੀ ਜਾਣਦੇ ਹਾਂ ਕਿ ਪਰਮੇਸ਼ਵਰ ਦਾ ਪੁੱਤਰ ਆਇਆ ਹੈ ਅਤੇ ਸਾਨੂੰ ਸਮਝ ਦਿੱਤੀ ਹੈ, ਤਾਂ ਜੋ ਅਸੀਂ ਉਸ ਨੂੰ ਜਾਣ ਸਕੀਏ ਜੋ ਸੱਚਾ ਹੈ। ਅਤੇ ਅਸੀਂ ਉਸ ਵਿੱਚ ਹਾਂ ਜੋ ਉਸਦੇ ਪੁੱਤਰ ਯਿਸ਼ੂ ਮਸੀਹ ਵਿੱਚ ਹੋਣ ਦੁਆਰਾ ਸੱਚਾ ਹੈ। ਉਹ ਸੱਚਾ ਪਰਮੇਸ਼ਵਰ ਅਤੇ ਸਦੀਵੀ ਜੀਵਨ ਹੈ।
21
ਪਿਆਰੇ ਬੱਚਿਓ, ਆਪਣੇ ਆਪ ਨੂੰ ਮੂਰਤੀਆਂ ਦੀ ਉਪਾਸਨਾ ਤੋਂ ਦੂਰ ਰੱਖੋ।
← Chapter 4
Jump to:
Chapter 1
Chapter 2
Chapter 3
Chapter 4
Chapter 5
All chapters:
1
2
3
4
5